↓ Skip to Main Content

clare@childrenforhealth.org

Free Resources

  • Home
    • About Us
    • Work With Us
    • Meet the Team
    • Contact Us
  • Resources
  • 100 Messages
    • Caring for Babies & Young Children
    • Coughs, Colds & Pneumonia
    • Immunisation
    • Malaria
    • Diarrhoea
    • Water, Sanitation & Hygiene
    • Nutrition
    • Intestinal Worms
    • Accidents & Preventing Injuries
    • HIV & AIDS
    • In Many Languages
    • Other Health Messages
    • How We Create Our Messages
  • How We Work
  • Links
  • LifeSkills
  • News & Blog
  • Donate Us!
  • Home
    • About Us
    • Work With Us
    • Meet the Team
    • Contact Us
  • Resources
  • 100 Messages
    • Caring for Babies & Young Children
    • Coughs, Colds & Pneumonia
    • Immunisation
    • Malaria
    • Diarrhoea
    • Water, Sanitation & Hygiene
    • Nutrition
    • Intestinal Worms
    • Accidents & Preventing Injuries
    • HIV & AIDS
    • In Many Languages
    • Other Health Messages
    • How We Create Our Messages
  • How We Work
  • Links
  • LifeSkills
  • News & Blog
  • Donate Us!
Home
1
2
3
4
5
6
7
8
9
10
Home

ਬੱਚਿਆਂ ਦੇ ਯਾਦ ਕਰਨ ਅਤੇ ਸਾਂਝੇ ਕਰਨ ਲਈ 100 ਸਿਹਤ ਸਬੰਧੀ ਸੰਦੇਸ਼ 8-14 ਸਾਲ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਸਿਹਤ ਸਿੱਖਿਆ ਸਬੰਧੀ ਸੰਦੇਸ਼ ਸਧਾਰਨ, ਭਰੋਸੇਯੋਗ ਹਨ। ਇਸ ਲਈ ਇਸ ਵਿੱਚ 10-14 ਸਾਲਾਂ ਦੇ ਨੌਜਵਾਨ ਗੱਭਰੂ ਸ਼ਾਮਲ ਹਨ। ਸਾਨੂੰ ਲੱਗਦਾ ਹੈ ਕਿ 10-14 ਸਾਲਾਂ ਦੇ ਨੌਜਵਾਨ ਗੱਭਰੂਆਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਯਕੀਨੀ ਬਣਾਉਣਾ ਲਾਹੇਵੰਦ ਅਤੇ ਮਹੱਤਵਪੂਰਨ ਹੈ ਕਿਉਂਕਿ ਇਸ ਉਮਰ ਦੇ ਬੱਚੇ ਅਕਸਰ ਆਪਣੇ ਪਰਿਵਾਰ ਵਿੱਚ ਛੋਟੇ ਬੱਚਿਆਂ ਦਾ ਧਿਆਨ ਰੱਖਦੇ ਹਨ। ਨਾਲ ਹੀ, ਇਸ ਤਰ੍ਹਾਂ ਆਪਣੇ ਪਰਿਵਾਰਾਂ ਦੀ ਮਦਦ ਕਰਨ ਲਈ ਕੀਤੇ ਜਾ ਰਹੇ ਉਹਨਾਂ ਦੇ ਕੰਮ ਨੂੰ ਸਮਝਣਾ ਅਤੇ ਸ਼ਲਾਘਾ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ।

100 ਸੰਦੇਸ਼ਾਂ ਵਿੱਚ 10 ਪ੍ਰਮੁੱਖ ਸਿਹਤ ਸਬੰਧੀ ਹਰ ਵਿਸ਼ੇ ਬਾਰੇ 10 ਸੰਦੇਸ਼ ਸ਼ਾਮਲ ਹਨ: ਮਲੇਰੀਆ, ਦਸਤ, ਪੋਸ਼ਣ, ਖਾਂਸੀ-ਜ਼ੁਕਾਮ ਅਤੇ ਬਿਮਾਰੀ, ਪੇਟ ਦੇ ਕੀੜੇ, ਪਾਣੀ ਅੱਤੇ ਸਵੱਛਤਾ, ਟੀਕਾਕਰਣ, ਐਚਆਈਵੀ ਅਤੇ ਏਡਸ ਅਤੇ ਦੁਰਘਟਨਾਵਾਂ, ਸੱਟ-ਫੇਟ ਅਤੇ ਮੁੱਢਲੇ ਬਚਪਨ ਵਿੱਚ ਵਿਕਾਸ। ਸਧਾਰਨ ਸਿਹਤ ਸਬੰਧੀ ਸੰਦੇਸ਼ ਮਾਪਿਆਂ ਅਤੇ ਸਿਹਤ ਅਧਿਆਪਕਾਂ ਲਈ ਘਰ, ਸਕੂਲਾਂ, ਕਲੱਬਾਂ ਅਤੇ ਕਲੀਨਿਕਾਂ ਵਿਖੇ ਬੱਚਿਆਂ ਲਈ ਹੁੰਦੇ ਹਨ।

ਇਹ ਸਿਹਤ ਸਬੰਦੀ ਸੰਦੇਸ਼ ਸਿਹਤ ਸਬੰਧੀ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਵੱਲੋਂ ਤਿਆਰ ਅਤੇ ਇਹਨਾਂ ਦੀ ਸਮੀਖਿਆ ਕੀਤੀ ਗਈ ਹੈ। ਇਹਨਾਂ ਦਾ ਅਨੁਵਾਦ ਵੀ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਨੂੰ ਅਪਣਾਇਆ ਵੀ ਜਾ ਸਕਦਾ ਹੈ, ਬਸ਼ਰਤੇ ਇਹ ਸਿਹਤ ਸਬੰਧੀ ਸੰਦੇਸ਼ ਸਹੀ ਹੋਣ। ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਕਿ ਇਹ ਸਿਹਤ ਸਬੰਧੀ ਸੰਦੇਸ਼ ਸਹੀ ਅਤੇ ਨਵੀਨਤਮ ਹਨ। ਸਿਹਤ ਸਬੰਧੀ ਅਧਿਆਪਕ ਇਹਨਾਂ ਸਿਹਤ ਸਬੰਧੀ ਸੰਦੇਸ਼ਾਂ ਨੂੰ ਆਪਣੀ ਕਲਾਸ ਅਤੇ ਪ੍ਰੋਜੈਕਟਾਂ ਵਿੱਚ ਸਿਹਤ ਸਿੱਖਿਆ ਸਬੰਧੀ ਗਤੀਵਿਧੀਆਂ ਕਰਨ, ਅਤੇ ਚਰਚਾਵਾਂ ਅਤੇ ਹੋਰ ਗਤੀਵਿਧੀਆਂ ਨੂੰ ਵਧਾਵਾ ਦੇਣ ਲਈ ਵਰਤਦੇ ਹਨ।

ਮਿਸਾਲ ਲਈ, ਚੰਗੀ ਤਰ੍ਹਾਂ ਹੱਥ ਧੋਣ ਸਬੰਧੀ ਸੰਦੇਸ਼ ਸਿੱਖਣ ਤੋਂ ਬਾਅਦ, ਬੱਚੇ ਇੱਕ ਦੂਜੇ ਨੂੰ ਜਾਂ ਆਪਣੇ ਪਰਿਵਾਰ ਦੇ ਜੀਆਂ ਨੂੰ ਪੁੱਛ ਸਕਦੇ ਹਨ ਕਿ ‘ਅਜਿਹੇ ਕੀ ਕਾਰਨ ਕਿ ਪਰਿਵਾਰ ਦੇ ਜੀਆਂ ਅਤੇ ਸਮਾਜ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਹੱਥ ਧੋਣਾ ਔਖਾ ਲੱਗਦਾ ਹੈ? ਬੱਚੇ ਇਸ ਸਮੱਸਿਆ ਬਾਰੇ ਇੱਕ ਦੂਜੇ ਨਾਲ ਗੱਲ ਕਰ ਰਹੇ ਹਨ ਅਤੇ ਇਹ ਫੈਸਲਾ ਕਰ ਰਹੇ ਹਨ ਕਿ ਉਹ ਕਿਸ ਤਰ੍ਹਾਂ ਇਸ ਸਮੱਸਿਆ ਨੂੰ ਹੱਲ ਕਰ ਸਕਦੇ ਹਨ ਅਤੇ ਬਦਲਾਅ ਲਿਆ ਸਕਦੇ ਹਨ, ਇਹੀ ਇਸ ਸਿਹਤ ਸਬੰਧੀ ਸੰਦੇਸ਼ ਸਿੱਖਣ ਦਾ ਮਹੱਤਵ ਹੈ। ਇਹ ਸੰਦੇਸ਼ ਚਰਚਾ ਕਰਨ ਅਤੇ ਕਾਰਵਾਈ ਕਰਨ ਲਈ ਇੱਕ ਰਾਹ ਵਾਂਗ ਹੈ।

ਮਾਪੇ ਅਤੇ ਅਧਿਆਪਕ ਬੱਚਿਆਂ ਨੂੰ ਇਹ ਸਿਹਤ ਸਬੰਧੀ ਸੰਦੇਸ਼ ਯਾਦ ਕਰਨ ਲਈ ਕਹਿ ਸਕਦੇ ਹਨ। ਜਾਂ, ਬੱਚੇ ਹਰ ਇੱਕ ਸਿਹਤ ਸਬੰਧੀ ਸੰਦੇਸ਼ ਨਾਲ ਕੀਤੀ ਜਾਣ ਵਾਲੀ ਕਾਰਵਾਈ ਲਈ ਤਿਆਰੀ ਕਰ ਸਕਦੇ ਹਨ, ਤਾਂ ਜੋ ਉਹ ਇਹ ਸੰਦੇਸ਼ ਯਾਦ ਕਰ ਸਕਣ। ਜਿਹਨਾਂ ਬੱਚਿਆਂ ਨੇ ਸਿਹਤ ਸਬੰਧੀ ਸੰਦੇਸ਼ ਯਾਦ ਕਰ ਲਏ ਹਨ ਅਤੇ ਹੋਰਾਂ ਨਾਲ ਸਾਂਝੇ ਕੀਤੇ ਹਨ, ਉਹਨਾਂ ਨੂੰ ਇਨਾਮ ਦੇਣ ਲਈ ਛੋਟੇ ਪੁਰਸਕਾਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮਿਸਾਲ ਲਈ, ਇੱਕ ਰਿਬਨ ਜਾਂ ਰੰਗਦਾਰ ਕੱਪੜੇ ਦਾ ਇੱਕ ਟੁੱਕੜਾ ਪੁਰਸਕਾਰ ਵੱਜੋਂ ਦਿੱਤਾ ਜਾ ਸਕਦਾ ਹੈ। ਬੱਚੇ ਯਾਦ ਕੀਤੇ ਜਾਂ ਸਾਂਝੇ ਕੀਤੇ ਸਿਹਤ ਸਬੰਧੀ ਸੰਦੇਸ਼ ਦਿਖਾਉਣ ਲਈ ਇਹਨਾਂ ਨੂੰ ਇੱਕ ਛੜ ਨਾਲ ਬਨ੍ਹ ਸਕਦੇ ਹਨ ਅਤੇ ਇੱਕ ਰੰਗੀਨ ਸਤਰੰਗੀ ਡੰਡੀ ਬਣਾ ਕੇ ਆਨੰਦ ਮਾਣ ਸਕਦੇ ਹਨ।

ਬੱਚਿਆਂ ਦੇ ਯਾਦ ਕਰਨ ਅਤੇ ਸਾਂਝੇ ਕਰਨ ਲਈ 100 ਸਿਹਤ ਸਬੰਧੀ ਸੰਦੇਸ਼ ਚਿਲਡਰਨ ਫੋਰ ਹੈਲਥ ਨਾਮ ਦੇ NGO ਵੱਲੋਂ ਤਿਆਰ ਕੀਤੇ ਗਏ ਹਨ, ਜੋ UK ਵਿੱਚ ਕੈਮਬ੍ਰਿਜ ਵਿਖੇ ਸਥਿਤ ਹੈ। ਚਿਲਡਰਨ ਫੋਰ ਹੈਲਥ ਦੁਨੀਆ ਭਰ ਦੇ ਸਾਰੇ ਸਿਹਤ ਸਿੱਖਿਆ ਨਾਲ ਜੁੜੇ ਭਾਈਵਾਲਾਂ ਨਾਲ ਕੰਮ ਕਰਦਾ ਹੈ।

ਇਨ੍ਹਾਂ ਸਿਹਤ ਸਬੰਧੀ ਸੰਦੇਸ਼ਾਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਮੈਡਿਕਲ ਸਬੰਧੀ ਮਾਹਰਾਂ ਵੱਲੋਂ ਕੀਤੀ ਗਈ ਹੈ ਅਤੇ ਇਹ ORB ਦੀ ਸਿਹਤ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org

1

1. ਛੋਟੇ ਬੱਚਿਆਂ ਦੀ ਦੇਖਭਾਲ (Punjabi, Caring for Babies & Young Children)

  1. ਛੋਟੇ ਬੱਚਿਆਂ ਅਤੇ ਵੱਡੇ ਬੱਚਿਆਂ ਨਾਲ ਜਿਨ੍ਹਾਂ ਹੋ ਸਕੇ ਉਨ੍ਹਾਂ ਖੇਡੋ, ਜੱਫੀ ਪਾਓ, ਗੱਲਬਾਤ ਕਰੋ, ਹੱਸੋ ਅਤੇ ਗਾਓ।
  2. ਛੋਟੇ ਅਤੇ ਵੱਡੇ ਬੱਚੇ ਜਲਦੀ ਹੀ ਗੁੱਸੇ ਹੋ ਜਾਂਦੇ ਹਨ, ਡਰ ਜਾਂਦੇ ਹਨ ਅਤੇ ਅੱਖਾਂ ਵਿੱਚ ਹੰਝੂ ਭਰ ਲੈਂਦੇ ਹਨ, ਅਤੇ ਆਪਣੀ ਭਾਵਨਾਵਾਂ ਜ਼ਾਹਰ ਨਹੀਂ ਕਰ ਸਕਦੇ ਹਨ। ਹਮੇਸ਼ਾ ਦਿਆਲੂ ਰਹੋ।
  3. ਵੱਡੇ ਬੱਚੇ ਇਹ ਜਲਦੀ ਸਿੱਖਦੇ ਹਨ: ਕਿਵੇਂ ਚੱਲਣਾ ਹੈ, ਕਿਵੇਂ ਆਵਾਜ਼ਾਂ ਕਰਨੀਆਂ ਹਨ, ਕਿਵੇਂ ਖਾਣਾ ਅਤੇ ਪੀਣਾ ਹੈ। ਉਹਨਾਂ ਦੀ ਮਦਦ ਕਰੋ ਪਰ ਉਹਨਾਂ ਨੂੰ ਸੁਰੱਖਿਅਤ ਗਲਤੀਆਂ ਵੀ ਕਰਨ ਦਿਓ!
  4. ਸਾਰੀਆਂ ਕੁੜੀਆਂ ਅਤੇ ਸਾਰੇ ਮੁੰਡੇ ਇੱਕ ਦੂਜੇ ਵਾਂਗ ਮਹੱਤਵਪੂਰਨ ਹੁੰਦੇ ਹਨ। ਸਭ ਨਾਲ ਵਤੀਰਾ ਵਧੀਆ ਰੱਖੋ, ਖਾਸ ਕਰਕੇ ਬੀਮਾਰ ਅਤੇ ਅਪਾਹਜ ਬੱਚਿਆਂ ਨਾਲ।
  5. ਵੱਡੇ ਬੱਚੇ ਆਪਣੇ ਆਸੇ-ਪਾਸੇ ਦੇ ਲੋਕਾਂ ਦੀਆਂ ਹਰਕਤਾਂ ਦੀ ਨਕਲ ਕਰਦੇ ਹਨ। ਆਪਣੇ ਤੇ ਧਿਆਨ ਦਿਓ, ਉਹਨਾਂ ਦੇ ਨੇੜ੍ਹੇ ਸਹੀ ਢੰਗ ਨਾਲ ਰਹੋ ਅਤੇ ਉਹਨਾਂ ਨੂੰ ਸਹੀ ਢੰਗ ਹੀ ਦਿਖਾਓ।
  6. ਜਦੋਂ ਵੱਡੇ ਬੱਚੇ ਰੋਂਦੇ ਹਨ, ਕੋਈ ਨਾ ਕੋਈ ਕਾਰਨ (ਭੁੱਖ, ਡਰ, ਦਰਦ) ਹੁੰਦਾ ਹੈ। ਇਹ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ ਕਿਉਂ।
  7. ਸੰਖਿਆਵਾਂ ਅਤੇ ਸ਼ਬਦਾਂ ਨਾਲ ਜੁੜੀਆਂ ਖੇਡਾਂ ਖੇਡਕੇ, ਚਿੱਤਰਕਾਰੀ ਅਤੇ ਡਰਾਇੰਗ ਕਰਕੇ ਸਕੂਲ ਵਿਖੇ ਸਿੱਖਣ ਲਈ ਵੱਡੇ ਬੱਚਿਆਂ ਨੂੰ ਤਿਆਰ ਹੋਣ ਵਿੱਚ ਮਦਦ ਕਰੋ। ਉਹਨਾਂ ਨੂੰ ਕਹਾਣੀਆਂ ਸੁਣਾਓ, ਗਾਣੇ ਗਾਓ ਅਤੇ ਨੱਚੋ।
  8. ਇੱਕ ਸਮੂਹ ਵਿੱਚ, ਦੇਖੋ ਅਤੇ ਇੱਕ ਨੋਟਬੁੱਕ ਵਿੱਚ ਦਰਜ ਕਰੋ ਕਿ ਕਿਸ ਤਰ੍ਹਾਂ ਉਹ ਨਵਜੰਮੇ ਬੱਚੇ ਤੋਂ ਰੁੜ੍ਹਨਾ ਸ਼ੁਰੂ ਕਰਦਾ ਹੈ ਅਤੇ ਕਦੋਂ ਉਹ ‘ਪਹਿਲਾ ਕੰਮ’ ਜਿਵੇਂ ਬੋਲਣਾ, ਤੁਰਨਾ ਅਤੇ ਗੱਲਬਾਤ ਕਰਦੇ ਹਨ।
  9. ਘਰ ਦੇ ਵੱਡੀਆਂ ਅਤੇ ਨੌਜਵਾਨਾਂ ਨੂੰ ਇਹ ਜਾਂਚ ਕਰਨ ਵਿੱਚ ਮਦਦ ਕਰੋ ਕਿ ਛੋਟੇ ਅਤੇ ਵੱਡੇ ਬੱਚੇ ਸਾਫ਼ (ਖਾਸ ਕਰਕੇ ਹੱਥ ਅਤੇ ਮੂੰਹ) ਹਨ, ਸੁਰੱਖਿਅਤ ਪਾਣੀ ਪੀਂਦੇ ਹਨ ਅਤੇ ਲੋੜੀਂਦਾ ਚੰਗਾ ਖਾਣਾ ਖਾਂਦੇ ਹਨ, ਤਾਂ ਜੋ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਜਾ ਸਕੇ।
  10. ਛੋਟੇ ਅਤੇ ਵੱਡੇ ਬੱਚਿਆਂ ਨੂੰ ਲੋੜੀਂਦੀ ਪਿਆਰ ਭਰੀ ਦੇਖਭਾਲ ਦਿਓ ਪਰ ਆਪਣੇ ਬਾਰੇ ਵੀ ਕਦੇ ਨਾ ਭੁੱਲੋ। ਤੁਸੀਂ ਵੀ ਮਹੱਤਵਪੂਰਨ ਹੋ।

ਇਨ੍ਹਾਂ ਸਿਹਤ ਸਬੰਧੀ ਸੰਦੇਸ਼ਾਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਵੱਲੋਂ ਕੀਤੀ ਗਈ ਹੈ ਅਤੇ ਇਹ ORB ਦੀ ਸਿਹਤ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org .

ਇਹ ਕੁੱਝ ਸੁਝਾਅ ਹਨ ਜੋ ਬੱਚੇ ਇਸ ਵਿਸ਼ੇ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਅਤੇ ਸੰਦੇਸ਼ ਹੋਰਾਂ ਨਾਲ ਸਾਂਝਾ ਕਰਨ ਲਈ ਕਰ ਸਕਦੇ ਹਨ।

ਛੋਟੇ ਬੱਚਿਆਂ ਦੀ ਦੇਖਭਾਲ: ਬੱਚੇ ਕੀ ਕਰ ਸਕਦੇ ਹਨ?

  • ਛੋਟੇ ਬੱਚਿਆਂ ਦੀ ਦੇਖਭਾਲ ‘ਤੇ ਆਪਣੀ ਭਾਸ਼ਾ ਵਿੱਚ, ਆਪਣੇ ਸ਼ਬਦਾਂ ਵਿੱਚ ਆਪਣੇ ਸੰਦੇਸ਼ ਬਣਾ ਸਕਦੇ ਹਨ।
  • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂ ਜੋ ਅਸੀਂ ਇਹ ਕਦੇ ਵੀ ਨਾ ਭੁੱਲੀਏ!
  • ਸੰਦੇਸ਼ਾਂ ਨੂੰ ਹੋਰ ਬੱਚਿਆਂ ਅਤੇ ਆਪਣੇ ਪਰਿਵਾਰ ਦੇ ਜੀਆਂ ਨਾਲ ਸਾਂਝਾ ਕਰੋ!
  • ‘ਮੁੰਡੇ’ ਅਤੇ ‘ਕੁੜੀਆਂ’ ਦੇ ਸਮੂਹਾਂ ਵਿੱਚ ਵੰਡ ਦਿਓ; ਮੁੰਡਿਆਂ ਨੂੰ ‘ਕੁੜੀਆਂ ਦੀਆਂ ਖੇਡਾਂ’ ਅਤੇ ਕੁੜੀਆਂ ਨੂੰ ‘ਮੁੰਡਿਆਂ ਦੀਆਂ ਖੇਡਾਂ’ ਖੇਡਣ ਦਿਓ। ਇਸ ਤੋਂ ਬਾਅਦ, ਦੋਹਾਂ ਸਮੂਹਾਂ ਨੂੰ ਖੇਡਾਂ ਤੇ ਚਰਚਾ ਕਰਨ ਦਿਓ। ਉਦਾਹਰਨ ਲਈ, ਕੀ ਤੁਸੀਂ ਗੇਅਸ ਜਾਂ ਗੇਲਜ਼ ਗੇਮਾਂ ਦੇ ਗੇਮਾਂ ਦੇ ਨਾਲ ਸਹਿਮਤ ਹੋ? ਕਿਉਂ ਅਤੇ ਕਿਉਂ ਨਹੀਂ?
  • ਘਰ ਵਿਖੇ ਜਾਣਨ ਸਕੂਲ ਵਿੱਚ ‘ਚੰਗੇ’ ਅਤੇ ‘ਮਾੜੇ’ ਵਿਹਾਰ ‘ਤੇ ਅਤੇ ਇਹਨਾਂ ਨੂੰ ਇਸ ਤਰ੍ਹਾਂ ਕਿਉਂ ਕਿਹਾ ਜਾਂਦਾ ਹੈ ‘ਤੇ ਚਰਚਾ ਕਰੋ।
  • ਦੂਜਿਆਂ ਨੂੰ ਇਹ ਦਿਖਾਉਣ ਲਈ ਕਿ ਅਸੀਂ ਇਸ ਵਿਸ਼ੇ ਬਾਰੇ ਕੀ ਜਾਣਦੇ ਹਾਂ, ਪੋਸਟਰ ਬਣਾਓ।
  • ਘਰ ਵਿਖੇ, ਸਕੂਲ ਜਾਂ ਸਮਾਜਕ ਸਮੂਹਾਂ ਵਿੱਚ – ਮੋਬਾਇਲ, ਰੈਟਲ, ਇਮਾਰਤ ਬਣਾਉਣ ਵਾਲੇ ਖਾਂਚੇ, ਗੁੱਡੀਆਂ, ਜਾਨਵਰ ਅਤੇ ਤਸਵੀਰਾਂ ਵਾਲੀਆਂ ਕਿਤਾਬਾਂ ਜਿਹੇ ਖਿਡੋਣੇ ਬਣਾਉਣ ਵਾਲੇ ਮੁਕਾਬਲੇ ਕਰਾਓ।
  • ਬਿਮਾਰੀਆਂ ਤੋਂ ਬਚਣ ਲਈ ਸਾਬਣ ਨਾਲ ਹੱਥ ਧੋਣਾ, ਟੀਕਾਕਰਣ ਅਤੇ ਸੰਤੁਲਤ ਖੁਰਾਕ ਲੈਣਾ ਜਿਹੇ ਆਸਾਨ ਕਦਮਾਂ ਨੂੰ ਦਰਸਾਉਣ ਲਈ ਡਰਾਇੰਗ ਅਤੇ ਪੋਸਟਰ ਬਣਾਓ।
  • ਵੱਡੇ ਬੱਚਿਆਂ ਨਾਲ ਖੇਡਦੇ ਦੇਖਭਾਲ ਕਰਨ ਵਾਲੀਆਂ ਬਾਰੇ ਇੱਕ ਛੋਟਾ ਜਿਹਾ ਨਾਟਕ ਬਣਾਓ। ਉਹ ਦੋ ਮਾਂਵਾਂ ਵਿਚਕਾਰ ਗੱਲਬਾਤ ਸਬੰਧੀ ਨਾਟਕ ਤਿਆਰ ਕਰ ਸਕਦੇ ਹਨ; ਉਹਨਾਂ ਵਿੱਚੋਂ ਇੱਕ ਮਾਂ ਚਾਹੁੰਦੀ ਹੈ ਕਿ ਛੋਟੇ ਬੱਚੇ ਚੁੱਪ ਰਹਿਣ ਅਤੇ ਦੂਜੀ ਛੋਟੇ ਬੱਚਿਆਂ ਨਾਲ ਖੇਡਣਾ ਚਾਹੁੰਦੀ ਹੈ। ਸਿਰਫ ਇਸ਼ਾਰਿਆਂ ਅਤੇ ਚਿਹਰੇ ਦੀਆਂ ਹਰਕਤਾਂ ਨਾਲ ਨਕਲ ਕਰਨਾ/ਭਾਵਨਾ/ਅਹਿਸਾਸ ਜ਼ਾਹਰ ਕਰਨਾ। ਦੂਜੇ ਬੱਚੇ ਅੰਦਾਜ਼ਾ ਲਗਾਉਣਗੇ ਕਿ ਇਹ ਭਾਵਨਾ ਜਾਂ ਅਹਿਸਾਸ ਕੀ ਹੈ।
  • ਮਾਪਿਆਂ ਅਤੇ ਦਾਦਾ-ਦਾਦੀ/ਨਾਨਾ-ਨਾਨੀ ਤੋਂ ਪੁੱਛੋ ਕਿ ਕਿਉਂ ਅਤੇ ਕਿਹੜੀ ਚੀਜ਼ ਕਾਰਨ ਛੋਟੇ ਬੱਚੇ ਰੋਂਦੇ ਜਾਂ ਹੱਸਦੇ ਹਨ ਅਤੇ ਜੋ ਪਤਾ ਲੱਗੇ ਕਲਾਸ ਨਾਲ ਸਾਂਝਾ ਕਰੋ।
  • ਕਲਾਸ ਜਾਂ ਸਮੂਹ ਸਥਾਨਕ ਕਮਿਊਨਿਟੀ ਤੋਂ ਬੱਚਾ ਗੋਦ ਲੈ ਸਕਦੇ ਹਨ। ਮਾਂ ਹਰ ਮਹੀਨੇ ਸਮੂਹ ਕੋਲ ਜਾਏਗੀ ਅਤੇ ਦੱਸੇਗੀ ਕਿ ਬੱਚਾ ਕਿਵੇਂ ਵੱਡਾ ਹੋ ਰਿਹਾ ਹੈ।
  • ਬਿਮਾਰੀਆਂ ਤੋਂ ਬਚਾਉਣ ਲਈ ਸਾਫ਼ ਅਤੇ ਸੁਰੱਖਿਅਤ ਪਾਣੀ ਰੱਖਣ ਨਾਲ ਜੁੜੇ ਆਸਾਨ ਕਦਮਾਂ ਬਾਰੇ ਦੱਸਣ ਲਈ ਇੱਕ ਗਾਣਾ ਬਣਾਓ ਅਤੇ ਘਰੇ ਆਪਣੇ ਛੋਟੇ ਭਾਈ/ਭੈਣ ਨਾਲ ਮਿਲ ਕੇ ਗਾਓ।
  • ਨੌਜਵਾਨ ਬੱਚੇ ਮਾਪਿਆਂ ਨਾਲ ਗੱਲਬਾਤ ਕਰਕੇ ਪਤਾ ਕਰਨ ਕਿ ਉਹਨਾਂ ਲਈ ਆਪਣੇ ਛੋਟੇ ਬੱਚਿਆਂ ਅਤੇ ਵੱਡੇ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਸਭ ਤੋਂ ਵੱਧ ਔਖ ਕਿਸ ਚੀਜ਼ ਵਿੱਚ ਆਈ ਅਤੇ ਕਿਸ ਚੀਜ਼ ਨੇ ਸਭ ਤੋਂ ਵੱਧ ਮਦਦ ਕੀਤੀ।
  • ਛੋਟੇ ਬੱਚੇ ਦਾ ਦਿਮਾਗ ਕਿਵੇਂ ਵਿਕਸਤ ਹੁੰਦਾ ਹੈ ਬਾਰੇ ਹੋਰ ਜਾਨਣ ਲਈ ਕਿਸੇ ਸਿਹਤ ਕਾਰਜਕਰਤਾ ਜਾਂ ਵਿਗਿਆਨ ਦੇ ਅਧਿਆਪਕ ਨੂੰ ਪੁੱਛੋ।
  • ਨੌਜਵਾਨ ਬੱਚੇ ਸਮਾਜ ਦੇ ਵੱਡੀ ਉਮਰ ਦੇ ਲੋਕਾਂ ਨੂੰ ਉਹਨਾਂ ਨੂੰ ਗੀਤ, ਕਹਾਣੀਆਂ ਅਤੇ ਖੇਡਾਂ ਅਤੇ ਛੋਟੇ ਅਤੇ ਵੱਡੇ ਬੱਚਿਆਂ ਲਈ ਗਾਣੇ ਗਾਉਣਾ ਸਿਖਾਉਣ ਲਈ ਕਹਿ ਸਕਦੇ ਹਨ।
  • ਬੱਚੇ ਬਾਲਗਾਂ ਨੂੰ ਪੁੱਛ ਸਕਦੇ ਹਨ ਕਿ ਉਹਨਾਂ ਮੁਤਾਬਕ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕੀ ਕਰਨਾ ਮਹੱਤਵਪੂਰਨ ਹੈ?

ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ www.childrenforhealth.org ਜਾਂ clare@childrenforhealth.org ‘ਤੇ ਸੰਪਰਕ ਕਰੋ।

2

2. ਖਾਂਸੀ, ਜ਼ੁਕਾਮ ਅਤੇ ਬਿਮਾਰੀ (Punjabi, Coughs, Colds & Pneumonia)

  1. ਖਾਣਾ-ਪਕਾਉਣ ਸਮੇਂ ਅੱਗ ਵਿੱਚੋਂ ਨਿਕਲਣ ਵਾਲੇ ਧੂਏਂ ਵਿੱਚ ਅਜਿਹੇ ਛੋਟੇ-ਛੋਟੇ ਕਣ ਹੁੰਦੇ ਹਨ ਜੋ ਫੇਫੜਿਆਂ ਵਿੱਚ ਜਾ ਕੇ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਖਾਣਾ ਬਾਹਰ ਜਾ ਅਜਿਹੀ ਥਾਂ ‘ਤੇ ਤਿਆਰ ਕਰਕੇ ਧੂਏਂ ਤੋਂ ਬਚੋ ਜਿੱਥੇ ਤਾਜ਼ੀ ਹਵਾ ਆ ਸਕੇ ਅਤੇ ਧੂਆਂ ਬਾਹਰ ਨਿਕਲ ਸਕੇ।picture of a person coughing
  2. ਤੰਬਾਕੂ ਪੀਣ ਨਾਲ ਫੇਫੜੇ ਕਮਜ਼ੋਰ ਹੁੰਦੇ ਹਨ। ਹੋਰਾਂ ਲੋਕਾਂ ਦੇ ਸਿਗਰਟਨੋਸ਼ੀ ਕਰਨ ‘ਤੇ ਵੀ ਧੁਆਂ ਸਾਂਹ ਨਾਲ ਅੰਦਰ ਜਾਣਾ ਨੁਕਸਾਨਦੇਹ ਹੁੰਦਾ ਹੈ।
  3. ਖਾਂਸੀ ਅਤੇ ਜ਼ੁਕਾਮ ਸਭ ਨੂੰ ਹੁੰਦਾ ਹੈ। ਜਿਆਦਤਰ ਲੋਕ ਜਲਦੀ ਠੀਕ ਹੋ ਜਾਂਦੇ ਹਨ। ਜੇਕਰ ਖਾਂਸੀ ਜਾਂ ਜ਼ੁਕਾਮ 3 ਹਫਤਿਆਂ ਵਿੱਚ ਠੀਕ ਨਾ ਹੋਵੇ, ਤਾਂ ਸਿਹਤ ਕਲੀਨਿਕ ਵਿਖੇ ਜਾਓ।
  4. ਕੀਟਾਣੂਆਂ ਦੀਆਂ ਕੁੱਝ ਕਿਸਮਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਬੈਕਟੀਰਿਆ ਕਿਹਾ ਅਤੇ ਜਾਂਦਾ ਹੈ ਅਤੇ ਬਾਕੀਆਂ ਨੂੰ ਵਾਈਰਸ ਕਿਹਾ ਜਾਂਦਾ ਹੈ। ਖਾਂਸੀ ਅਤੇ ਜ਼ੁਕਾਮ ਦਾ ਆਮ ਕਾਰਨ ਵਾਈਰਸ ਹੁੰਦੇ ਹਨ ਜੋ ਦਵਾਈ ਨਾਲ ਨਹੀਂ ਮਾਰੇ ਜਾ ਸਕਦੇ।
  5. ਫੇਫੜੇ ਸਰੀਰ ਦਾ ਉਹ ਹਿੱਸਾ ਹੁੰਦੇ ਹਨ ਜੋ ਸਾਹ ਲੈਂਦੇ ਹਨ। ਖਾਂਸੀ ਅਤੇ ਜ਼ੁਕਾਮ ਫੇਫੜਿਆਂ ਨੂੰ ਕਮਜ਼ੋਰ ਕਰ ਦਿੰਦੇ ਹਨ। ਨਮੂਨੀਆ ਇੱਕ ਅਜਿਹਾ ਬੈਕਟੀਰਿਆ ਕੀਟਾਣੂ ਹੁੰਦਾ ਹੈ ਜੋ ਕਮਜ਼ੋਰ ਫੇਫੜਿਆਂ ਵਿੱਚ ਗੰਭੀਰ ਬਿਮਾਰੀ ਦਾ ਕਾਰਨ ਬਣਦਾ ਹੈ।
  6. ਨਮੂਨੀਆ (ਗੰਭੀਰ ਬਿਮਾਰੀ) ਦਾ ਇੱਕ ਸੰਕੇਤ ਸਾਹ ਤੇਜ਼-ਤੇਜ਼ ਆਉਣਾ ਹੈ। ਸਾਹ ਲੈਣ ਦੇ ਤਰੀਕੇ ਵੱਲ ਧਿਆਨ ਦਿਓ। ਛਾਤੀ ਉੱਪਰ ਅਤੇ ਹੇਠਾਂ ਹੁੰਦੀ ਦੇਖੋ। ਬੁਖਾਰ, ਕਮਜ਼ੋਰੀ ਅਤੇ ਛਾਤੀ ਵਿੱਚ ਦਰਦ ਇਸ ਦੇ ਦੂਜੇ ਸੰਕੇਤ ਹਨ।
  7. ਜੇਕਰ ਇੱਕ 2 ਮਹੀਨਿਆਂ ਤੋਂ ਘੱਟ ਉਮਰ ਦਾ ਨਵਜੰਮਿਆ ਬੱਚਾ ਇੱਕ ਮਿੰਟ ਵਿੱਚ 60 ਵਾਰ ਜਾਂ ਇਸ ਤੋਂ ਵੱਧ ਵਾਰ ਸਾਹ ਲੈਂਦਾ ਹੈ, ਤਾਂ ਉਸ ਨੂੰ ਜਲਦੀ ਤੋਂ ਜਲਦੀ ਤੋਂ ਸਿਹਤ ਕਾਰਜਕਰਤਾ ਕੋਲ ਲਿਜਾਣਾ ਚਾਹੀਦਾ ਹੈ! 1-5 ਸਾਲ ਦੇ ਉਮਰ ਦੇ ਬੱਚਿਆਂ ਵਿੱਚ ਤੇਜ਼-ਤੇਜ਼ ਸਾਹ ਆਉਣ ਦੀ ਦਰ ਇੱਕ ਮਿੰਟ ਵਿੱਚ 20-30 ਬਾਰ ਤੋਂ ਵੱਧ ਵਾਰ ਸਾਹ ਲੈਣਾ ਹੈ।
  8. ਚੰਗੀ ਖੁਰਾਕ (ਅਤੇ ਦੁੱਧ ਚੁੰਘਦੇ ਬੱਚੇ), ਧੂਆਂ-ਮੁਕਤ ਘਰ ਅਤੇ ਟੀਕਾਕਰਣ ਨਮੂਨੀਆ ਵਰਗੀ ਗੰਭੀਰ ਬਿਮਾਰੀ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।
  9. ਆਪਣੀ ਖਾਂਸੀ ਅਤੇ ਜ਼ੁਕਾਮ ਦਾ ਇਲਾਜ ਗਰਮਾਹਟ ਬਣਾਏ ਰੱਖ ਕੇ, ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਸੂਪ ਅਤੇ ਜੂਸ ਜਿਹੇ ਡ੍ਰਿੰਕ ਪੀ ਕੇ, ਆਰਾਮ ਕਰਕੇ ਅਤੇ ਆਪਣਾ ਨੱਕ ਸਾਫ਼ ਰੱਖ ਕੇ ਕਰੋ।
  10. ਖਾਂਸੀ, ਜ਼ੁਕਾਮ ਅਤੇ ਹੋਰ ਬਿਮਾਰੀਆਂ ਨੂੰ ਇੱਕ ਤੋਂ ਹੋਰਾਂ ਵਿੱਚ ਫੈਲਣ ਤੋਂ ਰੋਕੋ। ਹੱਥ ਅਤੇ ਖਾਣ-ਪੀਣ ਵਾਲੇ ਭਾਂਡੇ ਸਾਫ਼ ਰੱਖੋ, ਅਤੇ ਖੰਘਾਰ ਨੂੰ ਕਾਗਜ਼ ਵਿੱਚ ਰੱਖੋ।
ਇਨ੍ਹਾਂ ਸਿਹਤ ਸਬੰਧੀ ਸੰਦੇਸ਼ਾਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਮੈਡਿਕਲ ਸਬੰਧੀ ਮਾਹਰਾਂ ਵੱਲੋਂ ਕੀਤੀ ਗਈ ਹੈ ਅਤੇ ਇਹ ORB ਦੀ ਸਿਹਤ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org. ਇਹ ਕੁੱਝ ਸੁਝਾਅ ਹਨ ਜੋ ਬੱਚੇ ਇਸ ਵਿਸ਼ੇ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਅਤੇ ਸੰਦੇਸ਼ ਹੋਰਾਂ ਨਾਲ ਸਾਂਝਾ ਕਰਨ ਲਈ ਕਰ ਸਕਦੇ ਹਨ।

ਖਾਂਸੀ, ਜ਼ੁਕਾਮ ਅਤੇ ਬਿਮਾਰੀ: ਬੱਚੇ ਕੀ ਕਰ ਸਕਦੇ ਹਨ?

  • ਖਾਂਸੀ, ਜ਼ੁਕਾਮ ਅਤੇ ਬਿਮਾਰੀ ਤੇ ਆਪਣੀ ਭਾਸ਼ਾ ਵਿੱਚ, ਆਪਣੇ ਸ਼ਬਦਾਂ ਵਿੱਚ ਆਪਣੇ ਸੰਦੇਸ਼ ਬਣਾ ਸਕਦੇ ਹਨ!
  • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂ ਜੋ ਅਸੀਂ ਇਹ ਕਦੇ ਵੀ ਨਾ ਭੁੱਲੀਏ!
  • ਸੰਦੇਸ਼ਾਂ ਨੂੰ ਹੋਰ ਬੱਚਿਆਂ ਅਤੇ ਆਪਣੇ ਪਰਿਵਾਰ ਦੇ ਜੀਆਂ ਨਾਲ ਸਾਂਝਾ ਕਰੋ!
  • ਆਪਣੇ ਘਰ ਲਈ ਇੱਕ ਯੋਜਨਾ ਬਣਾਓ। ਕਿੱਥੇ ਧੂਆਂ ਹੈ, ਅਤੇ ਕਿੱਥੇ ਨਹੀਂ ਹੈ? ਛੋਟੇ ਬੱਚਿਆਂ ਲਈ ਧੂੰਏਂ ਤੋਂ ਦੂਰ ਖੇਡਣਾ ਕਿੱਥੇ ਸੁਰੱਖਿਅਤ ਹੈ?
  • ਖਸਰੇ ਅਤੇ ਕਾਲੀ ਖਾਂਸੀ ਜਿਹੀਆਂ ਖਤਰਨਾਕ ਬਿਮਾਰੀਆਂ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਟੀਕਾਕਰਣ ਕਰਾਉਣ ਲਈ ਉਤਸਾਹਤ ਕਰਨ ਸਬੰਧੀ ਪੋਸਟਰ ਬਣਾਓ।
  • ਨਮੂਨੀਏ ‘ਤੇ ਇੱਕ ਗਾਣਾ ਬਣਾਓ ਅਤੇ ਇਸਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰੋ!
  • ਇੱਕ ਰੱਸੀ ਅਤੇ ਬੱਟੇ ਨਾਲ ਇੱਕ ਪੈਂਡੂਲਮ ਬਣਾਓ ਜੋ ਸਾਹ ਆਮ ਵਾਂਗ ਆਉਣ ਅਤੇ ਸਾਹ ਤੇਜ਼ ਹੋਣ ਤੇ ਸਾਹ ਗਿਣਨ ਵਿੱਚ ਸਾਡੀ ਮਦਦ ਕਰ ਸਕੇ, ਅਤੇ ਦਰਸਾਓ ਕਿ ਅਸੀਂ ਆਪਣੇ ਪਰਿਵਾਰ ਤੋਂ ਕੀ ਸਿੱਖਿਆ ਹੈ।
  • ਛੋਟੇ ਬੱਚਿਆਂ ਨੂੰ ਦੁੱਧ ਚੁੰਘਾਉਣ ਬਾਰੇ ਆਪਣਾ ਇੱਕ ਨਾਟਕ ਤਿਆਰ ਕਰੋ।
  • ਬੁਖਾਰ ਦੌਰਾਨ ਠੰਡਕ ਬਣਾਈ ਰੱਖਣ ਅਤੇ ਠੰਡ ਲੱਗੇ ਦੌਰਾਨ ਗਰਮਾਹਟ ਬਣਾਈ ਰੱਖਣ ‘ਤੇ ਇੱਕ ਨਾਟਕ ਤਿਆਰ ਕਰੋ।
  • ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਨਾ ਜਾਣ ਤੋਂ ਬਾਅਦ ਸਾਬਣ ਨਾਲ ਆਪਣੇ ਹੱਥ ਧੋਣ ਵਿੱਚ ਮਦਦ ਲਈ ਘਰ ਅਤੇ ਸਕੂਲ ਲਈ ਅਸਥਾਈ ਟੂਟੀ ਬਣਾਓ।
  • ਕੀਟਾਣੂ ਫੈਲਣ ਅਤੇ ਆਪਣੇ ਆਪ ਨੂੰ ਖੰਘ ਅਤੇ ਜ਼ੁਕਾਮ ਤੋਂ ਬਚਾਉਣ ਲਈ ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਧੋਣਾ ਸਿੱਖੋ।
  • ਵੱਖ-ਵੱਖ ਕਿਸਮ ਦੀਆਂ ਅਜਿਹੀਆਂ ਸਥਿਤੀਆਂ ਰਾਹੀਂ ਨਮੂਨੀਏ ਸਬੰਧੀ ਆਪਣਾ ਗਿਆਨ ਪਰਖੋ ਜੋ ਨਮੂਨੀਆ ਜਾਂ ਖਾਂਸੀ ਹੋ ਸਕਦੀਆਂ ਹਨ।
  • ਨਮੂਨੀਏ ਦੇ ਖਤਰਨਾਕ ਸੰਕੇਤਾਂ ਬਾਰੇ ਪੁੱਛੋ? ਆਪਣੇ ਪਰਿਵਾਰ ਵਿੱਚ ਅਸੀਂ ਜੋ ਸਿੱਖਿਆ ਹੈ, ਉਹ ਸਾਂਝਾ ਕਰੋ।
  • ਪਤਾ ਕਰੋ ਕਿ ਸਿਗਰਟਨੋਸ਼ੀ ‘ਤੇ ਕਿੱਥੇ-ਕਿੱਥੇ ਮਨਾਹੀ ਹੈ? ਕੀ ਤੁਹਾਡਾ ਸਕੂਲ ਸਿਗਰਟਨੋਸ਼ੀ ਤੋਂ ਮੁਕਤ ਹੈ।
  • ਸਾਡੇ ਸਾਹ ਤੇਜ਼ ਹੋਣ ਦੇ ਕਾਰਨਾਂ ਬਾਰੇ ਪੁੱਛੋ? ਜਦੋਂ ਕਿਸੇ ਨੂੰ ਨਮੂਨੀਆ ਹੋਣ ਦਾ ਖਤਰਾ ਹੋਵੇ ਉਦੋਂ ਸਾਹ ਤੇਜ਼ ਹੋਣ ਦੇ ਸੰਕੇਤਾਂ ਬਾਰੇ ਸਿੱਖਣ ਲਈ ਅਸੀਂ ਸਾਹ ਦੀ ਦਰ ਮਾਪ ਸਕਦੇ ਹਾਂ।
  • ਖਾਂਸੀ ਅਤੇ ਜ਼ੁਕਾਮ ਠੀਕ ਕਰਨ ਦੇ ਨਵੇਂ ਅਤੇ ਪੁਰਾਣੀਆਂ ਤਰੀਕਿਆਂ ਬਾਰੇ ਪੁੱਛੋ?
  • ਕੀਟਾਣੂ ਕਿਵੇਂ ਫੈਲਦੇ ਹਨ ਬਾਰੇ ਪੁੱਛੋ? ਹੱਥ ਮਿਲਾਉਣ ਵਾਲੀ ਖੇਡ ਖੇਡਕੇ ਸਿੱਖੋ।
ਅਸਥਾਈ ਟੂਟੀ, ਪੈਂਡੂਲਮ ਜਾਂ ਹੱਥ ਮਿਲਾਉਣ ਵਾਲੀ ਖੇਡ ਤੇ ਵਧੇਰੀ ਜਾਣਕਾਰੀ ਲੈਣ ਲਈ ਜਾਂ ਕਿਸੇ ਵੀ ਕਿਸਮ ਦੀ ਹੋਰ ਜਾਣਕਾਰੀ ਲੈਣ ਲਈ ਕਿਰਪਾ ਕਰਕੇ www.childrenforhealth.org ਜਾਂ clare@childrenforhealth.org ‘ਤੇ ਸੰਪਰਕ ਕਰੋ।
3

3. ਟੀਕਾਕਰਣ (Punjabi, Immunisation)

  1. ਦੁਨਿਆ ਭਰ ਦੇ ਲੱਖਾਂ ਮਾਪੇ ਹਰ ਸਾਲ ਆਪਣੇ ਬੱਚਿਆਂ ਦਾ ਟੀਕਾਕਰਣ ਕਰਾ ਕੇ ਇਹ ਯਕੀਨੀ ਬਣਾਉਂਦੇ ਹਨ ਕਿ ਉਨ੍ਹਾਂ ਦੇ ਬੱਚੇ ਮਜਬੂਤ ਬਨਣ ਅਤੇ ਬਿਮਾਰੀਆਂ ਤੋਂ ਬਚੇ ਰਹਿਣ।
  2. ਜਦੋਂ ਤੁਸੀਂ ਕਿਸੇ ਛੂਤ ਵਾਲੀ ਬਿਮਾਰੀ ਕਾਰਨ ਬੀਮਾਰ ਹੁੰਦੇ ਹੋ, ਉਦੋਂ ਤੁਹਾਡੇ ਅੰਦਰ ਇੱਕ ਛੋਟਾ ਜਿਹਾ, ਨਾ ਵਿਖਾਈ ਦੇਣ ਵਾਲਾ ਕੀਟਾਣੂ ਦਾਖਲ ਹੋ ਜਾਂਦਾ ਹੈ। ਇਹ ਕੀਟਾਣੂ ਹੋਰ ਕੀਟਾਣੂ ਬਣਾਉਂਦਾ ਹੈ ਅਤੇ ਤੁਹਾਡੇ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਤੋਂ ਰੋਕਦਾ ਹੈ।
  3. ਤੁਹਾਡੇ ਸਰੀਰ ਵਿੱਚ ਇੱਕ ਸਿਪਾਹੀ ਜਿਹੇ ਰੱਖਿਅਕ ਹੁੰਦੇ ਹਨ ਜਿਨ੍ਹਾਂ ਨੂੰ ਐਂਟੀਬਾਡੀ ਕਿਹਾ ਜਾਂਦਾ ਹੈ ਜੋ ਕੀਟਾਣੂਆਂ ਨਾਲ ਲੜਦੇ ਹਨ। ਜਦੋਂ ਕੀਟਾਣੂ ਮਾਰੇ ਜਾਂਦੇ ਹਨ, ਐਂਟੀਬਾਡੀ ਤੁਹਾਡੇ ਸਰੀਰ ਵਿੱਚ ਦੁਬਾਰਾ ਲੜਨ ਲਈ ਬਣੇ ਰਹਿੰਦੇ ਹਨ।
  4. ਟੀਕਾਕਰਣ ਨਾਲ ਤੁਹਾਡੇ ਸਰੀਰ ਵਿੱਚ ਐਂਟੀਜਨ ਪਾਏ (ਟੀਕੇ ਜਾਂ ਮੂੰਹ ਰਾਹੀਂ) ਜਾਂਦੇ ਹਨ। ਉਹ ਤੁਹਾਡੇ ਸਰੀਰ ਨੂੰ ਬਿਮਾਰੀ ਨਾਲ ਲੜਨ ਲਈ ਸਿਪਾਹੀ ਜਿਹੇ ਐਂਟੀਬਾਡੀ ਬਣਾਉਣਾ ਸਿਖਾਉਂਦੇ ਹਨ।
  5. ਕੁੱਝ ਟੀਕੇ ਇੱਕ ਤੋਂ ਵੱਧ ਲਗਾਉਣੇ ਪੈਂਦੇ ਹਨ ਤਾਂ ਜੋ ਤੁਹਾਡਾ ਸਰੀਰ ਬਿਮਾਰੀ ਨਾਲ ਲੜਨ ਲਈ ਲੋੜੀਂਦੇ ਐਂਟੀਬਾਡੀ ਬਣਾ ਸਕੇ।
  6. ਅਜਿਹੀਆਂ ਭਿਆਨਕ ਬਿਮਾਰੀਆਂ ਨੂੰ ਟੀਕਾਕਰਣ ਰਾਹੀਂ ਰੋਕਿਆ ਜਾ ਸਕਦਾ ਹੈ ਜੋ ਮੌਤ ਅਤੇ ਖਸਰੇ, ਟੀਬੀ, ਡਿਪਥੇਰੀਆ, ਕਾਲੀ ਖਾਂਸੀ, ਪੋਲਿਓ ਅਤੇ ਟੈਟਨਸ (ਅਤੇ ਹੋਰ!) ਜਿਹੀਆਂ ਘਾਤਕ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ।
  7. ਆਪਣੇ ਸਰੀਰ ਦੀ ਸੁਰੱਖਿਆ ਕਰਨ ਲਈ ਤੁਹਾਨੂੰ ਬਿਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਟੀਕਾ ਲਗਾਉਣ ਦੀ ਜ਼ਰੂਰਤ ਹੁੰਦੀ ਹੈ।
  8. ਬੱਚਿਆਂ ਦੀ ਬਿਮਾਰੀ ਤੋਂ ਸੁਰੱਖਿਆ ਕਰਨ ਲਈ ਛੋਟੇ ਬੱਚਿਆਂ ਨੂੰ ਟੀਕਾ ਲਗਾਇਆ ਜਾਂਦਾ ਹੈ। ਜੇਕਰ ਛੋਟੇ ਬੱਚਿਆਂ ਨੂੰ ਪਹਿਲਾਂ ਟੀਕਾ ਨਹੀਂ ਲਗਿਆ ਜਾਂਦਾ ਹੈ ਤਾਂ ਉਹਨਾਂ ਨੂੰ ਬਾਅਦ ਵਿੱਚ ਟੀਕਾ ਲਗਾਇਆ ਜਾ ਸਕਦਾ ਹੈ।
  9. ਬੱਚਿਆਂ ਨੂੰ ਵੱਖ ਵੱਖ ਬਿਮਾਰੀਆਂ ਲਈ ਵੱਖ ਵੱਖ ਸਮੇਂ ਤੇ ਟੀਕਾ ਲਗਾਇਆ ਜਾ ਸਕਦਾ ਹੈ। ਇਹ ਪਤਾ ਲਗਾਓ ਕਿ ਕਦੋਂ ਅਤੇ ਕਿੱਥੇ ਤੁਹਾਡਾ ਭਾਈਚਾਰਾ ਬੱਚਿਆਂ ਨੂੰ ਟੀਕਾ ਲਗਾਉਂਦਾ ਹੈ।
  10. ਜੇਕਰ ਟੀਕਾ ਲਗਾਉਣ ਦੇ ਦਿਨ ਛੋਟੇ ਬੱਚੇ ਜਾਂ ਵੱਡੇ ਬੱਚੇ ਬਿਮਾਰ ਹਨ ਤਾਂ ਉਨ੍ਹਾਂ ਨੂੰ ਹਾਲੇ ਵੀ ਟੀਕਾ ਲਗਾਇਆ ਜਾ ਸਕਦਾ ਹੈ।

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਟੀਕਾਕਰਨ: ਬੱਚੇ ਕੀ ਕਰ ਸਕਦੇ ਹਨ?

  • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਟੀਕਾਕਰਨ ਸਬੰਧੀ ਸੰਦੇਸ਼ ਬਣਾਓ!
  • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂਕਿ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
  • ਸੰਦੇਸ਼ਾਂ ਨੂੰ ਹੋਰ ਬੱਚਿਆਂ ਅਤੇ ਆਪਣੇ ਪਰਿਵਾਰ ਦੇ ਜੀਆਂ ਨਾਲ ਸਾਂਝਾ ਕਰੋ!
  • ਟੀਕਾਕਰਨ ਦੇ ਦਿਨਾਂ ਲਈ ਪੋਸਟਰ ਬਣਾਓ ਅਤੇ ਉਹਨਾਂ ਨੂੰ ਅਜਿਹੀ ਥਾਂ ‘ਤੇ ਪ੍ਰਦਰਸ਼ਿਤ ਕਰੋ ਜਿੱਥੇ ਹਰ ਕੋਈ ਉਹਨਾਂ ਨੂੰ ਦੇਖ ਸਕੇ।
  • ਸਾਡੇ ਪਿੰਡ ਦੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਖਤਰਨਾਕ ਰੋਗਾਂ ਨੂੰ ਰੋਕਣ ਬਾਰੇ ਇੱਕ ਨਾਟਕ ਤਿਆਰ ਕਰੋ।
  • ਸਾਡੀ ਰਾਖੀ ਲਈ ਮਾਰੂ ਬੀਮਾਰੀਆਂ ਨਾਲ ਲੜਨ ਵਾਲੇ ਸੁਪਰਹੀਰੋ ਟੀਕਾਕਰਣ ਦੀਆਂ ਤਸਵੀਰਾਂ ਨਾਲ ਇੱਕ ਕਹਾਣੀ ਬਣਾਓ।
  • ਇੱਕ ਜਾਂ ਵਧੇਰੇ ਬਿਮਾਰੀਆਂ ਦਾ ਪੋਸਟਰ ਬਣਾਓ ਜਿਨ੍ਹਾਂ ਨੂੰ ਟੀਕਾਕਰਨ ਦੁਆਰਾ ਰੋਕਿਆ ਜਾ ਸਕਦਾ ਹੈ ਜਿਵੇਂ ਕਿ ਡਿਪਥੀਰੀਆ, ਮੀਜ਼ਲਸ ਅਤੇ ਰੂਬੈਲਾ, ਪੇਸਟੂਸਿਸ, ਤਪਦ, ਟੈਟੈਨਸ ਅਤੇ ਪੋਲੀਓ
  • ਐਂਟੀ ਬਾਡੀ, ਬਾਰੇ ਇੱਕ ਨਾਟਕ ਜਾਂ ਕਹਾਣੀ ਤਿਆਰ ਕਰੋ, ਜੋ ਮਜਬੂਤ ਰਖਵਾਲੇ ਦੀ ਇੱਕ ਕਿਸਮ ਹੁੰਦੀ ਹੈ ਜੋ ਸਾਨੂੰ ਸੁਰੱਖਿਅਤ ਅਤੇ ਕੁਸ਼ਲ ਰੱਖ ਸਕੇ।
  • ਹਰ ਇੱਕ ਬਿਮਾਰੀ ਵਾਰੇ ਜਾਣਕਾਰੀ ਪ੍ਰਾਪਤ ਕਰੋ ਅਤੇ ਅਸੀਂ ਜੋ ਵੀ ਸਿੱਖਿਆ ਹੈ ਉਸ ਹੋਰ ਬੱਚਿਆਂ ਅਤੇ ਆਪਣੇ ਪਰਿਵਾਰ ਨਾਲ ਸਾਂਝਾ ਕਰੋ
  • ਇੱਕ ਨਵੇਂ ਜਨਮੇ ਬੱਚੇ ਅਤੇ ਉਸ ਦੀ ਮਾਂ ਲਈ ਉਨ੍ਹਾਂ ਨੂੰ ਜ਼ਿੰਦਗੀ ਦਾ ਪਹਿਲਾ ਸਾਲ ਖੁਸ਼ਹਾਲ ਅਤੇ ਸਿਹਤਮੰਦ ਹੋਣ ਦੀ ਕਾਮਨਾ ਲਈ ਇੱਕ ਖ਼ਾਸ ਜਨਮਦਿਨ ਕਾਰਡ ਬਣਾਓ ਜਿਸ ਵਿੱਚ ਉਨ੍ਹਾਂ ਦੇ ਟੀਕਾਕਰਨ ਦੀ ਸਮਾਂ ਸੂਚੀ ਲਿਖੀ ਹੋਵੇ!
  • ਉਨ੍ਹਾਂ ਬਿਮਾਰੀਆਂ ਬਾਰੇ ਹੋਰ ਪਤਾ ਕਰੋ ਜਿਨ੍ਹਾਂ ਤੋਂ ਟੀਕਾਕਰਨ ਸਾਡਾ ਬਚਾਅ ਕਰਦਾ ਹੈ।
  • ਅਪੰਗਤਾ ਵਾਲੇ ਬੱਚਿਆਂ ਦੀ ਮਦਦ ਕਰਨ ਲਈ ਹੋਰ ਪਤਾ ਕਰੋ।
  • ਇਹ ਪਤਾ ਲਗਾਉਣ ਲਈ ਕਿ ਸਾਨੂੰ ਟੀਕਾਕਰਨ ਬਾਰੇ ਕੀ ਪਤਾ ਹੈ ਇੱਕ ਕਵਿਜ਼ ਤਿਆਰ ਕਰੋ ਅਤੇ ਖੇਡੋ। ਇਸ ਨੂੰ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰੋ।
  • ਪਤਾ ਕਰੋ ਕਿ ਸਾਨੂੰ ਕਿਸ ਟੀਕਾਕਰਨ ਦੀ ਇੱਕ ਤੋਂ ਵੱਧ ਵਾਰ ਲੋੜ ਹੁੰਦੀ ਹੈ। ਅਤੇ ਜਿਹੜੇ ਬੱਚਿਆਂ ਨੇ ਟੀਕਾਕਰਨ ਨਹੀਂ ਕਰਵਾਇਆ ਹੈ ਜਾਂ ਉਹ ਟੀਕਾਕਰਨ ਕਰਵਾਉਣਾ ਭੁੱਲ ਗਏ ਹਨ ਉਨ੍ਹਾਂ ਦੀ ਟੀਕਾ ਲਗਵਾਉਣ ਵਿੱਚ ਮਦਦ ਕਰੋ।
  • ਪਤਾ ਕਰੋ ਕਿ ਕਿਹੜੀ ਬਿਮਾਰੀ ਵਿੱਚ ਸੁਪਰ ਪਾਵਰਾਂ ਹੁੰਦੀਆਂ ਹਨ ਅਤੇ ਟੀਕਾਕਰਨ ਕਿਵੇਂ ਇਨ੍ਹਾਂ ਸ਼ਕਤੀਆਂ ਨੂੰ ਹਰਾਉਂਦਾ ਹੈ।
  • ਇਸ ਦੀ ਜਾਂਚ ਕਰੋ ਕਿ ਸਾਡੀ ਕਲਾਸ ਅਤੇ ਸਾਡੇ ਅਧਿਆਪਕਾਂ ਸਾਰੀਆਂ ਨੇ ਟੀਕਾਕਰਨ ਕਰਵਾਇਆ ਹੈ ਜਾਂ ਨਹੀਂ।
  • ਪਤਾ ਕਰੋ ਕਿ ਜੇਕਰ ਕੋਈ ਖਾਸ ਟੀਕਾਕਰਣ ਪ੍ਰੋਗਰਾਮ ਜਾਂ ਦਿਨ ਅਤੇ ਸਿਹਤ ਹਫਤੇ ਹਨ ਜਦੋਂ ਸਾਰੇ ਬੱਚਿਆਂ ਅਤੇ ਛੋਟੇ ਬੱਚਿਆਂ ਦਾ ਟੀਕਾਕਰਣ ਕਰਵਾਉਣ ਲਈ ਜਾ ਸਕਦੇ ਹਨ।
  • ਪਤਾ ਕਰੋ ਕਿ ਮੇਰੇ ਪਰਿਵਾਰ ਵਿੱਚ ਕੋਈ ਵੀ ਵਿਅਕਤੀ ਆਪਣਾ ਟੀਕਾਕਰਣ ਕਰਵਾਉਣਾ ਭੁੱਲ ਤਾ ਨਹੀਂ ਗਿਆ ਹੈ ਤਾਂ ਕਿ ਉਹ ਟੀਕਾ ਲਗਵਾ ਸਕਣ।
  • ਮੇਰੇ ਦੇਸ਼ ਵਿੱਚ ਟੀਕਾਕਰਣ ਅਤੇ ਅਸੀਂ ਕਦੋਂ ਟੀਕਾਕਰਣ ਕਰਵਾ ਸਕਦੇ ਹਾਂ ਬਾਰੇ ਪੁੱਛੋ।
  • ਪਤਾ ਕਰੋ ਕਿ ਕੀ ਸਾਡੇ ਪਰਿਵਾਰ ਵਿੱਚੋਂ ਕਿਸੇ ਜੀਅ ਨੂੰ ਕੋਈ ਖਤਰਨਾਕ ਬਿਮਾਰੀ ਤਾਂ ਨਹੀਂ ਹੈ ਅਤੇ ਇਹ ਵੀ ਪਤਾ ਕਰੋ ਕਿ ਕੀ ਇਹ ਉਹਨਾਂ ਨੂੰ ਕਿਵੇਂ ਹੋਈ।

ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ www.childrenforhealth.org ਜਾਂ clare@childrenforhealth.org ‘ਤੇ ਸੰਪਰਕ ਕਰੋ।

4

4. ਮਲੇਰਿਆ (Punjabi, Malaria)

  1. ਮਲੇਰੀਆ ਇੱਕ ਬਿਮਾਰੀ ਹੈ ਜੋ ਕਿਸੇ ਲਾਗ ਵਾਲੇ ਮੱਛਰ ਦੇ ਕੱਟਣ ਨਾਲ ਫੈਲਦੀ ਹੈ।
  2. ਮਲੇਰੀਆ ਖਤਰਨਾਕ ਹੁੰਦਾ ਹੈ। ਇਹ ਵਿਸ਼ੇਸ਼ ਤੌਰ ਤੇ ਬੱਚੇ ਅਤੇ ਗਰਭਵਤੀ ਔਰਤਾਂ ਵਿੱਚ ਬੁਖਾਰ ਦਾ ਕਾਰਨ ਹੋ ਸਕਦਾ ਹੈ ਅਤੇ ਇਸ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ।
  3. ਮਲੇਰੀਆ ਨੂੰ ਕੀਟਨਾਸ਼ਕ-ਇਲਾਜ ਵਾਲੇ ਮੰਜੇ ਦੇ ਜਾਲ ਹੇਠ ਸੌਂ ਕੇ ਰੋਕੋ, ਜੋ ਮੱਛਰਾਂ ਨੂੰ ਮਾਰਦੇ ਹਨ ਅਤੇ ਉਹਨਾਂ ਨੂੰ ਸਾਨੂੰ ਕੱਟਣ ਤੋਂ ਰੋਕਦੇ ਹਨ।
  4. ਮਲੇਰੀਆ ਮੱਛਰ ਅਕਸਰ ਸੂਰਜ ਡੁੱਬਣ ਅਤੇ ਸੂਰਜ ਚੜ੍ਹਨ ਦੇ ਵਿਚਕਾਰ ਕੱਟਦੇ ਹਨ।
  5. ਜਦੋਂ ਬੱਚਿਆਂ ਨੂੰ ਮਲੇਰਿਆ ਹੁੰਦਾ ਹੈ ਤਾਂ ਹੌਲੀ-ਹੌਲੀ ਵੱਧਦੇ ਅਤੇ ਵਿਕਸਤ ਹੁੰਦੇ ਹਨ।
  6. ਮਲੇਰੀਏ ਦੇ ਮੱਛਰ ਨੂੰ ਮਾਰਨ ਲਈ ਤਿੰਨ ਤਰੀਕਿਆਂ ਨਾਲ ਕੀਟਨਾਸ਼ਕਾਂ ਦੀ ਸਪਰੇਅ ਕੀਤੀ ਜਾਂਦੀ ਹੈ ਹੈ: ਘਰਾਂ ਵਿੱਚ, ਹਵਾ ਵਿੱਚ ਅਤੇ ਪਾਣੀ ਵਿੱਚ।
  7. ਜ਼ਿਆਦਾ ਬੁਖ਼ਾਰ, ਸਿਰ ਦਰਦ, ਮਾਸਪੇਸ਼ੀ ਅਤੇ ਪੇਟ ਦਰਦ, ਅਤੇ ਠੰਢ ਲੱਗਣਾ ਮਲੇਰਿਆ ਹੋਣ ਦੇ ਸੰਕੇਤ ਹੁੰਦੇ ਹਨ। ਤੇਜੀ ਨਾਲ ਜਾਂਚ ਕਰਨੀ ਅਤੇ ਇਲਾਜ਼ ਕਰਨਾ ਜ਼ਿੰਦਗੀ ਬਚਾਉਂਦਾ ਹੈ।
  8. ਸਿਹਤ ਕਰਮਚਾਰੀ ਦੁਆਰਾ ਨਿਰਦੇਸ਼ਿਤ ਕੀਤੇ ਅਨੁਸਾਰ, ਮਲੇਰੀਆ ਨੂੰ ਦਵਾਈ ਨਾਲ ਰੋਕਿਆ ਅਤੇ ਇਲਾਜ ਕੀਤਾ ਜਾ ਸਕਦਾ ਹੈ.
  9. ਮਲੇਰੀਆ ਲਾਗ ਵਾਲੇ ਵਿਅਕਤੀ ਦੇ ਖੂਨ ਵਿੱਚ ਰਹਿੰਦਾ ਹੈ ਅਤੇ ਅਨੀਮੀਆ ਪੈਦਾ ਕਰ ਸਕਦਾ ਹੈ, ਜਿਸ ਨਾਲ ਉਹ ਥੱਕ ਜਾਂਦੇ ਹਨ ਅਤੇ ਕਮਜ਼ੋਰ ਹੋ ਜਾਂਦੇ ਹਨ।
  10. ਐਂਟੀ-ਮਲੇਰੀਆ ਗੋਲੀਆਂ ਭਾਈਚਾਰੇ ਵਿੱਚ ਜ਼ਿਆਦਾ ਮਲੇਰਿਏ ਵਾਲਿਆਂ ਕਈਆਂ ਥਾਵਾਂ ਵਿੱਚ ਮਲੇਰੀਆ ਅਤੇ ਅਨੀਮੀਆ ਨੂੰ ਰੋਕ ਸਕਦੀਆਂ ਹਨ।

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਮਲੇਰਿਆ: ਬੱਚੇ ਕੀ ਕਰ ਸਕਦੇ ਹਨ?

  • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਮਲੇਰੀਏ ਸਬੰਧੀ ਸੰਦੇਸ਼ ਬਣਾਓ!
  • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂਕਿ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
  • ਸੰਦੇਸ਼ਾਂ ਨੂੰ ਹੋਰ ਬੱਚਿਆਂ ਅਤੇ ਆਪਣੇ ਪਰਿਵਾਰ ਦੇ ਜੀਆਂ ਨਾਲ ਸਾਂਝਾ ਕਰੋ!
  • ਹੋਰਾਂ ਨੂੰ ਇਹ ਦੱਸਣ ਲਈ ਪੋਸਟਰ ਬਣਾਓ ਕਿ ਮਲੇਰੀਆ ਕਿਵੇਂ ਫੈਲਦਾ ਹੈ ਅਤੇ ਅਸੀਂ ਮਲੇਰੀਏ ਨੂੰ ਰੋਕਣ ਦੀ ਲੜਾਈ ਵਿੱਚ ਕਿਵੇਂ ਸ਼ਾਮਲ ਹੋ ਸਕਦੇ ਹਾਂ!
  • ਮੱਛਰਾਂ ਦੇ ਜੀਵਨ ਚੱਕਰ ਬਾਰੇ ਹੋਰ ਬੱਚਿਆਂ ਨੂੰ ਦੱਸਣ ਲਈ ਜਾਂ ਉਹਨਾਂ ਨੂੰ ਦਿਖਾਉਣ ਲਈ ਕਹਾਣੀਆਂ ਬਣਾਉ!
  • ਇਹ ਦੱਸਣ ਲਈ ਪੋਸਟਰ ਬਣਾਓ ਕਿ ਕੀਟਾਣੂ-ਮੁਕਤ ਇਲਾਜ ਵਾਲੇ ਜਾਲ ਦੀ ਵਰਤੋਂ ਅਤੇ ਸੰਭਾਲ ਕਿਵੇਂ ਕਰਨੀ ਹੈ!
  • ਹੋਰਾਂ ਨੂੰ ਇਹ ਦੱਸਣ ਲਈ ਕਿ ਮੱਛਰ ਦੇ ਕੱਟਣ ਨੂੰ ਕਿਵੇਂ ਰੋਕਿਆ ਜਾਵੇ ਕਹਾਣੀਆਂ ਪੜ੍ਹੋ ਅਤੇ ਪੋਸਟਰ ਬਣਾਓ!
  • ਇੱਕ ਬੱਚੇ ਨੂੰ ਕਿਸੇ ਹੋਰ ਬੱਚੇ ਵਿੱਚ ਮਲੇਰੀਏ ਦੇ ਲੱਛਣਾਂ ਦੀ ਪਛਾਣ ਕਿਵੇਂ ਹੁੰਦੀ ਹੈ ਅਤੇ ਬਾਲਗਾਂ ਨੂੰ ਉਹਨਾਂ ਦੀ ਜਾਂਚ ਕਰਵਾਉਣ ਲਈ ਕਹਿਣ ਲਈ ਕਹਾਣੀਆਂ ਜਾਂ ਡਰਾਮਾ ਤਿਆਰ ਕਰੋ!
  • ਮਲੇਰੀਆ ਅਤੇ ਅਨੀਮੀਆ ਦੇ ਲੱਛਣਾਂ ਬਾਰੇ, ਕੀੜੇ ਕਿਵੇਂ ਅਨੀਮੀਆ ਦਾ ਕਾਰਨ ਬਣਦੇ ਹਨ ਅਤੇ ਕਿਵੇਂ ਮਲੇਰੀਆ ਅਨੀਮੀਆ ਦਾ ਕਾਰਨ ਬਣਦਾ ਹੈ, ਬਾਰੇ ਕਹਾਣੀਆਂ ਜਾਂ ਡਰਾਮਾ ਤਿਆਰ ਕਰੋ।
  • ਸਾਡੇ ਭਾਈਚਾਰੇ ਵਿੱਚ ਆਇਰਨ ਭਰਪੂਰ ਭੋਜਨ ਦੇ ਪੋਸਟਰ ਬਣਾਓ।
  • ਮੱਛਰਾਂ ਦੇ ਕੱਟਣ ਵੇਲੇ ਛੋਟੇ ਬੱਚਿਆਂ ਨੂੰ ਜਾਲ ਹੇਠ ਰਹਿਣ ਵਿੱਚ ਮਦਦ ਕਰੋ!
  • ਇਹ ਯਕੀਨੀ ਬਣਾਓ ਕਿ ਬੈੱਡ ਜਾਲ ਠੀਕ ਢੰਗ ਨਾਲ ਟੱਕ ਕੀਤੇ ਹੋਏ ਹਨ ਅਤੇ ਇਹ ਕੀਤੇ ਟੱਕ ਕਰਨੇ ਰਹਿ ਤਾਂ ਨਹੀਂ ਗਏ ਹਨ!
  • ਇਸ ਬਾਰੇ ਕਹਾਣੀਆਂ ਜਾਂ ਡਰਾਮਾ ਤਿਆਰ ਕਰੋ ਕਿ ਲੋਕ ਜਾਲ ਨੂੰ ਕਿਉਂ ਪਸੰਦ ਕਰਦੇ ਹਨ ਅਤੇ ਕਿਡਨ ਪਸੰਦ ਨਹੀਂ ਕਰਦੇ ਹਨ ਅਤੇ ਬੈੱਡ ਜਾਲ ਕਰਦੇ ਹਨ ਅਤੇ ਕੀ ਨਹੀਂ ਕਰਦੇ ਹਨ ਇਸ ਬਾਰੇ ਉਹਨਾਂ ਨੂੰ ਕਿ ਪਤਾ ਹੈ!
  • ਬੈੱਡ ਜਾਲ ਦੀ ਵਰਤੋਂ ਕਿਵੇਂ ਕਰਨੀ ਹੈ ਇਸ ਬਾਰੇ ਇੱਕ ਮੁਹਿੰਮ ਦਾ ਆਯੋਜਨ ਕਰੋ!
  • ਬੈੱਡ ਜਾਲ ਅਤੇ ਜਾਂਚ ਬਾਰੇ ਇੱਕ ਸਿਹਤ ਕਰਮਚਾਰੀ ਨੂੰ ਆਪਣੇ ਸਕੂਲ ਆਉਣ ਅਤੇ ਬੱਚਿਆਂ ਨਾਲ ਸਵਾਲ-ਜਵਾਬ ਕਰਨ ਲਈ ਸੱਦਾ ਦਿਓ।
  • ਹੋਰਾਂ ਨਾਲ ਸੰਦੇਸ਼ ਸਾਂਝਾ ਕਰਨ ਲਈ ਗੀਤ, ਨਾਚ ਅਤੇ ਡਰਾਮੇ ਦੀ ਵਰਤੋਂ ਕਰੋ!
  • ਇਹ ਪੁੱਛੋ ਕਿ ਸਾਡੇ ਪਰਿਵਾਰ ਵਿੱਚ ਕਿੰਨੇ ਜੀਆਂ ਨੂੰ ਮਲੇਰਿਆ ਹੈ। ਅਸੀਂ ਮਲੇਰੀਏ ਨੂੰ ਕਿਵੇਂ ਰੋਕ ਸਕਦੇ ਹਾਂ! ਲੰਮੇ ਸਮੇਂ ਤੱਕ ਚੱਲਣ ਵਾਲੇ ਕੀਟਨਾਸ਼ਕ ਨਾਲ ਇਲਾਜ ਕੀਤੇ ਜਾਲ (ਐਲਐਲਆਈਐਨ) ਨੂੰ ਕਿਵੇਂ ਅਤੇ ਕਦੋਂ ਲਗਾਉਣਾ ਹੁੰਦਾ ਹੈ ਅਤੇ ਕਦੋਂ ਵਿੰਡੋ ਸਕ੍ਰੀਨਾਂ ਦੀ ਵਰਤੋਂ ਕਰਨੀ ਹੈ ਅਤੇ ਉਹ ਕਿਵੇਂ ਕੰਮ ਕਰਦੇ ਹਨ? ਲੋਕ ਭਾਈਚਾਰੇ ਵਿੱਚ ਐਲਐਲਆਈਐਨ ਕਦੋਂ ਪ੍ਰਾਪਤ ਕਰ ਸਕਦੇ ਹਨ? ਮਲੇਰੀਏ ਨੂੰ ਕਿਵੇਂ ਖਤਮ ਕੀਤਾ ਜਾਂਦਾ ਹੈ? ਮਲੇਰਿਆ ਖਾਸ ਤੌਰ ਤੇ ਗਰਭਵਤੀ ਔਰਤ ਅਤੇ ਬੱਚੇ ਲਈ ਖਤਰਨਾਕ ਕਿਉਂ ਹੁੰਦਾ ਹੈ? ਸਿਹਤ ਕਰਮਚਾਰੀ ਗਰਭਵਤੀ ਔਰਤਾਂ ਨੂੰ ਮਲੇਰੀਏ ਤੋਂ ਬਚਾਉਣ ਨੂੰ ਕਿ ਦਿੰਦੇ ਹਨ ਅਤੇ ਉਹ ਇਹ ਕਦੋਂ ਪ੍ਰਾਪਤ ਕਰਦਿਆਂ ਹਨ? ਆਇਰਨ ਅਤੇ ਆਇਰਨ ਨਾਲ ਭਰਪੂਰ ਭੋਜਨ (ਮੀਟ, ਕੁੱਝ ਅਨਾਜ ਅਤੇ ਹਰੀ ਪੱਤੇਦਾਰ ਸਬਜ਼ੀਆਂ) ਅਨੀਮੀਆ ਨੂੰ ਰੋਕਣ ਵਿੱਚ ਮਦਦ ਕਿਵੇਂ ਕਰਦੇ ਹਨ? ਲੋਕ ਆਪਣੇ ਆਪ ਦੀ ਅਤੇ ਹੋਰਾਂ ਦੀ ਮੱਛਰਾਂ ਦੇ ਕੱਟਣ ਤੋਂ ਕਿਵੇਂ ਰੱਖਿਆ ਕਰ ਸਕਦੇ ਹਨ? ਕੀ ਖੂਨ ਵਿੱਚ ਮਲੇਰਿਆ ਹੈ ਇਸ ਦੀ ਜਾਂਚ ਕਰਨ ਵਾਲੇ ਖਾਸ ਟੈਸਟ ਨੂੰ ਕਿ ਕਿਹਾ ਜਾਂਦਾ ਹੈ?

ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ www.childrenforhealth.org ਜਾਂ clare@childrenforhealth.org ‘ਤੇ ਸੰਪਰਕ ਕਰੋ।

5

5. ਦਸਤ (Punjabi, Diarrhoea)

  1. ਦਸਤ ਪਾਣੀ ਵਾਲਾ ਮਲ ਹੁੰਦਾ ਹੈ ਜੋ ਰੋਜ਼ਾਨਾ ਤਿੰਨ ਜਾਂ ਇਸ ਤੋਂ ਵੱਧ ਵਾਰ ਆਉਂਦਾ ਹੈ।
  2. ਗੰਦਗੀ ਵਾਲੇ ਖਾਣੇ ਜਾਂ ਪੀਣ ਜਾਂ ਗੰਦੀਆਂ ਉਂਗਲਾਂ ਨਾਲ ਮੁੰਹ ਨੂੰ ਛੂਹਣ ਨਾਲ ਜਾਂ ਗੰਦੇ ਚਮੱਚ ਜਾਂ ਕੱਪਾਂ ਦੀ ਵਰਤੋਂ ਕਰਨ ਨਾਲ ਤੋਂ ਮੂੰਹ ਵਿੱਚ ਆਉਣ ਵਾਲੇ ਕੀਟਾਣੂਆਂ ਨਾਲ ਦਸਤ ਲੱਗ ਜਾਂਦੇ ਹਨ।
  3. ਪਾਣੀ ਅਤੇ ਲੂਣ (ਤਰਲ) ਦੀ ਕਮੀ ਸਰੀਰ ਨੂੰ ਕਮਜ਼ੋਰ ਬਣਾ ਦਿੰਦੀ ਹੈ। ਜੇਕਰ ਤਰਲ ਨਹੀਂ ਲਏ ਜਾਂਦੇ ਹਨ, ਤਾਂ ਪਾਣੀ ਦੀ ਕਮੀ ਕਾਰਨ ਵੱਡੇ ਬੱਚਿਆਂ ਦੀ ਮੌਤ ਵੀ ਹੋ ਸਕਦੀ ਹੈ।
  4. ਸੁਰੱਖਿਅਤ ਪਾਣੀ, ਜਾਂ ਨਾਰੀਅਲ ਜਾਂ ਚਾਵਲ ਪਾਣੀ ਵਰਗੇ ਵਾਧੂ ਸੁਰੱਖਿਅਤ ਪੀਣ ਵਾਲੇ ਪਦਾਰਥ ਦੇ ਕੇ ਦਸਤ ਨੂੰ ਰੋਕਿਆ ਜਾ ਸਕਦਾ ਹੈ। ਬੱਚਿਆਂ ਨੂੰ ਸਭ ਤੋਂ ਜ਼ਿਆਦਾ ਮਾਂ ਦੇ ਦੁੱਧ ਦੀ ਲੋੜ ਹੈ।
  5. ਦਸਤ ਨਾਲ ਪੀੜਤ ਬੱਚੇ ਦਾ ਮੁੰਹ ਅਤੇ ਜੀਭ ਸੁੱਕੇ ਹੋਏ,ਧਸੀਆਂ ਹੋਈਆ ਅੱਖਾਂ, ਕੋਈ ਹੰਝੂ ਨਹੀਂ, ਢਿੱਲੀ ਚਮੜੀ ਅਤੇ ਹੱਥ ਅਤੇ ਪੈਰ ਠੰਢੇ ਹੋ ਸਕਦੇ ਹਨ। ਬੱਚਿਆ ਦੇ ਸਿਰ ਵਿੱਚ ਮੁਲਾਇਅਮ ਦਸਿਆਂ ਹੋਈਆ ਹਿੱਸਾ ਹੋ ਸਕਦਾ ਹੈ।
  6. ਬੱਚੇ ਇੱਕ ਦਿਨ ਵਿੱਚ ਪੰਜ ਵਾਰ ਤੋਂ ਵੱਧ ਪਾਣੀ ਵੱਲ ਮਲ ਕਰਦੇ ਹਨ ਜਾਂ ਖੂਨੀ ਮਲ ਕਰਦੇ ਹਨ ਜਾਂ ਜੋ ਉਲਟੀ ਵੀ ਕਰਦੇ ਹਨ ਉਹਨਾਂ ਨੂੰ ਇੱਕ ਸਿਹਤ ਕਰਮਚਾਰੀ ਨੂੰ ਦਿਖਾਉਣਾ ਚਾਹੀਦਾ ਹੈ।
  7. ਓ. ਆਰ. ਐੱਸ. ਦਾ ਮਤਲਬ ਹੈ ਓਰਲ ਰੀਹਾਈਡਰੇਸ਼ਨ ਸੋਲਿਊਸ਼ਨ। ਓ.ਆਰ.ਐਸ. ਕਲੀਨਿਕ ਅਤੇ ਦੁਕਾਨਾਂ ਤੇ ਮਿਲ ਸਕਦੇ ਹਨ। ਇਸ ਨੂੰ ਦਸਤ ਲਈ ਵਧਿਆ ਪੀਣ ਬਣਾਉਣ ਲਈ ਇਸ ਨੂੰ ਸਾਫ਼ ਪਾਣੀ ਵਿੱਚ ਚੰਗੀ ਤਰ੍ਹਾਂ ਮਿਲਾਓ।
  8. ਦਸਤ ਦੀਆਂ ਜ਼ਿਆਦਾਤਰ ਦਵਾਈਆਂ ਕੰਮ ਨਹੀਂ ਕਰਦੀਆਂ ਹਨ ਪਰ ਜਿੰਕ ਦੀਆਂ ਗੋਲ਼ੀਆਂ 6 ਮਹੀਨਿਆਂ ਤੋਂ ਵੱਡੇ ਬੱਚਿਆਂ ਲਈ ਜਲਦੀ ਦਸਤ ਰੋਕਦੀਆਂ ਹਨ। ਓ.ਆਰ.ਐਸ. ਪੀਣ ਨੂੰ ਚੰਗੀ ਤਰ੍ਹਾਂ ਦੇਣਾ ਚਾਹੀਦਾ ਹੈ।
  9. ਦਸਤ ਨਾਲ ਪੀੜਤ ਵੱਡੇ ਬੱਚਿਆਂ ਦੇ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਸਵਾਦ, ਪੀਸਿਆ ਹੋਈਆ ਭੋਜਨ ਦੇਣਾ ਚਾਹੀਦਾ ਹੈ।
  10. ਬੱਚਿਆਂ ਨੂੰ ਛਾਤੀ ਦਾ ਦੁੱਧ ਪਿਆ ਕੇ, ਚੰਗੀ ਤਰ੍ਹਾਂ ਸਫਾਈ ਕਰਨ ਦੀਆਂ ਆਦਤਾਂ, ਟੀਕਾਕਰਣ (ਖਾਸ ਤੌਰ ਤੇ ਰੋਟਾਵੀਰਸ ਅਤੇ ਖਸਰੇ ਦੇ ਵਿਰੁੱਧ) ਅਤੇ ਸੁਰੱਖਿਅਤ ਭੋਜਨ ਦੇ ਕੇ ਦਸਤ ਨੂੰ ਰੋਕਿਆ ਜਾ ਸਕਦਾ ਹੈ।

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਦਸਤ: ਬੱਚੇ ਕੀ ਕਰ ਸਕਦੇ ਹਨ?

  • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਦਸਤ ਸਬੰਧੀ ਸੰਦੇਸ਼ ਬਣਾਓ!
  • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂਕਿ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
  • ਸੰਦੇਸ਼ਾਂ ਨੂੰ ਹੋਰ ਬੱਚਿਆਂ ਅਤੇ ਆਪਣੇ ਪਰਿਵਾਰ ਦੇ ਜੀਆਂ ਨਾਲ ਸਾਂਝਾ ਕਰੋ!
  • ਜੀਵਾਣੂ ਲਿਜਾਣ ਵਾਲਿਆਂ ਮੱਖੀਆਂ ਨੂੰ ਆਪਣੇ ਭੋਜਨ ਤੋਂ ਦੂਰ ਰੱਖਣ ਲਈ ਇੱਕ ਆਮ ਫਲਾਈ ਟ੍ਰੈਪ ਬਣਾਉ।
  • ਹੋਰਾਂ ਨੂੰ ਦਸਤ ਦੇ ਖਤਰਨਾਕ ਸੰਕੇਤਾਂ ਨੂੰ ਦਿਖਾਉਣ ਲਈ ਪੋਸਟਰ ਬਣਾਓ।
  • ਸਾਨੂੰ ਕਦੋਂ ਸਿਹਤ ਵਰਕਰ ਨੂੰ ਮਦਦ ਕਰਨ ਲਈ ਫੋਨ ਕਰਨ ਦੀ ਜ਼ਰੂਰਤ ਹੁੰਦੀ ਹੈ ਇਸ ਬਾਰੇ ਇੱਕ ਛੋਟਾ ਜਿਹਾ ਨਾਟਕ ਤਿਆਰ ਕਰੋ।
  • ਦਸਤ ਨੂੰ ਕਿਵੇਂ ਰੋਕਣਾ ਹੈ ਇਸ ਵਿੱਚ ਮਦਦ ਕਰਨ ਲਈ ਸੱਪ-ਪੌੜੀ ਖੇਡ ਤਿਆਰ ਕਰੋ।
  • ਘਰ ਅਤੇ ਓ.ਆਰ.ਐਸ. ਵਾਲੇ ਸਕੂਲ ਲਈ ਇੱਕ ਮੁਢੱਲੀ ਚਿਕਿਤਸਾ ਕਿਟ ਤਿਆਰ ਕਰੋ।
  • ਇੱਕ ਨਾਟਕ ਤਿਆਰ ਕਰੋ ਜਿਸ ਵਿੱਚ ਦੋ ਮਾਵਾਂ ਇਹ ਗੱਲ ਕਰ ਰਹਿਣ ਹਨ ਕਿ ਉਹਨਾਂ ਦੇ ਬੱਚਿਆਂ ਦੀ ਦਸਤ ਕਿਵੇਂ ਠੀਕ ਕੀਤੀ ਜਾਵੇ।
  • ਅਸੀਂ ਪਾਣੀ ਦੀ ਕਮੀ ਦੇ ਸੰਕੇਤ ਬਾਰੇ ਕਿ ਜਾਣਦੇ ਹਾਂ ਇਹ ਜਾਂਚਣ ਲਈ ਦਸਤ ਲੱਗੇ ਬੱਚੇ ਦੀ ਤਸਵੀਰ ਨੂੰ ਨਾਮ ਦੇਣ ਦੀ ਇੱਕ ਖੇਡ ਖੇਡੋ।
  • ਦੇਖੋ ਕਿ ਪੌਧਿਆਂ ਨੂੰ ਵਧਣ ਲਈ ਕਿਵੇਂ ਪਾਣੀ ਦੀ ਲੋੜ ਹੁੰਦੀ ਹੈ – ਪਤਾ ਕਰੋ ਕਿ ਜੇਕਰ ਪੌਧਿਆਂ ਨੂੰ ਪਾਣੀ ਨਾ ਮਿਲ ਤਾਂ ਕਿ ਹੁੰਦਾ ਹੈ।
  • ਆਪਣੇ ਆਪ ਨੂੰ ਅਤੇ ਜਿੱਥੇ ਅਸੀਂ ਰਹਿੰਦੇ ਹਾਂ ਉਸ ਨੂੰ ਸਾਫ਼ ਰੱਖ ਕੇ ਦਸਤ ਨੂੰ ਰੋਕਣ ਵਿੱਚ ਕਰੋ।
  • ਹੱਥ ਮਿਲਾਉਣ ਵਾਲੀ ਖੇਡ ਖੇਡੋ।
  • ਪੁੱਛੋ ਕਿ ਸਾਨੂੰ ਕਦੋਂ ਤੱਕ ਮਾਂ ਦਾ ਦੁੱਧ ਪੀਣਾ ਚਾਹੀਦਾ ਹੈ। ਅਸੀਂ ਘਰ ਵਿੱਚ ਓ.ਆਰ.ਐਸ. ਅਤੇ ਜਿੰਕ ਨਾਲ ਕਿਵੇਂ ਦਸਤ ਦਾ ਇਲਾਜ਼ ਕਰ ਸਕਦੇ ਹਾਂ? ਉਹ ਕਿਹੜੇ ਖਤਰਨਾਕ ਸੰਕੇਤ ਹੁੰਦੇ ਹਨ ਜਿਨ੍ਹਾਂ ਦਾ ਮਤਲਬ ਹੁੰਦਾ ਹੈ ਕਿ ਸਾਨੂੰ ਇੱਕ ਸਿਹਤ ਕਰਮਚਾਰੀ ਦੀ ਮਦਦ ਦੀ ਲੋੜ ਹੈ? ਜਦੋਂ ਸਾਨੂੰ ਦਸਤ ਹੋਵੇ ਤਾਂ ਕੀੜੇ ਪੀਣ ਸੁਰੱਖਿਅਤ ਹੁੰਦੇ ਹਨ? ਅਸੀਂ ਧੂਪ ਦੀ ਵਰਤੋਂ ਕਰਕੇ ਪੀਣ ਲਈ ਪਾਣੀ ਕਿਵੇਂ ਸੁਰੱਖਿਅਤ ਕਰ ਸਕਦੇ ਹਾਂ?ਜਦੋਂ ਸਾਡੇ ਕੋਲ ਓ.ਆਰ.ਐਸ. ਨਾ ਹੋਵੇ ਤਾਂ ਪੀਣ ਲਈ ਕਿਹੜੇ ਪੀਣ ਸੁਰੱਖਿਅਤ ਹੁੰਦੇ ਹਨ? ਡਾਇਸੇਨਟਰੀ ਅਤੇ ਹੈਜ਼ਾ ਕੀ ਹੁੰਦੇ ਹਨ ਅਤੇ ਇਹ ਕਿਵੇਂ ਫੈਲਦੇ ਹਨ?

ਫਲਾਈ ਟ੍ਰੈਪ, ਹੱਥ ਮਿਲਾਉਣ ਵਾਲੀ ਖੇਡ ਜਾਂ ਧੁੱਪ ਤੋਂ ਕੀਟਾਣੁ ਮੁਕਤ ਕੀਤਾ ਪਾਣੀ or ਬਾਰੇ ਵਧੇਰੇ ਖਾਸ ਜਾਣਕਾਰੀ ਲਈ, ਜਾਂ ਕਿਸੇ ਹੋਰ ਚੀਜ਼ ਲਈ, ਕਿਰਪਾ ਕਰਕੇ www.childrenforhealth.org ਜਾਂ clare@childrenforhealth.org ਤੇ ਸੰਪਰਕ ਕਰੋ

6

6. ਪਾਣੀ ਅਤੇ ਸਫਾਈ (Punjabi, Water, Sanitation & Hygiene)

  1. ਚੰਗੀ ਤਰ੍ਹਾਂ ਹੱਥ ਧੋਣ ਲਈ ਪਾਣੀ ਅਤੇ ਥੋੜ੍ਹੀ ਜਿਹੀ ਸਾਬਣ ਦੀ ਵਰਤੋਂ ਕਰੋ। 10 ਸਕਿੰਟਾਂ ਲਈ ਰਗੜੋ, ਪਾਣੀ ਨਾਲ ਧੋਵੋ ਅਤੇ ਹਵਾ ਨਾਲ ਸੁਕਾਓ ਜਾਂ ਸਾਫ਼ ਕੱਪੜੇ/ਕਾਗਜ਼ ਨਾਲ ਸੁੱਕਾਓ, ਗੰਦੇ ਕੱਪੜੇ ਨਾਲ ਸਾਫ਼ ਨਾ ਕਰੋ।
  2. ਆਪਣੇ ਚਿਹਰੇ (ਅੱਖਾਂ, ਨੱਕ ਅਤੇ ਮੂੰਹ) ਤੇ ਟੀ-ਜ਼ੋਨ ਨੂੰ ਛੋਹਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਧੋਵੋ, ਕਿਉਂਕਿ ਇਹ ਉਹ ਥਾਂ ਹੈ ਜਿੱਥੇ ਕੀਟਾਣੂ ਸਰੀਰ ਵਿੱਚ ਦਾਖਲ ਹੁੰਦੇ ਹਨ। ਜਦੋਂ ਤੁਸੀਂ ਕਰ ਸਕਦੇ ਹੋਵੋ ਤਾਂ ਟੀ-ਜ਼ੋਨ ਨੂੰ ਛੂਹਣ ਤੋਂ ਬਚੋ।।
  3. ਭੋਜਨ ਤਿਆਰ ਕਰਨ ਤੋਂ ਪਹਿਲਾਂ, ਖਾਣਾ ਖਾਣ ਜਾਂ ਛੋਟੇ ਬੱਚਿਆਂ ਨੂੰ ਭੋਜਨ ਦੇਣ ਤੋਂ ਪਹਿਲਾਂ ਜਾਂ ਮਲ ਕਰਨ, ਪਿਸ਼ਾਬ ਕਰਨ, ਜਾਂ ਬੱਚੇ ਦੀ ਸਫਾਈ ਕਰਨ ਦੇ ਬਾਅਦ, ਜਾਂ ਕਿਸੇ ਬੀਮਾਰ ਵਿਅਕਤੀ ਦੀ ਮਦਦ ਕਰਨ ਦੇ ਬਾਅਦ ਆਪਣੇ ਹੱਥ ਧੋਵੋ।
  4. ਆਪਣੇ ਸਰੀਰ ਅਤੇ ਕੱਪੜੇ ਤਾਜ਼ਾ ਅਤੇ ਸਾਫ ਰੱਖੋ। ਆਪਣੇ ਨਹੁੰ ਅਤੇ ਪੈਰਾਂ ਦੀਆਂ ਉਂਗਲੀਆਂ, ਦੰਦਾਂ ਅਤੇ ਕੰਨਾਂ, ਚਿਹਰੇ ਅਤੇ ਵਾਲਾਂ ਨੂੰ ਸਾਫ ਰੱਖੋ। ਜੁੱਤੇ/ਫਲਿੱਪ-ਫਲੌਪ ਕੀੜੇ ਤੋਂ ਬਚਾਉਂਦੇ ਹਨ।
  5. ਮਨੁੱਖੀ ਅਤੇ ਪਸ਼ੂ ਦਾ ਮਲ ਅਤੇ ਪਿਸ਼ਾਬ ਨੂੰ ਕੀਟਾਣੂਆਂ ਨੂੰ ਫੈਲਾਉਣ ਵਾਲਿਆਂ ਮੱਖੀਆਂ ਤੋਂ ਦੂਰ ਰੱਖੋ। ਲੈਟਰੀਨ ਦੀ ਵਰਤੋਂ ਕਰੋ ਅਤੇ ਇਸ ਦੀ ਵਰਤੋਂ ਬਾਅਦ ਆਪਣੇ ਹੱਥ ਧੋਵੋ।
  6. ਆਪਣੇ ਚਿਹਰੇ ਨੂੰ ਤਾਜ਼ਾ ਅਤੇ ਸਾਫ ਰੱਖੋ। ਅਤੇ ਜੇਕਰ ਚਿਪਚਿਪੀ ਅੱਖਾਂ ਦੇ ਨੇੜੇ ਮੱਖੀਆਂ ਭਿੰਭਿਨਾਉਣ ਤਾਂ ਸਵੇਰ ਅਤੇ ਸ਼ਾਮ ਥੋੜ੍ਹੇ ਸਾਫ ਪਾਣੀ ਅਤੇ ਸਾਬਣ ਨਾਲ ਅੱਖਾਂ ਚੰਗੀ ਤਰ੍ਹਾਂ ਧੋਵੋ।
  7. ਗੰਦੇ ਹੱਥਾਂ ਜਾਂ ਕੱਪਾਂ ਨਾਲ ਸਾਫ਼, ਸੁਰੱਖਿਅਤ ਪਾਣੀ ਨੂੰ ਨਾ ਛੁਹੋ। ਇਸ ਨੂੰ ਕੀਟਾਣੁ ਤੋਂ ਸੁਰੱਖਿਅਤ ਅਤੇ ਮੁਕਤ ਰੱਖੋ।
  8. ਧੁਪ ਪਾਣੀ ਨੂੰ ਸੁਰੱਖਿਅਤ ਬਣਾਉਂਦੀ ਹੈ। ਇਸਨੂੰ ਪਲਾਸਟਿਕ ਦੀਆਂ ਬੋਤਲਾਂ ਵਿੱਚ ਫਿਲਟਰ ਕਰੋ ਅਤੇ 6 ਘੰਟਿਆਂ ਲਈ ਛੱਡ ਦਿਓ ਜਦੋਂ ਤੱਕ ਇਹ ਪੀਣ ਲਈ ਸੁਰੱਖਿਅਤ ਨਾ ਹੋ ਜਾਵੇ।
  9. ਜਦੋਂ ਤੁਸੀਂ ਕਰ ਸਕਦੇ ਹੋ, ਪਲੇਟਾਂ ਅਤੇ ਬਰਤਨਾਂ ਨੂੰ ਧੋਣ ਤੋਂ ਬਾਅਦ ਸੁਕਾਉਣ ਲਈ ਧੁਪ ਦੀ ਵਰਤੋਂ ਕਰੋ ਤਾਂਕਿ ਕੀਟਾਣੂ ਖਤਮ ਹੋ ਜਾਣ।
  10. ਘਰ ਅਤੇ ਭਾਈਚਾਰੇ ਨੂੰ ਕੁੜ੍ਹੇ ਅਤੇ ਗੰਦਗੀ ਤੋਂ ਮੁਕਤ ਰੱਖਕੇ ਮੱਖੀਆਂ ਨੂੰ ਖਤਮ ਕਰੋ ਜਾਂ ਘਟਾਓ। ਕੂੜੇ ਨੂੰ ਉਦੋਂ ਤੱਕ ਸੁਰੱਖਿਅਤ ਢੰਗ ਸਟੋਰ ਕਰੋ ਜਦੋਂ ਤੱਕ ਇਹ ਇਕੱਠਾ ਨਹੀਂ ਕੀਤਾ ਜਾਂਦਾ, ਸਾੜਿਆ ਜਾਂ ਦਫਨਾਇਆ ਨਹੀਂ ਜਾਂਦਾ ਹੈ।

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਪਾਣੀ ਅਤੇ ਸਫਾਈ: ਬੱਚੇ ਕਿ ਕਰ ਸਕਦੇ ਹਨ?

  • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਪਾਣੀ ਅਤੇ ਸਫਾਈ ਸਬੰਧੀ ਸੰਦੇਸ਼ ਬਣਾਓ!
  • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂ ਜੋ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
  • ਇਹਨਾਂ ਸੰਦੇਸ਼ਾਂ ਨੂੰ ਹੋਰ ਬੱਚਿਆਂ ਅਤੇ ਆਪਣੇ ਪਰਿਵਾਰ ਨਾਲ ਸਾਂਝਾ ਕਰੋ
  • ਇੱਕ ਗੀਤ ਸਿੱਖਣਾ ਜੋ ਸਾਡੀ ਆਪਣੇ ਹੱਥ ਕਿਵੇਂ ਧੋਏ ਜਾਣ ਬਾਰੇ ਸਿੱਖਣ ਵਿੱਚ ਮਦਦ ਕਰੇ।
  • ਜਦੋਂ ਪਿੰਡ ਵਿੱਚ ਕੀੜਿਆਂ ਦੇ ਪਰਿਵਾਰ ਵਿੱਚ ਸਫਾਈ ਪਰਿਵਾਰ ਸ਼ਾਮਲ ਹੁੰਦਾ ਹੈ ਤਾਂ ਉਨ੍ਹਾਂ ਨੂੰ ਕਿ ਹੁੰਦਾ ਹੈ ਇਹ ਦਿਖਾਉਣ ਲਈ ਇੱਕ ਨਾਟਕ ਤਿਆਰ ਕਰੋ ਅਤੇ ਪ੍ਰਦਰਸ਼ਨ ਕਰੋ ਜਾਂ ਕੀੜੇ ਕਿੱਥੇ ਛਿਪਨਾ ਪਸੰਦ ਕਰਦੇ ਹਨ ਇਸ ਬਾਰੇ ਇੱਕ ਨਾਟਕ ਖੇਡੋ।
  • ਸਾਡੇ ਛੋਟੇ ਭੈਣ-ਭਰਾਵਾਂ ਦੀ ਮਦਦ ਕਰੋ ਅਤੇ ਯਕੀਨੀ ਬਣਾਓ ਕਿ ਉਹ ਜਾਣਦੇ ਹਨ ਕਿ ਆਪਣੇ ਹੱਥਾਂ ਨੂੰ ਸਹੀ ਤਰ੍ਹਾਂ ਕਿਵੇਂ ਧੋਣਾ ਹੈ।
  • ਲੋਕਾਂ ਦੇ ਇੱਕ ਸਮੂਹ ਦਾ ਇੱਕ ਘੰਟਾ ਨਿਰੀਖਣ ਕਰੋ ਅਤੇ ਦੇਖੋ ਅਤੇ ਰਿਕਾਰਡ ਕਰੋ ਕਿ ਉਹ ਕਿੰਨੀ ਵਾਰ ਆਪਣੇ ਚਿਹਰੇ, ਕੱਪੜੇ ਜਾਂ ਹੋਰ ਲੋਕਾਂ ਨੂੰ ਛੂਹਦੇ ਹਨ।
  • ਉਨ੍ਹਾਂ ਸਾਰੇ ਢੰਗਾਂ ਤੇ ਵਿਚਾਰ ਕਰੋ ਜਿਸ ਰਾਹੀਂ ਕੀੜੇ ਹੱਥਾਂ ਤੋਂ ਸਰੀਰ ਵਿੱਚ ਫੈਲ ਸਕਦੇ ਹਨ।
  • ਇਹ ਯਕੀਨੀ ਬਣਾਉਣ ਲਈ ਕਿ ਸਕੂਲ ਦੇ ਪਖਾਨੇ ਸਾਫ਼ ਹਨ, ਇੱਕ ਯੋਜਨਾ ਤੇ ਮਿਲ ਕੇ ਕੰਮ ਕਰੋ।
  • ਇੱਕ ਫਿਲਟਰ ਦੀ ਵਰਤੋਂ ਕਰਕੇ ਪਾਣੀ ਨੂੰ ਕਿਵੇਂ ਸਾਫ ਕਰਨਾ ਹੈ ਸਿੱਖੋ।
  • ਸਕੂਲ ਦੇ ਵਿਹੜੇ ਨੂੰ ਸਾਫ ਰੱਖਣਾ ਅਤੇ ਕੂੜੇ ਦੀ ਸਫਾਈ ਕਰਨ ਦੀ ਯੋਜਨਾ ਬਣਾਓ।
  • ਸਕੂਲ ਵਿਖੇ ਇੱਕ ਸਫਾਈ ਕੱਲਬ ਦੀ ਸ਼ੁਰੁਆਤ ਕਰੋ।
  • ਆਪਣੇ ਪਰਿਵਾਰਾਂ ਨਾਲ ਮੱਖੀਆਂ, ਗੰਦਗੀ ਅਤੇ ਕੀੜਿਆਂ ਬਾਰੇ ਆਪਣੀ ਜਾਣਕਾਰੀ ਸਾਂਝੀ ਕਰੋ।
  • ਆਪਣੇ ਪਾਣੀ ਦੇ ਕੰਟੇਨਰ ਨੂੰ ਸਾਫ ਅਤੇ ਕਵਰ ਕਰਕੇ ਰੱਖੋ ਅਤੇ ਹਮੇਸ਼ਾਂ ਸਕੂਪ ਦਾ ਇਸਤੇਮਾਲ ਕਰੋ, ਕਦੇ ਵੀ ਆਪਣੇ ਕੱਪ ਜਾਂ ਹੱਥ ਦੀ ਵਰਤੋਂ ਨਾ ਕਰੋ। ਆਪਣੇ ਛੋਟੇ ਭੈਣ-ਭਰਾਵਾਂ ਨੂੰ ਦਿਖਾਓ ਕਿ ਘੜੇ ਵਿੱਚੋਂ ਪਾਣੀ ਕਿਵੇਂ ਲਿਆ ਜਾਵੇ।
  • ਅਸਥਾਈ ਟੂਟੀ! ਬਣਾਉਣ ਲਈ ਮਿਲ ਕੇ ਕੰਮ ਕਰੋ
  • ਸਾਡੇ ਸਰੀਰ ਨੂੰ ਧੋਣ ਲਈ ਸਾਬਣ ਨੂੰ ਪਕੜਨ ਲਈ ਵਾਸ਼ ਮਿੱਟ ਕਿਵੇਂ ਬਣਾਇਆ ਜਾਵੇ।
  • ਪਲਾਸਟਿਕ ਬੋਤਲ ਅਤੇ ਕੁੱਝ ਮੀਠੇ ਪਾਣੀ ਜਾਂ ਮਲ ਨਾਲ ਮੱਖੀ ਪਕੜਨ ਦਾ ਜਾਲ ਬਣਾਓ!
  • ਧੁਪ ਦੀ ਵਰਤੋਂ ਕਰਕੇ ਘਰ ਵਿੱਚ ਪੀਣ ਲਈ ਸਾਫ਼ ਪਾਣੀ ਬਣਾਉਣ ਵਿੱਚ ਮਦਦ ਕਰੋ।
  • ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਮਿੱਟੀ ਦਾ ਫਿਲਟਰ ਬਣਾਓ।
  • ਆਪਣੇ ਭਾਈਚਾਰੇ ਵਿੱਚ ਪਾਣੀ ਦੀ ਸਪਲਾਈ ਦਾ ਨਕਸਾ ਬਣਾਓ ਅਤੇ ਕਿ ਇਹ ਪੀਣ ਲਈ ਠੀਕ ਹੈ ਜਾਂ ਨਹੀਂ।
  • ਖਾਣਾ ਪਕਾਉਣ ਵਾਲੇ ਘੜੇ ਅਤੇ ਪਲੇਟਾਂ ਲਈ ਸੁੱਕਾ ਰੈਕ ਤਿਆਰ ਕਰੋ ਤਾਂ ਜੋ ਉਹ ਸੂਰਜ ਵਿੱਚ ਸੁੱਕ ਸਕਣ।
  • ਪੁੱਛੋ ਕਿ ਅਸੀਂ ਕਿਵੇਂ ਆਪਣੇ ਹੱਥਾਂ ਨੂੰ ਸਾਫ਼ ਅਤੇ ਕੀੜੇ ਮੁਕਤ ਰੱਖ ਸਕਦੇ ਹਾਂ। ਕਿ ਸਾਡੇ ਘਰ ਵਿੱਚ ਹੱਥ ਧੋਣ ਲਈ ਸਾਬਣ ਹੈ? ਇੱਕ ਸਥਾਨਕ ਦੁਕਾਨ ਦੇ ਸਾਬਣ ਦੀ ਕਿ ਕੀਮਤ ਹੈ? ਆਪਣੇ ਸਰੀਰ ਨੂੰ ਕਿਵੇਂ ਸਾਫ਼ ਰੱਖਿਆ ਜਾਵੇ। ਆਪਣੇ ਦੰਦਾਂ ਨੂੰ ਕਿਵੇਂ ਬਰਸ਼ ਕੀਤਾ ਜਾਵੇ? ਕੀੜੇ ਕਿੱਥੋਂ ਆਉਂਦੇ ਹਨ, ਕਿੱਥੇ ਰਹਿੰਦੇ ਹਨ ਅਤੇ ਉਹ ਕਿਵੇਂ ਫੈਲਦੇ ਹਨ? ਮੱਖੀਆਂ ਕਿਵੇਂ ਉਡਦੀਆਂ ਹਨ, ਭੋਜਨ ਕਰਦਿਆਂ ਹਨ ਅਤੇ ਅੰਡੇ ਦਿੰਦਿਆਂ ਹਨ? ਮੱਖੀਆਂ ਆਪਣੀਆਂ ਲੱਤਾਂ ਤੇ ਗੰਦਗੀ ਕਿਵੇਂ ਲਿਜਾਂਦਿਆਂ ਹਨ? ਸਾਡੇ ਪਾਣੀ ਦੇ ਸਰੋਤ ਕਿ ਹਨ? ਅਸੀਂ ਗੰਦੇ ਨੂੰ ਪਾਣੀ ਨੂੰ ਪੀਣ ਯੋਗ ਕਿਵੇਂ ਕਰ ਸਕਦੇ ਹਾਂ? ਸਾਨੂੰ ਪਲਾਸਟਿਕ ਦੀਆਂ ਬੋਤਲਾਂ ਕਿੱਥੋਂ ਮਿਲ ਸਕਦੀਆਂ ਹਨ? ਕਿਹੜੇ ਕੱਪੜੇ ਨੂੰ ਪਾਣੀ ਦੇ ਫਿਲਟਰ ਵੱਜੋਂ ਵਰਤਿਆ ਜਾ ਸਕਦਾ ਹੈ? ਪਰਿਵਾਰ ਵੱਲੋਂ ਭੋਜਨ ਤਿਆਰ ਕਰਦੇ ਸਮੇਂ ਕਿਹੜੇ ਸਫਾਈ ਅਭਿਆਸਾਂ ਦੀ ਵਰਤੋਂ ਕਰਨੀ ਚਾਹੀਦੀ ਹੈ? ਘਰ ਵਿੱਚ ਜਾਂ ਭਾਈਚਾਰੇ ਵਿੱਚ ਕਿਹੜੀ ਥਾਂ ਤੇ ਸਭ ਤੋਂ ਜ਼ਿਆਦਾ ਕੀੜੇ ਨੂੰ ਹੁੰਦੇ ਹਨ?

ਮੱਖੀ ਨੂੰ ਪਕੜਨ ਵਾਲੇ ਜਾਲ, ਪਾਣੀ ਨੂੰ ਕੀੜੇ ਮੁਕਤ ਕਰਨ ਲਈ ਧੁਪ ਦੀ ਵਰਤੋਂ ਕਰਨੀ, ਮਿੱਟੀ ਦਾ ਫਿਲਟਰ, ਵਾਸ਼ ਮਿੱਟ ਜਾਂ ਅਸਥਾਈ ਟੂਟੀ, ਕਿਵੇਂ ਬਣਾਈ ਜਾਵੇ ਜਾਂ ਕਿਸੇ ਹੋਰ ਬਾਰੇ ਜ਼ਿਆਦਾ ਖਾਸ ਜਾਣਕਾਰੀ ਲਈ, ਕਿਰਪਾ ਕਰਕੇ www.childrenforhealth.org ਜਾਂ clare@childrenforhealth.org ‘ਤੇ ਸੰਪਰਕ ਕਰੋ

7

7. ਪੋਸ਼ਣ (Punjabi, Nutrition)

  1. ਜਿਹੜਾ ਭੋਜਨ ਸਾਨੂੰ ਭੱਜਣ ਵਿੱਚ ਮਦਦ ਕਰਦਾ ਹੈ ਅਤੇ ਜਿਹੜਾ ਭੋਜਨ ਸਾਡਾ ਵਿਕਾਸ ਕਰਦਾ ਹੈ, ਅਤੇ ਜਿਹੜਾ ਭੋਜਨ ਸਾਡੇ ਤੇ ਚਮਕ ਲਿਆਉਂਦਾ ਹੈ ਉਹ ਚੰਗਾ ਭੋਜਨ ਹੁੰਦਾ ਹੈ ਜੋ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ!
  2. ਜੇਕਰ ਅਸੀਂ ਬਹੁਤ ਘੱਟ ਖਾਣਾ ਖਾਂਦੇ ਹਾਂ ਜਾਂ ਬਹੁਤ ਜ਼ਿਆਦਾ ਜੰਕ ਭੋਜਨ ਖਾਂਦੇ ਹਾਂ ਤਾਂ ਕੁਪੋਸ਼ਣ ਹੋ ਜਾਂਦਾ ਹੈ। ਭੋਜਨ ਵਿੱਚ ਸਹੀ ਖਾਣੇ ਦੀ ਮਾਤਰਾ ਮਿਲਾ ਕੇ ਅਤੇ ਸਾਂਝਾ ਕਰਕੇ ਇਸ ਤੋਂ ਬਚੋ।
  3. 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਹਰ ਮਹੀਨੇ ਅੰਡਰ-5 ਕਲੀਨਿਕ ਵਿੱਚ ਭਾਰ ਤੋਲਿਆ ਜਾਣਾ ਜ਼ਰੂਰੀ ਹੈ.ਤਾਂਕਿ ਇਹ ਪਤਾ ਕੀਤਾ ਜਾਵੇ ਕਿ ਉਹ ਸਹੀ ਦਰ ਨਾਲ ਵਿਕਸਤ ਹੋ ਰਹੇ ਹਨ ਜਾਂ ਨਹੀਂ।
  4. ਜੇਕਰ ਬੱਚੇ ਪਤਲੇ ਹਨ ਜਾਂ ਉਹਨਾਂ ਦੇ ਚਿਹਰੇ ਜਾਂ ਪੈਰਾਂ ਤੇ ਸੋਜ ਹੈ ਜਾਂ ਉਹ ਬਹੁਤ ਚੁੱਪ ਰਹਿੰਦੇ ਹਨ, ਤਾਂ ਉਹਨਾਂ ਨੂੰ ਇੱਕ ਸਿਹਤ ਕਰਮਚਾਰੀ ਨੂੰ ਦਿਖਾਉਣ ਦੀ ਜ਼ਰੂਰਤ ਹੁੰਦੀ ਹੈ।
  5. ਜਦੋਂ ਬੱਚੇ ਬੀਮਾਰ ਹੁੰਦੇ ਹਨ ਤਾਂ ਉਦੋਂ ਉਹਨਾਂ ਦੀ ਭੁੱਖ ਘੱਟ ਸਕਦੀ ਹੈ। ਜਦੋਂ ਉਹ ਠੀਕ ਹੋ ਜਾਣ ਤਾਂ ਉਹਨਾਂ ਨੂੰ ਪੀਣ ਲਈ ਕਾਫੀ ਪਾਣੀ ਅਤੇ ਸੂਪ ਦਿਓ, ਅਤੇ ਆਮ ਨਾਲੋਂ ਵਧੀਆਂ ਭੋਜਨ ਦਿਓ।
  6. ਮਾਂ ਦਾ ਦੁੱਧ ਇਕਮਾਤਰ ਭੋਜਨ ਅਤੇ ਪੀਣ ਹੁੰਦਾ ਹੈ ਜਿਸ ਦੀ ਬੱਚੇ ਨੂੰ 6 ਮਹੀਨਿਆਂ ਤੱਕ ਜਰੂਰਤ ਹੁੰਦੀ ਹੈ। ਇਹ ਗੋ, ਗ੍ਰੋ ਅਤੇ ਗਲੋ ਹੈ!
  7. 6 ਮਹੀਨਿਆਂ ਦੇ ਬਾਅਦ ਬੱਚਿਆਂ ਨੂੰ ਦਿਨ ਵਿੱਚ 3 ਜਾਂ 4 ਵਾਰ ਮਾਂ ਦੇ ਦੁੱਧ ਦੇ ਨਾਲ-ਨਾਲ ਘੋਲੇ ਜਾਂ ਪਿਸੇ ਹੋਏ ਭੋਜਨ ਅਤੇ ਹਰੇਕ ਭੋਜਨ ਦੇ ਵਿਚਕਾਰ ਇੱਕ ਸਨੈਕ ਦੀ ਜਰੂਰਤ ਹੁੰਦੀ ਹੈ।
  8. ਹਰ ਹਫ਼ਤੇ ਵੱਖਰੇ-ਵੱਖਰੇ ਰੰਗਾਂ ਦੇ ਕੁਦਰਤੀ ਭੋਜਨ ਕਰਨਾ ਇੱਕ ਸਿਹਤਮੰਦ ਸੰਤੁਲਿਤ ਖੁਰਾਕ ਦਾ ਵਧੀਆ ਤਰੀਕਾ ਹੁੰਦਾ ਹੈ।
  9. ਲਾਲ, ਪੀਲੇ ਅਤੇ ਹਰੇ ਫਲ ਅਤੇ ਸਬਜ਼ੀਆਂ ਮਾਈਕ੍ਰੋਨਿਊਟ੍ਰਿਯੈਂਟਸ ਨਾਲ ਭਰਪੂਰ ਹੁੰਦੀਆਂ ਹਨ। ਇਹ ਦੇਖਣ ਵਿੱਚ ਬਹੁਤ ਛੋਟੇ ਹਨ, ਪਰ ਉਹ ਸਾਡੇ ਸਰੀਰ ਨੂੰ ਮਜ਼ਬੂਤ ​​ਬਣਾਉਂਦੇ ਹਨ।
  10. ਆਪਣੇ ਭੋਜਨ ਨੂੰ ਖਾਣ ਅਤੇ ਪਕਾਉਣ ਤੋਂ ਪਹਿਲਾਂ ਧੋਣਾ ਬਿਮਾਰੀ ਅਤੇ ਉਦਾਸੀ ਨੂੰ ਰੋਕਦਾ ਹੈ। ਪਕਾਏ ਹੋਏ ਭੋਜਨ ਦੀ ਜਲਦੀ ਵਰਤੋਂ ਕਰੋ ਜਾਂ ਇਸਨੂੰ ਸਹੀ ਢੰਗ ਨਾਲ ਸੰਭਾਲੋ।

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਪੋਸ਼ਣ: ਬੱਚੇ ਕੀ ਕਰ ਸਕਦੇ ਹਨ?

  • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਪੋਸ਼ਣ ਸਬੰਧੀ ਸੰਦੇਸ਼ ਬਣਾਓ!
  • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂ ਜੋ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
  • ਇਹਨਾਂ ਸੰਦੇਸ਼ਾਂ ਨੂੰ ਹੋਰ ਬੱਚਿਆਂ ਆਪਣੇ ਪਰਿਵਾਰ ਨਾਲ ਸਾਂਝਾ ਕਰੋ।
  • ਹੋਰ ਬੱਚਿਆਂ ਅਤੇ ਇੱਕ ਬਾਲਗ ਨਾਲ ਵਾਧੇ ਦਾ ਚਾਰਟ ਲੱਭੋ ਅਤੇ ਵੇਖੋ ਤਾਂਕਿ ਸਾਰੀਆਂ ਲਾਈਨਾਂ ਦਾ ਮਤਲਬ ਪਤਾ ਕੀਤਾ ਜਾਵੇ। ਇਸ ਨੂੰ ਕਈ ਵਾਰੀ ਰੋਡ ਟੂ ਹੈਲਥ ਚਾਰਟ ਕਿਹਾ ਜਾਂਦਾ ਹੈ ਅਤੇ ਇਸ ਨੂੰ ਤੁਹਾਡੇ ਹੈਲਥ ਕਲੀਨਿਕ ਵਿੱਚ ਲੱਭਿਆ ਜਾ ਸਕਦਾ ਹੈ।
  • ਇੱਕ ਹੈਲਥ ਕਲੀਨਿਕ ਤੇ ਜਾਓ ਅਤੇ ਛੋਟੇ ਬੱਚਿਆਂ ਦਾ ਭਾਰ ਤੋਲਦੇ ਹੋਏ ਦੇਖੋ ਅਤੇ ਉਸ ਨੂੰ ਵਧਦੇ ਭਾਰ ਦੇ ਵਿਕਾਸ ਚਾਰਟ ਦੇ ਰੂਪ ਵਿੱਚ ਤਿਆਰ ਕਰੋ।
  • ਹੈਲਥ ਕਲੀਨਿਕ ਵਿਖੇ ਛੋਟੇ ਬੱਚਿਆਂ ਅਤੇ ਵੱਡੇ ਬੱਚਿਆਂ ਦਾ ਭਾਰ ਤੋਲਦੇ ਹੋਏ ਅਤੇ ਮਾਪ ਲੈਂਦੇ ਹੋਏ ਦੇਖੋ।
  • ਚਰਚਾ ਕਰੋ ਜੇਕਰ ਅਜਿਹਾ ਕੋਈ ਵੀ ਬੱਚਾ ਹੈ ਜਾਂ ਹੋ ਸਕਦਾ ਹੈ ਜੋ ਕੁਪੋਸ਼ਿਤ ਹੈ ਅਤੇ ਉਹ ਮਦਦ ਕਰਨ ਲਈ ਕੀ ਕਰ ਸਕਦੇ ਹਨ।
  • ਮੇਰਾ ਪਰਿਵਾਰ ਹਰ ਦਿਨ / ਹਰ ਹਫ਼ਤੇ ਕਿ ਖਾਂਦਾ ਹੈ ਇਸ ਨੂੰ ਰਿਕਾਰਡ ਕਰੋ? ਅਸੀਂ ਹਰ ਹਫ਼ਤੇ ਕਿੰਨੇ ਕੁ ਕੁਦਰਤੀ ਰੰਗ ਖਾਦੇ ਹਾਂ? ਕੀ ਸਾਡੇ ਪਰਿਵਾਰ ਵਿੱਚ ਹਰ ਕੋਈ ਇਹ ਯਕੀਨੀ ਬਣਾਉਣ ਲਈ ਕਾਫ਼ੀ ਭੋਜਨ ਪ੍ਰਾਪਤ ਕਰਦਾ ਹੈ ਕਿ ਉਹ ਵਧਣ, ਗਲੋ ਕਰਨ ਅਤੇ ਭੱਜਣ? ਸਾਨੂੰ ਕਿਵੇਂ ਪਤਾ ਹੈ? ਕੀ ਕੋਈ ਅਜਿਹਾ ਵਿਅਕਤੀ ਹੈ ਖਾਸ ਤੌਰ ਤੇ ਬੁੱਢੇ ਜਾਂ ਜਵਾਨ, ਜੋ ਸਾਡਾ ਇਸ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਨ ਕਿ ਉਹ ਕਿੰਨਾ ਘੱਟ ਖਾ ਰਹੇ ਹਨ?
  • ਉਨ੍ਹਾਂ ਕਹਾਣੀਆਂ ਬਾਰੇ ਪੁੱਛੋ ਅਤੇ ਸੁਣੋ ਜਦੋਂ ਖਾਣੇ ਕਾਰਨ ਲੋਕ ਬੀਮਾਰ ਹੋ ਜਾਂਦੇ ਹਨ।
  • ਮਾਪਿਆਂ, ਸਿਹਤ ਕਰਮਚਾਰੀਆਂ ਜਾਂ ਹੋਰਾਂ ਤੋਂ ਪਤਾ ਕਰੋ ਕਿ ਉਹਨਾਂ ਨੂੰ ਕਿਵੇਂ ਪਤਾ ਚੱਲਦਾ ਹੈ ਕਿ ਕੋਈ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ।
  • ਇੱਕ ਚਿੱਤਰ ਚਾਰਟ ਬਣਾਓ ਜੋ ਛੋਟੇ ਬੱਚਿਆਂ ਅਤੇ ਵੱਡੇ ਬੱਚਿਆਂ ਲਈ ਖਰਾਬ ਭੋਜਨ ਦਿਖਾਉਂਦਾ ਹੈ ਅਤੇ ਹਰੇਕ ਭੋਜਨ ਦੇ ਸਾਹਮਣੇ ਲਿਖੋ ਕਿ ਇਹ ਬੁਰਾ ਕਿਉਂ ਹੈ।
  • ਪਤਾ ਕਰੋ ਕੀ ਮਾਂਵਾਂ ਆਪਣੇ ਛੋਟੇ ਬੱਚਿਆਂ ਨੂੰ 6 ਮਹੀਨਿਆਂ ਬਾਅਦ ਪਹਿਲੇ ਭੋਜਨ ਵਿੱਚ ਕੀ ਦਿੰਦੀਆਂ ਹਨ? ਉਹ ਕਿੰਨੀ ਵਾਰ ਆਪਣੇ ਬੱਚੇ ਨੂੰ ਦੁੱਧ ਪਿਆਉਂਦੀਆਂ ਹਨ? ਉਹ ਜਵਾਬਾਂ ਨੂੰ ਰਿਕਾਰਡ ਕਰ ਸਕਦੀਆਂ ਹਨ ਅਤੇ ਬਾਅਦ ਵਿੱਚ ਆਪਣੇ ਦੋਸਤਾਂ ਨਾਲ ਇੱਕ ਚਾਰਟ ਬਣਾ ਸਕਦੀਆਂ ਹਨ ਜੋ ਨਤੀਜੇ ਦਿਖਾਉਂਦੇ ਹੋਣ।
  • ਪਤਾ ਕਰੋ ਕਿ ਭਾਈਚਾਰੇ ਦੇ ਜ਼ਿਆਦਾਤਰ ਲੋਕਾਂ ਲਈ ਕਿਹੜਾ ਵਿਟਾਮਿਨ ਭਰਪੂਰ ਭੋਜਨ ਉਪਲਬਧ ਹੈ ਅਤੇ ਇਹ ਭੋਜਨ ਕਿਵੇਂ ਤਿਆਰ ਕੀਤੇ ਜਾਂਦੇ ਹਨ (ਬਾਜ਼ਾਰ ਅਤੇ / ਜਾਂ ਘਰ ਵਿੱਚ)।
  • ਦੇਖੋ ਕਿ ਭੋਜਨ ਕਿਵੇਂ ਤਿਆਰ ਕੀਤਾ ਜਾਂਦਾ ਹੈ, ਪਲੇਟਾਂ ਅਤੇ ਭਾਂਡੇ ਕਿਵੇਂ ਧੋਤੇ ਜਾਂਦੇ ਹਨ ਅਤੇ ਸੁਕਾਏ ਜਾਂਦੇ ਹਨ ਅਤੇ ਜਦੋਂ ਖਾਣਾ ਤਿਆਰ ਕਰਨ ਵਾਲਾ ਵਿਅਕਤੀ ਆਪਣੇ ਹੱਥ ਧੋਂਦਾ ਹੈ, ਜੇਕਰ ਉਹ ਸਹੀ ਤਰੀਕੇ ਨਾਲ ਕਰਦਾ ਹੈ।
  • ਇੱਕ ਹਫ਼ਤੇ ਵਿੱਚ ਹਰ ਰੋਜ਼ ਖਾਦੇ ਜਾਣ ਵਾਲੇ ਭੋਜਨਾਂ ਦੀਆਂ ਤਸਵੀਰਾਂ ਬਣਾਓ ਅਤੇ / ਜਾਂ ਉਨ੍ਹਾਂ ਬਾਰੇ ਲਿਖੋ। ਅਸੀਂ ਤਸਵੀਰਾਂ ਵਿੱਚ ਰੰਗ ਭਰ ਸਕਦੇ ਹਾਂ ਜਾਂ ਸਾਰੇ ਭੋਜਨਾਂ ਲਈ ਰੰਗ ਲੇਬਲ ਲਿਖ ਸਕਦੇ ਹਾਂ।
  • ਪਤਾ ਕਰੋ ਕੀ ਮਾਂਵਾਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਪਹਿਲੇ ਭੋਜਨ ਅਤੇ 6 ਮਹੀਨਿਆਂ ਬਾਅਦ ਦੇ ਭੋਜਨ ਦੇ ਰੂਪ ਵਿੱਚ ਕਿ ਦਿੰਦਿਆਂ ਹਨ ਅਤੇ ਉਹਨਾਂ ਦੇ ਜਵਾਬ ਰਿਕਾਰਡ ਕਰੋ ਅਤੇ ਬਾਅਦ ਵਿੱਚ ਆਪਣੇ ਦੋਸਤਾਂ ਨਾਲ ਇੱਕ ਚਾਰਟ ਬਣਾਉ ਜਿਹੜੇ ਨਤੀਜੇ ਦਿਖਾਉਂਦੇ ਹਨ।
  • ਪਤਾ ਕਰੋ ਕੀ ਛੋਟੇ ਬੱਚਿਆਂ ਅਤੇ ਵੱਡੇ ਬੱਚਿਆਂ ਲਈ ਕਿਹੜੇ ਭੋਜਨ ਚੰਗੇ ਜਾਂ ਖਰਾਬ ਹਨ ਅਤੇ ਕਿਉਂ। ਅਸੀਂ ਇਸ ਭੋਜਨ ਦੀਆਂ ਤਸਵੀਰਾਂ ਬਣਾ ਸਕਦੇ ਹਾਂ ਅਤੇ ਆਪਣੇ ਨਤੀਜੇ ਦਿਖਾਉਂਦਾ ਇੱਕ ਚਾਰਟ ਬਣਾ ਸਕਦੇ ਹਾਂ।
  • ਇਸ ਬਾਰੇ ਪੁੱਛੋ ਕੀ ਛੋਟਾ ਬੱਚਾ ਸਹੀ ਢੰਗ ਨਾਲ ਵੱਧ ਰਿਹਾ ਹੈ ਇਸ ਦੀ ਜਾਂਚ ਕਰਨ ਲਈ ਵਿਕਾਸ ਚਾਰਟ ਕਿਵੇਂ ਕਰਦਾ ਹੈ। ਸੁੱਕੇ ਭੋਜਨ ਜਾਂ ਬੋਤਲ ਵਾਲੇ ਭੋਜਨ ਲਈ ਕਿਹੜੇ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਭੋਜਨ ਨੂੰ ਹੋਰ ਕਿਸ ਤਰ੍ਹਾਂ ਤਾਜ਼ਾ ਰੱਖਿਆ ਜਾਂਦਾ ਹੈ? ਕੁਦਰਤੀ ਰੰਗਦਾਰ ਭੋਜਨ ਕਰਨਾ ਮਹੱਤਵਪੂਰਨ ਕਿਉਂ ਹੈ? ਜਦੋਂ ਲੋਕ ਬੀਮਾਰ ਹੁੰਦੇ ਹਨ ਅਤੇ ਬਾਅਦ ਵਿੱਚ ਉਹਨਾਂ ਲਈ ਕਿਸ ਤਰ੍ਹਾਂ ਦਾ ਭੋਜਨ ਚੰਗਾ ਹੁੰਦਾ ਹੈ।
  • ਸਿਹਤ ਕਰਮਚਾਰੀਆਂ ਤੋਂ ਛਾਤੀ ਦਾ ਦੁੱਧ ਚੁੰਘਾਉਣ ਅਤੇ ਇਹ ਕਿਹੜੇ ਕਾਰਨਾਂ ਕਰਕੇ ਵਧੀਆ ਹੁੰਦਾ ਹੈ ਬਾਰੇ ਪਤਾ ਕਰੋ।
  • ਪੁੱਛੋ ਕਿ ਅਸੀਂ ਬੀਮਾਰ ਬੱਚੇ ਦੀ ਚੰਗਾ ਖਾਣ ਅਤੇ ਪੀਣ ਵਿੱਚ ਕਿਵੇਂ ਮਦਦ ਕਰ ਸਕਦੇ ਹਾਂ?
  • ਪਤਾ ਕਰੋ ਸਾਡੇ ਭਾਈਚਾਰੇ ਵਿੱਚ / ਸਾਡੇ ਦੋਸਤਾਂ ਵਿੱਚ ਕਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਹਨ ਅਤੇ ਕਿਉਂ? ਇਸ ਬਾਰੇ ਪੁੱਛੋ ਕੀ ਛੋਟਾ ਬੱਚੇ ਵਿੱਚ ਮਾਂ ਦਾ ਦੁੱਧ ਵੱਡੇ ਹੋਣ ਵੇਲੇ ਕਿ ਬਦਲਾਅ ਲਿਆ ਸਕਦਾ ਹੈ। ਬੋਤਲਾਂ ਬੱਚੇ ਦੀ ਸਿਹਤ ਲਈ ਹਾਨੀਕਾਰਕ ਕਿਉਂ ਹੋ ਸਕਦੀਆਂ ਹਨ?
  • ਬੱਚੇ ਆਪਣੇ ਵੱਡੇ ਭੈਣ-ਭਰਾਵਾਂ ਅਤੇ ਹੋਰ ਲੋਕਾਂ ਨੂੰ ਇਹ ਪੁੱਛ ਸਕਦੇ ਹਨ ਕਿ ਕੀ ਇਹ ਕਿਵੇਂ ਦੱਸਿਆ ਜਾਵੇ ਕਿ ਭੋਜਨ ਖਰਾਬ ਹੋ ਗਿਆ ਹੈ ਅਤੇ ਖਾਣ ਲਈ ਸੁਰੱਖਿਅਤ ਨਹੀਂ ਹੈ।

ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ www.childrenforhealth.org ਜਾਂ clare@childrenforhealth.org ‘ਤੇ ਸੰਪਰਕ ਕਰੋ।

8

8. ਆਂਤੜੀਆਂ ਦੇ ਕੀੜੇ (Punjabi, Intestinal Worms)

  1. ਲੱਖਾਂ ਬੱਚਿਆਂ ਦੇ ਸਰੀਰ ਦੇ ਅੰਦਰ ਕਈ ਕੀੜੇ ਹੁੰਦੇ ਹਨ, ਇਸ ਸਰੀਰ ਦੇ ਇੱਕ ਹਿੱਸੇ ਵਿੱਚ ਰਹਿੰਦੇ ਹਨ ਜਿਸ ਨੂੰ ਅੰਤੜੀ ਕਹਿੰਦੇ ਹਨ ਅਤੇ ਇਹ ਉਹ ਥਾਂ ਹੈ ਜਿੱਥੇ ਅਸੀਂ ਸਾਡੇ ਵੱਲੋਂ ਖਾਦੇ ਗਏ ਭੋਜਨ ਨੂੰ ਸਾਡੇ ਸਰੀਰ ਵੱਲੋਂ ਵਰਤਿਆ ਜਾਂਦਾ ਹੈ।
  2. ਸਾਡੇ ਸਰੀਰ ਵਿੱਚ ਵੱਖ-ਵੱਖ ਕਿਸਮਾਂ ਦੇ ਕੀੜੇ ਰਹਿ ਸਕਦੇ ਹਨ: ਰਾਉਂਡਵੋਰਮ, ਵਹਿਪਵੋਰਮ, ਹੂਕਵਾਰਮ ਅਤੇ ਬਿਲਹਰਜ਼ੀਆ (ਸਕਿਸਟੋਮਿਆਸਿਸ)। ਇਹਨਾਂ ਤੋਂ ਇਲਾਵਾ ਹੋਰ ਕਈ ਵੀ ਹੁੰਦੇ ਹਨ।
  3. ਕੀੜੇ ਸਾਨੂੰ ਬੀਮਾਰ ਜਾਂ ਕਮਜ਼ੋਰ ਬਣਾ ਸਕਦੇ ਹਾਂ। ਉਹ ਪੇਟ ਦਰਦ, ਖਾਂਸੀ, ਬੁਖਾਰ ਅਤੇ ਬਿਮਾਰੀ ਦਾ ਕਾਰਨ ਬਣ ਸਕਦੇ ਹਨ।
  4. ਕੀੜੇ ਤੁਹਾਡੇ ਸਰੀਰ ਦੇ ਅੰਦਰ ਰਹਿੰਦੇ ਹਨ ਇਸ ਲਈ ਤੁਹਾਨੂੰ ਇਸ ਪਤਾ ਨਹੀਂ ਹੁੰਦਾ ਹੈ ਕਿ ਉਹ ਉੱਥੇ ਮੌਜੂਦ ਹਨ ਪਰ ਕਈ ਵਾਰ ਤੁਸੀਂ ਆਪਣੇ ਮਲ ਵਿੱਚ ਕੀੜਿਆਂ ਨੂੰ ਵੇਖ ਸਕਦੇ ਹੋ।
  5. ਕੀੜੇ ਅਤੇ ਉਨ੍ਹਾਂ ਦੇ ਅੰਡੇ ਕਈ ਤਰੀਕਿਆਂ ਰਾਹੀਂ ਸਾਡੇ ਸਰੀਰ ਵਿੱਚ ਚਲੇ ਜਾਂਦੇ ਹਨ। ਕਈ ਭੋਜਨ ਜਾਂ ਗੰਦੇ ਪਾਣੀ ਰਾਹੀਂ ਆ ਸਕਦੇ ਹਨ। ਬਾਕੀ ਨੰਗੇ ਪੈਰਾਂ ਕਰਕੇ ਵੀ ਜਾ ਸਕਦੇ ਹਨ।
  6. ਡੀ-ਵਾਰਮਿੰਗ ਗੋਲੀਆਂ ਨਾਲ ਕੀੜੇ ਮਾਰਨਾ ਸੌਖਾ ਅਤੇ ਸਸਤਾ ਹੁੰਦਾ ਹੈ। ਇਹ ਸਿਹਤ ਕਰਮਚਾਰੀਆਂ ਦੁਆਰਾ ਕੁੱਝ ਕੀੜਿਆਂ ਲਈ ਹਰ 6 ਜਾਂ 12 ਮਹੀਨਿਆਂ ਜਾਂ ਇਸ ਤੋਂ ਬਾਅਦ ਦਿੱਤੀਆਂ ਜਾਂਦੀਆਂ ਹਨ।
  7. ਕੀੜੇ ਦੇ ਅੰਡੇ ਪਿਸ਼ਾਬ ਅਤੇ ਮਲ ਵਿੱਚ ਰਹਿੰਦੇ ਹਨ। ਲੈਟਰੀਨ ਦੀ ਵਰਤੋਂ ਕਰੋ ਜਾਂ ਪਿਸ਼ਾਬ ਅਤੇ ਮਲ ਦਾ ਸੁਰੱਖਿਅਤ ਨਿਪਟਾਰਾ ਕਰੋ। ਪਿਸ਼ਾਬ ਜਾਂ ਮਲ ਤਿਆਗ ਕਰਨ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਧੋਵੋ ਅਤੇ ਜੇਕਰ ਤੁਸੀਂ ਕਿਸੇ ਛੋਟੇ ਬੱਚੇ ਦੀ ਮਦਦ ਕਰਦੇ ਹੋ ਤਾਂ ਜੋ ਕੀੜੇ ਦੇ ਆਂਡੇ ਨੂੰ ਤੁਹਾਡੇ ਹੱਥਾਂ ਤੇ ਨਾ ਹੋਣ।
  8. ਪਿਸ਼ਾਬ ਕਰਨ ਜਾਂ ਮਲ ਤਿਆਗ ਕਰਨ ਦੇ ਬਾਅਦ ਸਾਬਣ ਨਾਲ ਹੱਥ ਧੋ ਕੇ ਅਤੇ ਭੋਜਨ ਖਾਣ ਜਾਂ ਪੀਣ ਤੋਂ ਪਹਿਲਾਂ ਫਲਾਂ ਅਤੇ ਸਬਜ਼ੀਆਂ ਨੂੰ ਧੋ ਕੇ, ਅਤੇ ਜੁੱਤੀ ਪਾ ਕੇ ਆਪਣੇ ਸਰੀਰ ਵਿੱਚ ਕੀੜੇ ਜਾਣ ਤੋਂ ਰੋਕੋ।
  9. ਕੁੱਝ ਕੀੜੇ ਮਿੱਟੀ ਵਿੱਚ ਰਹਿੰਦੇ ਹਨ ਇਸ ਲਈ ਇਸ ਨੂੰ ਛੋਹਣ ਤੋਂ ਬਾਅਦ ਹਮੇਸ਼ਾ ਆਪਣੇ ਹੱਥ ਸਾਬਣ ਨਾਲ ਧੋਵੋ।
  10. ਜਦੋਂ ਖਾਣ ਲਈ ਸਬਜ਼ੀਆਂ ਜਾਂ ਫਲ ਨੂੰ ਪਾਣੀ ਨਾਲ ਧੋਵੋ, ਤਾਂ ਉਸ ਪਾਣੀ ਦੀ ਵਰਤੋਂ ਕਰੋ ਜਿਸ ਵਿੱਚ ਮਨੁੱਖੀ ਪਿਸ਼ਾਬ ਜਾਂ ਮਲ ਨਾ ਹੋਵੇ।

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਪੇਟ ਦੇ ਕੀੜੇ: ਬੱਚੇ ਕੀ ਕਰ ਸਕਦੇ ਹਨ?

  • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਪੇਟ ਦੇ ਕੀੜੇ ਸਬੰਧੀ ਸੰਦੇਸ਼ ਬਣਾਓ!
  • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂ ਜੋ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
  • ਇਹਨਾਂ ਸੰਦੇਸ਼ਾਂ ਨੂੰ ਹੋਰ ਬੱਚਿਆਂ ਆਪਣੇ ਪਰਿਵਾਰ ਨਾਲ ਸਾਂਝਾ ਕਰੋ।
  • ਸਾਡਾ ਕਵਿਜ਼ ਖੇਡਣ ਲਈ ਆਪਣੇ ਪੈਰਾਂ ਦੇ ਨਾਲ ਵੋਟ’ ਦੀ ਵਰਤੋਂ ਕਰੋ ਅਤੇ ਇਹ ਪਤਾ ਲਗਾਓ ਕਿ ਤੁਸੀਂ ਕੀੜਿਆਂ ਬਾਰੇ ਕਿਨ੍ਹਾਂ ਜਾਣਦੇ ਹੋ।
  • ਕੀੜਿਆਂ ਬਾਰੇ ਇੱਕ ਕਹਾਣੀ ਸੁਣੋ ਤਾਂ ਜੋ ਅਸੀਂ ਇਹ ਸਮਝ ਸਕੀਏ ਕਿ ਅਸੀਂ ਕਿਵੇਂ ਆਪਣੇ ਹੱਥ ਧੋ ਕੇ ਅਤੇ ਆਪਣੇ ਜੁੱਤੀ ਪਹਿਨਣਾ ਯਾਦ ਰੱਖਕੇ ਕੀੜਿਆਂ ਨੂੰ ਫੈਲਣ ਤੋਂ ਰੋਕ ਸਕਦੇ ਹਾਂ।
  • ਪਤਾ ਕਰੋ ਕਿ ਸਾਡੇ ਸਕੂਲ ਵਿੱਚ ਭੋਜਨ ਕਿਵੇਂ ਤਿਆਰ ਕੀਤਾ ਜਾਂਦਾ ਹੈ ਅਤੇ ਸਾਡਾ ਰਸੋਈਆ ਕਿਵੇਂ ਭੋਜਨ ਨੂੰ ਸੁਰੱਖਿਅਤ ਅਤੇ ਕੀੜੇ ਤੋਂ ਮੁਕਤ ਰੱਖਦਾ ਹੈ।
  • ਮਲ ਤੋਂ ਕੀੜਿਆਂ ਦੇ ਫੈਲਣ ਨੂੰ ਰੋਕਣ ਲਈ ਹਮੇਸ਼ਾਂ ਟਾਇਲਟ ਜਾਂ ਲੈਟਰੀਨ ਦੀ ਵਰਤੋਂ ਕਰੋ ਤਾਂ ਜੋ ਉਹ ਜੋ ਉਹ ਮਿੱਟੀ ਅਤੇ ਪਾਣੀ ਵਿੱਚ ਨਾ ਫੈਲਣ।
  • ਆਪਣੇ ਹੱਥਾਂ ਨੂੰ ਸਹੀ ਤਰ੍ਹਾਂ ਧੋਣ ਲਈ, ਸਾਬਣ ਅਤੇ ਪਾਣੀ ਅਤੇ ਸਾਫ਼ ਕੱਪੜੇ ਦੀ ਜਰੂਰਤ ਹੁੰਦੀ ਹੈ।
  • ਸਾਡੇ ਪਰਿਵਾਰ ਦੇ ਲੋਕ ਕੀੜਿਆਂ ਬਾਰੇ ਕੀ ਜਾਣਦੇ ਹਨ ਇਹ ਪਤਾ ਲਗਾਉਣ ਲਈ ਇੱਕ ਸਰਵੇਖਣ ਕਰੋ।
  • ਸ਼ੈਤਾਨ ਕੀੜਿਆਂ ਬਾਰੇ ਅਤੇ ਬੱਚੇ ਕਿਵੇਂ ਇਨ੍ਹਾਂ ਸ਼ੈਤਾਨ ਕੀੜਿਆਂ ਨੂੰ ਆਪਣੇ ਪਰਿਵਾਰ ਦਾ ਭੋਜਨ ਚੋਰੀ ਕਰਨ ਤੋਂ ਰੋਕ ਸਕਦੇ ਹਨ ਸਬੰਧੀ ਇੱਕ ਅਜਿਹਾ ਨਾਟਕ ਤਿਆਰ ਕਰੋ!
  • ਕੱਚੀਆਂ ਸਬਜ਼ੀਆਂ ਖਾਣ ਤੋਂ ਪਹਿਲਾਂ ਇਹਨਾਂ ਨੂੰ ਕੀੜਿਆਂ ਤੋਂ ਸੁਰੱਖਿਅਤ ਅਤੇ ਮੁਕਤ ਰੱਖਣ ਲਈ ਧੋਣ, ਮੀਟ ਚੰਗੀ ਤਰ੍ਹਾਂ ਪਕਾਉਣ ਅਤੇ ਭੋਜਨ ਤਿਆਰ ਕਰਨ ਸਬੰਧੀ ਪੋਸਟਰ ਬਣਾਓ।
  • ਪਤਾ ਕਰੋ ਕਿ ਆਪਣੇ ਪਰਿਵਾਰ,ਕਲਾਸ ਜਾਂ ਸਮੂਹ ਲਈ ਅਸਥਾਈ ਟੂਟੀ ਜਾਂ ਹੈਂਡ ਵਾਸ਼ਿੰਗ ਸਟੇਸ਼ਨ ਕਿਵੇਂ ਬਣਾਇਆ ਜਾਵੇ।
  • ਕਿਸ ਤਰ੍ਹਾਂ ਕੀੜਿਆਂ ਨੂੰ ਫੈਲਣ ਤੋਂ ਰੋਕਿਆ ਜਾਵੇ ਜਾਂ ਕਦੋਂ ਅਤੇ ਕਿਵੇਂ ਆਪਣੇ ਹੱਥ ਧੋਏ ਜਾਣ ਬਾਰੇ ਯਾਦ ਕਰਵਾਉਣ ਲਈ ਹੱਥ ਧੋਣ ਬਾਰੇ ਗਾਣਾ ਤਿਆਰ ਕਰੋ।
  • ਸਬਜ਼ੀਆਂ ਅਤੇ ਫਲ ਨੂੰ ਖਾਣ ਜਾਂ ਤਿਆਰ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਧੋਣ ਬਾਰੇ ਯਾਦ ਕਰਾਉਣ ਬਾਰੇ ਪੋਸਟਰ ਬਣਾਓ।
  • ਅਸੀਂ ਕੀੜਿਆਂ ਨੂੰ ਫੈਲਣ ਤੋਂ ਕਿਵੇਂ ਰੋਕ ਸਕਦੇ ਹਾਂ ਸਬੰਧੀ ਇੱਕ ਨਾਟਕ ਜਾਂ ਪਪੇਟ ਸ਼ੋ ਤਿਆਰ ਕਰੋ।
  • ਕੀੜਿਆਂ ਬਾਰੇ ਸਾਡੀ ਜਾਣਕਾਰੀ ਦੀ ਜਾਂਚ ਕਰਨ ਲਈ ਖਾਲੀ ਥਾਂ ਭਰੋ ਵਾਲੀ ਸ਼ਬਦ ਖੇਡ ਤਿਆਰ ਕਰੋ ਅਤੇ ਖੇਡੋ ਜਾਂ ਕੀ ਸਾਨੂੰ ਇਹ ਪਤਾ ਹੈ ਕਿ ਕੁੱਝ ਕਰਨ ਤੋਂ ਪਹਿਲਾਂ ਆਪਣੇ ਹੱਥ ਕਦੋਂ ਧੋਣੇ ਚਾਹੀਦੇ ਹਨ ਅਤੇ ਕੁੱਝ ਕਰਨ ਤੋਂ ਬਾਅਦ ਆਪਣੇ ਹੱਥ ਕਦੋਂ ਧੋਣੇ ਚਾਹੀਦੇ ਹਨ ਇਹ ਪਤਾ ਲਗਾਉਣ ਇੱਕ ਕਵਿਜ਼ ਤਿਆਰ ਕਰੋ ਅਤੇ ਉਸ ਵਿੱਚ ਸ਼ਾਮਲ ਹੋਵੋ। ਮਦਦ ਲਈ ਹੇਠ ਦਿੱਤੇ ਸਵਾਲਾਂ ਦੀ ਵਰਤੋਂ ਕਰੋ।
  • ਇਹ ਪੁੱਛੋ ਕੀ ਸਾਡਾ ਸਰੀਰ ਸਾਡੇ ਵੱਲੋਂ ਕੀਤੇ ਗਏ ਭੋਜਨ ਦੀ ਵਰਤੋਂ ਕਿਵੇਂ ਕਰਦਾ ਹੈ। ਸਾਡੀ ਵੱਡੀ ਅੰਤੜੀ ਕਿਨ੍ਹੀ ਲੰਮੀ ਹੁੰਦੀ ਹੈ? ਕੀੜੇ ਸਾਡੇ ਭੋਜਨ ਨੂੰ ਕਿਵੇਂ ਖਾਂਦੇ ਹਨ? ਇੱਕ ਟੈਪਵਾਰਮ ਕਿੰਨਾ ਵੱਧ ਸਕਦਾ ਹੈ? ਤੁਸੀਂ ਕੀੜਿਆਂ ਦੀਆਂ ਕਿੰਨੀਆਂ ਕਿਸਮਾਂ ਬਾਰੇ ਜਾਣਦੇ ਹੋ? ਜਿੱਥੇ ਤੁਸੀਂ ਰਹਿੰਦੇ ਹੋ ਉਸ ਥਾਂ ਤੇ ਆਮ ਤੌਰ ਤੇ ਕਿਸ ਤਰ੍ਹਾਂ ਦੇ ਕੀੜੇ ਪਾਏ ਜਾਂਦੇ ਹਨ? ਇਸ ਗੱਲ ਦੇ ਕਿ ਸੰਕੇਤ ਹੁੰਦੇ ਹਨ ਕਿ ਤੁਹਾਡੇ ਪੇਟ ਵਿੱਚ ਕੀੜੇ ਮੌਜੂਦ ਹਨ? ਤੁਹਾਨੂੰ ਡੀ-ਵਾਰਮਿੰਗ ਦਵਾਈ ਕਿੱਥੋਂ ਮਿਲ ਸਕਦੀ ਹੈ ਅਤੇ ਇਹ ਕਿਸਨੂੰ ਲੈਣੀ ਚਾਹੀਦੀ ਹੈ? ਇੱਕ ਕੀੜਾ ਇੱਕ ਦਿਨ ਵਿੱਚ ਕਿੰਨੇ ਅੰਡੇ ਦੇ ਸਕਦਾ ਹੈ? ਕੀੜੇ ਸਾਡੇ ਸਰੀਰ ਤੋਂ ਵਿਟਾਮਿਨ ਏ ਜਿਹੇ ਹੋਰ ਪੌਸ਼ਟਿਕ ਤੱਤ ਅਤੇ ਆਪਣਾ ਭੋਜਨ ਬਣਾ ਸਕਦੇ ਹਨ – ਕੀ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਸਾਨੂੰ ਕਿਸ ਚੀਜ਼ ਲਈ ਵਿਟਾਮਿਨ ਏ ਦੀ ਜ਼ਰੂਰਤ ਹੁੰਦੀ ਹੈ? ਕੀੜਿਆਂ ਦੇ ਛੋਟੀਆਂ ਬੱਚਿਆਂ ਨੂੰ ਲਾਰਵਾ ਕਹਿੰਦੇ ਹਨ। ਕਿਹੜਾ ਕੀੜਾ ਲਾਰਵਾ ਸਾਡੀ ਚਮੜੀ ਰਾਹੀਂ ਸਾਡੇ ਸਰੀਰ ਵਿੱਚ ਜਾਂਦਾ ਹੈ। ਟਾਇਲੈਟ ਜਾਂ ਲੈਟਰੀਨ ਦੀ ਵਰਤੋਂ ਕਰਨਾ ਅਤੇ ਆਪਣੇ ਮਲ ਦਾ ਨਿਪਟਾਰਾ ਕਰਨਾ ਕਿਵੇਂ ਕੀੜਿਆਂ ਨੂੰ ਫੈਲਣ ਤੋਂ ਰੋਕ ਸਕਦਾ ਹੈ? ਕੀ ਸਾਡੇ ਸਕੂਲ ਵਿੱਚ ਡੀ-ਵਾਰਮਿੰਗ ਦਿਨ ਹੁੰਦੇ ਹਨ? ਇਹ ਕਦੋਂ ਹੁੰਦੇ ਹਨ? ਹਰ ਕਿਸੇ ਨੂੰ ਇੱਕੋ ਦਿਨ ਹੀ ਡੀ-ਵਾਰਮਿੰਗ ਟੈਬਲੇਟ ਕਿਉਂ ਦਿੱਤੀ ਜਾਂਦੀ ਹੈ? ਦੁਨੀਆਂ ਵਿੱਚ ਕਿੰਨੇ ਬੱਚੇ ਕੀੜਿਆਂ ਤੋਂ ਪ੍ਰਭਾਵਿਤ ਹਨ? ਅਸੀਂ ਕੀੜਿਆਂ ਨੂੰ ਫੈਲਣ ਤੋਂ ਰੋਕਿਏ ਇਹ ਕਿਉਂ ਮਹੱਤਵਪੂਰਨ ਹੈ। ਸਾਡੀ ਪਾਚਨ ਪ੍ਰਣਾਲੀ ਬਾਰੇ – ਇਹ ਕਿਵੇਂ ਕੰਮ ਕਰਦੀ ਹੈ ਅਤੇ ਕੀੜੇ ਇਹ ਨੂੰ ਕੰਮ ਕਰਨ ਤੋਂ ਕਿਵੇਂ ਰੋਕਦੇ ਹਨ? ਕੀੜੇ ਦਾ ਅੰਡਾ ਕਿੰਨਾਂ ਛੋਟਾ ਹੁੰਦਾ ਹੈ? ਸਭ ਤੋਂ ਛੋਟੀ ਚੀਜ਼ ਕੀ ਹੈ ਜਿਸ ਬਾਰੇ ਤੁਸੀਂ ਜਾਣਦੇ ਹੋ? ਅਸੀਂ ਕਿਵੇਂ ਦੱਸ ਸਕਦੇ ਹਾਂ ਕਿ ਪਾਣੀ ਸਾਫ਼ ਹੈ ਜਾਂ ਗੰਦਾ? ਪੌਧਿਆਂ ਨੂੰ ਵਿਕਸਤ ਹੋਣ ਲਈ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ? ਅਸੀਂ ਅਜਿਹੀ ਖਾਦ ਕਿਸ ਤਰ੍ਹਾਂ ਕਰ ਸਕਦੇ ਹਾਂ ਜੋ ਪੌਦਿਆਂ ਦੇ ਖਾਣ ਲਈ ਸੁਰੱਖਿਅਤ ਹੋਵੇ?

ਅਸਥਾਈ ਟੂਟੀ ਜਾਂ ਹੈਂਡ ਵਾਸ਼ਿੰਗ ਸਟੇਸ਼ਨ ਕਿਵੇਂ ਬਣਾਉਣਾ ਹੈ ਜਾਂ ਖਾਲੀ ਥਾਂ ਭਰੋ ਵਾਲੀ ਸ਼ਬਦ ਖੇਡ ਬਾਰੇ ਵਧੇਰੇ ਖਾਸ ਜਾਣਕਾਰੀ ਲਈ, ਜਾਂ ਕਿਸੇ ਹੋਰ ਚੀਜ਼ ਲਈ, ਕਿਰਪਾ ਕਰਕੇ www.childrenforhealth.org ਜਾਂ clare@childrenforhealth.org ਤੇ ਸੰਪਰਕ ਕਰੋ

9

9. ਦੁਰਘਟਨਾਵਾਂ ਅਤੇ ਬੀਮਾਰੀਆਂ ਰੋਕਣਾ (Punjabi, Accidents & Injury Prevention)

  1. ਭੋਜਨ ਬਣਾਉਣ ਦੇ ਖੇਤਰ ਵੱਡੇ ਬੱਚਿਆਂ ਲਈ ਖਤਰਨਾਕ ਹੁੰਦੇ ਹਨ। ਉਨ੍ਹਾਂ ਨੂੰ ਅੱਗ ਅਤੇ ਤਿੱਖੀਆਂ ਜਾਂ ਭਾਰੀ ਵਸਤੂਆਂ ਤੋਂ ਦੂਰ ਰੱਖੋ।
  2. ਬੱਚਿਆਂ ਨੂੰ ਅੱਗ ਨੇੜੇ ਸਾਂਹ ਲੈਣ ਤੋਂ ਬਚਣਾ ਚਾਹੀਦਾ ਹੈ। ਇਹ ਬਿਮਾਰੀ ਅਤੇ ਖਾਂਸੀ ਦਾ ਕਾਰਨ ਹੋ ਸਕਦਾ ਹੈ।
  3. ਕਿਸੇ ਵੀ ਜ਼ਹਿਰੀਲੀ ਚੀਜ਼ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਜ਼ਹਿਰ ਨੂੰ ਖਾਲੀ ਬੋਤਲਾਂ ਵਿੱਚ ਨਾ ਰੱਖੋ।
  4. ਜੇਕਰ ਬੱਚਾ ਮਚ ਗਿਆ ਹੈ, ਤਾਂ ਮੱਚੀ ਹੋਈ ਥਾਂ ‘ਤੇ ਦਰਦ ਘੱਟ ਹੋਣ ਤੱਕ ਠੰਡਾ ਪਾਣੀ ਪਾਓ (ਮਿੰਟ ਜਾਂ ਇਸ ਤੋਂ ਜ਼ਿਆਦਾ)।
  5. ਵਾਹਨ ਅਤੇ ਸਾਈਕਲ ਕਾਰਨ ਹਰ ਰੋਜ਼ ਕਈ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਸੱਟ-ਫੇਟ ਲੱਗਦੀ ਹੈ। ਸਾਰੀਆਂ ਵਾਹਨਾਂ ਤੋਂ ਸੁਰੱਖਿਅਤ ਰਹੋ ਅਤੇ ਦੂਸਰਿਆਂ ਨੂੰ ਵੀ ਦੱਸੋ ਕਿ ਕਿਵੇਂ ਸੁਰੱਖਿਅਤ ਰਹਿਣਾ ਹੈ।
  6. ਛੋਟੇ ਬੱਚਿਆਂ ਲਈ ਚਾਕੂ, ਕੱਚ, ਇਲੈਕਟ੍ਰਿਕ ਪਲੱਗ, ਤਾਰ, ਨਹੁੰ, ਪਿੰਨ ਆਦਿ ਵਰਗੇ ਖ਼ਤਰਿਆਂ ਵੱਲ ਧਿਆਨ ਦਿਓ।
  7. ਛੋਟੇ ਬੱਚਿਆਂ ਨੂੰ ਗੰਦਗੀ ਖਾਣ ਜਾਂ ਆਪਣੇ ਮੂੰਹ ਵਿੱਚ ਚੀਜ਼ਾਂ ਪਾਉਣ ਜਾਂ ਮੁੰਹ ਦੇ ਨੇੜੇ ਚੀਜਾਂ (ਜਾਂ ਸਿੱਕੇ, ਬਟਨਾਂ) ਨੂੰ ਲਿਆਉਣ ਤੋਂ ਰੋਕੋ, ਕਿਉਂਕਿ ਇਹ ਸਾਹ ਲੈਣ ਵਿੱਚ ਰੁਕਾਵਟ ਬਣ ਸਕਦੇ ਹਨ।
  8. ਛੋਟੇ ਬੱਚਿਆਂ ਨੂੰ ਪਾਣੀ ਦੇ ਨੇੜੇ ਖੇਡਣ ਤੋਂ ਰੋਕੋ ਕਿਉਂਕਿ ਉਹ (ਨਦੀਆਂ, ਝੀਲਾਂ, ਤਲਾਬਾਂ, ਖੂਹਾਂ) ਵਿੱਚ ਡਿੱਗ ਸਕਦੇ ਹਨ।
  9. ਘਰ ਜਾਂ ਸਕੂਲ ਲਈ ਮੁਢੱਲੀ ਸਹਾਇਤਾ ਕਿੱਟ (ਸਾਬਣ, ਕੈਚੀ, ਕੀਟਾਣੂਨਾਸ਼ਕ ਅਤੇ ਐਂਟੀਸੈਪਟੀਕ ਕ੍ਰੀਮ, ਕਾਟਨ ਉੱਨ, ਥਰਮਾਮੀਟਰ, ਪੱਟਿਆਂ/ਪਲਾਸਟਰ ਅਤੇ ਓਆਰਐਸ) ਤਿਆਰ ਕਰੋ।
  10. ਜਦੋਂ ਤੁਸੀਂ ਵੱਡੇ ਬੱਚੇ ਨਾਲ ਕਿਸੇ ਨਵੀਂ ਥਾਂ ਤੇ ਜਾਂਦੇ ਹੋ ਥਾਂ ਸਾਵਧਾਨ ਰਹੋ। ਜਿਨ੍ਹਾਂ ਚੀਜ਼ਾਂ ਤੋਂ ਵੱਡੇ ਬੱਚਿਆਂ ਨੂੰ ਖਤਰਾ ਹੋਵੇ ਉਨ੍ਹਾਂ ਵੱਲ ਧਿਆਨ ਦਿਓ।

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਦੁਰਘਟਨਾਵਾਂ ਅਤੇ ਬੀਮਾਰੀਆਂ ਰੋਕਣਾ: ਬੱਚੇ ਕਿ ਕਰ ਸਕਦੇ ਹਨ?

  • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਆਪਣਾ ਦੁਰਘਟਨਾਵਾਂ ਅਤੇ ਬੀਮਾਰੀਆਂ ਰੋਕਣਾ ਸਬੰਧੀ ਸੰਦੇਸ਼ ਬਣਾਓ
  • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂ ਜੋ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
  • ਇਹਨਾਂ ਸੰਦੇਸ਼ਾਂ ਨੂੰ ਹੋਰ ਬੱਚਿਆਂ ਆਪਣੇ ਪਰਿਵਾਰ ਨਾਲ ਸਾਂਝਾ ਕਰੋ!
  • ਜ਼ਹਿਰ ਨੂੰ ਸੁਰੱਖਿਅਤ ਢੰਗ ਨਾਲ ਰੱਖਣ ਬਾਰੇ ਪੋਸਟਰ ਬਣਾਓ: ਉਨ੍ਹਾਂ ਨੂੰ ਕਿਵੇਂ ਸੰਭਾਲਣਾ ਹੈ, ਉਨ੍ਹਾਂ ਤੇ ਲੇਬਲ ਲਗਾਉ ਅਤੇ ਬੱਚਿਆਂ ਤੋਂ ਦੂਰ ਰੱਖੋ।
  • ਇੱਕ ਮੁਢੱਲੀ ਸਹਾਇਤਾ ਕਿਟ ਬਣਾਓ ਜੋ ਅਸੀਂ ਕਿਸੇ ਦੇ ਜਖਮੀ ਹੋਣ ਵਰਤ ਸਕਦੇ ਹਾਂ।
  • ਅਜਿਹੇ ਖਿਡੌਣੇ ਬਣਾਓ ਜੋ ਛੋਟੇ ਬੱਚਿਆਂ ਲਈ ਸੁਰੱਖਿਅਤ ਹੋਣ।
  • ਇੱਕ ਰੱਸੀ ਬਣਾਓ ਅਤੇ ਨਦੀ ਜਾਂ ਝੀਲ ਲਈ ਫਲੋਟ ਕਰੋ ਤਾਂਕਿ ਇਸ ਨੂੰ ਕਿਸੇ ਐਮਰਜੈਂਸੀ ਸਥਿਤੀ ਵਿੱਚ ਵਰਤਿਆ ਜਾ ਸਕੇ।
  • ਸਾਡੇ ਸਕੂਲ ਲਈ ਇੱਕ ਮੁਢੱਲੀ ਸਹਾਇਤਾ ਕਿਟ ਬਣਾਓ।
  • ਹਰੇਕ ਦੀ ਬੱਚਿਆਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣ ਲਈ ਸੁਰੱਖਿਆ ਮੁਹਿੰਮ ਤਿਆਰ ਕਰੋ।
  • ਸਾਡੇ ਭਾਈਚਾਰੇ ਵਿੱਚ ਪਾਣੀ ਕਿੱਥੇ ਹੈ ਜਿੱਥੇ ਬੱਚਿਆਂ ਨੂੰ ਡੁੱਬਣ ਦਾ ਖ਼ਤਰਾ ਹੈ ਅਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਕੀ ਕੀਤਾ ਜਾ ਸਕਦਾ ਹੈ ਇਹ ਪਤਾ ਕਰਨ ਲਈ ਇੱਕ ਸਰਵੇਖਣ ਕਰੋ।
  • ਇਹ ਖੇਡੋ ਪਰ ਕਿਉਂ? ਘਰ ਵਿਖੇ ਹੋਣ ਵਾਲਿਆਂ ਘਟਨਾਵਾਂ ਲਈ ਖੇਡ ।
  • ਸਾਡੇ ਘਰਾਂ ਨੂੰ ਸੁਰੱਖਿਅਤ ਬਣਾਉਣ ਦੇ ਤਰੀਕਿਆਂ ਬਾਰੇ ਸੋਚੋ ਅਤੇ ਪੋਸਟਰਾਂ, ਗਾਣਿਆਂ ਅਤੇ ਨਾਟਕਾਂ ਨਾਲ ਵਿਚਾਰ ਸਾਂਝੇ ਕਰੋ।
  • ਇੱਕ ਸਿਹਤ ਕਰਮਚਾਰੀ ਤੋਂ ਪਤਾ ਕਰੋ ਕਿ ਘਰ ਅਤੇ ਸਕੂਲ ਲਈ ਸਾਨੂੰ ਮੁਢੱਲੀ ਸਹਾਇਤਾ ਕਿੱਟ ਵਿੱਚ ਕੀ-ਕੀ ਚਾਹੀਦਾ ਹੈ।
  • ਇੱਕ ਪੋਸਟਰ ਜਾਂ ਸਕੈਚ ਵਿੱਚ ਖ਼ਤਰੇ ਸਪਾਟ ਕਰੋ ਬਣਾਓ ਅਤੇ ਖੇਡੋ ਅਤੇ ਵੇਖੋ ਕਿ ਕੀ ਅਸੀਂ ਦੁਰਘਟਨਾਵਾਂ ਦੇ ਸਾਰੇ ਜੋਖਮ ਲੱਭ ਸਕਦੇ ਹਾਂ।
  • ਸੜਕ ਤੇ ਬੱਚਿਆਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣ ਲਈ ਮੁਹਿੰਮ ਸ਼ੁਰੂ ਕਰੋ।
  • ਜਦੋਂ ਅਸੀਂ ਕਿਸੇ ਬੱਚੇ ਦੀ ਦੇਖਭਾਲ ਕਰ ਰਹੇ ਹੁੰਦੇ ਹਾਂ ਤਾਂ ਸੁਰੱਖਿਆ ਬਾਰੇ ਜਾਗਰੂਕ ਹੋਣ ਲਈ ਨਾਟਕ ਖੇਡੋ।
  • ਬੁਨਿਆਦੀ ਮੁੱਢਲੀ ਸਹਾਇਤਾ ਬਾਰੇ ਸਿੱਖੋ, ਤਾਂ ਕਿ ਅਸੀਂ ਐਮਰਜੈਂਸੀ ਵਿੱਚ ਮਦਦ ਕਰ ਸਕੀਏ, ਆਪਣੇ ਮੁੱਢਲੀ ਸਹਾਇਤਾ ਹੁਨਰ ਨੂੰ ਵਿਕਸਤ ਕਰਨ ਅਤੇ ਉਸ ਦਾ ਅਭਿਆਸ ਕਰਨ ਲਈ ਨਾਟਕ ਖੇਡੋ, ਅਤੇ ਇਸ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰੋ।
  • ਸਾਡੇ ਘਰਾਂ ਵਿੱਚ ਵੱਡੇ ਬੱਚਿਆਂ ਨੂੰ ਹੋਣ ਵਾਲੇ ਖਤਰਿਆਂ ਨੂੰ ਦੇਖੋ ਅਤੇ ਪਤਾ ਕਰੋ।
  • ਅਸੀਂ ਛੋਟੇ ਬੱਚਿਆਂ ਨੂੰ ਸੱਤ ਲੱਗਣ ਦੇ ਜ਼ੋਖਮ ਬਾਰੇ ਕੀ ਜਾਣਦੇ ਹਾਂ ਇਸ ਬਾਰੇ ਵੱਡਿਆਂ ਨਾਲ ਵਿਚਾਰ ਸਾਂਝਾ ਕਰੋ।
  • ਜਦੋਂ ਬੱਚੇ ਦਾ ਸਾਂਹ ਘੁੱਟ ਜਾਂਦਾ ਹੈ ਤਾਂ ਉਸ ਸਮੇਂ ਕਿ ਕਰਨਾ ਚਾਹੀਦਾ ਹੈ ਇਸ ਬਾਰੇ ਜਾਣੋ ਅਤੇ ਆਪਣੇ ਮਾਤਾ-ਪਿਤਾ, ਨਾਨਾ-ਨਾਨੀ ਅਤੇ ਭੈਣਾਂ-ਭਰਾਵਾਂ ਨੂੰ ਇਸ ਬਾਰੇ ਦੱਸੋ|
  • ਆਮ ਖ਼ਤਰਿਆਂ ਨੂੰ ਲੱਭਣਾ ਸਿੱਖੋ ਜਿੱਥੇ ਸੜਨ, ਡਿੱਗਣ, ਡੁੱਬਣ ਜਾਂ ਆਵਾਜਾਈ ਨਾਲ ਵਿਅਸਤ ਸੜਕਾਂ ਦਾ ਖ਼ਤਰਾ ਹੋਵੇ|
  • ਇਸ ਬਾਰੇ ਪੁੱਛੋ ਕਿ ਘਰ ਵਿਖੇ ਸੜਨ ਦੇ ਜ਼ੋਖਮ ਕੀ ਹਨ? ਜੇਕਰ ਕੋਈ ਸੜ ਜਾਂਦਾ ਹੈ ਤਾਂ ਸਾਨੂੰ ਕਿ ਕਰਨਾ ਚਾਹੀਦਾ ਹੈ। ਰਸੋਈ ਵਿੱਚ ਗਰਮ ਚੀਜ਼ਾਂ ਅਤੇ ਗਰਮ ਤਰਲ ਤੋਂ ਬੱਚਿਆਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ? ਕੀ ਲੋਕ ਆਪਣੇ ਛੋਟੇ ਬੱਚਿਆਂ ਅਤੇ ਵੱਡੇ ਬੱਚਿਆਂ ਨੂੰ ਖਤਰੇ ਤੋਂ ਦੂਰ ਰੱਖਦੇ ਹਨ? – ਕਿਵੇਂ? ਨੌਜਵਾਨ ਬੱਚਿਆਂ ਜਾਂ ਬਾਲਗ਼ਾਂ ਦੇ ਮੁਕਾਬਲੇ ਛੋਟੇ ਬੱਚਿਆਂ ਅਤੇ ਵੱਡੇ ਬੱਚਿਆਂ ਨੂੰ ਸਾਂਹ ਘੁੱਟਣ ਦਾ ਖਤਰਾ ਜ਼ਿਆਦਾ ਕਿਉਂ ਹੁੰਦਾ ਹੈ? ਅਸੀਂ ਆਪਣੇ ਆਪ ਨੂੰ ਖਤਰੇ ਵਿੱਚ ਪਾਏ ਬਿਨ੍ਹਾਂ ਪਾਣੀ ਵਿੱਚ ਫਸੇ ਵਿਅਕਤੀ ਦੀ ਮਦਦ ਕਿਵੇਂ ਕਰ ਸਕਦੇ ਹਾਂ?

ਅਸਥਾਈ ਟੂਟੀ ਕਿਵੇਂ ਬਣਾਉਣੀ ਹੈ ਜਾਂ ਮੁਢੱਲੀ ਚਿਕਿਤਸਾ ਕਿੱਟ ਵਿੱਚ ਕੀ ਸ਼ਾਮਲ ਕਰਨਾ ਹੈ ਜਾਂ ਖਤਰਾ ਪਤਾ ਕਰੋ ਦੀ ਉਦਾਹਰਨ ਬਾਰੇ ਵਧੇਰੀ ਖਾਸ ਜਾਣਕਾਰੀ ਲਈ, ਕਿਰਪਾ ਕਰਕੇ www.childrenforhealth.org ਜਾਂ clare@childrenforhealth.org ਤੇ ਸੰਪਰਕ ਕਰੋ

10

10. ਐਚਆਈਵੀ ਏਡਜ਼ (Punjabi, HIV & AIDS)

  1. ਸਾਡਾ ਸਰੀਰ ਚਮਤਕਾਰੀ ਹੈ, ਅਤੇ ਇਹ ਹਰ ਦਿਨ ਕਈ ਖਾਸ ਤਰੀਕਿਆਂ ਨਾਲ ਸਾਹ ਲੈਣ, ਖਾਣ, ਪੀਣ ਜਾਂ ਛੂਹਣ ਤੋਂ ਆਉਣ ਵਾਲੇ ਜੀਵਾਣੂਆਂ ਕਰਕੇ ਹੋਣ ਵਾਲਿਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ|
  2. ਐਚਆਈਵੀ ਇੱਕ ਕੀੜਾ ਹੈ ਜਿਸ ਨੂੰ ਵਾਇਰਸ ਕਹਿੰਦੇ ਹਨ (‘ਵੀ’ ਮਤਲਬ ਵਾਇਰਸ)| ਇਹ ਇੱਕ ਖਾਸ ਖਤਰਨਾਕ ਵਾਇਰਸ ਹੈ ਜਿਸ ਕਾਰਨ ਸਾਡਾ ਸਰੀਰ ਹੋਰ ਕੀੜਿਆਂ ਤੋਂ ਆਪਣਾ ਬਚਾਅ ਕਰਨ ਵਿੱਚ ਅਸਫਲ ਹੋ ਜਾਂਦਾ ਹੈ|
  3. ਵਿਗਿਆਨੀਆਂ ਨੇ ਅਜਿਹੀਆਂ ਦਵਾਈਆਂ ਬਣਾਈਆਂ ਹਨ ਜੋ ਐਚਆਈਵੀ ਨੂੰ ਖਤਰਨਾਕ ਹੋਣ ਤੋਂ ਰੋਕਦੀਆਂ ਹਨ ਪਰ ਕਿਸੇ ਵੀ ਵਿਅਕਤੀ ਨੂੰ ਸਰੀਰ ਵਿੱਚੋਂ ਇਸ ਨੂੰ ਪੂਰੀ ਤਰ੍ਹਾਂ ਕੱਢਣ ਦਾ ਰਸਤਾ ਨਹੀਂ ਮਿਲਿਆ ਹੈ|
  4. ਸਮਾਂ ਬੀਤਣ ਦੇ ਬਾਅਦ ਅਤੇ ਬਿਨ੍ਹਾਂ ਦਵਾਈ ਦੇ, ਐਚਆਈਵੀ ਨਾਲ ਪੀੜਤ ਲੋਕਾਂ ਨੂੰ ਏਡਜ਼ ਹੋ ਜਾਂਦਾ ਹੈ| ਏਡਜ਼ ਗੰਭੀਰ ਬੀਮਾਰੀਆਂ ਦਾ ਇੱਕ ਸਮੂਹ ਹੈ ਜੋ ਸਰੀਰ ਨੂੰ ਕਮਜ਼ੋਰ ਅਤੇ ਹੋਰ ਕਮਜ਼ੋਰ ਬਣਾ ਦਿੰਦਾ ਹੈ|
  5. ਐਚਆਈਵੀ ਅਦ੍ਰਿਸ਼ ਹੁੰਦਾ ਹੈ ਅਤੇ ਸਰੀਰ ਵਿੱਚ ਲਹੂ ਅਤੇ ਹੋਰ ਤਰਲ ਪਦਾਰਥਾਂ ਵਿੱਚ ਰਹਿੰਦਾ ਹੈ ਜੋ ਸੈਕਸ ਦੌਰਾਨ ਬਣਦੇ ਹਨ| ਐਚਆਈਵੀ (1) ਸੈਕਸ ਦੌਰਾਨ, (2) ਸੰਕ੍ਰਮਣ ਵਾਲੀਆਂ ਮਾਵਾਂ ਤੋਂ ਬੱਚੇ ਤੱਕ ਅਤੇ (3) ਖੂਨ ਰਾਹੀਂ ਹੋ ਸਕਦਾ ਹੈ|
  6. ਲੋਕ (1) ਸੈਕਸ ਨਾ ਕਰਕੇ, (2) ਕਿਸੇ ਭਰੋਸੇਮੰਦ ਰਿਸ਼ਤੇ ਵਿੱਚ ਬਣੇ ਰਹਿ ਕੇ ਜਾਂ (3) ਕੰਡੋਮ (ਸੁਰੱਖਿਅਤ ਸੈਕਸ) ਦੀ ਵਰਤੋਂ ਕਰਕੇ ਸੈਕਸ ਕਰਨਾ ਆਦਿ ਰਾਹੀਂ ਸੈਕਸ ਦੌਰਾਨ ਆਪਣੇ ਆਪ ਨੂੰ ਐਚਆਈਵੀ ਹੋਣ ਤੋਂ ਬਚਾ ਸਕਦੇ ਹਨ|
  7. ਤੁਸੀਂ ਐਚਆਈਵੀ ਅਤੇ ਏਡਜ਼ ਨਾਲ ਪੀੜਤ ਲੋਕਾਂ ਨਾਲ ਖੇਡ ਸਕਦੇ ਹੋ, ਖਾਣਾ ਸਾਂਝਾ ਕਰ ਸਕਦੇ ਹੋ, ਉਨ੍ਹਾਂ ਦਾ ਪਾਣੀ ਪੀ ਸਕਦੇ ਹੋ, ਹੱਥ ਫੜ ਸਕਦੇ ਹੋ ਅਤੇ ਉਨ੍ਹਾਂ ਨੂੰ ਜੱਫੀ ਪਾ ਸਕਦੇ ਹੋ| ਇਹ ਕਿਰਿਆਵਾਂ ਸੁਰੱਖਿਅਤ ਹਨ ਅਤੇ ਤੁਸੀਂ ਇਸ ਤਰੀਕੇ ਨਾਲ ਵਾਇਰਸ ਤੋਂ ਪ੍ਰਭਾਵਿਤ ਨਹੀਂ ਹੋਵੋਗੇ|
  8. ਐਚਆਈਵੀ ਅਤੇ ਏਡਸ ਵਾਲੇ ਲੋਕ ਕਦੇ-ਕਦੇ ਡਰ ਅਤੇ ਉਦਾਸੀ ਮਹਿਸੂਸ ਕਰਦੇ ਹਨ| ਹਰ ਕਿਸੇ ਵਾਂਗ, ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਿਆਰ ਅਤੇ ਸਹਾਇਤਾ ਦੀ ਲੋੜ ਹੁੰਦੀ ਹੈ| ਉਹਨਾਂ ਨੂੰ ਆਪਣੀਆਂ ਚਿੰਤਾਵਾਂ ਬਾਰੇ ਗੱਲ ਕਰਨ ਦੀ ਲੋੜ ਹੁੰਦੀ ਹੈ।
  9. ਆਪਣੇ ਆਪ ਅਤੇ ਦੂਜਿਆਂ ਦੀ ਮਦਦ ਕਰਨ ਲਈ, ਉਹ ਲੋਕ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਐਚਆਈਵੀ ਜਾਂ ਏਡਜ਼ ਹੋ ਸਕਦਾ ਹੈ, ਉਨ੍ਹਾਂ ਨੂੰ ਜਾਂਚ ਅਤੇ ਸਲਾਹ ਲਈ ਕਲੀਨਿਕ ਜਾਂ ਹਸਪਤਾਲ ਜਾਣਾ ਚਾਹੀਦਾ ਹੈ|
  10. ਜ਼ਿਆਦਾਤਰ ਦੇਸ਼ਾਂ ਵਿੱਚ, ਜਿਹੜੇ ਲੋਕ ਐਚਆਈਵੀ ਪਾਜ਼ਿਟਿਵ ਹਨ, ਉਨ੍ਹਾਂ ਨੂੰ ਮਦਦ ਅਤੇ ਇਲਾਜ ਮਿਲਦੀ ਹੈ| ਐਂਟੀਰੋਟਰੋਵਾਇਰਲ ਥੈਰੇਪੀ (ਏਆਰਟੀ) ਦਵਾਈ ਉਹਨਾਂ ਨੂੰ ਲੰਮੇ ਸਮੇਂ ਤੱਕ ਜਿਉਣ ਵਿੱਚ ਮਦਦ ਕਰਦੀ ਹੈ|

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਦੁਰਘਟਨਾਵਾਂ ਅਤੇ ਬੀਮਾਰੀਆਂ ਰੋਕਣਾ: ਬੱਚੇ ਕੀ ਕਰ ਸਕਦੇ ਹਨ?

  • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਐਚਆਈਵੀ ਅਤੇ ਏਡਜ਼ ਸਬੰਧੀ ਸੰਦੇਸ਼ ਬਣਾਓ!
  • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂ ਜੋ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
  • ਇਹਨਾਂ ਸੰਦੇਸ਼ਾਂ ਨੂੰ ਹੋਰ ਬੱਚਿਆਂ ਅਤੇ ਆਪਣੇ ਪਰਿਵਾਰ ਨਾਲ ਸਾਂਝਾ ਕਰੋ
  • ਐਚਆਈਵੀ ਅਤੇ ਏਡਜ਼ ਬਾਰੇ ਪਰਚੇ ਅਤੇ ਜਾਣਕਾਰੀ ਇੱਕਠੀ ਕਰੋ ਅਤੇ ਇਸ ਨੂੰ ਆਪਣੇ ਭਾਈਚਾਰੇ ਨਾਲ ਸਾਂਝਾ ਕਰੋ।
  • ਐਚਆਈਵੀ ਅਤੇ ਏਡਜ਼ ਬਾਰੇ ਸਾਡੇ ਸਵਾਲਾਂ ਦੇ ਜਵਾਬ ਦੇਣ ਲਈ ਇੱਕ ਸਿਹਤ ਕਰਮਚਾਰੀ ਨੂੰ ਆਪਣੇ ਸਕੂਲ ਵਿੱਚ ਸੱਦਾ ਦਿਓ|
  • ਸਾਡੇ ਭਾਈਚਾਰੇ ਵਿੱਚ ਏਡਜ਼ ਤੋਂ ਪੀੜਤ ਕਿਸੇ ਵੀ ਬੱਚੇ ਦੀ ਮਦਦ ਕਰਨ ਦੇ ਤਰੀਕੇ ਪਤਾ ਕਰੋ।
  • ਲਾਈਫਲਾਈਨ ਗੇਮ ਖੇਡੋ ਅਤੇ ਉਹਨਾਂ ਖਤਰਨਾਕ ਵਿਵਹਾਰਾਂ ਬਾਰੇ ਪਤਾ ਲਗਾਓ ਜੋ ਸਾਨੂੰ ਐਚਆਈਵੀ ਦੇ ਸੰਪਰਕ ਵਿੱਚ ਲਿਆ ਸਕਦੇ ਹ।
  • ਜਿਨ੍ਹਾਂ ਤਰੀਕਿਆਂ ਨਾਲ ਐਚਆਈਵੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਾਸ ਹੋ ਸਕਦਾ ਹੈ ਉਨ੍ਹਾਂ ਬਾਰੇ ਸਹੀ ਅਤੇ ਗਲਤ ਖੇਡ ਤਿਆਰ ਕਰੋ ਅਤੇ ਖੇਡੋ। ਮਦਦ ਕਰਨ ਲਈ ਅੰਤ ਵਿੱਚ ਪੁੱਛੋ ਸਵਾਲਾਂ ਦੀ ਵਰਤੋਂ ਕਰੋ।
  • ਵਿਸ਼ੇਸ਼ ਦੋਸਤੀਆਂ ਅਤੇ ਸਾਡੀਆਂ ਜਿਨਸੀ ਭਾਵਨਾਵਾਂ ਬਾਰੇ ਗੱਲ ਕਰਨ ਲਈ ਜੀਵਨ ਦੀਆਂ ਮੁਹਾਰਤਾਂ ਸਿੱਖੋ।
  • Fleet of Hope ਖੇਡ ਖੇਡੋ ਅਤੇ ਇਹ ਪਤਾ ਲਗਾਓ ਕਿ ਸਾਨੂੰ ਆਪਣੀਆਂ ਵਿਸ਼ੇਸ਼ ਦੋਸਤੀਆਂ ਵਿੱਚ ਐਚ.ਆਈ.ਵੀ ਤੋਂ ਬਚਣ ਲਈ ਕਿਹੜੇ ਸੁਰੱਖਿਅਤ ਵਿਹਾਰਾਂ ਦੀ ਚੋਣ ਕਰਨੀ ਚਾਹੀਦੀ ਹੈ।
  • ਐਚਆਈਵੀ ਜਾਂ ਏਡਜ਼ ਨਾਲ ਪੀੜਤ ਕਿਸੇ ਵੀ ਵਿਅਕਤੀ ਵੱਲੋਂ ਸਾਹਮਣਾ ਕੀਤੀਆਂ ਜਾ ਰਹੀਆਂ ਸਾਰੀਆਂ ਮੁਸ਼ਕਲਾਂ ਬਾਰੇ ਸੋਚੋ ਅਤੇ ਇਹ ਵੀ ਸੋਚੋ ਕਿ ਅਸੀਂ ਮਦਦ ਲਈ ਕੀ ਕਰ ਸਕਦੇ ਹਾਂ।
  • ਐਚਆਈਵੀ ਨਾਲ ਪੀੜਤ ਵਿਅਕਤੀ ਦਾ ਨਾਟਕ ਖੇਡੋ ਅਤੇ ਇਹ ਪਤਾ ਲਗਾਓ ਕਿ ਐਚਆਈਵੀ ਨਾਲ ਪੀੜਤ ਹੋਣਾ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ
  • ਐਚਆਈਵੀ ਨਾਲ ਪੀੜਤ ਲੋਕਾਂ ਅਤੇ ਉਹਨਾਂ ਵੱਲੋਂ ਸਾਹਮਣਾ ਕੀਤੀਆਂ ਜਾ ਰਹੀਆਂ ਸਮੱਸਿਆਵਾਂ ਬਾਰੇ ਕਹਾਣੀਆਂ ਸੁਣੋ ਅਤੇ ਉਹਨਾਂ ਬਾਰੇ ਚਰਚਾ ਕਰੋ।
  • ਇਹ ਪਤਾ ਲਗਾਉਣ ਲਈ ਕਿ ਸਾਨੂੰ ਐਚਆਈਵੀ ਅਤੇ ਏਡਜ਼ ਬਾਰੇ ਕੀ ਪਤਾ ਹੈ ਇੱਕ ਕਵਿਜ਼ ਤਿਆਰ ਕਰੋ।
  • ਐਚਆਈਵੀ ਅਤੇ ਏਡਜ਼ ਬਾਰੇ ਸਾਡੇ ਸਵਾਲਾਂ ਲਈ ਸਾਡੀ ਕਲਾਸ ਵਿੱਚ ਇੱਕ ਸਵਾਲ ਬਾਕਸ ਸ਼ੁਰੂ ਕਰੋ।
  • ਸਾਡੇ ਸਕੂਲ ਲਈ ਐਚਆਈਵੀ ਅਤੇ ਏਡਜ਼ ਬਾਰੇ ਇੱਕ ਪੋਸਟਰ ਬਣਾਓ।
  • ਮੀਨਾ ਨਾਂ ਦੀ ਇੱਕ ਲੜਕੀ ਜਾਂ ਰਾਜੀਵ ਨਾਂ ਦੇ ਲੜਕੇ ਅਤੇ ਉਸ ਦੀ ਮਾਂ ਜਿਸ ਨੂੰ ਐਚਆਈਵੀ ਹੈ ਅਤੇ ਕਿਵੇਂ ਮੀਨਾ ਏਆਰਟੀ (ਐਂਟੀ-ਰੈਟਰੋਵਾਇਰਲ ਥੈਰੇਪੀ) ਦਵਾਈ ਲੈਣ ਲਈ ਕਲੀਨਿਕ ਜਾਣ ਲਈ ਉਸਦੀ ਮੰਮੀ ਨੂੰ ਮਨਾਉਂਦਾ/ਦੀ ਹੈ, ਬਾਰੇ ਇੱਕ ਨਾਟਕ ਤਿਆਰ ਕਰੋ।
  • ਸਾਡੇ ਸਕੂਲ ਵਿੱਚ ਅਤੇ ਸਾਡੇ ਪਰਿਵਾਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇੱਕ ਐਚਆਈਵੀ ਅਤੇ ਏਡਜ਼ ਐਕਸ਼ਨ ਕਲੱਬ ਸ਼ੁਰੂ ਕਰੋ।
  • ਪੁੱਛੋ ਸਾਡਾ ਇਮਿਊਨ ਸਿਸਟਮ ਕਿਵੇਂ ਕੰਮ ਕਰਦਾ ਹੈ? ਕਿਸ ਤਰ੍ਹਾਂ ਦਾ ਭੋਜਨ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਰਹਿਣ ਅਤੇ ਕਾਰਵਾਈ ਲਈ ਤਿਆਰ ਰਹਿਣ ਵਿੱਚ ਮਦਦ ਕਰਦਾ ਹੈ? ਐਚਆਈਵੀ ਕੀ ਹੈ ਅਤੇ ਏਡਜ਼ ਕੀ ਹੈ? ਇਹਨਾਂ ਅੱਖਰਾਂ ਦਾ ਕਿ ਮਤਲਬ ਹੈ? ਕੀ ਹੁੰਦਾ ਹੈ ਜਦੋਂ ਕਿਸੇ ਨੂੰ ਪਤਾ ਲਗਦਾ ਹੈ ਕਿ ਉਹਨਾਂ ਨੂੰ ਐਚਆਈਵੀ ਹੈ? ਕੀ ਹੁੰਦਾ ਹੈ ਜਦੋਂ ਕਿਸੇ ਨੂੰ ਵਿਕਸਤ ਹੋ ਜਾਂਦਾ ਹੈ? ਐਚਆਈਵੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਕਿਵੇਂ ਹੁੰਦਾ ਹੈ। ਇਹ ਕਿਸ ਤਰ੍ਹਾਂ ਨਹੀਂ ਹੁੰਦਾ ਹੈ? ਅਸੀਂ ਇਸ ਤੋਂ ਆਪਣੀ ਸੁਰੱਖਿਆ ਕਿਵੇਂ ਕਰ ਸਕਦੇ ਹਾਂ? ਲੋਕਾਂ ਦੀ ਐਚਆਈਵੀ ਲਈ ਜਾਂਚ ਅਤੇ ਇਲਾਜ ਕਿਵੇਂ ਕੀਤਾ ਜਾਂਦਾ ਹੈ? ਦਵਾਈਆਂ ਕਿਸ ਤਰ੍ਹਾਂ ਮਾਵਾਂ ਤੋਂ ਛੋਟੇ ਬੱਚਿਆਂ ਨੂੰ ਐਚਆਈਵੀ ਹੋਣ ਦੇ ਜੋਖਮ ਨੂੰ ਘੱਟ ਕਰ ਸਕਦੀਆਂ ਹਨ? ਏਆਰਟੀ (ਐਂਟੀ-ਰੈਟਰੋਵਾਇਰਲ ਥੈਰੇਪੀ) ਕਿਵੇਂ ਕੰਮ ਕਰਦੀ ਹੈ ਅਤੇ ਇਸ ਨੂੰ ਕਦੋਂ ਲੈਣਾ ਚਾਹੀਦਾ ਹੈ? ਸਾਡੀ ਦੋਸਤੀ ਜਿਨਸੀ ਸੰਬੰਧਾਂ ਵਿੱਚ ਕਦੋਂ ਅਤੇ ਕਿਵੇਂ ਬਦਲਦੀ ਹੈ? ਕੋਈ ਵਿਅਕਤੀ ਕੰਡੋਮ ਦੀ ਸਹੀ ਢੰਗ ਨਾਲ ਵਰਤੋਂ ਕਿਵੇਂ ਕਰਦਾ ਹੈ? (ਮਰਦ/ਔਰਤ) ਐਚਆਈਵੀ ਨਾਲ ਰਹਿ ਰਹੇ ਆਪਣੇ ਦੋਸਤਾਂ ਅਤੇ ਪਰਿਵਾਰ ਦੀ ਸਿਹਤਮੰਦ ਅਤੇ ਤੰਦਰੁਸਤ ਰਹਿਣ ਵਿੱਚ ਸਹਾਇਤਾ ਕਰਨ ਦੇ ਸਭ ਤੋਂ ਵਧੀਆ ਤਰੀਕੇ ਕੀ ਹਨ? ਸਭ ਤੋਂ ਨੇੜੇ ਦਾ ਕਲੀਨਿਕ ਕਿੱਥੇ ਹੈ ਜੋ ਐਚਆਈਵੀ ਅਤੇ ਏਡਜ਼ ਨਾਲ ਪੀੜਤ ਲੋਕਾਂ ਦੀ ਮਦਦ ਕਰਦਾ ਹੈ?

ਲਾਈਫਲਾਈਨ ਗੇਮ ਜਾਂ Fleet of Hope ਖੇਡ ਜਾਂ ਸਹੀ ਜਾਂ ਗਲਤ ਖੇਡ ਦੀ ਉਦਾਹਰਨ, ਬਾਰੇ ਹੋਰ ਜਾਣਕਾਰੀ ਲਈ ਜਾਂ ਕਿਸੇ ਹੋਰ ਜਾਣਕਾਰੀ ਲਈ www.childrenforhealth.org ਜਾਂ clare@childrenforhealth.org ਤੇ ਸੰਪਰਕ ਕਰੋ।

If you are excited about what we do and like our content,
then join our Children for Health Community now and
get updates, news & free resources!
Join Now!

Follow Us

Privacy Policy

© 2024 Children for Health Ltd, Registered Charity 1153028