ਬੱਚਿਆਂ ਦੇ ਯਾਦ ਕਰਨ ਅਤੇ ਸਾਂਝੇ ਕਰਨ ਲਈ 100 ਸਿਹਤ ਸਬੰਧੀ ਸੰਦੇਸ਼ 8-14 ਸਾਲ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਸਿਹਤ ਸਿੱਖਿਆ ਸਬੰਧੀ ਸੰਦੇਸ਼ ਸਧਾਰਨ, ਭਰੋਸੇਯੋਗ ਹਨ। ਇਸ ਲਈ ਇਸ ਵਿੱਚ 10-14 ਸਾਲਾਂ ਦੇ ਨੌਜਵਾਨ ਗੱਭਰੂ ਸ਼ਾਮਲ ਹਨ। ਸਾਨੂੰ ਲੱਗਦਾ ਹੈ ਕਿ 10-14 ਸਾਲਾਂ ਦੇ ਨੌਜਵਾਨ ਗੱਭਰੂਆਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਯਕੀਨੀ ਬਣਾਉਣਾ ਲਾਹੇਵੰਦ ਅਤੇ ਮਹੱਤਵਪੂਰਨ ਹੈ ਕਿਉਂਕਿ ਇਸ ਉਮਰ ਦੇ ਬੱਚੇ ਅਕਸਰ ਆਪਣੇ ਪਰਿਵਾਰ ਵਿੱਚ ਛੋਟੇ ਬੱਚਿਆਂ ਦਾ ਧਿਆਨ ਰੱਖਦੇ ਹਨ। ਨਾਲ ਹੀ, ਇਸ ਤਰ੍ਹਾਂ ਆਪਣੇ ਪਰਿਵਾਰਾਂ ਦੀ ਮਦਦ ਕਰਨ ਲਈ ਕੀਤੇ ਜਾ ਰਹੇ ਉਹਨਾਂ ਦੇ ਕੰਮ ਨੂੰ ਸਮਝਣਾ ਅਤੇ ਸ਼ਲਾਘਾ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ।

100 ਸੰਦੇਸ਼ਾਂ ਵਿੱਚ 10 ਪ੍ਰਮੁੱਖ ਸਿਹਤ ਸਬੰਧੀ ਹਰ ਵਿਸ਼ੇ ਬਾਰੇ 10 ਸੰਦੇਸ਼ ਸ਼ਾਮਲ ਹਨ: ਮਲੇਰੀਆ, ਦਸਤ, ਪੋਸ਼ਣ, ਖਾਂਸੀ-ਜ਼ੁਕਾਮ ਅਤੇ ਬਿਮਾਰੀ, ਪੇਟ ਦੇ ਕੀੜੇ, ਪਾਣੀ ਅੱਤੇ ਸਵੱਛਤਾ, ਟੀਕਾਕਰਣ, ਐਚਆਈਵੀ ਅਤੇ ਏਡਸ ਅਤੇ ਦੁਰਘਟਨਾਵਾਂ, ਸੱਟ-ਫੇਟ ਅਤੇ ਮੁੱਢਲੇ ਬਚਪਨ ਵਿੱਚ ਵਿਕਾਸ। ਸਧਾਰਨ ਸਿਹਤ ਸਬੰਧੀ ਸੰਦੇਸ਼ ਮਾਪਿਆਂ ਅਤੇ ਸਿਹਤ ਅਧਿਆਪਕਾਂ ਲਈ ਘਰ, ਸਕੂਲਾਂ, ਕਲੱਬਾਂ ਅਤੇ ਕਲੀਨਿਕਾਂ ਵਿਖੇ ਬੱਚਿਆਂ ਲਈ ਹੁੰਦੇ ਹਨ।

ਇਹ ਹਨ ਵਿਸ਼ੇ 2 ਬਾਰੇ 10 ਸੰਦੇਸ਼: ਖਾਂਸੀ, ਜ਼ੁਕਾਮ ਅਤੇ ਬਿਮਾਰੀ

 1. ਖਾਣਾ-ਪਕਾਉਣ ਸਮੇਂ ਅੱਗ ਵਿੱਚੋਂ ਨਿਕਲਣ ਵਾਲੇ ਧੂਏਂ ਵਿੱਚ ਅਜਿਹੇ ਛੋਟੇ-ਛੋਟੇ ਕਣ ਹੁੰਦੇ ਹਨ ਜੋ ਫੇਫੜਿਆਂ ਵਿੱਚ ਜਾ ਕੇ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਖਾਣਾ ਬਾਹਰ ਜਾ ਅਜਿਹੀ ਥਾਂ ‘ਤੇ ਤਿਆਰ ਕਰਕੇ ਧੂਏਂ ਤੋਂ ਬਚੋ ਜਿੱਥੇ ਤਾਜ਼ੀ ਹਵਾ ਆ ਸਕੇ ਅਤੇ ਧੂਆਂ ਬਾਹਰ ਨਿਕਲ ਸਕੇ।sa,, picture of a person coughing
 2. ਤੰਬਾਕੂ ਪੀਣ ਨਾਲ ਫੇਫੜੇ ਕਮਜ਼ੋਰ ਹੁੰਦੇ ਹਨ। ਹੋਰਾਂ ਲੋਕਾਂ ਦੇ ਸਿਗਰਟਨੋਸ਼ੀ ਕਰਨ ‘ਤੇ ਵੀ ਧੁਆਂ ਸਾਂਹ ਨਾਲ ਅੰਦਰ ਜਾਣਾ ਨੁਕਸਾਨਦੇਹ ਹੁੰਦਾ ਹੈ।
 3. ਖਾਂਸੀ ਅਤੇ ਜ਼ੁਕਾਮ ਸਭ ਨੂੰ ਹੁੰਦਾ ਹੈ। ਜਿਆਦਤਰ ਲੋਕ ਜਲਦੀ ਠੀਕ ਹੋ ਜਾਂਦੇ ਹਨ। ਜੇਕਰ ਖਾਂਸੀ ਜਾਂ ਜ਼ੁਕਾਮ 3 ਹਫਤਿਆਂ ਵਿੱਚ ਠੀਕ ਨਾ ਹੋਵੇ, ਤਾਂ ਸਿਹਤ ਕਲੀਨਿਕ ਵਿਖੇ ਜਾਓ।
 4. ਕੀਟਾਣੂਆਂ ਦੀਆਂ ਕੁੱਝ ਕਿਸਮਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਬੈਕਟੀਰਿਆ ਕਿਹਾ ਅਤੇ ਜਾਂਦਾ ਹੈ ਅਤੇ ਬਾਕੀਆਂ ਨੂੰ ਵਾਈਰਸ ਕਿਹਾ ਜਾਂਦਾ ਹੈ। ਖਾਂਸੀ ਅਤੇ ਜ਼ੁਕਾਮ ਦਾ ਆਮ ਕਾਰਨ ਵਾਈਰਸ ਹੁੰਦੇ ਹਨ ਜੋ ਦਵਾਈ ਨਾਲ ਨਹੀਂ ਮਾਰੇ ਜਾ ਸਕਦੇ।
 5. ਫੇਫੜੇ ਸਰੀਰ ਦਾ ਉਹ ਹਿੱਸਾ ਹੁੰਦੇ ਹਨ ਜੋ ਸਾਹ ਲੈਂਦੇ ਹਨ। ਖਾਂਸੀ ਅਤੇ ਜ਼ੁਕਾਮ ਫੇਫੜਿਆਂ ਨੂੰ ਕਮਜ਼ੋਰ ਕਰ ਦਿੰਦੇ ਹਨ। ਨਮੂਨੀਆ ਇੱਕ ਅਜਿਹਾ ਬੈਕਟੀਰਿਆ ਕੀਟਾਣੂ ਹੁੰਦਾ ਹੈ ਜੋ ਕਮਜ਼ੋਰ ਫੇਫੜਿਆਂ ਵਿੱਚ ਗੰਭੀਰ ਬਿਮਾਰੀ ਦਾ ਕਾਰਨ ਬਣਦਾ ਹੈ।
 6. ਨਮੂਨੀਆ (ਗੰਭੀਰ ਬਿਮਾਰੀ) ਦਾ ਇੱਕ ਸੰਕੇਤ ਸਾਹ ਤੇਜ਼-ਤੇਜ਼ ਆਉਣਾ ਹੈ। ਸਾਹ ਲੈਣ ਦੇ ਤਰੀਕੇ ਵੱਲ ਧਿਆਨ ਦਿਓ। ਛਾਤੀ ਉੱਪਰ ਅਤੇ ਹੇਠਾਂ ਹੁੰਦੀ ਦੇਖੋ। ਬੁਖਾਰ, ਕਮਜ਼ੋਰੀ ਅਤੇ ਛਾਤੀ ਵਿੱਚ ਦਰਦ ਇਸ ਦੇ ਦੂਜੇ ਸੰਕੇਤ ਹਨ।
 7. ਜੇਕਰ ਇੱਕ 2 ਮਹੀਨਿਆਂ ਤੋਂ ਘੱਟ ਉਮਰ ਦਾ ਨਵਜੰਮਿਆ ਬੱਚਾ ਇੱਕ ਮਿੰਟ ਵਿੱਚ 60 ਵਾਰ ਜਾਂ ਇਸ ਤੋਂ ਵੱਧ ਵਾਰ ਸਾਹ ਲੈਂਦਾ ਹੈ, ਤਾਂ ਉਸ ਨੂੰ ਜਲਦੀ ਤੋਂ ਜਲਦੀ ਤੋਂ ਸਿਹਤ ਕਾਰਜਕਰਤਾ ਕੋਲ ਲਿਜਾਣਾ ਚਾਹੀਦਾ ਹੈ! 1-5 ਸਾਲ ਦੇ ਉਮਰ ਦੇ ਬੱਚਿਆਂ ਵਿੱਚ ਤੇਜ਼-ਤੇਜ਼ ਸਾਹ ਆਉਣ ਦੀ ਦਰ ਇੱਕ ਮਿੰਟ ਵਿੱਚ 20-30 ਬਾਰ ਤੋਂ ਵੱਧ ਵਾਰ ਸਾਹ ਲੈਣਾ ਹੈ।
 8. ਚੰਗੀ ਖੁਰਾਕ (ਅਤੇ ਦੁੱਧ ਚੁੰਘਦੇ ਬੱਚੇ), ਧੂਆਂ-ਮੁਕਤ ਘਰ ਅਤੇ ਟੀਕਾਕਰਣ ਨਮੂਨੀਆ ਵਰਗੀ ਗੰਭੀਰ ਬਿਮਾਰੀ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।
 9. ਆਪਣੀ ਖਾਂਸੀ ਅਤੇ ਜ਼ੁਕਾਮ ਦਾ ਇਲਾਜ ਗਰਮਾਹਟ ਬਣਾਏ ਰੱਖ ਕੇ, ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਸੂਪ ਅਤੇ ਜੂਸ ਜਿਹੇ ਡ੍ਰਿੰਕ ਪੀ ਕੇ, ਆਰਾਮ ਕਰਕੇ ਅਤੇ ਆਪਣਾ ਨੱਕ ਸਾਫ਼ ਰੱਖ ਕੇ ਕਰੋ।
 10. ਖਾਂਸੀ, ਜ਼ੁਕਾਮ ਅਤੇ ਹੋਰ ਬਿਮਾਰੀਆਂ ਨੂੰ ਇੱਕ ਤੋਂ ਹੋਰਾਂ ਵਿੱਚ ਫੈਲਣ ਤੋਂ ਰੋਕੋ। ਹੱਥ ਅਤੇ ਖਾਣ-ਪੀਣ ਵਾਲੇ ਭਾਂਡੇ ਸਾਫ਼ ਰੱਖੋ, ਅਤੇ ਖੰਘਾਰ ਨੂੰ ਕਾਗਜ਼ ਵਿੱਚ ਰੱਖੋ।

ਇਨ੍ਹਾਂ ਸਿਹਤ ਸਬੰਧੀ ਸੰਦੇਸ਼ਾਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਮੈਡਿਕਲ ਸਬੰਧੀ ਮਾਹਰਾਂ ਵੱਲੋਂ ਕੀਤੀ ਗਈ ਹੈ ਅਤੇ ਇਹ ORB ਦੀ ਸਿਹਤ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇਹ ਕੁੱਝ ਸੁਝਾਅ ਹਨ ਜੋ ਬੱਚੇ ਇਸ ਵਿਸ਼ੇ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਅਤੇ ਸੰਦੇਸ਼ ਹੋਰਾਂ ਨਾਲ ਸਾਂਝਾ ਕਰਨ ਲਈ ਕਰ ਸਕਦੇ ਹਨ।

ਖਾਂਸੀ, ਜ਼ੁਕਾਮ ਅਤੇ ਬਿਮਾਰੀ: ਬੱਚੇ ਕੀ ਕਰ ਸਕਦੇ ਹਨ?

 • ਖਾਂਸੀ, ਜ਼ੁਕਾਮ ਅਤੇ ਬਿਮਾਰੀ ਤੇ ਆਪਣੀ ਭਾਸ਼ਾ ਵਿੱਚ, ਆਪਣੇ ਸ਼ਬਦਾਂ ਵਿੱਚ ਆਪਣੇ ਸੰਦੇਸ਼ ਬਣਾ ਸਕਦੇ ਹਨ!
 • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂ ਜੋ ਅਸੀਂ ਇਹ ਕਦੇ ਵੀ ਨਾ ਭੁੱਲੀਏ!
 • ਸੰਦੇਸ਼ਾਂ ਨੂੰ ਹੋਰ ਬੱਚਿਆਂ ਅਤੇ ਆਪਣੇ ਪਰਿਵਾਰ ਦੇ ਜੀਆਂ ਨਾਲ ਸਾਂਝਾ ਕਰੋ!
 • ਆਪਣੇ ਘਰ ਲਈ ਇੱਕ ਯੋਜਨਾ ਬਣਾਓ। ਕਿੱਥੇ ਧੂਆਂ ਹੈ, ਅਤੇ ਕਿੱਥੇ ਨਹੀਂ ਹੈ? ਛੋਟੇ ਬੱਚਿਆਂ ਲਈ ਧੂੰਏਂ ਤੋਂ ਦੂਰ ਖੇਡਣਾ ਕਿੱਥੇ ਸੁਰੱਖਿਅਤ ਹੈ?
 • ਖਸਰੇ ਅਤੇ ਕਾਲੀ ਖਾਂਸੀ ਜਿਹੀਆਂ ਖਤਰਨਾਕ ਬਿਮਾਰੀਆਂ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਟੀਕਾਕਰਣ ਕਰਾਉਣ ਲਈ ਉਤਸਾਹਤ ਕਰਨ ਸਬੰਧੀ ਪੋਸਟਰ ਬਣਾਓ।
 • ਨਮੂਨੀਏ ‘ਤੇ ਇੱਕ ਗਾਣਾ ਬਣਾਓ ਅਤੇ ਇਸਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰੋ!
 • ਇੱਕ ਰੱਸੀ ਅਤੇ ਬੱਟੇ ਨਾਲ ਇੱਕ ਪੈਂਡੂਲਮ ਬਣਾਓ ਜੋ ਸਾਹ ਆਮ ਵਾਂਗ ਆਉਣ ਅਤੇ ਸਾਹ ਤੇਜ਼ ਹੋਣ ਤੇ ਸਾਹ ਗਿਣਨ ਵਿੱਚ ਸਾਡੀ ਮਦਦ ਕਰ ਸਕੇ, ਅਤੇ ਦਰਸਾਓ ਕਿ ਅਸੀਂ ਆਪਣੇ ਪਰਿਵਾਰ ਤੋਂ ਕੀ ਸਿੱਖਿਆ ਹੈ।
 • ਛੋਟੇ ਬੱਚਿਆਂ ਨੂੰ ਦੁੱਧ ਚੁੰਘਾਉਣ ਬਾਰੇ ਆਪਣਾ ਇੱਕ ਨਾਟਕ ਤਿਆਰ ਕਰੋ।
 • ਬੁਖਾਰ ਦੌਰਾਨ ਠੰਡਕ ਬਣਾਈ ਰੱਖਣ ਅਤੇ ਠੰਡ ਲੱਗੇ ਦੌਰਾਨ ਗਰਮਾਹਟ ਬਣਾਈ ਰੱਖਣ ‘ਤੇ ਇੱਕ ਨਾਟਕ ਤਿਆਰ ਕਰੋ।
 • ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਨਾ ਜਾਣ ਤੋਂ ਬਾਅਦ ਸਾਬਣ ਨਾਲ ਆਪਣੇ ਹੱਥ ਧੋਣ ਵਿੱਚ ਮਦਦ ਲਈ ਘਰ ਅਤੇ ਸਕੂਲ ਲਈ ਅਸਥਾਈ ਟੂਟੀ ਬਣਾਓ।
 • ਕੀਟਾਣੂ ਫੈਲਣ ਅਤੇ ਆਪਣੇ ਆਪ ਨੂੰ ਖੰਘ ਅਤੇ ਜ਼ੁਕਾਮ ਤੋਂ ਬਚਾਉਣ ਲਈ ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਧੋਣਾ ਸਿੱਖੋ।
 • ਵੱਖ-ਵੱਖ ਕਿਸਮ ਦੀਆਂ ਅਜਿਹੀਆਂ ਸਥਿਤੀਆਂ ਰਾਹੀਂ ਨਮੂਨੀਏ ਸਬੰਧੀ ਆਪਣਾ ਗਿਆਨ ਪਰਖੋ ਜੋ ਨਮੂਨੀਆ ਜਾਂ ਖਾਂਸੀ ਹੋ ਸਕਦੀਆਂ ਹਨ।
 • ਨਮੂਨੀਏ ਦੇ ਖਤਰਨਾਕ ਸੰਕੇਤਾਂ ਬਾਰੇ ਪੁੱਛੋ? ਆਪਣੇ ਪਰਿਵਾਰ ਵਿੱਚ ਅਸੀਂ ਜੋ ਸਿੱਖਿਆ ਹੈ, ਉਹ ਸਾਂਝਾ ਕਰੋ।
 • ਪਤਾ ਕਰੋ ਕਿ ਸਿਗਰਟਨੋਸ਼ੀ ‘ਤੇ ਕਿੱਥੇ-ਕਿੱਥੇ ਮਨਾਹੀ ਹੈ? ਕੀ ਤੁਹਾਡਾ ਸਕੂਲ ਸਿਗਰਟਨੋਸ਼ੀ ਤੋਂ ਮੁਕਤ ਹੈ।
 • ਸਾਡੇ ਸਾਹ ਤੇਜ਼ ਹੋਣ ਦੇ ਕਾਰਨਾਂ ਬਾਰੇ ਪੁੱਛੋ? ਜਦੋਂ ਕਿਸੇ ਨੂੰ ਨਮੂਨੀਆ ਹੋਣ ਦਾ ਖਤਰਾ ਹੋਵੇ ਉਦੋਂ ਸਾਹ ਤੇਜ਼ ਹੋਣ ਦੇ ਸੰਕੇਤਾਂ ਬਾਰੇ ਸਿੱਖਣ ਲਈ ਅਸੀਂ ਸਾਹ ਦੀ ਦਰ ਮਾਪ ਸਕਦੇ ਹਾਂ।
 • ਖਾਂਸੀ ਅਤੇ ਜ਼ੁਕਾਮ ਠੀਕ ਕਰਨ ਦੇ ਨਵੇਂ ਅਤੇ ਪੁਰਾਣੀਆਂ ਤਰੀਕਿਆਂ ਬਾਰੇ ਪੁੱਛੋ?
 • ਕੀਟਾਣੂ ਕਿਵੇਂ ਫੈਲਦੇ ਹਨ ਬਾਰੇ ਪੁੱਛੋ? ਹੱਥ ਮਿਲਾਉਣ ਵਾਲੀ ਖੇਡ ਖੇਡਕੇ ਸਿੱਖੋ।

ਅਸਥਾਈ ਟੂਟੀ, ਪੈਂਡੂਲਮ ਜਾਂ ਹੱਥ ਮਿਲਾਉਣ ਵਾਲੀ ਖੇਡ ਤੇ ਵਧੇਰੀ ਜਾਣਕਾਰੀ ਲੈਣ ਲਈ ਜਾਂ ਕਿਸੇ ਵੀ ਕਿਸਮ ਦੀ ਹੋਰ ਜਾਣਕਾਰੀ ਲੈਣ ਲਈ ਕਿਰਪਾ ਕਰਕੇ www.childrenforhealth.org ਜਾਂ clare@childrenforhealth.org ‘ਤੇ ਸੰਪਰਕ ਕਰੋ।

ਪੰਜਾਬੀ Home