ਬੱਚਿਆਂ ਦੇ ਯਾਦ ਕਰਨ ਅਤੇ ਸਾਂਝੇ ਕਰਨ ਲਈ 100 ਸਿਹਤ ਸਬੰਧੀ ਸੰਦੇਸ਼ 8-14 ਸਾਲ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਸਿਹਤ ਸਿੱਖਿਆ ਸਬੰਧੀ ਸੰਦੇਸ਼ ਸਧਾਰਨ, ਭਰੋਸੇਯੋਗ ਹਨ। ਇਸ ਲਈ ਇਸ ਵਿੱਚ 10-14 ਸਾਲਾਂ ਦੇ ਨੌਜਵਾਨ ਗੱਭਰੂ ਸ਼ਾਮਲ ਹਨ। ਸਾਨੂੰ ਲੱਗਦਾ ਹੈ ਕਿ 10-14 ਸਾਲਾਂ ਦੇ ਨੌਜਵਾਨ ਗੱਭਰੂਆਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਯਕੀਨੀ ਬਣਾਉਣਾ ਲਾਹੇਵੰਦ ਅਤੇ ਮਹੱਤਵਪੂਰਨ ਹੈ ਕਿਉਂਕਿ ਇਸ ਉਮਰ ਦੇ ਬੱਚੇ ਅਕਸਰ ਆਪਣੇ ਪਰਿਵਾਰ ਵਿੱਚ ਛੋਟੇ ਬੱਚਿਆਂ ਦਾ ਧਿਆਨ ਰੱਖਦੇ ਹਨ। ਨਾਲ ਹੀ, ਇਸ ਤਰ੍ਹਾਂ ਆਪਣੇ ਪਰਿਵਾਰਾਂ ਦੀ ਮਦਦ ਕਰਨ ਲਈ ਕੀਤੇ ਜਾ ਰਹੇ ਉਹਨਾਂ ਦੇ ਕੰਮ ਨੂੰ ਸਮਝਣਾ ਅਤੇ ਸ਼ਲਾਘਾ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ।

100 ਸੰਦੇਸ਼ਾਂ ਵਿੱਚ 10 ਪ੍ਰਮੁੱਖ ਸਿਹਤ ਸਬੰਧੀ ਹਰ ਵਿਸ਼ੇ ਬਾਰੇ 10 ਸੰਦੇਸ਼ ਸ਼ਾਮਲ ਹਨ: ਮਲੇਰੀਆ, ਦਸਤ, ਪੋਸ਼ਣ, ਖਾਂਸੀ-ਜ਼ੁਕਾਮ ਅਤੇ ਬਿਮਾਰੀ, ਪੇਟ ਦੇ ਕੀੜੇ, ਪਾਣੀ ਅੱਤੇ ਸਵੱਛਤਾ, ਟੀਕਾਕਰਣ, ਐਚਆਈਵੀ ਅਤੇ ਏਡਸ ਅਤੇ ਦੁਰਘਟਨਾਵਾਂ, ਸੱਟ-ਫੇਟ ਅਤੇ ਮੁੱਢਲੇ ਬਚਪਨ ਵਿੱਚ ਵਿਕਾਸ। ਸਧਾਰਨ ਸਿਹਤ ਸਬੰਧੀ ਸੰਦੇਸ਼ ਮਾਪਿਆਂ ਅਤੇ ਸਿਹਤ ਅਧਿਆਪਕਾਂ ਲਈ ਘਰ, ਸਕੂਲਾਂ, ਕਲੱਬਾਂ ਅਤੇ ਕਲੀਨਿਕਾਂ ਵਿਖੇ ਬੱਚਿਆਂ ਲਈ ਹੁੰਦੇ ਹਨ।

ਇੱਥੇ ਵਿਸ਼ਾ 3 ‘ਤੇ 10 ਸੰਦੇਸ਼ ਹਨ: ਟੀਕਾਕਰਣ

 1. ਦੁਨਿਆ ਭਰ ਦੇ ਲੱਖਾਂ ਮਾਪੇ ਹਰ ਸਾਲ ਆਪਣੇ ਬੱਚਿਆਂ ਦਾ ਟੀਕਾਕਰਣ ਕਰਾ ਕੇ ਇਹ ਯਕੀਨੀ ਬਣਾਉਂਦੇ ਹਨ ਕਿ ਉਨ੍ਹਾਂ ਦੇ ਬੱਚੇ ਮਜਬੂਤ ਬਨਣ ਅਤੇ ਬਿਮਾਰੀਆਂ ਤੋਂ ਬਚੇ ਰਹਿਣ।
 2. ਜਦੋਂ ਤੁਸੀਂ ਕਿਸੇ ਛੂਤ ਵਾਲੀ ਬਿਮਾਰੀ ਕਾਰਨ ਬੀਮਾਰ ਹੁੰਦੇ ਹੋ, ਉਦੋਂ ਤੁਹਾਡੇ ਅੰਦਰ ਇੱਕ ਛੋਟਾ ਜਿਹਾ, ਨਾ ਵਿਖਾਈ ਦੇਣ ਵਾਲਾ ਕੀਟਾਣੂ ਦਾਖਲ ਹੋ ਜਾਂਦਾ ਹੈ। ਇਹ ਕੀਟਾਣੂ ਹੋਰ ਕੀਟਾਣੂ ਬਣਾਉਂਦਾ ਹੈ ਅਤੇ ਤੁਹਾਡੇ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਤੋਂ ਰੋਕਦਾ ਹੈ।
 3. ਤੁਹਾਡੇ ਸਰੀਰ ਵਿੱਚ ਇੱਕ ਸਿਪਾਹੀ ਜਿਹੇ ਰੱਖਿਅਕ ਹੁੰਦੇ ਹਨ ਜਿਨ੍ਹਾਂ ਨੂੰ ਐਂਟੀਬਾਡੀ ਕਿਹਾ ਜਾਂਦਾ ਹੈ ਜੋ ਕੀਟਾਣੂਆਂ ਨਾਲ ਲੜਦੇ ਹਨ। ਜਦੋਂ ਕੀਟਾਣੂ ਮਾਰੇ ਜਾਂਦੇ ਹਨ, ਐਂਟੀਬਾਡੀ ਤੁਹਾਡੇ ਸਰੀਰ ਵਿੱਚ ਦੁਬਾਰਾ ਲੜਨ ਲਈ ਬਣੇ ਰਹਿੰਦੇ ਹਨ।
 4. ਟੀਕਾਕਰਣ ਨਾਲ ਤੁਹਾਡੇ ਸਰੀਰ ਵਿੱਚ ਐਂਟੀਜਨ ਪਾਏ (ਟੀਕੇ ਜਾਂ ਮੂੰਹ ਰਾਹੀਂ) ਜਾਂਦੇ ਹਨ। ਉਹ ਤੁਹਾਡੇ ਸਰੀਰ ਨੂੰ ਬਿਮਾਰੀ ਨਾਲ ਲੜਨ ਲਈ ਸਿਪਾਹੀ ਜਿਹੇ ਐਂਟੀਬਾਡੀ ਬਣਾਉਣਾ ਸਿਖਾਉਂਦੇ ਹਨ।
 5. ਕੁੱਝ ਟੀਕੇ ਇੱਕ ਤੋਂ ਵੱਧ ਲਗਾਉਣੇ ਪੈਂਦੇ ਹਨ ਤਾਂ ਜੋ ਤੁਹਾਡਾ ਸਰੀਰ ਬਿਮਾਰੀ ਨਾਲ ਲੜਨ ਲਈ ਲੋੜੀਂਦੇ ਐਂਟੀਬਾਡੀ ਬਣਾ ਸਕੇ।
 6. ਅਜਿਹੀਆਂ ਭਿਆਨਕ ਬਿਮਾਰੀਆਂ ਨੂੰ ਟੀਕਾਕਰਣ ਰਾਹੀਂ ਰੋਕਿਆ ਜਾ ਸਕਦਾ ਹੈ ਜੋ ਮੌਤ ਅਤੇ ਖਸਰੇ, ਟੀਬੀ, ਡਿਪਥੇਰੀਆ, ਕਾਲੀ ਖਾਂਸੀ, ਪੋਲਿਓ ਅਤੇ ਟੈਟਨਸ (ਅਤੇ ਹੋਰ!) ਜਿਹੀਆਂ ਘਾਤਕ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ।
 7. ਆਪਣੇ ਸਰੀਰ ਦੀ ਸੁਰੱਖਿਆ ਕਰਨ ਲਈ ਤੁਹਾਨੂੰ ਬਿਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਟੀਕਾ ਲਗਾਉਣ ਦੀ ਜ਼ਰੂਰਤ ਹੁੰਦੀ ਹੈ।
 8. ਬੱਚਿਆਂ ਦੀ ਬਿਮਾਰੀ ਤੋਂ ਸੁਰੱਖਿਆ ਕਰਨ ਲਈ ਛੋਟੇ ਬੱਚਿਆਂ ਨੂੰ ਟੀਕਾ ਲਗਾਇਆ ਜਾਂਦਾ ਹੈ। ਜੇਕਰ ਛੋਟੇ ਬੱਚਿਆਂ ਨੂੰ ਪਹਿਲਾਂ ਟੀਕਾ ਨਹੀਂ ਲਗਿਆ ਜਾਂਦਾ ਹੈ ਤਾਂ ਉਹਨਾਂ ਨੂੰ ਬਾਅਦ ਵਿੱਚ ਟੀਕਾ ਲਗਾਇਆ ਜਾ ਸਕਦਾ ਹੈ।
 9. ਬੱਚਿਆਂ ਨੂੰ ਵੱਖ ਵੱਖ ਬਿਮਾਰੀਆਂ ਲਈ ਵੱਖ ਵੱਖ ਸਮੇਂ ਤੇ ਟੀਕਾ ਲਗਾਇਆ ਜਾ ਸਕਦਾ ਹੈ। ਇਹ ਪਤਾ ਲਗਾਓ ਕਿ ਕਦੋਂ ਅਤੇ ਕਿੱਥੇ ਤੁਹਾਡਾ ਭਾਈਚਾਰਾ ਬੱਚਿਆਂ ਨੂੰ ਟੀਕਾ ਲਗਾਉਂਦਾ ਹੈ।
 10. ਜੇਕਰ ਟੀਕਾ ਲਗਾਉਣ ਦੇ ਦਿਨ ਛੋਟੇ ਬੱਚੇ ਜਾਂ ਵੱਡੇ ਬੱਚੇ ਬਿਮਾਰ ਹਨ ਤਾਂ ਉਨ੍ਹਾਂ ਨੂੰ ਹਾਲੇ ਵੀ ਟੀਕਾ ਲਗਾਇਆ ਜਾ ਸਕਦਾ ਹੈ।

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਟੀਕਾਕਰਨ: ਬੱਚੇ ਕੀ ਕਰ ਸਕਦੇ ਹਨ?

 • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਟੀਕਾਕਰਨ ਸਬੰਧੀ ਸੰਦੇਸ਼ ਬਣਾਓ!
 • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂਕਿ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
 • ਸੰਦੇਸ਼ਾਂ ਨੂੰ ਹੋਰ ਬੱਚਿਆਂ ਅਤੇ ਆਪਣੇ ਪਰਿਵਾਰ ਦੇ ਜੀਆਂ ਨਾਲ ਸਾਂਝਾ ਕਰੋ!
 • ਟੀਕਾਕਰਨ ਦੇ ਦਿਨਾਂ ਲਈ ਪੋਸਟਰ ਬਣਾਓ ਅਤੇ ਉਹਨਾਂ ਨੂੰ ਅਜਿਹੀ ਥਾਂ ‘ਤੇ ਪ੍ਰਦਰਸ਼ਿਤ ਕਰੋ ਜਿੱਥੇ ਹਰ ਕੋਈ ਉਹਨਾਂ ਨੂੰ ਦੇਖ ਸਕੇ।
 • ਸਾਡੇ ਪਿੰਡ ਦੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਖਤਰਨਾਕ ਰੋਗਾਂ ਨੂੰ ਰੋਕਣ ਬਾਰੇ ਇੱਕ ਨਾਟਕ ਤਿਆਰ ਕਰੋ।
 • ਸਾਡੀ ਰਾਖੀ ਲਈ ਮਾਰੂ ਬੀਮਾਰੀਆਂ ਨਾਲ ਲੜਨ ਵਾਲੇ ਸੁਪਰਹੀਰੋ ਟੀਕਾਕਰਣ ਦੀਆਂ ਤਸਵੀਰਾਂ ਨਾਲ ਇੱਕ ਕਹਾਣੀ ਬਣਾਓ।
 • ਇੱਕ ਜਾਂ ਵਧੇਰੇ ਬਿਮਾਰੀਆਂ ਦਾ ਪੋਸਟਰ ਬਣਾਓ ਜਿਨ੍ਹਾਂ ਨੂੰ ਟੀਕਾਕਰਨ ਦੁਆਰਾ ਰੋਕਿਆ ਜਾ ਸਕਦਾ ਹੈ ਜਿਵੇਂ ਕਿ ਡਿਪਥੀਰੀਆ, ਮੀਜ਼ਲਸ ਅਤੇ ਰੂਬੈਲਾ, ਪੇਸਟੂਸਿਸ, ਤਪਦ, ਟੈਟੈਨਸ ਅਤੇ ਪੋਲੀਓ
 • ਐਂਟੀ ਬਾਡੀ, ਬਾਰੇ ਇੱਕ ਨਾਟਕ ਜਾਂ ਕਹਾਣੀ ਤਿਆਰ ਕਰੋ, ਜੋ ਮਜਬੂਤ ਰਖਵਾਲੇ ਦੀ ਇੱਕ ਕਿਸਮ ਹੁੰਦੀ ਹੈ ਜੋ ਸਾਨੂੰ ਸੁਰੱਖਿਅਤ ਅਤੇ ਕੁਸ਼ਲ ਰੱਖ ਸਕੇ।
 • ਹਰ ਇੱਕ ਬਿਮਾਰੀ ਵਾਰੇ ਜਾਣਕਾਰੀ ਪ੍ਰਾਪਤ ਕਰੋ ਅਤੇ ਅਸੀਂ ਜੋ ਵੀ ਸਿੱਖਿਆ ਹੈ ਉਸ ਹੋਰ ਬੱਚਿਆਂ ਅਤੇ ਆਪਣੇ ਪਰਿਵਾਰ ਨਾਲ ਸਾਂਝਾ ਕਰੋ
 • ਇੱਕ ਨਵੇਂ ਜਨਮੇ ਬੱਚੇ ਅਤੇ ਉਸ ਦੀ ਮਾਂ ਲਈ ਉਨ੍ਹਾਂ ਨੂੰ ਜ਼ਿੰਦਗੀ ਦਾ ਪਹਿਲਾ ਸਾਲ ਖੁਸ਼ਹਾਲ ਅਤੇ ਸਿਹਤਮੰਦ ਹੋਣ ਦੀ ਕਾਮਨਾ ਲਈ ਇੱਕ ਖ਼ਾਸ ਜਨਮਦਿਨ ਕਾਰਡ ਬਣਾਓ ਜਿਸ ਵਿੱਚ ਉਨ੍ਹਾਂ ਦੇ ਟੀਕਾਕਰਨ ਦੀ ਸਮਾਂ ਸੂਚੀ ਲਿਖੀ ਹੋਵੇ!
 • ਉਨ੍ਹਾਂ ਬਿਮਾਰੀਆਂ ਬਾਰੇ ਹੋਰ ਪਤਾ ਕਰੋ ਜਿਨ੍ਹਾਂ ਤੋਂ ਟੀਕਾਕਰਨ ਸਾਡਾ ਬਚਾਅ ਕਰਦਾ ਹੈ।
 • ਅਪੰਗਤਾ ਵਾਲੇ ਬੱਚਿਆਂ ਦੀ ਮਦਦ ਕਰਨ ਲਈ ਹੋਰ ਪਤਾ ਕਰੋ।
 • ਇਹ ਪਤਾ ਲਗਾਉਣ ਲਈ ਕਿ ਸਾਨੂੰ ਟੀਕਾਕਰਨ ਬਾਰੇ ਕੀ ਪਤਾ ਹੈ ਇੱਕ ਕਵਿਜ਼ ਤਿਆਰ ਕਰੋ ਅਤੇ ਖੇਡੋ। ਇਸ ਨੂੰ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰੋ।
 • ਪਤਾ ਕਰੋ ਕਿ ਸਾਨੂੰ ਕਿਸ ਟੀਕਾਕਰਨ ਦੀ ਇੱਕ ਤੋਂ ਵੱਧ ਵਾਰ ਲੋੜ ਹੁੰਦੀ ਹੈ। ਅਤੇ ਜਿਹੜੇ ਬੱਚਿਆਂ ਨੇ ਟੀਕਾਕਰਨ ਨਹੀਂ ਕਰਵਾਇਆ ਹੈ ਜਾਂ ਉਹ ਟੀਕਾਕਰਨ ਕਰਵਾਉਣਾ ਭੁੱਲ ਗਏ ਹਨ ਉਨ੍ਹਾਂ ਦੀ ਟੀਕਾ ਲਗਵਾਉਣ ਵਿੱਚ ਮਦਦ ਕਰੋ।
 • ਪਤਾ ਕਰੋ ਕਿ ਕਿਹੜੀ ਬਿਮਾਰੀ ਵਿੱਚ ਸੁਪਰ ਪਾਵਰਾਂ ਹੁੰਦੀਆਂ ਹਨ ਅਤੇ ਟੀਕਾਕਰਨ ਕਿਵੇਂ ਇਨ੍ਹਾਂ ਸ਼ਕਤੀਆਂ ਨੂੰ ਹਰਾਉਂਦਾ ਹੈ।
 • ਇਸ ਦੀ ਜਾਂਚ ਕਰੋ ਕਿ ਸਾਡੀ ਕਲਾਸ ਅਤੇ ਸਾਡੇ ਅਧਿਆਪਕਾਂ ਸਾਰੀਆਂ ਨੇ ਟੀਕਾਕਰਨ ਕਰਵਾਇਆ ਹੈ ਜਾਂ ਨਹੀਂ।
 • ਪਤਾ ਕਰੋ ਕਿ ਜੇਕਰ ਕੋਈ ਖਾਸ ਟੀਕਾਕਰਣ ਪ੍ਰੋਗਰਾਮ ਜਾਂ ਦਿਨ ਅਤੇ ਸਿਹਤ ਹਫਤੇ ਹਨ ਜਦੋਂ ਸਾਰੇ ਬੱਚਿਆਂ ਅਤੇ ਛੋਟੇ ਬੱਚਿਆਂ ਦਾ ਟੀਕਾਕਰਣ ਕਰਵਾਉਣ ਲਈ ਜਾ ਸਕਦੇ ਹਨ।
 • ਪਤਾ ਕਰੋ ਕਿ ਮੇਰੇ ਪਰਿਵਾਰ ਵਿੱਚ ਕੋਈ ਵੀ ਵਿਅਕਤੀ ਆਪਣਾ ਟੀਕਾਕਰਣ ਕਰਵਾਉਣਾ ਭੁੱਲ ਤਾ ਨਹੀਂ ਗਿਆ ਹੈ ਤਾਂ ਕਿ ਉਹ ਟੀਕਾ ਲਗਵਾ ਸਕਣ।
 • ਮੇਰੇ ਦੇਸ਼ ਵਿੱਚ ਟੀਕਾਕਰਣ ਅਤੇ ਅਸੀਂ ਕਦੋਂ ਟੀਕਾਕਰਣ ਕਰਵਾ ਸਕਦੇ ਹਾਂ ਬਾਰੇ ਪੁੱਛੋ।
 • ਪਤਾ ਕਰੋ ਕਿ ਕੀ ਸਾਡੇ ਪਰਿਵਾਰ ਵਿੱਚੋਂ ਕਿਸੇ ਜੀਅ ਨੂੰ ਕੋਈ ਖਤਰਨਾਕ ਬਿਮਾਰੀ ਤਾਂ ਨਹੀਂ ਹੈ ਅਤੇ ਇਹ ਵੀ ਪਤਾ ਕਰੋ ਕਿ ਕੀ ਇਹ ਉਹਨਾਂ ਨੂੰ ਕਿਵੇਂ ਹੋਈ।

ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ www.childrenforhealth.org ਜਾਂ clare@childrenforhealth.org ‘ਤੇ ਸੰਪਰਕ ਕਰੋ।

ਪੰਜਾਬੀ Home