ਬੱਚਿਆਂ ਦੇ ਯਾਦ ਕਰਨ ਅਤੇ ਸਾਂਝੇ ਕਰਨ ਲਈ 100 ਸਿਹਤ ਸਬੰਧੀ ਸੰਦੇਸ਼ 8-14 ਸਾਲ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਸਿਹਤ ਸਿੱਖਿਆ ਸਬੰਧੀ ਸੰਦੇਸ਼ ਸਧਾਰਨ, ਭਰੋਸੇਯੋਗ ਹਨ। ਇਸ ਲਈ ਇਸ ਵਿੱਚ 10-14 ਸਾਲਾਂ ਦੇ ਨੌਜਵਾਨ ਗੱਭਰੂ ਸ਼ਾਮਲ ਹਨ। ਸਾਨੂੰ ਲੱਗਦਾ ਹੈ ਕਿ 10-14 ਸਾਲਾਂ ਦੇ ਨੌਜਵਾਨ ਗੱਭਰੂਆਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਯਕੀਨੀ ਬਣਾਉਣਾ ਲਾਹੇਵੰਦ ਅਤੇ ਮਹੱਤਵਪੂਰਨ ਹੈ ਕਿਉਂਕਿ ਇਸ ਉਮਰ ਦੇ ਬੱਚੇ ਅਕਸਰ ਆਪਣੇ ਪਰਿਵਾਰ ਵਿੱਚ ਛੋਟੇ ਬੱਚਿਆਂ ਦਾ ਧਿਆਨ ਰੱਖਦੇ ਹਨ। ਨਾਲ ਹੀ, ਇਸ ਤਰ੍ਹਾਂ ਆਪਣੇ ਪਰਿਵਾਰਾਂ ਦੀ ਮਦਦ ਕਰਨ ਲਈ ਕੀਤੇ ਜਾ ਰਹੇ ਉਹਨਾਂ ਦੇ ਕੰਮ ਨੂੰ ਸਮਝਣਾ ਅਤੇ ਸ਼ਲਾਘਾ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ।

100 ਸੰਦੇਸ਼ਾਂ ਵਿੱਚ 10 ਪ੍ਰਮੁੱਖ ਸਿਹਤ ਸਬੰਧੀ ਹਰ ਵਿਸ਼ੇ ਬਾਰੇ 10 ਸੰਦੇਸ਼ ਸ਼ਾਮਲ ਹਨ: ਮਲੇਰੀਆ, ਦਸਤ, ਪੋਸ਼ਣ, ਖਾਂਸੀ-ਜ਼ੁਕਾਮ ਅਤੇ ਬਿਮਾਰੀ, ਪੇਟ ਦੇ ਕੀੜੇ, ਪਾਣੀ ਅੱਤੇ ਸਵੱਛਤਾ, ਟੀਕਾਕਰਣ, ਐਚਆਈਵੀ ਅਤੇ ਏਡਸ ਅਤੇ ਦੁਰਘਟਨਾਵਾਂ, ਸੱਟ-ਫੇਟ ਅਤੇ ਮੁੱਢਲੇ ਬਚਪਨ ਵਿੱਚ ਵਿਕਾਸ। ਸਧਾਰਨ ਸਿਹਤ ਸਬੰਧੀ ਸੰਦੇਸ਼ ਮਾਪਿਆਂ ਅਤੇ ਸਿਹਤ ਅਧਿਆਪਕਾਂ ਲਈ ਘਰ, ਸਕੂਲਾਂ, ਕਲੱਬਾਂ ਅਤੇ ਕਲੀਨਿਕਾਂ ਵਿਖੇ ਬੱਚਿਆਂ ਲਈ ਹੁੰਦੇ ਹਨ।

ਇੱਥੇ ਵਿਸ਼ਾ 4: ਮਲੇਰਿਆ ‘ਤੇ 10 ਸੰਦੇਸ਼ ਦਿੱਤੇ ਗਏ ਹਨ

 1. ਮਲੇਰੀਆ ਇੱਕ ਬਿਮਾਰੀ ਹੈ ਜੋ ਕਿਸੇ ਲਾਗ ਵਾਲੇ ਮੱਛਰ ਦੇ ਕੱਟਣ ਨਾਲ ਫੈਲਦੀ ਹੈ।
 2. ਮਲੇਰੀਆ ਖਤਰਨਾਕ ਹੁੰਦਾ ਹੈ। ਇਹ ਵਿਸ਼ੇਸ਼ ਤੌਰ ਤੇ ਬੱਚੇ ਅਤੇ ਗਰਭਵਤੀ ਔਰਤਾਂ ਵਿੱਚ ਬੁਖਾਰ ਦਾ ਕਾਰਨ ਹੋ ਸਕਦਾ ਹੈ ਅਤੇ ਇਸ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ।
 3. ਮਲੇਰੀਆ ਨੂੰ ਕੀਟਨਾਸ਼ਕ-ਇਲਾਜ ਵਾਲੇ ਮੰਜੇ ਦੇ ਜਾਲ ਹੇਠ ਸੌਂ ਕੇ ਰੋਕੋ, ਜੋ ਮੱਛਰਾਂ ਨੂੰ ਮਾਰਦੇ ਹਨ ਅਤੇ ਉਹਨਾਂ ਨੂੰ ਸਾਨੂੰ ਕੱਟਣ ਤੋਂ ਰੋਕਦੇ ਹਨ।
 4. ਮਲੇਰੀਆ ਮੱਛਰ ਅਕਸਰ ਸੂਰਜ ਡੁੱਬਣ ਅਤੇ ਸੂਰਜ ਚੜ੍ਹਨ ਦੇ ਵਿਚਕਾਰ ਕੱਟਦੇ ਹਨ।
 5. ਜਦੋਂ ਬੱਚਿਆਂ ਨੂੰ ਮਲੇਰਿਆ ਹੁੰਦਾ ਹੈ ਤਾਂ ਹੌਲੀ-ਹੌਲੀ ਵੱਧਦੇ ਅਤੇ ਵਿਕਸਤ ਹੁੰਦੇ ਹਨ।
 6. ਮਲੇਰੀਏ ਦੇ ਮੱਛਰ ਨੂੰ ਮਾਰਨ ਲਈ ਤਿੰਨ ਤਰੀਕਿਆਂ ਨਾਲ ਕੀਟਨਾਸ਼ਕਾਂ ਦੀ ਸਪਰੇਅ ਕੀਤੀ ਜਾਂਦੀ ਹੈ ਹੈ: ਘਰਾਂ ਵਿੱਚ, ਹਵਾ ਵਿੱਚ ਅਤੇ ਪਾਣੀ ਵਿੱਚ।
 7. ਜ਼ਿਆਦਾ ਬੁਖ਼ਾਰ, ਸਿਰ ਦਰਦ, ਮਾਸਪੇਸ਼ੀ ਅਤੇ ਪੇਟ ਦਰਦ, ਅਤੇ ਠੰਢ ਲੱਗਣਾ ਮਲੇਰਿਆ ਹੋਣ ਦੇ ਸੰਕੇਤ ਹੁੰਦੇ ਹਨ। ਤੇਜੀ ਨਾਲ ਜਾਂਚ ਕਰਨੀ ਅਤੇ ਇਲਾਜ਼ ਕਰਨਾ ਜ਼ਿੰਦਗੀ ਬਚਾਉਂਦਾ ਹੈ।
 8. ਸਿਹਤ ਕਰਮਚਾਰੀ ਦੁਆਰਾ ਨਿਰਦੇਸ਼ਿਤ ਕੀਤੇ ਅਨੁਸਾਰ, ਮਲੇਰੀਆ ਨੂੰ ਦਵਾਈ ਨਾਲ ਰੋਕਿਆ ਅਤੇ ਇਲਾਜ ਕੀਤਾ ਜਾ ਸਕਦਾ ਹੈ.
 9. ਮਲੇਰੀਆ ਲਾਗ ਵਾਲੇ ਵਿਅਕਤੀ ਦੇ ਖੂਨ ਵਿੱਚ ਰਹਿੰਦਾ ਹੈ ਅਤੇ ਅਨੀਮੀਆ ਪੈਦਾ ਕਰ ਸਕਦਾ ਹੈ, ਜਿਸ ਨਾਲ ਉਹ ਥੱਕ ਜਾਂਦੇ ਹਨ ਅਤੇ ਕਮਜ਼ੋਰ ਹੋ ਜਾਂਦੇ ਹਨ।
 10. ਐਂਟੀ-ਮਲੇਰੀਆ ਗੋਲੀਆਂ ਭਾਈਚਾਰੇ ਵਿੱਚ ਜ਼ਿਆਦਾ ਮਲੇਰਿਏ ਵਾਲਿਆਂ ਕਈਆਂ ਥਾਵਾਂ ਵਿੱਚ ਮਲੇਰੀਆ ਅਤੇ ਅਨੀਮੀਆ ਨੂੰ ਰੋਕ ਸਕਦੀਆਂ ਹਨ।

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਮਲੇਰਿਆ: ਬੱਚੇ ਕੀ ਕਰ ਸਕਦੇ ਹਨ?

 • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਮਲੇਰੀਏ ਸਬੰਧੀ ਸੰਦੇਸ਼ ਬਣਾਓ!
 • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂਕਿ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
 • ਸੰਦੇਸ਼ਾਂ ਨੂੰ ਹੋਰ ਬੱਚਿਆਂ ਅਤੇ ਆਪਣੇ ਪਰਿਵਾਰ ਦੇ ਜੀਆਂ ਨਾਲ ਸਾਂਝਾ ਕਰੋ!
 • ਹੋਰਾਂ ਨੂੰ ਇਹ ਦੱਸਣ ਲਈ ਪੋਸਟਰ ਬਣਾਓ ਕਿ ਮਲੇਰੀਆ ਕਿਵੇਂ ਫੈਲਦਾ ਹੈ ਅਤੇ ਅਸੀਂ ਮਲੇਰੀਏ ਨੂੰ ਰੋਕਣ ਦੀ ਲੜਾਈ ਵਿੱਚ ਕਿਵੇਂ ਸ਼ਾਮਲ ਹੋ ਸਕਦੇ ਹਾਂ!
 • ਮੱਛਰਾਂ ਦੇ ਜੀਵਨ ਚੱਕਰ ਬਾਰੇ ਹੋਰ ਬੱਚਿਆਂ ਨੂੰ ਦੱਸਣ ਲਈ ਜਾਂ ਉਹਨਾਂ ਨੂੰ ਦਿਖਾਉਣ ਲਈ ਕਹਾਣੀਆਂ ਬਣਾਉ!
 • ਇਹ ਦੱਸਣ ਲਈ ਪੋਸਟਰ ਬਣਾਓ ਕਿ ਕੀਟਾਣੂ-ਮੁਕਤ ਇਲਾਜ ਵਾਲੇ ਜਾਲ ਦੀ ਵਰਤੋਂ ਅਤੇ ਸੰਭਾਲ ਕਿਵੇਂ ਕਰਨੀ ਹੈ!
 • ਹੋਰਾਂ ਨੂੰ ਇਹ ਦੱਸਣ ਲਈ ਕਿ ਮੱਛਰ ਦੇ ਕੱਟਣ ਨੂੰ ਕਿਵੇਂ ਰੋਕਿਆ ਜਾਵੇ ਕਹਾਣੀਆਂ ਪੜ੍ਹੋ ਅਤੇ ਪੋਸਟਰ ਬਣਾਓ!
 • ਇੱਕ ਬੱਚੇ ਨੂੰ ਕਿਸੇ ਹੋਰ ਬੱਚੇ ਵਿੱਚ ਮਲੇਰੀਏ ਦੇ ਲੱਛਣਾਂ ਦੀ ਪਛਾਣ ਕਿਵੇਂ ਹੁੰਦੀ ਹੈ ਅਤੇ ਬਾਲਗਾਂ ਨੂੰ ਉਹਨਾਂ ਦੀ ਜਾਂਚ ਕਰਵਾਉਣ ਲਈ ਕਹਿਣ ਲਈ ਕਹਾਣੀਆਂ ਜਾਂ ਡਰਾਮਾ ਤਿਆਰ ਕਰੋ!
 • ਮਲੇਰੀਆ ਅਤੇ ਅਨੀਮੀਆ ਦੇ ਲੱਛਣਾਂ ਬਾਰੇ, ਕੀੜੇ ਕਿਵੇਂ ਅਨੀਮੀਆ ਦਾ ਕਾਰਨ ਬਣਦੇ ਹਨ ਅਤੇ ਕਿਵੇਂ ਮਲੇਰੀਆ ਅਨੀਮੀਆ ਦਾ ਕਾਰਨ ਬਣਦਾ ਹੈ, ਬਾਰੇ ਕਹਾਣੀਆਂ ਜਾਂ ਡਰਾਮਾ ਤਿਆਰ ਕਰੋ।
 • ਸਾਡੇ ਭਾਈਚਾਰੇ ਵਿੱਚ ਆਇਰਨ ਭਰਪੂਰ ਭੋਜਨ ਦੇ ਪੋਸਟਰ ਬਣਾਓ।
 • ਮੱਛਰਾਂ ਦੇ ਕੱਟਣ ਵੇਲੇ ਛੋਟੇ ਬੱਚਿਆਂ ਨੂੰ ਜਾਲ ਹੇਠ ਰਹਿਣ ਵਿੱਚ ਮਦਦ ਕਰੋ!
 • ਇਹ ਯਕੀਨੀ ਬਣਾਓ ਕਿ ਬੈੱਡ ਜਾਲ ਠੀਕ ਢੰਗ ਨਾਲ ਟੱਕ ਕੀਤੇ ਹੋਏ ਹਨ ਅਤੇ ਇਹ ਕੀਤੇ ਟੱਕ ਕਰਨੇ ਰਹਿ ਤਾਂ ਨਹੀਂ ਗਏ ਹਨ!
 • ਇਸ ਬਾਰੇ ਕਹਾਣੀਆਂ ਜਾਂ ਡਰਾਮਾ ਤਿਆਰ ਕਰੋ ਕਿ ਲੋਕ ਜਾਲ ਨੂੰ ਕਿਉਂ ਪਸੰਦ ਕਰਦੇ ਹਨ ਅਤੇ ਕਿਡਨ ਪਸੰਦ ਨਹੀਂ ਕਰਦੇ ਹਨ ਅਤੇ ਬੈੱਡ ਜਾਲ ਕਰਦੇ ਹਨ ਅਤੇ ਕੀ ਨਹੀਂ ਕਰਦੇ ਹਨ ਇਸ ਬਾਰੇ ਉਹਨਾਂ ਨੂੰ ਕਿ ਪਤਾ ਹੈ!
 • ਬੈੱਡ ਜਾਲ ਦੀ ਵਰਤੋਂ ਕਿਵੇਂ ਕਰਨੀ ਹੈ ਇਸ ਬਾਰੇ ਇੱਕ ਮੁਹਿੰਮ ਦਾ ਆਯੋਜਨ ਕਰੋ!
 • ਬੈੱਡ ਜਾਲ ਅਤੇ ਜਾਂਚ ਬਾਰੇ ਇੱਕ ਸਿਹਤ ਕਰਮਚਾਰੀ ਨੂੰ ਆਪਣੇ ਸਕੂਲ ਆਉਣ ਅਤੇ ਬੱਚਿਆਂ ਨਾਲ ਸਵਾਲ-ਜਵਾਬ ਕਰਨ ਲਈ ਸੱਦਾ ਦਿਓ।
 • ਹੋਰਾਂ ਨਾਲ ਸੰਦੇਸ਼ ਸਾਂਝਾ ਕਰਨ ਲਈ ਗੀਤ, ਨਾਚ ਅਤੇ ਡਰਾਮੇ ਦੀ ਵਰਤੋਂ ਕਰੋ!
 • ਇਹ ਪੁੱਛੋ ਕਿ ਸਾਡੇ ਪਰਿਵਾਰ ਵਿੱਚ ਕਿੰਨੇ ਜੀਆਂ ਨੂੰ ਮਲੇਰਿਆ ਹੈ। ਅਸੀਂ ਮਲੇਰੀਏ ਨੂੰ ਕਿਵੇਂ ਰੋਕ ਸਕਦੇ ਹਾਂ! ਲੰਮੇ ਸਮੇਂ ਤੱਕ ਚੱਲਣ ਵਾਲੇ ਕੀਟਨਾਸ਼ਕ ਨਾਲ ਇਲਾਜ ਕੀਤੇ ਜਾਲ (ਐਲਐਲਆਈਐਨ) ਨੂੰ ਕਿਵੇਂ ਅਤੇ ਕਦੋਂ ਲਗਾਉਣਾ ਹੁੰਦਾ ਹੈ ਅਤੇ ਕਦੋਂ ਵਿੰਡੋ ਸਕ੍ਰੀਨਾਂ ਦੀ ਵਰਤੋਂ ਕਰਨੀ ਹੈ ਅਤੇ ਉਹ ਕਿਵੇਂ ਕੰਮ ਕਰਦੇ ਹਨ? ਲੋਕ ਭਾਈਚਾਰੇ ਵਿੱਚ ਐਲਐਲਆਈਐਨ ਕਦੋਂ ਪ੍ਰਾਪਤ ਕਰ ਸਕਦੇ ਹਨ? ਮਲੇਰੀਏ ਨੂੰ ਕਿਵੇਂ ਖਤਮ ਕੀਤਾ ਜਾਂਦਾ ਹੈ? ਮਲੇਰਿਆ ਖਾਸ ਤੌਰ ਤੇ ਗਰਭਵਤੀ ਔਰਤ ਅਤੇ ਬੱਚੇ ਲਈ ਖਤਰਨਾਕ ਕਿਉਂ ਹੁੰਦਾ ਹੈ? ਸਿਹਤ ਕਰਮਚਾਰੀ ਗਰਭਵਤੀ ਔਰਤਾਂ ਨੂੰ ਮਲੇਰੀਏ ਤੋਂ ਬਚਾਉਣ ਨੂੰ ਕਿ ਦਿੰਦੇ ਹਨ ਅਤੇ ਉਹ ਇਹ ਕਦੋਂ ਪ੍ਰਾਪਤ ਕਰਦਿਆਂ ਹਨ? ਆਇਰਨ ਅਤੇ ਆਇਰਨ ਨਾਲ ਭਰਪੂਰ ਭੋਜਨ (ਮੀਟ, ਕੁੱਝ ਅਨਾਜ ਅਤੇ ਹਰੀ ਪੱਤੇਦਾਰ ਸਬਜ਼ੀਆਂ) ਅਨੀਮੀਆ ਨੂੰ ਰੋਕਣ ਵਿੱਚ ਮਦਦ ਕਿਵੇਂ ਕਰਦੇ ਹਨ? ਲੋਕ ਆਪਣੇ ਆਪ ਦੀ ਅਤੇ ਹੋਰਾਂ ਦੀ ਮੱਛਰਾਂ ਦੇ ਕੱਟਣ ਤੋਂ ਕਿਵੇਂ ਰੱਖਿਆ ਕਰ ਸਕਦੇ ਹਨ? ਕੀ ਖੂਨ ਵਿੱਚ ਮਲੇਰਿਆ ਹੈ ਇਸ ਦੀ ਜਾਂਚ ਕਰਨ ਵਾਲੇ ਖਾਸ ਟੈਸਟ ਨੂੰ ਕਿ ਕਿਹਾ ਜਾਂਦਾ ਹੈ?

ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ www.childrenforhealth.org ਜਾਂ clare@childrenforhealth.org ‘ਤੇ ਸੰਪਰਕ ਕਰੋ।

ਪੰਜਾਬੀ Home