ਬੱਚਿਆਂ ਦੇ ਯਾਦ ਕਰਨ ਅਤੇ ਸਾਂਝੇ ਕਰਨ ਲਈ 100 ਸਿਹਤ ਸਬੰਧੀ ਸੰਦੇਸ਼ 8-14 ਸਾਲ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਸਿਹਤ ਸਿੱਖਿਆ ਸਬੰਧੀ ਸੰਦੇਸ਼ ਸਧਾਰਨ, ਭਰੋਸੇਯੋਗ ਹਨ। ਇਸ ਲਈ ਇਸ ਵਿੱਚ 10-14 ਸਾਲਾਂ ਦੇ ਨੌਜਵਾਨ ਗੱਭਰੂ ਸ਼ਾਮਲ ਹਨ। ਸਾਨੂੰ ਲੱਗਦਾ ਹੈ ਕਿ 10-14 ਸਾਲਾਂ ਦੇ ਨੌਜਵਾਨ ਗੱਭਰੂਆਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਯਕੀਨੀ ਬਣਾਉਣਾ ਲਾਹੇਵੰਦ ਅਤੇ ਮਹੱਤਵਪੂਰਨ ਹੈ ਕਿਉਂਕਿ ਇਸ ਉਮਰ ਦੇ ਬੱਚੇ ਅਕਸਰ ਆਪਣੇ ਪਰਿਵਾਰ ਵਿੱਚ ਛੋਟੇ ਬੱਚਿਆਂ ਦਾ ਧਿਆਨ ਰੱਖਦੇ ਹਨ। ਨਾਲ ਹੀ, ਇਸ ਤਰ੍ਹਾਂ ਆਪਣੇ ਪਰਿਵਾਰਾਂ ਦੀ ਮਦਦ ਕਰਨ ਲਈ ਕੀਤੇ ਜਾ ਰਹੇ ਉਹਨਾਂ ਦੇ ਕੰਮ ਨੂੰ ਸਮਝਣਾ ਅਤੇ ਸ਼ਲਾਘਾ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ।

100 ਸੰਦੇਸ਼ਾਂ ਵਿੱਚ 10 ਪ੍ਰਮੁੱਖ ਸਿਹਤ ਸਬੰਧੀ ਹਰ ਵਿਸ਼ੇ ਬਾਰੇ 10 ਸੰਦੇਸ਼ ਸ਼ਾਮਲ ਹਨ: ਮਲੇਰੀਆ, ਦਸਤ, ਪੋਸ਼ਣ, ਖਾਂਸੀ-ਜ਼ੁਕਾਮ ਅਤੇ ਬਿਮਾਰੀ, ਪੇਟ ਦੇ ਕੀੜੇ, ਪਾਣੀ ਅੱਤੇ ਸਵੱਛਤਾ, ਟੀਕਾਕਰਣ, ਐਚਆਈਵੀ ਅਤੇ ਏਡਸ ਅਤੇ ਦੁਰਘਟਨਾਵਾਂ, ਸੱਟ-ਫੇਟ ਅਤੇ ਮੁੱਢਲੇ ਬਚਪਨ ਵਿੱਚ ਵਿਕਾਸ। ਸਧਾਰਨ ਸਿਹਤ ਸਬੰਧੀ ਸੰਦੇਸ਼ ਮਾਪਿਆਂ ਅਤੇ ਸਿਹਤ ਅਧਿਆਪਕਾਂ ਲਈ ਘਰ, ਸਕੂਲਾਂ, ਕਲੱਬਾਂ ਅਤੇ ਕਲੀਨਿਕਾਂ ਵਿਖੇ ਬੱਚਿਆਂ ਲਈ ਹੁੰਦੇ ਹਨ।

ਇੱਥੇ ਵਿਸ਼ਾ 5: ਦਸਤ ਤੇ 10 ਸੰਦੇਸ਼ ਦਿੱਤੇ ਗਏ ਹਨ

 1. ਦਸਤ ਪਾਣੀ ਵਾਲਾ ਮਲ ਹੁੰਦਾ ਹੈ ਜੋ ਰੋਜ਼ਾਨਾ ਤਿੰਨ ਜਾਂ ਇਸ ਤੋਂ ਵੱਧ ਵਾਰ ਆਉਂਦਾ ਹੈ।
 2. ਗੰਦਗੀ ਵਾਲੇ ਖਾਣੇ ਜਾਂ ਪੀਣ ਜਾਂ ਗੰਦੀਆਂ ਉਂਗਲਾਂ ਨਾਲ ਮੁੰਹ ਨੂੰ ਛੂਹਣ ਨਾਲ ਜਾਂ ਗੰਦੇ ਚਮੱਚ ਜਾਂ ਕੱਪਾਂ ਦੀ ਵਰਤੋਂ ਕਰਨ ਨਾਲ ਤੋਂ ਮੂੰਹ ਵਿੱਚ ਆਉਣ ਵਾਲੇ ਕੀਟਾਣੂਆਂ ਨਾਲ ਦਸਤ ਲੱਗ ਜਾਂਦੇ ਹਨ।
 3. ਪਾਣੀ ਅਤੇ ਲੂਣ (ਤਰਲ) ਦੀ ਕਮੀ ਸਰੀਰ ਨੂੰ ਕਮਜ਼ੋਰ ਬਣਾ ਦਿੰਦੀ ਹੈ। ਜੇਕਰ ਤਰਲ ਨਹੀਂ ਲਏ ਜਾਂਦੇ ਹਨ, ਤਾਂ ਪਾਣੀ ਦੀ ਕਮੀ ਕਾਰਨ ਵੱਡੇ ਬੱਚਿਆਂ ਦੀ ਮੌਤ ਵੀ ਹੋ ਸਕਦੀ ਹੈ।
 4. ਸੁਰੱਖਿਅਤ ਪਾਣੀ, ਜਾਂ ਨਾਰੀਅਲ ਜਾਂ ਚਾਵਲ ਪਾਣੀ ਵਰਗੇ ਵਾਧੂ ਸੁਰੱਖਿਅਤ ਪੀਣ ਵਾਲੇ ਪਦਾਰਥ ਦੇ ਕੇ ਦਸਤ ਨੂੰ ਰੋਕਿਆ ਜਾ ਸਕਦਾ ਹੈ। ਬੱਚਿਆਂ ਨੂੰ ਸਭ ਤੋਂ ਜ਼ਿਆਦਾ ਮਾਂ ਦੇ ਦੁੱਧ ਦੀ ਲੋੜ ਹੈ।
 5. ਦਸਤ ਨਾਲ ਪੀੜਤ ਬੱਚੇ ਦਾ ਮੁੰਹ ਅਤੇ ਜੀਭ ਸੁੱਕੇ ਹੋਏ,ਧਸੀਆਂ ਹੋਈਆ ਅੱਖਾਂ, ਕੋਈ ਹੰਝੂ ਨਹੀਂ, ਢਿੱਲੀ ਚਮੜੀ ਅਤੇ ਹੱਥ ਅਤੇ ਪੈਰ ਠੰਢੇ ਹੋ ਸਕਦੇ ਹਨ। ਬੱਚਿਆ ਦੇ ਸਿਰ ਵਿੱਚ ਮੁਲਾਇਅਮ ਦਸਿਆਂ ਹੋਈਆ ਹਿੱਸਾ ਹੋ ਸਕਦਾ ਹੈ।
 6. ਬੱਚੇ ਇੱਕ ਦਿਨ ਵਿੱਚ ਪੰਜ ਵਾਰ ਤੋਂ ਵੱਧ ਪਾਣੀ ਵੱਲ ਮਲ ਕਰਦੇ ਹਨ ਜਾਂ ਖੂਨੀ ਮਲ ਕਰਦੇ ਹਨ ਜਾਂ ਜੋ ਉਲਟੀ ਵੀ ਕਰਦੇ ਹਨ ਉਹਨਾਂ ਨੂੰ ਇੱਕ ਸਿਹਤ ਕਰਮਚਾਰੀ ਨੂੰ ਦਿਖਾਉਣਾ ਚਾਹੀਦਾ ਹੈ।
 7. ਓ. ਆਰ. ਐੱਸ. ਦਾ ਮਤਲਬ ਹੈ ਓਰਲ ਰੀਹਾਈਡਰੇਸ਼ਨ ਸੋਲਿਊਸ਼ਨ। ਓ.ਆਰ.ਐਸ. ਕਲੀਨਿਕ ਅਤੇ ਦੁਕਾਨਾਂ ਤੇ ਮਿਲ ਸਕਦੇ ਹਨ। ਇਸ ਨੂੰ ਦਸਤ ਲਈ ਵਧਿਆ ਪੀਣ ਬਣਾਉਣ ਲਈ ਇਸ ਨੂੰ ਸਾਫ਼ ਪਾਣੀ ਵਿੱਚ ਚੰਗੀ ਤਰ੍ਹਾਂ ਮਿਲਾਓ।
 8. ਦਸਤ ਦੀਆਂ ਜ਼ਿਆਦਾਤਰ ਦਵਾਈਆਂ ਕੰਮ ਨਹੀਂ ਕਰਦੀਆਂ ਹਨ ਪਰ ਜਿੰਕ ਦੀਆਂ ਗੋਲ਼ੀਆਂ 6 ਮਹੀਨਿਆਂ ਤੋਂ ਵੱਡੇ ਬੱਚਿਆਂ ਲਈ ਜਲਦੀ ਦਸਤ ਰੋਕਦੀਆਂ ਹਨ। ਓ.ਆਰ.ਐਸ. ਪੀਣ ਨੂੰ ਚੰਗੀ ਤਰ੍ਹਾਂ ਦੇਣਾ ਚਾਹੀਦਾ ਹੈ।
 9. ਦਸਤ ਨਾਲ ਪੀੜਤ ਵੱਡੇ ਬੱਚਿਆਂ ਦੇ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਸਵਾਦ, ਪੀਸਿਆ ਹੋਈਆ ਭੋਜਨ ਦੇਣਾ ਚਾਹੀਦਾ ਹੈ।
 10. ਬੱਚਿਆਂ ਨੂੰ ਛਾਤੀ ਦਾ ਦੁੱਧ ਪਿਆ ਕੇ, ਚੰਗੀ ਤਰ੍ਹਾਂ ਸਫਾਈ ਕਰਨ ਦੀਆਂ ਆਦਤਾਂ, ਟੀਕਾਕਰਣ (ਖਾਸ ਤੌਰ ਤੇ ਰੋਟਾਵੀਰਸ ਅਤੇ ਖਸਰੇ ਦੇ ਵਿਰੁੱਧ) ਅਤੇ ਸੁਰੱਖਿਅਤ ਭੋਜਨ ਦੇ ਕੇ ਦਸਤ ਨੂੰ ਰੋਕਿਆ ਜਾ ਸਕਦਾ ਹੈ।

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਦਸਤ: ਬੱਚੇ ਕੀ ਕਰ ਸਕਦੇ ਹਨ?

 • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਦਸਤ ਸਬੰਧੀ ਸੰਦੇਸ਼ ਬਣਾਓ!
 • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂਕਿ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
 • ਸੰਦੇਸ਼ਾਂ ਨੂੰ ਹੋਰ ਬੱਚਿਆਂ ਅਤੇ ਆਪਣੇ ਪਰਿਵਾਰ ਦੇ ਜੀਆਂ ਨਾਲ ਸਾਂਝਾ ਕਰੋ!
 • ਜੀਵਾਣੂ ਲਿਜਾਣ ਵਾਲਿਆਂ ਮੱਖੀਆਂ ਨੂੰ ਆਪਣੇ ਭੋਜਨ ਤੋਂ ਦੂਰ ਰੱਖਣ ਲਈ ਇੱਕ ਆਮ ਫਲਾਈ ਟ੍ਰੈਪ ਬਣਾਉ।
 • ਹੋਰਾਂ ਨੂੰ ਦਸਤ ਦੇ ਖਤਰਨਾਕ ਸੰਕੇਤਾਂ ਨੂੰ ਦਿਖਾਉਣ ਲਈ ਪੋਸਟਰ ਬਣਾਓ।
 • ਸਾਨੂੰ ਕਦੋਂ ਸਿਹਤ ਵਰਕਰ ਨੂੰ ਮਦਦ ਕਰਨ ਲਈ ਫੋਨ ਕਰਨ ਦੀ ਜ਼ਰੂਰਤ ਹੁੰਦੀ ਹੈ ਇਸ ਬਾਰੇ ਇੱਕ ਛੋਟਾ ਜਿਹਾ ਨਾਟਕ ਤਿਆਰ ਕਰੋ।
 • ਦਸਤ ਨੂੰ ਕਿਵੇਂ ਰੋਕਣਾ ਹੈ ਇਸ ਵਿੱਚ ਮਦਦ ਕਰਨ ਲਈ ਸੱਪ-ਪੌੜੀ ਖੇਡ ਤਿਆਰ ਕਰੋ।
 • ਘਰ ਅਤੇ ਓ.ਆਰ.ਐਸ. ਵਾਲੇ ਸਕੂਲ ਲਈ ਇੱਕ ਮੁਢੱਲੀ ਚਿਕਿਤਸਾ ਕਿਟ ਤਿਆਰ ਕਰੋ।
 • ਇੱਕ ਨਾਟਕ ਤਿਆਰ ਕਰੋ ਜਿਸ ਵਿੱਚ ਦੋ ਮਾਵਾਂ ਇਹ ਗੱਲ ਕਰ ਰਹਿਣ ਹਨ ਕਿ ਉਹਨਾਂ ਦੇ ਬੱਚਿਆਂ ਦੀ ਦਸਤ ਕਿਵੇਂ ਠੀਕ ਕੀਤੀ ਜਾਵੇ।
 • ਅਸੀਂ ਪਾਣੀ ਦੀ ਕਮੀ ਦੇ ਸੰਕੇਤ ਬਾਰੇ ਕਿ ਜਾਣਦੇ ਹਾਂ ਇਹ ਜਾਂਚਣ ਲਈ ਦਸਤ ਲੱਗੇ ਬੱਚੇ ਦੀ ਤਸਵੀਰ ਨੂੰ ਨਾਮ ਦੇਣ ਦੀ ਇੱਕ ਖੇਡ ਖੇਡੋ।
 • ਦੇਖੋ ਕਿ ਪੌਧਿਆਂ ਨੂੰ ਵਧਣ ਲਈ ਕਿਵੇਂ ਪਾਣੀ ਦੀ ਲੋੜ ਹੁੰਦੀ ਹੈ – ਪਤਾ ਕਰੋ ਕਿ ਜੇਕਰ ਪੌਧਿਆਂ ਨੂੰ ਪਾਣੀ ਨਾ ਮਿਲ ਤਾਂ ਕਿ ਹੁੰਦਾ ਹੈ।
 • ਆਪਣੇ ਆਪ ਨੂੰ ਅਤੇ ਜਿੱਥੇ ਅਸੀਂ ਰਹਿੰਦੇ ਹਾਂ ਉਸ ਨੂੰ ਸਾਫ਼ ਰੱਖ ਕੇ ਦਸਤ ਨੂੰ ਰੋਕਣ ਵਿੱਚ ਕਰੋ।
 • ਹੱਥ ਮਿਲਾਉਣ ਵਾਲੀ ਖੇਡ ਖੇਡੋ।
 • ਪੁੱਛੋ ਕਿ ਸਾਨੂੰ ਕਦੋਂ ਤੱਕ ਮਾਂ ਦਾ ਦੁੱਧ ਪੀਣਾ ਚਾਹੀਦਾ ਹੈ। ਅਸੀਂ ਘਰ ਵਿੱਚ ਓ.ਆਰ.ਐਸ. ਅਤੇ ਜਿੰਕ ਨਾਲ ਕਿਵੇਂ ਦਸਤ ਦਾ ਇਲਾਜ਼ ਕਰ ਸਕਦੇ ਹਾਂ? ਉਹ ਕਿਹੜੇ ਖਤਰਨਾਕ ਸੰਕੇਤ ਹੁੰਦੇ ਹਨ ਜਿਨ੍ਹਾਂ ਦਾ ਮਤਲਬ ਹੁੰਦਾ ਹੈ ਕਿ ਸਾਨੂੰ ਇੱਕ ਸਿਹਤ ਕਰਮਚਾਰੀ ਦੀ ਮਦਦ ਦੀ ਲੋੜ ਹੈ? ਜਦੋਂ ਸਾਨੂੰ ਦਸਤ ਹੋਵੇ ਤਾਂ ਕੀੜੇ ਪੀਣ ਸੁਰੱਖਿਅਤ ਹੁੰਦੇ ਹਨ? ਅਸੀਂ ਧੂਪ ਦੀ ਵਰਤੋਂ ਕਰਕੇ ਪੀਣ ਲਈ ਪਾਣੀ ਕਿਵੇਂ ਸੁਰੱਖਿਅਤ ਕਰ ਸਕਦੇ ਹਾਂ?ਜਦੋਂ ਸਾਡੇ ਕੋਲ ਓ.ਆਰ.ਐਸ. ਨਾ ਹੋਵੇ ਤਾਂ ਪੀਣ ਲਈ ਕਿਹੜੇ ਪੀਣ ਸੁਰੱਖਿਅਤ ਹੁੰਦੇ ਹਨ? ਡਾਇਸੇਨਟਰੀ ਅਤੇ ਹੈਜ਼ਾ ਕੀ ਹੁੰਦੇ ਹਨ ਅਤੇ ਇਹ ਕਿਵੇਂ ਫੈਲਦੇ ਹਨ?

ਫਲਾਈ ਟ੍ਰੈਪ, ਹੱਥ ਮਿਲਾਉਣ ਵਾਲੀ ਖੇਡ ਜਾਂ ਧੁੱਪ ਤੋਂ ਕੀਟਾਣੁ ਮੁਕਤ ਕੀਤਾ ਪਾਣੀ or ਬਾਰੇ ਵਧੇਰੇ ਖਾਸ ਜਾਣਕਾਰੀ ਲਈ, ਜਾਂ ਕਿਸੇ ਹੋਰ ਚੀਜ਼ ਲਈ, ਕਿਰਪਾ ਕਰਕੇ www.childrenforhealth.org ਜਾਂ clare@childrenforhealth.org ਤੇ ਸੰਪਰਕ ਕਰੋ

ਪੰਜਾਬੀ Home