ਬੱਚਿਆਂ ਦੇ ਯਾਦ ਕਰਨ ਅਤੇ ਸਾਂਝੇ ਕਰਨ ਲਈ 100 ਸਿਹਤ ਸਬੰਧੀ ਸੰਦੇਸ਼ 8-14 ਸਾਲ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਸਿਹਤ ਸਿੱਖਿਆ ਸਬੰਧੀ ਸੰਦੇਸ਼ ਸਧਾਰਨ, ਭਰੋਸੇਯੋਗ ਹਨ। ਇਸ ਲਈ ਇਸ ਵਿੱਚ 10-14 ਸਾਲਾਂ ਦੇ ਨੌਜਵਾਨ ਗੱਭਰੂ ਸ਼ਾਮਲ ਹਨ। ਸਾਨੂੰ ਲੱਗਦਾ ਹੈ ਕਿ 10-14 ਸਾਲਾਂ ਦੇ ਨੌਜਵਾਨ ਗੱਭਰੂਆਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਯਕੀਨੀ ਬਣਾਉਣਾ ਲਾਹੇਵੰਦ ਅਤੇ ਮਹੱਤਵਪੂਰਨ ਹੈ ਕਿਉਂਕਿ ਇਸ ਉਮਰ ਦੇ ਬੱਚੇ ਅਕਸਰ ਆਪਣੇ ਪਰਿਵਾਰ ਵਿੱਚ ਛੋਟੇ ਬੱਚਿਆਂ ਦਾ ਧਿਆਨ ਰੱਖਦੇ ਹਨ। ਨਾਲ ਹੀ, ਇਸ ਤਰ੍ਹਾਂ ਆਪਣੇ ਪਰਿਵਾਰਾਂ ਦੀ ਮਦਦ ਕਰਨ ਲਈ ਕੀਤੇ ਜਾ ਰਹੇ ਉਹਨਾਂ ਦੇ ਕੰਮ ਨੂੰ ਸਮਝਣਾ ਅਤੇ ਸ਼ਲਾਘਾ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ।

100 ਸੰਦੇਸ਼ਾਂ ਵਿੱਚ 10 ਪ੍ਰਮੁੱਖ ਸਿਹਤ ਸਬੰਧੀ ਹਰ ਵਿਸ਼ੇ ਬਾਰੇ 10 ਸੰਦੇਸ਼ ਸ਼ਾਮਲ ਹਨ: ਮਲੇਰੀਆ, ਦਸਤ, ਪੋਸ਼ਣ, ਖਾਂਸੀ-ਜ਼ੁਕਾਮ ਅਤੇ ਬਿਮਾਰੀ, ਪੇਟ ਦੇ ਕੀੜੇ, ਪਾਣੀ ਅੱਤੇ ਸਵੱਛਤਾ, ਟੀਕਾਕਰਣ, ਐਚਆਈਵੀ ਅਤੇ ਏਡਸ ਅਤੇ ਦੁਰਘਟਨਾਵਾਂ, ਸੱਟ-ਫੇਟ ਅਤੇ ਮੁੱਢਲੇ ਬਚਪਨ ਵਿੱਚ ਵਿਕਾਸ। ਸਧਾਰਨ ਸਿਹਤ ਸਬੰਧੀ ਸੰਦੇਸ਼ ਮਾਪਿਆਂ ਅਤੇ ਸਿਹਤ ਅਧਿਆਪਕਾਂ ਲਈ ਘਰ, ਸਕੂਲਾਂ, ਕਲੱਬਾਂ ਅਤੇ ਕਲੀਨਿਕਾਂ ਵਿਖੇ ਬੱਚਿਆਂ ਲਈ ਹੁੰਦੇ ਹਨ।

ਇੱਥੇ ਵਿਸ਼ਾ 6: ਪਾਣੀ ਅਤੇ ਤੇ ਸਫਾਈ⇥ ਤੇ 10 ਸੁਨੇਹੇ ਦਿੱਤੇ ਗਏ ਹਨ

 1. ਚੰਗੀ ਤਰ੍ਹਾਂ ਹੱਥ ਧੋਣ ਲਈ ਪਾਣੀ ਅਤੇ ਥੋੜ੍ਹੀ ਜਿਹੀ ਸਾਬਣ ਦੀ ਵਰਤੋਂ ਕਰੋ। 10 ਸਕਿੰਟਾਂ ਲਈ ਰਗੜੋ, ਪਾਣੀ ਨਾਲ ਧੋਵੋ ਅਤੇ ਹਵਾ ਨਾਲ ਸੁਕਾਓ ਜਾਂ ਸਾਫ਼ ਕੱਪੜੇ/ਕਾਗਜ਼ ਨਾਲ ਸੁੱਕਾਓ, ਗੰਦੇ ਕੱਪੜੇ ਨਾਲ ਸਾਫ਼ ਨਾ ਕਰੋ।
 2. ਆਪਣੇ ਚਿਹਰੇ (ਅੱਖਾਂ, ਨੱਕ ਅਤੇ ਮੂੰਹ) ਤੇ ਟੀ-ਜ਼ੋਨ ਨੂੰ ਛੋਹਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਧੋਵੋ, ਕਿਉਂਕਿ ਇਹ ਉਹ ਥਾਂ ਹੈ ਜਿੱਥੇ ਕੀਟਾਣੂ ਸਰੀਰ ਵਿੱਚ ਦਾਖਲ ਹੁੰਦੇ ਹਨ। ਜਦੋਂ ਤੁਸੀਂ ਕਰ ਸਕਦੇ ਹੋਵੋ ਤਾਂ ਟੀ-ਜ਼ੋਨ ਨੂੰ ਛੂਹਣ ਤੋਂ ਬਚੋ।।
 3. ਭੋਜਨ ਤਿਆਰ ਕਰਨ ਤੋਂ ਪਹਿਲਾਂ, ਖਾਣਾ ਖਾਣ ਜਾਂ ਛੋਟੇ ਬੱਚਿਆਂ ਨੂੰ ਭੋਜਨ ਦੇਣ ਤੋਂ ਪਹਿਲਾਂ ਜਾਂ ਮਲ ਕਰਨ, ਪਿਸ਼ਾਬ ਕਰਨ, ਜਾਂ ਬੱਚੇ ਦੀ ਸਫਾਈ ਕਰਨ ਦੇ ਬਾਅਦ, ਜਾਂ ਕਿਸੇ ਬੀਮਾਰ ਵਿਅਕਤੀ ਦੀ ਮਦਦ ਕਰਨ ਦੇ ਬਾਅਦ ਆਪਣੇ ਹੱਥ ਧੋਵੋ।
 4. ਆਪਣੇ ਸਰੀਰ ਅਤੇ ਕੱਪੜੇ ਤਾਜ਼ਾ ਅਤੇ ਸਾਫ ਰੱਖੋ। ਆਪਣੇ ਨਹੁੰ ਅਤੇ ਪੈਰਾਂ ਦੀਆਂ ਉਂਗਲੀਆਂ, ਦੰਦਾਂ ਅਤੇ ਕੰਨਾਂ, ਚਿਹਰੇ ਅਤੇ ਵਾਲਾਂ ਨੂੰ ਸਾਫ ਰੱਖੋ। ਜੁੱਤੇ/ਫਲਿੱਪ-ਫਲੌਪ ਕੀੜੇ ਤੋਂ ਬਚਾਉਂਦੇ ਹਨ।
 5. ਮਨੁੱਖੀ ਅਤੇ ਪਸ਼ੂ ਦਾ ਮਲ ਅਤੇ ਪਿਸ਼ਾਬ ਨੂੰ ਕੀਟਾਣੂਆਂ ਨੂੰ ਫੈਲਾਉਣ ਵਾਲਿਆਂ ਮੱਖੀਆਂ ਤੋਂ ਦੂਰ ਰੱਖੋ। ਲੈਟਰੀਨ ਦੀ ਵਰਤੋਂ ਕਰੋ ਅਤੇ ਇਸ ਦੀ ਵਰਤੋਂ ਬਾਅਦ ਆਪਣੇ ਹੱਥ ਧੋਵੋ।
 6. ਆਪਣੇ ਚਿਹਰੇ ਨੂੰ ਤਾਜ਼ਾ ਅਤੇ ਸਾਫ ਰੱਖੋ। ਅਤੇ ਜੇਕਰ ਚਿਪਚਿਪੀ ਅੱਖਾਂ ਦੇ ਨੇੜੇ ਮੱਖੀਆਂ ਭਿੰਭਿਨਾਉਣ ਤਾਂ ਸਵੇਰ ਅਤੇ ਸ਼ਾਮ ਥੋੜ੍ਹੇ ਸਾਫ ਪਾਣੀ ਅਤੇ ਸਾਬਣ ਨਾਲ ਅੱਖਾਂ ਚੰਗੀ ਤਰ੍ਹਾਂ ਧੋਵੋ।
 7. ਗੰਦੇ ਹੱਥਾਂ ਜਾਂ ਕੱਪਾਂ ਨਾਲ ਸਾਫ਼, ਸੁਰੱਖਿਅਤ ਪਾਣੀ ਨੂੰ ਨਾ ਛੁਹੋ। ਇਸ ਨੂੰ ਕੀਟਾਣੁ ਤੋਂ ਸੁਰੱਖਿਅਤ ਅਤੇ ਮੁਕਤ ਰੱਖੋ।
 8. ਧੁਪ ਪਾਣੀ ਨੂੰ ਸੁਰੱਖਿਅਤ ਬਣਾਉਂਦੀ ਹੈ। ਇਸਨੂੰ ਪਲਾਸਟਿਕ ਦੀਆਂ ਬੋਤਲਾਂ ਵਿੱਚ ਫਿਲਟਰ ਕਰੋ ਅਤੇ 6 ਘੰਟਿਆਂ ਲਈ ਛੱਡ ਦਿਓ ਜਦੋਂ ਤੱਕ ਇਹ ਪੀਣ ਲਈ ਸੁਰੱਖਿਅਤ ਨਾ ਹੋ ਜਾਵੇ।
 9. ਜਦੋਂ ਤੁਸੀਂ ਕਰ ਸਕਦੇ ਹੋ, ਪਲੇਟਾਂ ਅਤੇ ਬਰਤਨਾਂ ਨੂੰ ਧੋਣ ਤੋਂ ਬਾਅਦ ਸੁਕਾਉਣ ਲਈ ਧੁਪ ਦੀ ਵਰਤੋਂ ਕਰੋ ਤਾਂਕਿ ਕੀਟਾਣੂ ਖਤਮ ਹੋ ਜਾਣ।
 10. ਘਰ ਅਤੇ ਭਾਈਚਾਰੇ ਨੂੰ ਕੁੜ੍ਹੇ ਅਤੇ ਗੰਦਗੀ ਤੋਂ ਮੁਕਤ ਰੱਖਕੇ ਮੱਖੀਆਂ ਨੂੰ ਖਤਮ ਕਰੋ ਜਾਂ ਘਟਾਓ। ਕੂੜੇ ਨੂੰ ਉਦੋਂ ਤੱਕ ਸੁਰੱਖਿਅਤ ਢੰਗ ਸਟੋਰ ਕਰੋ ਜਦੋਂ ਤੱਕ ਇਹ ਇਕੱਠਾ ਨਹੀਂ ਕੀਤਾ ਜਾਂਦਾ, ਸਾੜਿਆ ਜਾਂ ਦਫਨਾਇਆ ਨਹੀਂ ਜਾਂਦਾ ਹੈ।

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਪਾਣੀ ਅਤੇ ਸਫਾਈ: ਬੱਚੇ ਕਿ ਕਰ ਸਕਦੇ ਹਨ?

 • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਪਾਣੀ ਅਤੇ ਸਫਾਈ ਸਬੰਧੀ ਸੰਦੇਸ਼ ਬਣਾਓ!
 • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂ ਜੋ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
 • ਇਹਨਾਂ ਸੰਦੇਸ਼ਾਂ ਨੂੰ ਹੋਰ ਬੱਚਿਆਂ ਅਤੇ ਆਪਣੇ ਪਰਿਵਾਰ ਨਾਲ ਸਾਂਝਾ ਕਰੋ
 • ਇੱਕ ਗੀਤ ਸਿੱਖਣਾ ਜੋ ਸਾਡੀ ਆਪਣੇ ਹੱਥ ਕਿਵੇਂ ਧੋਏ ਜਾਣ ਬਾਰੇ ਸਿੱਖਣ ਵਿੱਚ ਮਦਦ ਕਰੇ।
 • ਜਦੋਂ ਪਿੰਡ ਵਿੱਚ ਕੀੜਿਆਂ ਦੇ ਪਰਿਵਾਰ ਵਿੱਚ ਸਫਾਈ ਪਰਿਵਾਰ ਸ਼ਾਮਲ ਹੁੰਦਾ ਹੈ ਤਾਂ ਉਨ੍ਹਾਂ ਨੂੰ ਕਿ ਹੁੰਦਾ ਹੈ ਇਹ ਦਿਖਾਉਣ ਲਈ ਇੱਕ ਨਾਟਕ ਤਿਆਰ ਕਰੋ ਅਤੇ ਪ੍ਰਦਰਸ਼ਨ ਕਰੋ ਜਾਂ ਕੀੜੇ ਕਿੱਥੇ ਛਿਪਨਾ ਪਸੰਦ ਕਰਦੇ ਹਨ ਇਸ ਬਾਰੇ ਇੱਕ ਨਾਟਕ ਖੇਡੋ।
 • ਸਾਡੇ ਛੋਟੇ ਭੈਣ-ਭਰਾਵਾਂ ਦੀ ਮਦਦ ਕਰੋ ਅਤੇ ਯਕੀਨੀ ਬਣਾਓ ਕਿ ਉਹ ਜਾਣਦੇ ਹਨ ਕਿ ਆਪਣੇ ਹੱਥਾਂ ਨੂੰ ਸਹੀ ਤਰ੍ਹਾਂ ਕਿਵੇਂ ਧੋਣਾ ਹੈ।
 • ਲੋਕਾਂ ਦੇ ਇੱਕ ਸਮੂਹ ਦਾ ਇੱਕ ਘੰਟਾ ਨਿਰੀਖਣ ਕਰੋ ਅਤੇ ਦੇਖੋ ਅਤੇ ਰਿਕਾਰਡ ਕਰੋ ਕਿ ਉਹ ਕਿੰਨੀ ਵਾਰ ਆਪਣੇ ਚਿਹਰੇ, ਕੱਪੜੇ ਜਾਂ ਹੋਰ ਲੋਕਾਂ ਨੂੰ ਛੂਹਦੇ ਹਨ।
 • ਉਨ੍ਹਾਂ ਸਾਰੇ ਢੰਗਾਂ ਤੇ ਵਿਚਾਰ ਕਰੋ ਜਿਸ ਰਾਹੀਂ ਕੀੜੇ ਹੱਥਾਂ ਤੋਂ ਸਰੀਰ ਵਿੱਚ ਫੈਲ ਸਕਦੇ ਹਨ।
 • ਇਹ ਯਕੀਨੀ ਬਣਾਉਣ ਲਈ ਕਿ ਸਕੂਲ ਦੇ ਪਖਾਨੇ ਸਾਫ਼ ਹਨ, ਇੱਕ ਯੋਜਨਾ ਤੇ ਮਿਲ ਕੇ ਕੰਮ ਕਰੋ।
 • ਇੱਕ ਫਿਲਟਰ ਦੀ ਵਰਤੋਂ ਕਰਕੇ ਪਾਣੀ ਨੂੰ ਕਿਵੇਂ ਸਾਫ ਕਰਨਾ ਹੈ ਸਿੱਖੋ।
 • ਸਕੂਲ ਦੇ ਵਿਹੜੇ ਨੂੰ ਸਾਫ ਰੱਖਣਾ ਅਤੇ ਕੂੜੇ ਦੀ ਸਫਾਈ ਕਰਨ ਦੀ ਯੋਜਨਾ ਬਣਾਓ।
 • ਸਕੂਲ ਵਿਖੇ ਇੱਕ ਸਫਾਈ ਕੱਲਬ ਦੀ ਸ਼ੁਰੁਆਤ ਕਰੋ।
 • ਆਪਣੇ ਪਰਿਵਾਰਾਂ ਨਾਲ ਮੱਖੀਆਂ, ਗੰਦਗੀ ਅਤੇ ਕੀੜਿਆਂ ਬਾਰੇ ਆਪਣੀ ਜਾਣਕਾਰੀ ਸਾਂਝੀ ਕਰੋ।
 • ਆਪਣੇ ਪਾਣੀ ਦੇ ਕੰਟੇਨਰ ਨੂੰ ਸਾਫ ਅਤੇ ਕਵਰ ਕਰਕੇ ਰੱਖੋ ਅਤੇ ਹਮੇਸ਼ਾਂ ਸਕੂਪ ਦਾ ਇਸਤੇਮਾਲ ਕਰੋ, ਕਦੇ ਵੀ ਆਪਣੇ ਕੱਪ ਜਾਂ ਹੱਥ ਦੀ ਵਰਤੋਂ ਨਾ ਕਰੋ। ਆਪਣੇ ਛੋਟੇ ਭੈਣ-ਭਰਾਵਾਂ ਨੂੰ ਦਿਖਾਓ ਕਿ ਘੜੇ ਵਿੱਚੋਂ ਪਾਣੀ ਕਿਵੇਂ ਲਿਆ ਜਾਵੇ।
 • ਅਸਥਾਈ ਟੂਟੀ! ਬਣਾਉਣ ਲਈ ਮਿਲ ਕੇ ਕੰਮ ਕਰੋ
 • ਸਾਡੇ ਸਰੀਰ ਨੂੰ ਧੋਣ ਲਈ ਸਾਬਣ ਨੂੰ ਪਕੜਨ ਲਈ ਵਾਸ਼ ਮਿੱਟ ਕਿਵੇਂ ਬਣਾਇਆ ਜਾਵੇ।
 • ਪਲਾਸਟਿਕ ਬੋਤਲ ਅਤੇ ਕੁੱਝ ਮੀਠੇ ਪਾਣੀ ਜਾਂ ਮਲ ਨਾਲ ਮੱਖੀ ਪਕੜਨ ਦਾ ਜਾਲ ਬਣਾਓ!
 • ਧੁਪ ਦੀ ਵਰਤੋਂ ਕਰਕੇ ਘਰ ਵਿੱਚ ਪੀਣ ਲਈ ਸਾਫ਼ ਪਾਣੀ ਬਣਾਉਣ ਵਿੱਚ ਮਦਦ ਕਰੋ।
 • ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਮਿੱਟੀ ਦਾ ਫਿਲਟਰ ਬਣਾਓ।
 • ਆਪਣੇ ਭਾਈਚਾਰੇ ਵਿੱਚ ਪਾਣੀ ਦੀ ਸਪਲਾਈ ਦਾ ਨਕਸਾ ਬਣਾਓ ਅਤੇ ਕਿ ਇਹ ਪੀਣ ਲਈ ਠੀਕ ਹੈ ਜਾਂ ਨਹੀਂ।
 • ਖਾਣਾ ਪਕਾਉਣ ਵਾਲੇ ਘੜੇ ਅਤੇ ਪਲੇਟਾਂ ਲਈ ਸੁੱਕਾ ਰੈਕ ਤਿਆਰ ਕਰੋ ਤਾਂ ਜੋ ਉਹ ਸੂਰਜ ਵਿੱਚ ਸੁੱਕ ਸਕਣ।
 • ਪੁੱਛੋ ਕਿ ਅਸੀਂ ਕਿਵੇਂ ਆਪਣੇ ਹੱਥਾਂ ਨੂੰ ਸਾਫ਼ ਅਤੇ ਕੀੜੇ ਮੁਕਤ ਰੱਖ ਸਕਦੇ ਹਾਂ। ਕਿ ਸਾਡੇ ਘਰ ਵਿੱਚ ਹੱਥ ਧੋਣ ਲਈ ਸਾਬਣ ਹੈ? ਇੱਕ ਸਥਾਨਕ ਦੁਕਾਨ ਦੇ ਸਾਬਣ ਦੀ ਕਿ ਕੀਮਤ ਹੈ? ਆਪਣੇ ਸਰੀਰ ਨੂੰ ਕਿਵੇਂ ਸਾਫ਼ ਰੱਖਿਆ ਜਾਵੇ। ਆਪਣੇ ਦੰਦਾਂ ਨੂੰ ਕਿਵੇਂ ਬਰਸ਼ ਕੀਤਾ ਜਾਵੇ? ਕੀੜੇ ਕਿੱਥੋਂ ਆਉਂਦੇ ਹਨ, ਕਿੱਥੇ ਰਹਿੰਦੇ ਹਨ ਅਤੇ ਉਹ ਕਿਵੇਂ ਫੈਲਦੇ ਹਨ? ਮੱਖੀਆਂ ਕਿਵੇਂ ਉਡਦੀਆਂ ਹਨ, ਭੋਜਨ ਕਰਦਿਆਂ ਹਨ ਅਤੇ ਅੰਡੇ ਦਿੰਦਿਆਂ ਹਨ? ਮੱਖੀਆਂ ਆਪਣੀਆਂ ਲੱਤਾਂ ਤੇ ਗੰਦਗੀ ਕਿਵੇਂ ਲਿਜਾਂਦਿਆਂ ਹਨ? ਸਾਡੇ ਪਾਣੀ ਦੇ ਸਰੋਤ ਕਿ ਹਨ? ਅਸੀਂ ਗੰਦੇ ਨੂੰ ਪਾਣੀ ਨੂੰ ਪੀਣ ਯੋਗ ਕਿਵੇਂ ਕਰ ਸਕਦੇ ਹਾਂ? ਸਾਨੂੰ ਪਲਾਸਟਿਕ ਦੀਆਂ ਬੋਤਲਾਂ ਕਿੱਥੋਂ ਮਿਲ ਸਕਦੀਆਂ ਹਨ? ਕਿਹੜੇ ਕੱਪੜੇ ਨੂੰ ਪਾਣੀ ਦੇ ਫਿਲਟਰ ਵੱਜੋਂ ਵਰਤਿਆ ਜਾ ਸਕਦਾ ਹੈ? ਪਰਿਵਾਰ ਵੱਲੋਂ ਭੋਜਨ ਤਿਆਰ ਕਰਦੇ ਸਮੇਂ ਕਿਹੜੇ ਸਫਾਈ ਅਭਿਆਸਾਂ ਦੀ ਵਰਤੋਂ ਕਰਨੀ ਚਾਹੀਦੀ ਹੈ? ਘਰ ਵਿੱਚ ਜਾਂ ਭਾਈਚਾਰੇ ਵਿੱਚ ਕਿਹੜੀ ਥਾਂ ਤੇ ਸਭ ਤੋਂ ਜ਼ਿਆਦਾ ਕੀੜੇ ਨੂੰ ਹੁੰਦੇ ਹਨ?

ਮੱਖੀ ਨੂੰ ਪਕੜਨ ਵਾਲੇ ਜਾਲ, ਪਾਣੀ ਨੂੰ ਕੀੜੇ ਮੁਕਤ ਕਰਨ ਲਈ ਧੁਪ ਦੀ ਵਰਤੋਂ ਕਰਨੀ, ਮਿੱਟੀ ਦਾ ਫਿਲਟਰ, ਵਾਸ਼ ਮਿੱਟ ਜਾਂ ਅਸਥਾਈ ਟੂਟੀ, ਕਿਵੇਂ ਬਣਾਈ ਜਾਵੇ ਜਾਂ ਕਿਸੇ ਹੋਰ ਬਾਰੇ ਜ਼ਿਆਦਾ ਖਾਸ ਜਾਣਕਾਰੀ ਲਈ, ਕਿਰਪਾ ਕਰਕੇ www.childrenforhealth.org ਜਾਂ clare@childrenforhealth.org ‘ਤੇ ਸੰਪਰਕ ਕਰੋ

ਪੰਜਾਬੀ Home