ਬੱਚਿਆਂ ਦੇ ਯਾਦ ਕਰਨ ਅਤੇ ਸਾਂਝੇ ਕਰਨ ਲਈ 100 ਸਿਹਤ ਸਬੰਧੀ ਸੰਦੇਸ਼ 8-14 ਸਾਲ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਸਿਹਤ ਸਿੱਖਿਆ ਸਬੰਧੀ ਸੰਦੇਸ਼ ਸਧਾਰਨ, ਭਰੋਸੇਯੋਗ ਹਨ। ਇਸ ਲਈ ਇਸ ਵਿੱਚ 10-14 ਸਾਲਾਂ ਦੇ ਨੌਜਵਾਨ ਗੱਭਰੂ ਸ਼ਾਮਲ ਹਨ। ਸਾਨੂੰ ਲੱਗਦਾ ਹੈ ਕਿ 10-14 ਸਾਲਾਂ ਦੇ ਨੌਜਵਾਨ ਗੱਭਰੂਆਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਯਕੀਨੀ ਬਣਾਉਣਾ ਲਾਹੇਵੰਦ ਅਤੇ ਮਹੱਤਵਪੂਰਨ ਹੈ ਕਿਉਂਕਿ ਇਸ ਉਮਰ ਦੇ ਬੱਚੇ ਅਕਸਰ ਆਪਣੇ ਪਰਿਵਾਰ ਵਿੱਚ ਛੋਟੇ ਬੱਚਿਆਂ ਦਾ ਧਿਆਨ ਰੱਖਦੇ ਹਨ। ਨਾਲ ਹੀ, ਇਸ ਤਰ੍ਹਾਂ ਆਪਣੇ ਪਰਿਵਾਰਾਂ ਦੀ ਮਦਦ ਕਰਨ ਲਈ ਕੀਤੇ ਜਾ ਰਹੇ ਉਹਨਾਂ ਦੇ ਕੰਮ ਨੂੰ ਸਮਝਣਾ ਅਤੇ ਸ਼ਲਾਘਾ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ।

100 ਸੰਦੇਸ਼ਾਂ ਵਿੱਚ 10 ਪ੍ਰਮੁੱਖ ਸਿਹਤ ਸਬੰਧੀ ਹਰ ਵਿਸ਼ੇ ਬਾਰੇ 10 ਸੰਦੇਸ਼ ਸ਼ਾਮਲ ਹਨ: ਮਲੇਰੀਆ, ਦਸਤ, ਪੋਸ਼ਣ, ਖਾਂਸੀ-ਜ਼ੁਕਾਮ ਅਤੇ ਬਿਮਾਰੀ, ਪੇਟ ਦੇ ਕੀੜੇ, ਪਾਣੀ ਅੱਤੇ ਸਵੱਛਤਾ, ਟੀਕਾਕਰਣ, ਐਚਆਈਵੀ ਅਤੇ ਏਡਸ ਅਤੇ ਦੁਰਘਟਨਾਵਾਂ, ਸੱਟ-ਫੇਟ ਅਤੇ ਮੁੱਢਲੇ ਬਚਪਨ ਵਿੱਚ ਵਿਕਾਸ। ਸਧਾਰਨ ਸਿਹਤ ਸਬੰਧੀ ਸੰਦੇਸ਼ ਮਾਪਿਆਂ ਅਤੇ ਸਿਹਤ ਅਧਿਆਪਕਾਂ ਲਈ ਘਰ, ਸਕੂਲਾਂ, ਕਲੱਬਾਂ ਅਤੇ ਕਲੀਨਿਕਾਂ ਵਿਖੇ ਬੱਚਿਆਂ ਲਈ ਹੁੰਦੇ ਹਨ।

ਇੱਥੇ ਵਿਸ਼ਾ 7: ਪੋਸ਼ਣ ‘ਤੇ 10 ਸੰਦੇਸ਼ ਦਿੱਤੇ ਗਏ ਹਨ

 1. ਜਿਹੜਾ ਭੋਜਨ ਸਾਨੂੰ ਭੱਜਣ ਵਿੱਚ ਮਦਦ ਕਰਦਾ ਹੈ ਅਤੇ ਜਿਹੜਾ ਭੋਜਨ ਸਾਡਾ ਵਿਕਾਸ ਕਰਦਾ ਹੈ, ਅਤੇ ਜਿਹੜਾ ਭੋਜਨ ਸਾਡੇ ਤੇ ਚਮਕ ਲਿਆਉਂਦਾ ਹੈ ਉਹ ਚੰਗਾ ਭੋਜਨ ਹੁੰਦਾ ਹੈ ਜੋ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ!
 2. ਜੇਕਰ ਅਸੀਂ ਬਹੁਤ ਘੱਟ ਖਾਣਾ ਖਾਂਦੇ ਹਾਂ ਜਾਂ ਬਹੁਤ ਜ਼ਿਆਦਾ ਜੰਕ ਭੋਜਨ ਖਾਂਦੇ ਹਾਂ ਤਾਂ ਕੁਪੋਸ਼ਣ ਹੋ ਜਾਂਦਾ ਹੈ। ਭੋਜਨ ਵਿੱਚ ਸਹੀ ਖਾਣੇ ਦੀ ਮਾਤਰਾ ਮਿਲਾ ਕੇ ਅਤੇ ਸਾਂਝਾ ਕਰਕੇ ਇਸ ਤੋਂ ਬਚੋ।
 3. 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਹਰ ਮਹੀਨੇ ਅੰਡਰ-5 ਕਲੀਨਿਕ ਵਿੱਚ ਭਾਰ ਤੋਲਿਆ ਜਾਣਾ ਜ਼ਰੂਰੀ ਹੈ.ਤਾਂਕਿ ਇਹ ਪਤਾ ਕੀਤਾ ਜਾਵੇ ਕਿ ਉਹ ਸਹੀ ਦਰ ਨਾਲ ਵਿਕਸਤ ਹੋ ਰਹੇ ਹਨ ਜਾਂ ਨਹੀਂ।
 4. ਜੇਕਰ ਬੱਚੇ ਪਤਲੇ ਹਨ ਜਾਂ ਉਹਨਾਂ ਦੇ ਚਿਹਰੇ ਜਾਂ ਪੈਰਾਂ ਤੇ ਸੋਜ ਹੈ ਜਾਂ ਉਹ ਬਹੁਤ ਚੁੱਪ ਰਹਿੰਦੇ ਹਨ, ਤਾਂ ਉਹਨਾਂ ਨੂੰ ਇੱਕ ਸਿਹਤ ਕਰਮਚਾਰੀ ਨੂੰ ਦਿਖਾਉਣ ਦੀ ਜ਼ਰੂਰਤ ਹੁੰਦੀ ਹੈ।
 5. ਜਦੋਂ ਬੱਚੇ ਬੀਮਾਰ ਹੁੰਦੇ ਹਨ ਤਾਂ ਉਦੋਂ ਉਹਨਾਂ ਦੀ ਭੁੱਖ ਘੱਟ ਸਕਦੀ ਹੈ। ਜਦੋਂ ਉਹ ਠੀਕ ਹੋ ਜਾਣ ਤਾਂ ਉਹਨਾਂ ਨੂੰ ਪੀਣ ਲਈ ਕਾਫੀ ਪਾਣੀ ਅਤੇ ਸੂਪ ਦਿਓ, ਅਤੇ ਆਮ ਨਾਲੋਂ ਵਧੀਆਂ ਭੋਜਨ ਦਿਓ।
 6. ਮਾਂ ਦਾ ਦੁੱਧ ਇਕਮਾਤਰ ਭੋਜਨ ਅਤੇ ਪੀਣ ਹੁੰਦਾ ਹੈ ਜਿਸ ਦੀ ਬੱਚੇ ਨੂੰ 6 ਮਹੀਨਿਆਂ ਤੱਕ ਜਰੂਰਤ ਹੁੰਦੀ ਹੈ। ਇਹ ਗੋ, ਗ੍ਰੋ ਅਤੇ ਗਲੋ ਹੈ!
 7. 6 ਮਹੀਨਿਆਂ ਦੇ ਬਾਅਦ ਬੱਚਿਆਂ ਨੂੰ ਦਿਨ ਵਿੱਚ 3 ਜਾਂ 4 ਵਾਰ ਮਾਂ ਦੇ ਦੁੱਧ ਦੇ ਨਾਲ-ਨਾਲ ਘੋਲੇ ਜਾਂ ਪਿਸੇ ਹੋਏ ਭੋਜਨ ਅਤੇ ਹਰੇਕ ਭੋਜਨ ਦੇ ਵਿਚਕਾਰ ਇੱਕ ਸਨੈਕ ਦੀ ਜਰੂਰਤ ਹੁੰਦੀ ਹੈ।
 8. ਹਰ ਹਫ਼ਤੇ ਵੱਖਰੇ-ਵੱਖਰੇ ਰੰਗਾਂ ਦੇ ਕੁਦਰਤੀ ਭੋਜਨ ਕਰਨਾ ਇੱਕ ਸਿਹਤਮੰਦ ਸੰਤੁਲਿਤ ਖੁਰਾਕ ਦਾ ਵਧੀਆ ਤਰੀਕਾ ਹੁੰਦਾ ਹੈ।
 9. ਲਾਲ, ਪੀਲੇ ਅਤੇ ਹਰੇ ਫਲ ਅਤੇ ਸਬਜ਼ੀਆਂ ਮਾਈਕ੍ਰੋਨਿਊਟ੍ਰਿਯੈਂਟਸ ਨਾਲ ਭਰਪੂਰ ਹੁੰਦੀਆਂ ਹਨ। ਇਹ ਦੇਖਣ ਵਿੱਚ ਬਹੁਤ ਛੋਟੇ ਹਨ, ਪਰ ਉਹ ਸਾਡੇ ਸਰੀਰ ਨੂੰ ਮਜ਼ਬੂਤ ​​ਬਣਾਉਂਦੇ ਹਨ।
 10. ਆਪਣੇ ਭੋਜਨ ਨੂੰ ਖਾਣ ਅਤੇ ਪਕਾਉਣ ਤੋਂ ਪਹਿਲਾਂ ਧੋਣਾ ਬਿਮਾਰੀ ਅਤੇ ਉਦਾਸੀ ਨੂੰ ਰੋਕਦਾ ਹੈ। ਪਕਾਏ ਹੋਏ ਭੋਜਨ ਦੀ ਜਲਦੀ ਵਰਤੋਂ ਕਰੋ ਜਾਂ ਇਸਨੂੰ ਸਹੀ ਢੰਗ ਨਾਲ ਸੰਭਾਲੋ।

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਪੋਸ਼ਣ: ਬੱਚੇ ਕੀ ਕਰ ਸਕਦੇ ਹਨ?

 • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਪੋਸ਼ਣ ਸਬੰਧੀ ਸੰਦੇਸ਼ ਬਣਾਓ!
 • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂ ਜੋ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
 • ਇਹਨਾਂ ਸੰਦੇਸ਼ਾਂ ਨੂੰ ਹੋਰ ਬੱਚਿਆਂ ਆਪਣੇ ਪਰਿਵਾਰ ਨਾਲ ਸਾਂਝਾ ਕਰੋ।
 • ਹੋਰ ਬੱਚਿਆਂ ਅਤੇ ਇੱਕ ਬਾਲਗ ਨਾਲ ਵਾਧੇ ਦਾ ਚਾਰਟ ਲੱਭੋ ਅਤੇ ਵੇਖੋ ਤਾਂਕਿ ਸਾਰੀਆਂ ਲਾਈਨਾਂ ਦਾ ਮਤਲਬ ਪਤਾ ਕੀਤਾ ਜਾਵੇ। ਇਸ ਨੂੰ ਕਈ ਵਾਰੀ ਰੋਡ ਟੂ ਹੈਲਥ ਚਾਰਟ ਕਿਹਾ ਜਾਂਦਾ ਹੈ ਅਤੇ ਇਸ ਨੂੰ ਤੁਹਾਡੇ ਹੈਲਥ ਕਲੀਨਿਕ ਵਿੱਚ ਲੱਭਿਆ ਜਾ ਸਕਦਾ ਹੈ।
 • ਇੱਕ ਹੈਲਥ ਕਲੀਨਿਕ ਤੇ ਜਾਓ ਅਤੇ ਛੋਟੇ ਬੱਚਿਆਂ ਦਾ ਭਾਰ ਤੋਲਦੇ ਹੋਏ ਦੇਖੋ ਅਤੇ ਉਸ ਨੂੰ ਵਧਦੇ ਭਾਰ ਦੇ ਵਿਕਾਸ ਚਾਰਟ ਦੇ ਰੂਪ ਵਿੱਚ ਤਿਆਰ ਕਰੋ।
 • ਹੈਲਥ ਕਲੀਨਿਕ ਵਿਖੇ ਛੋਟੇ ਬੱਚਿਆਂ ਅਤੇ ਵੱਡੇ ਬੱਚਿਆਂ ਦਾ ਭਾਰ ਤੋਲਦੇ ਹੋਏ ਅਤੇ ਮਾਪ ਲੈਂਦੇ ਹੋਏ ਦੇਖੋ।
 • ਚਰਚਾ ਕਰੋ ਜੇਕਰ ਅਜਿਹਾ ਕੋਈ ਵੀ ਬੱਚਾ ਹੈ ਜਾਂ ਹੋ ਸਕਦਾ ਹੈ ਜੋ ਕੁਪੋਸ਼ਿਤ ਹੈ ਅਤੇ ਉਹ ਮਦਦ ਕਰਨ ਲਈ ਕੀ ਕਰ ਸਕਦੇ ਹਨ।
 • ਮੇਰਾ ਪਰਿਵਾਰ ਹਰ ਦਿਨ / ਹਰ ਹਫ਼ਤੇ ਕਿ ਖਾਂਦਾ ਹੈ ਇਸ ਨੂੰ ਰਿਕਾਰਡ ਕਰੋ? ਅਸੀਂ ਹਰ ਹਫ਼ਤੇ ਕਿੰਨੇ ਕੁ ਕੁਦਰਤੀ ਰੰਗ ਖਾਦੇ ਹਾਂ? ਕੀ ਸਾਡੇ ਪਰਿਵਾਰ ਵਿੱਚ ਹਰ ਕੋਈ ਇਹ ਯਕੀਨੀ ਬਣਾਉਣ ਲਈ ਕਾਫ਼ੀ ਭੋਜਨ ਪ੍ਰਾਪਤ ਕਰਦਾ ਹੈ ਕਿ ਉਹ ਵਧਣ, ਗਲੋ ਕਰਨ ਅਤੇ ਭੱਜਣ? ਸਾਨੂੰ ਕਿਵੇਂ ਪਤਾ ਹੈ? ਕੀ ਕੋਈ ਅਜਿਹਾ ਵਿਅਕਤੀ ਹੈ ਖਾਸ ਤੌਰ ਤੇ ਬੁੱਢੇ ਜਾਂ ਜਵਾਨ, ਜੋ ਸਾਡਾ ਇਸ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਨ ਕਿ ਉਹ ਕਿੰਨਾ ਘੱਟ ਖਾ ਰਹੇ ਹਨ?
 • ਉਨ੍ਹਾਂ ਕਹਾਣੀਆਂ ਬਾਰੇ ਪੁੱਛੋ ਅਤੇ ਸੁਣੋ ਜਦੋਂ ਖਾਣੇ ਕਾਰਨ ਲੋਕ ਬੀਮਾਰ ਹੋ ਜਾਂਦੇ ਹਨ।
 • ਮਾਪਿਆਂ, ਸਿਹਤ ਕਰਮਚਾਰੀਆਂ ਜਾਂ ਹੋਰਾਂ ਤੋਂ ਪਤਾ ਕਰੋ ਕਿ ਉਹਨਾਂ ਨੂੰ ਕਿਵੇਂ ਪਤਾ ਚੱਲਦਾ ਹੈ ਕਿ ਕੋਈ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ।
 • ਇੱਕ ਚਿੱਤਰ ਚਾਰਟ ਬਣਾਓ ਜੋ ਛੋਟੇ ਬੱਚਿਆਂ ਅਤੇ ਵੱਡੇ ਬੱਚਿਆਂ ਲਈ ਖਰਾਬ ਭੋਜਨ ਦਿਖਾਉਂਦਾ ਹੈ ਅਤੇ ਹਰੇਕ ਭੋਜਨ ਦੇ ਸਾਹਮਣੇ ਲਿਖੋ ਕਿ ਇਹ ਬੁਰਾ ਕਿਉਂ ਹੈ।
 • ਪਤਾ ਕਰੋ ਕੀ ਮਾਂਵਾਂ ਆਪਣੇ ਛੋਟੇ ਬੱਚਿਆਂ ਨੂੰ 6 ਮਹੀਨਿਆਂ ਬਾਅਦ ਪਹਿਲੇ ਭੋਜਨ ਵਿੱਚ ਕੀ ਦਿੰਦੀਆਂ ਹਨ? ਉਹ ਕਿੰਨੀ ਵਾਰ ਆਪਣੇ ਬੱਚੇ ਨੂੰ ਦੁੱਧ ਪਿਆਉਂਦੀਆਂ ਹਨ? ਉਹ ਜਵਾਬਾਂ ਨੂੰ ਰਿਕਾਰਡ ਕਰ ਸਕਦੀਆਂ ਹਨ ਅਤੇ ਬਾਅਦ ਵਿੱਚ ਆਪਣੇ ਦੋਸਤਾਂ ਨਾਲ ਇੱਕ ਚਾਰਟ ਬਣਾ ਸਕਦੀਆਂ ਹਨ ਜੋ ਨਤੀਜੇ ਦਿਖਾਉਂਦੇ ਹੋਣ।
 • ਪਤਾ ਕਰੋ ਕਿ ਭਾਈਚਾਰੇ ਦੇ ਜ਼ਿਆਦਾਤਰ ਲੋਕਾਂ ਲਈ ਕਿਹੜਾ ਵਿਟਾਮਿਨ ਭਰਪੂਰ ਭੋਜਨ ਉਪਲਬਧ ਹੈ ਅਤੇ ਇਹ ਭੋਜਨ ਕਿਵੇਂ ਤਿਆਰ ਕੀਤੇ ਜਾਂਦੇ ਹਨ (ਬਾਜ਼ਾਰ ਅਤੇ / ਜਾਂ ਘਰ ਵਿੱਚ)।
 • ਦੇਖੋ ਕਿ ਭੋਜਨ ਕਿਵੇਂ ਤਿਆਰ ਕੀਤਾ ਜਾਂਦਾ ਹੈ, ਪਲੇਟਾਂ ਅਤੇ ਭਾਂਡੇ ਕਿਵੇਂ ਧੋਤੇ ਜਾਂਦੇ ਹਨ ਅਤੇ ਸੁਕਾਏ ਜਾਂਦੇ ਹਨ ਅਤੇ ਜਦੋਂ ਖਾਣਾ ਤਿਆਰ ਕਰਨ ਵਾਲਾ ਵਿਅਕਤੀ ਆਪਣੇ ਹੱਥ ਧੋਂਦਾ ਹੈ, ਜੇਕਰ ਉਹ ਸਹੀ ਤਰੀਕੇ ਨਾਲ ਕਰਦਾ ਹੈ।
 • ਇੱਕ ਹਫ਼ਤੇ ਵਿੱਚ ਹਰ ਰੋਜ਼ ਖਾਦੇ ਜਾਣ ਵਾਲੇ ਭੋਜਨਾਂ ਦੀਆਂ ਤਸਵੀਰਾਂ ਬਣਾਓ ਅਤੇ / ਜਾਂ ਉਨ੍ਹਾਂ ਬਾਰੇ ਲਿਖੋ। ਅਸੀਂ ਤਸਵੀਰਾਂ ਵਿੱਚ ਰੰਗ ਭਰ ਸਕਦੇ ਹਾਂ ਜਾਂ ਸਾਰੇ ਭੋਜਨਾਂ ਲਈ ਰੰਗ ਲੇਬਲ ਲਿਖ ਸਕਦੇ ਹਾਂ।
 • ਪਤਾ ਕਰੋ ਕੀ ਮਾਂਵਾਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਪਹਿਲੇ ਭੋਜਨ ਅਤੇ 6 ਮਹੀਨਿਆਂ ਬਾਅਦ ਦੇ ਭੋਜਨ ਦੇ ਰੂਪ ਵਿੱਚ ਕਿ ਦਿੰਦਿਆਂ ਹਨ ਅਤੇ ਉਹਨਾਂ ਦੇ ਜਵਾਬ ਰਿਕਾਰਡ ਕਰੋ ਅਤੇ ਬਾਅਦ ਵਿੱਚ ਆਪਣੇ ਦੋਸਤਾਂ ਨਾਲ ਇੱਕ ਚਾਰਟ ਬਣਾਉ ਜਿਹੜੇ ਨਤੀਜੇ ਦਿਖਾਉਂਦੇ ਹਨ।
 • ਪਤਾ ਕਰੋ ਕੀ ਛੋਟੇ ਬੱਚਿਆਂ ਅਤੇ ਵੱਡੇ ਬੱਚਿਆਂ ਲਈ ਕਿਹੜੇ ਭੋਜਨ ਚੰਗੇ ਜਾਂ ਖਰਾਬ ਹਨ ਅਤੇ ਕਿਉਂ। ਅਸੀਂ ਇਸ ਭੋਜਨ ਦੀਆਂ ਤਸਵੀਰਾਂ ਬਣਾ ਸਕਦੇ ਹਾਂ ਅਤੇ ਆਪਣੇ ਨਤੀਜੇ ਦਿਖਾਉਂਦਾ ਇੱਕ ਚਾਰਟ ਬਣਾ ਸਕਦੇ ਹਾਂ।
 • ਇਸ ਬਾਰੇ ਪੁੱਛੋ ਕੀ ਛੋਟਾ ਬੱਚਾ ਸਹੀ ਢੰਗ ਨਾਲ ਵੱਧ ਰਿਹਾ ਹੈ ਇਸ ਦੀ ਜਾਂਚ ਕਰਨ ਲਈ ਵਿਕਾਸ ਚਾਰਟ ਕਿਵੇਂ ਕਰਦਾ ਹੈ। ਸੁੱਕੇ ਭੋਜਨ ਜਾਂ ਬੋਤਲ ਵਾਲੇ ਭੋਜਨ ਲਈ ਕਿਹੜੇ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਭੋਜਨ ਨੂੰ ਹੋਰ ਕਿਸ ਤਰ੍ਹਾਂ ਤਾਜ਼ਾ ਰੱਖਿਆ ਜਾਂਦਾ ਹੈ? ਕੁਦਰਤੀ ਰੰਗਦਾਰ ਭੋਜਨ ਕਰਨਾ ਮਹੱਤਵਪੂਰਨ ਕਿਉਂ ਹੈ? ਜਦੋਂ ਲੋਕ ਬੀਮਾਰ ਹੁੰਦੇ ਹਨ ਅਤੇ ਬਾਅਦ ਵਿੱਚ ਉਹਨਾਂ ਲਈ ਕਿਸ ਤਰ੍ਹਾਂ ਦਾ ਭੋਜਨ ਚੰਗਾ ਹੁੰਦਾ ਹੈ।
 • ਸਿਹਤ ਕਰਮਚਾਰੀਆਂ ਤੋਂ ਛਾਤੀ ਦਾ ਦੁੱਧ ਚੁੰਘਾਉਣ ਅਤੇ ਇਹ ਕਿਹੜੇ ਕਾਰਨਾਂ ਕਰਕੇ ਵਧੀਆ ਹੁੰਦਾ ਹੈ ਬਾਰੇ ਪਤਾ ਕਰੋ।
 • ਪੁੱਛੋ ਕਿ ਅਸੀਂ ਬੀਮਾਰ ਬੱਚੇ ਦੀ ਚੰਗਾ ਖਾਣ ਅਤੇ ਪੀਣ ਵਿੱਚ ਕਿਵੇਂ ਮਦਦ ਕਰ ਸਕਦੇ ਹਾਂ?
 • ਪਤਾ ਕਰੋ ਸਾਡੇ ਭਾਈਚਾਰੇ ਵਿੱਚ / ਸਾਡੇ ਦੋਸਤਾਂ ਵਿੱਚ ਕਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਹਨ ਅਤੇ ਕਿਉਂ? ਇਸ ਬਾਰੇ ਪੁੱਛੋ ਕੀ ਛੋਟਾ ਬੱਚੇ ਵਿੱਚ ਮਾਂ ਦਾ ਦੁੱਧ ਵੱਡੇ ਹੋਣ ਵੇਲੇ ਕਿ ਬਦਲਾਅ ਲਿਆ ਸਕਦਾ ਹੈ। ਬੋਤਲਾਂ ਬੱਚੇ ਦੀ ਸਿਹਤ ਲਈ ਹਾਨੀਕਾਰਕ ਕਿਉਂ ਹੋ ਸਕਦੀਆਂ ਹਨ?
 • ਬੱਚੇ ਆਪਣੇ ਵੱਡੇ ਭੈਣ-ਭਰਾਵਾਂ ਅਤੇ ਹੋਰ ਲੋਕਾਂ ਨੂੰ ਇਹ ਪੁੱਛ ਸਕਦੇ ਹਨ ਕਿ ਕੀ ਇਹ ਕਿਵੇਂ ਦੱਸਿਆ ਜਾਵੇ ਕਿ ਭੋਜਨ ਖਰਾਬ ਹੋ ਗਿਆ ਹੈ ਅਤੇ ਖਾਣ ਲਈ ਸੁਰੱਖਿਅਤ ਨਹੀਂ ਹੈ।

ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ www.childrenforhealth.org ਜਾਂ clare@childrenforhealth.org ‘ਤੇ ਸੰਪਰਕ ਕਰੋ।

ਪੰਜਾਬੀ Home