ਬੱਚਿਆਂ ਦੇ ਯਾਦ ਕਰਨ ਅਤੇ ਸਾਂਝੇ ਕਰਨ ਲਈ 100 ਸਿਹਤ ਸਬੰਧੀ ਸੰਦੇਸ਼ 8-14 ਸਾਲ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਸਿਹਤ ਸਿੱਖਿਆ ਸਬੰਧੀ ਸੰਦੇਸ਼ ਸਧਾਰਨ, ਭਰੋਸੇਯੋਗ ਹਨ। ਇਸ ਲਈ ਇਸ ਵਿੱਚ 10-14 ਸਾਲਾਂ ਦੇ ਨੌਜਵਾਨ ਗੱਭਰੂ ਸ਼ਾਮਲ ਹਨ। ਸਾਨੂੰ ਲੱਗਦਾ ਹੈ ਕਿ 10-14 ਸਾਲਾਂ ਦੇ ਨੌਜਵਾਨ ਗੱਭਰੂਆਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਯਕੀਨੀ ਬਣਾਉਣਾ ਲਾਹੇਵੰਦ ਅਤੇ ਮਹੱਤਵਪੂਰਨ ਹੈ ਕਿਉਂਕਿ ਇਸ ਉਮਰ ਦੇ ਬੱਚੇ ਅਕਸਰ ਆਪਣੇ ਪਰਿਵਾਰ ਵਿੱਚ ਛੋਟੇ ਬੱਚਿਆਂ ਦਾ ਧਿਆਨ ਰੱਖਦੇ ਹਨ। ਨਾਲ ਹੀ, ਇਸ ਤਰ੍ਹਾਂ ਆਪਣੇ ਪਰਿਵਾਰਾਂ ਦੀ ਮਦਦ ਕਰਨ ਲਈ ਕੀਤੇ ਜਾ ਰਹੇ ਉਹਨਾਂ ਦੇ ਕੰਮ ਨੂੰ ਸਮਝਣਾ ਅਤੇ ਸ਼ਲਾਘਾ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ।

100 ਸੰਦੇਸ਼ਾਂ ਵਿੱਚ 10 ਪ੍ਰਮੁੱਖ ਸਿਹਤ ਸਬੰਧੀ ਹਰ ਵਿਸ਼ੇ ਬਾਰੇ 10 ਸੰਦੇਸ਼ ਸ਼ਾਮਲ ਹਨ: ਮਲੇਰੀਆ, ਦਸਤ, ਪੋਸ਼ਣ, ਖਾਂਸੀ-ਜ਼ੁਕਾਮ ਅਤੇ ਬਿਮਾਰੀ, ਪੇਟ ਦੇ ਕੀੜੇ, ਪਾਣੀ ਅੱਤੇ ਸਵੱਛਤਾ, ਟੀਕਾਕਰਣ, ਐਚਆਈਵੀ ਅਤੇ ਏਡਸ ਅਤੇ ਦੁਰਘਟਨਾਵਾਂ, ਸੱਟ-ਫੇਟ ਅਤੇ ਮੁੱਢਲੇ ਬਚਪਨ ਵਿੱਚ ਵਿਕਾਸ। ਸਧਾਰਨ ਸਿਹਤ ਸਬੰਧੀ ਸੰਦੇਸ਼ ਮਾਪਿਆਂ ਅਤੇ ਸਿਹਤ ਅਧਿਆਪਕਾਂ ਲਈ ਘਰ, ਸਕੂਲਾਂ, ਕਲੱਬਾਂ ਅਤੇ ਕਲੀਨਿਕਾਂ ਵਿਖੇ ਬੱਚਿਆਂ ਲਈ ਹੁੰਦੇ ਹਨ।

ਇੱਥੇ ਵਿਸ਼ਾ 8: ਆਂਤੜੀਆਂ ਦੇ ਕੀੜੇ ‘ਤੇ 10 ਸੰਦੇਸ਼ ਦਿੱਤੇ ਗਏ ਹਨ

 1. ਲੱਖਾਂ ਬੱਚਿਆਂ ਦੇ ਸਰੀਰ ਦੇ ਅੰਦਰ ਕਈ ਕੀੜੇ ਹੁੰਦੇ ਹਨ, ਇਸ ਸਰੀਰ ਦੇ ਇੱਕ ਹਿੱਸੇ ਵਿੱਚ ਰਹਿੰਦੇ ਹਨ ਜਿਸ ਨੂੰ ਅੰਤੜੀ ਕਹਿੰਦੇ ਹਨ ਅਤੇ ਇਹ ਉਹ ਥਾਂ ਹੈ ਜਿੱਥੇ ਅਸੀਂ ਸਾਡੇ ਵੱਲੋਂ ਖਾਦੇ ਗਏ ਭੋਜਨ ਨੂੰ ਸਾਡੇ ਸਰੀਰ ਵੱਲੋਂ ਵਰਤਿਆ ਜਾਂਦਾ ਹੈ।
 2. ਸਾਡੇ ਸਰੀਰ ਵਿੱਚ ਵੱਖ-ਵੱਖ ਕਿਸਮਾਂ ਦੇ ਕੀੜੇ ਰਹਿ ਸਕਦੇ ਹਨ: ਰਾਉਂਡਵੋਰਮ, ਵਹਿਪਵੋਰਮ, ਹੂਕਵਾਰਮ ਅਤੇ ਬਿਲਹਰਜ਼ੀਆ (ਸਕਿਸਟੋਮਿਆਸਿਸ)। ਇਹਨਾਂ ਤੋਂ ਇਲਾਵਾ ਹੋਰ ਕਈ ਵੀ ਹੁੰਦੇ ਹਨ।
 3. ਕੀੜੇ ਸਾਨੂੰ ਬੀਮਾਰ ਜਾਂ ਕਮਜ਼ੋਰ ਬਣਾ ਸਕਦੇ ਹਾਂ। ਉਹ ਪੇਟ ਦਰਦ, ਖਾਂਸੀ, ਬੁਖਾਰ ਅਤੇ ਬਿਮਾਰੀ ਦਾ ਕਾਰਨ ਬਣ ਸਕਦੇ ਹਨ।
 4. ਕੀੜੇ ਤੁਹਾਡੇ ਸਰੀਰ ਦੇ ਅੰਦਰ ਰਹਿੰਦੇ ਹਨ ਇਸ ਲਈ ਤੁਹਾਨੂੰ ਇਸ ਪਤਾ ਨਹੀਂ ਹੁੰਦਾ ਹੈ ਕਿ ਉਹ ਉੱਥੇ ਮੌਜੂਦ ਹਨ ਪਰ ਕਈ ਵਾਰ ਤੁਸੀਂ ਆਪਣੇ ਮਲ ਵਿੱਚ ਕੀੜਿਆਂ ਨੂੰ ਵੇਖ ਸਕਦੇ ਹੋ।
 5. ਕੀੜੇ ਅਤੇ ਉਨ੍ਹਾਂ ਦੇ ਅੰਡੇ ਕਈ ਤਰੀਕਿਆਂ ਰਾਹੀਂ ਸਾਡੇ ਸਰੀਰ ਵਿੱਚ ਚਲੇ ਜਾਂਦੇ ਹਨ। ਕਈ ਭੋਜਨ ਜਾਂ ਗੰਦੇ ਪਾਣੀ ਰਾਹੀਂ ਆ ਸਕਦੇ ਹਨ। ਬਾਕੀ ਨੰਗੇ ਪੈਰਾਂ ਕਰਕੇ ਵੀ ਜਾ ਸਕਦੇ ਹਨ।
 6. ਡੀ-ਵਾਰਮਿੰਗ ਗੋਲੀਆਂ ਨਾਲ ਕੀੜੇ ਮਾਰਨਾ ਸੌਖਾ ਅਤੇ ਸਸਤਾ ਹੁੰਦਾ ਹੈ। ਇਹ ਸਿਹਤ ਕਰਮਚਾਰੀਆਂ ਦੁਆਰਾ ਕੁੱਝ ਕੀੜਿਆਂ ਲਈ ਹਰ 6 ਜਾਂ 12 ਮਹੀਨਿਆਂ ਜਾਂ ਇਸ ਤੋਂ ਬਾਅਦ ਦਿੱਤੀਆਂ ਜਾਂਦੀਆਂ ਹਨ।
 7. ਕੀੜੇ ਦੇ ਅੰਡੇ ਪਿਸ਼ਾਬ ਅਤੇ ਮਲ ਵਿੱਚ ਰਹਿੰਦੇ ਹਨ। ਲੈਟਰੀਨ ਦੀ ਵਰਤੋਂ ਕਰੋ ਜਾਂ ਪਿਸ਼ਾਬ ਅਤੇ ਮਲ ਦਾ ਸੁਰੱਖਿਅਤ ਨਿਪਟਾਰਾ ਕਰੋ। ਪਿਸ਼ਾਬ ਜਾਂ ਮਲ ਤਿਆਗ ਕਰਨ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਧੋਵੋ ਅਤੇ ਜੇਕਰ ਤੁਸੀਂ ਕਿਸੇ ਛੋਟੇ ਬੱਚੇ ਦੀ ਮਦਦ ਕਰਦੇ ਹੋ ਤਾਂ ਜੋ ਕੀੜੇ ਦੇ ਆਂਡੇ ਨੂੰ ਤੁਹਾਡੇ ਹੱਥਾਂ ਤੇ ਨਾ ਹੋਣ।
 8. ਪਿਸ਼ਾਬ ਕਰਨ ਜਾਂ ਮਲ ਤਿਆਗ ਕਰਨ ਦੇ ਬਾਅਦ ਸਾਬਣ ਨਾਲ ਹੱਥ ਧੋ ਕੇ ਅਤੇ ਭੋਜਨ ਖਾਣ ਜਾਂ ਪੀਣ ਤੋਂ ਪਹਿਲਾਂ ਫਲਾਂ ਅਤੇ ਸਬਜ਼ੀਆਂ ਨੂੰ ਧੋ ਕੇ, ਅਤੇ ਜੁੱਤੀ ਪਾ ਕੇ ਆਪਣੇ ਸਰੀਰ ਵਿੱਚ ਕੀੜੇ ਜਾਣ ਤੋਂ ਰੋਕੋ।
 9. ਕੁੱਝ ਕੀੜੇ ਮਿੱਟੀ ਵਿੱਚ ਰਹਿੰਦੇ ਹਨ ਇਸ ਲਈ ਇਸ ਨੂੰ ਛੋਹਣ ਤੋਂ ਬਾਅਦ ਹਮੇਸ਼ਾ ਆਪਣੇ ਹੱਥ ਸਾਬਣ ਨਾਲ ਧੋਵੋ।
 10. ਜਦੋਂ ਖਾਣ ਲਈ ਸਬਜ਼ੀਆਂ ਜਾਂ ਫਲ ਨੂੰ ਪਾਣੀ ਨਾਲ ਧੋਵੋ, ਤਾਂ ਉਸ ਪਾਣੀ ਦੀ ਵਰਤੋਂ ਕਰੋ ਜਿਸ ਵਿੱਚ ਮਨੁੱਖੀ ਪਿਸ਼ਾਬ ਜਾਂ ਮਲ ਨਾ ਹੋਵੇ।

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਪੇਟ ਦੇ ਕੀੜੇ: ਬੱਚੇ ਕੀ ਕਰ ਸਕਦੇ ਹਨ?

 • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਪੇਟ ਦੇ ਕੀੜੇ ਸਬੰਧੀ ਸੰਦੇਸ਼ ਬਣਾਓ!
 • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂ ਜੋ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
 • ਇਹਨਾਂ ਸੰਦੇਸ਼ਾਂ ਨੂੰ ਹੋਰ ਬੱਚਿਆਂ ਆਪਣੇ ਪਰਿਵਾਰ ਨਾਲ ਸਾਂਝਾ ਕਰੋ।
 • ਸਾਡਾ ਕਵਿਜ਼ ਖੇਡਣ ਲਈ ਆਪਣੇ ਪੈਰਾਂ ਦੇ ਨਾਲ ਵੋਟ’ ਦੀ ਵਰਤੋਂ ਕਰੋ ਅਤੇ ਇਹ ਪਤਾ ਲਗਾਓ ਕਿ ਤੁਸੀਂ ਕੀੜਿਆਂ ਬਾਰੇ ਕਿਨ੍ਹਾਂ ਜਾਣਦੇ ਹੋ।
 • ਕੀੜਿਆਂ ਬਾਰੇ ਇੱਕ ਕਹਾਣੀ ਸੁਣੋ ਤਾਂ ਜੋ ਅਸੀਂ ਇਹ ਸਮਝ ਸਕੀਏ ਕਿ ਅਸੀਂ ਕਿਵੇਂ ਆਪਣੇ ਹੱਥ ਧੋ ਕੇ ਅਤੇ ਆਪਣੇ ਜੁੱਤੀ ਪਹਿਨਣਾ ਯਾਦ ਰੱਖਕੇ ਕੀੜਿਆਂ ਨੂੰ ਫੈਲਣ ਤੋਂ ਰੋਕ ਸਕਦੇ ਹਾਂ।
 • ਪਤਾ ਕਰੋ ਕਿ ਸਾਡੇ ਸਕੂਲ ਵਿੱਚ ਭੋਜਨ ਕਿਵੇਂ ਤਿਆਰ ਕੀਤਾ ਜਾਂਦਾ ਹੈ ਅਤੇ ਸਾਡਾ ਰਸੋਈਆ ਕਿਵੇਂ ਭੋਜਨ ਨੂੰ ਸੁਰੱਖਿਅਤ ਅਤੇ ਕੀੜੇ ਤੋਂ ਮੁਕਤ ਰੱਖਦਾ ਹੈ।
 • ਮਲ ਤੋਂ ਕੀੜਿਆਂ ਦੇ ਫੈਲਣ ਨੂੰ ਰੋਕਣ ਲਈ ਹਮੇਸ਼ਾਂ ਟਾਇਲਟ ਜਾਂ ਲੈਟਰੀਨ ਦੀ ਵਰਤੋਂ ਕਰੋ ਤਾਂ ਜੋ ਉਹ ਜੋ ਉਹ ਮਿੱਟੀ ਅਤੇ ਪਾਣੀ ਵਿੱਚ ਨਾ ਫੈਲਣ।
 • ਆਪਣੇ ਹੱਥਾਂ ਨੂੰ ਸਹੀ ਤਰ੍ਹਾਂ ਧੋਣ ਲਈ, ਸਾਬਣ ਅਤੇ ਪਾਣੀ ਅਤੇ ਸਾਫ਼ ਕੱਪੜੇ ਦੀ ਜਰੂਰਤ ਹੁੰਦੀ ਹੈ।
 • ਸਾਡੇ ਪਰਿਵਾਰ ਦੇ ਲੋਕ ਕੀੜਿਆਂ ਬਾਰੇ ਕੀ ਜਾਣਦੇ ਹਨ ਇਹ ਪਤਾ ਲਗਾਉਣ ਲਈ ਇੱਕ ਸਰਵੇਖਣ ਕਰੋ।
 • ਸ਼ੈਤਾਨ ਕੀੜਿਆਂ ਬਾਰੇ ਅਤੇ ਬੱਚੇ ਕਿਵੇਂ ਇਨ੍ਹਾਂ ਸ਼ੈਤਾਨ ਕੀੜਿਆਂ ਨੂੰ ਆਪਣੇ ਪਰਿਵਾਰ ਦਾ ਭੋਜਨ ਚੋਰੀ ਕਰਨ ਤੋਂ ਰੋਕ ਸਕਦੇ ਹਨ ਸਬੰਧੀ ਇੱਕ ਅਜਿਹਾ ਨਾਟਕ ਤਿਆਰ ਕਰੋ!
 • ਕੱਚੀਆਂ ਸਬਜ਼ੀਆਂ ਖਾਣ ਤੋਂ ਪਹਿਲਾਂ ਇਹਨਾਂ ਨੂੰ ਕੀੜਿਆਂ ਤੋਂ ਸੁਰੱਖਿਅਤ ਅਤੇ ਮੁਕਤ ਰੱਖਣ ਲਈ ਧੋਣ, ਮੀਟ ਚੰਗੀ ਤਰ੍ਹਾਂ ਪਕਾਉਣ ਅਤੇ ਭੋਜਨ ਤਿਆਰ ਕਰਨ ਸਬੰਧੀ ਪੋਸਟਰ ਬਣਾਓ।
 • ਪਤਾ ਕਰੋ ਕਿ ਆਪਣੇ ਪਰਿਵਾਰ,ਕਲਾਸ ਜਾਂ ਸਮੂਹ ਲਈ ਅਸਥਾਈ ਟੂਟੀ ਜਾਂ ਹੈਂਡ ਵਾਸ਼ਿੰਗ ਸਟੇਸ਼ਨ ਕਿਵੇਂ ਬਣਾਇਆ ਜਾਵੇ।
 • ਕਿਸ ਤਰ੍ਹਾਂ ਕੀੜਿਆਂ ਨੂੰ ਫੈਲਣ ਤੋਂ ਰੋਕਿਆ ਜਾਵੇ ਜਾਂ ਕਦੋਂ ਅਤੇ ਕਿਵੇਂ ਆਪਣੇ ਹੱਥ ਧੋਏ ਜਾਣ ਬਾਰੇ ਯਾਦ ਕਰਵਾਉਣ ਲਈ ਹੱਥ ਧੋਣ ਬਾਰੇ ਗਾਣਾ ਤਿਆਰ ਕਰੋ।
 • ਸਬਜ਼ੀਆਂ ਅਤੇ ਫਲ ਨੂੰ ਖਾਣ ਜਾਂ ਤਿਆਰ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਧੋਣ ਬਾਰੇ ਯਾਦ ਕਰਾਉਣ ਬਾਰੇ ਪੋਸਟਰ ਬਣਾਓ।
 • ਅਸੀਂ ਕੀੜਿਆਂ ਨੂੰ ਫੈਲਣ ਤੋਂ ਕਿਵੇਂ ਰੋਕ ਸਕਦੇ ਹਾਂ ਸਬੰਧੀ ਇੱਕ ਨਾਟਕ ਜਾਂ ਪਪੇਟ ਸ਼ੋ ਤਿਆਰ ਕਰੋ।
 • ਕੀੜਿਆਂ ਬਾਰੇ ਸਾਡੀ ਜਾਣਕਾਰੀ ਦੀ ਜਾਂਚ ਕਰਨ ਲਈ ਖਾਲੀ ਥਾਂ ਭਰੋ ਵਾਲੀ ਸ਼ਬਦ ਖੇਡ ਤਿਆਰ ਕਰੋ ਅਤੇ ਖੇਡੋ ਜਾਂ ਕੀ ਸਾਨੂੰ ਇਹ ਪਤਾ ਹੈ ਕਿ ਕੁੱਝ ਕਰਨ ਤੋਂ ਪਹਿਲਾਂ ਆਪਣੇ ਹੱਥ ਕਦੋਂ ਧੋਣੇ ਚਾਹੀਦੇ ਹਨ ਅਤੇ ਕੁੱਝ ਕਰਨ ਤੋਂ ਬਾਅਦ ਆਪਣੇ ਹੱਥ ਕਦੋਂ ਧੋਣੇ ਚਾਹੀਦੇ ਹਨ ਇਹ ਪਤਾ ਲਗਾਉਣ ਇੱਕ ਕਵਿਜ਼ ਤਿਆਰ ਕਰੋ ਅਤੇ ਉਸ ਵਿੱਚ ਸ਼ਾਮਲ ਹੋਵੋ। ਮਦਦ ਲਈ ਹੇਠ ਦਿੱਤੇ ਸਵਾਲਾਂ ਦੀ ਵਰਤੋਂ ਕਰੋ।
 • ਇਹ ਪੁੱਛੋ ਕੀ ਸਾਡਾ ਸਰੀਰ ਸਾਡੇ ਵੱਲੋਂ ਕੀਤੇ ਗਏ ਭੋਜਨ ਦੀ ਵਰਤੋਂ ਕਿਵੇਂ ਕਰਦਾ ਹੈ। ਸਾਡੀ ਵੱਡੀ ਅੰਤੜੀ ਕਿਨ੍ਹੀ ਲੰਮੀ ਹੁੰਦੀ ਹੈ? ਕੀੜੇ ਸਾਡੇ ਭੋਜਨ ਨੂੰ ਕਿਵੇਂ ਖਾਂਦੇ ਹਨ? ਇੱਕ ਟੈਪਵਾਰਮ ਕਿੰਨਾ ਵੱਧ ਸਕਦਾ ਹੈ? ਤੁਸੀਂ ਕੀੜਿਆਂ ਦੀਆਂ ਕਿੰਨੀਆਂ ਕਿਸਮਾਂ ਬਾਰੇ ਜਾਣਦੇ ਹੋ? ਜਿੱਥੇ ਤੁਸੀਂ ਰਹਿੰਦੇ ਹੋ ਉਸ ਥਾਂ ਤੇ ਆਮ ਤੌਰ ਤੇ ਕਿਸ ਤਰ੍ਹਾਂ ਦੇ ਕੀੜੇ ਪਾਏ ਜਾਂਦੇ ਹਨ? ਇਸ ਗੱਲ ਦੇ ਕਿ ਸੰਕੇਤ ਹੁੰਦੇ ਹਨ ਕਿ ਤੁਹਾਡੇ ਪੇਟ ਵਿੱਚ ਕੀੜੇ ਮੌਜੂਦ ਹਨ? ਤੁਹਾਨੂੰ ਡੀ-ਵਾਰਮਿੰਗ ਦਵਾਈ ਕਿੱਥੋਂ ਮਿਲ ਸਕਦੀ ਹੈ ਅਤੇ ਇਹ ਕਿਸਨੂੰ ਲੈਣੀ ਚਾਹੀਦੀ ਹੈ? ਇੱਕ ਕੀੜਾ ਇੱਕ ਦਿਨ ਵਿੱਚ ਕਿੰਨੇ ਅੰਡੇ ਦੇ ਸਕਦਾ ਹੈ? ਕੀੜੇ ਸਾਡੇ ਸਰੀਰ ਤੋਂ ਵਿਟਾਮਿਨ ਏ ਜਿਹੇ ਹੋਰ ਪੌਸ਼ਟਿਕ ਤੱਤ ਅਤੇ ਆਪਣਾ ਭੋਜਨ ਬਣਾ ਸਕਦੇ ਹਨ – ਕੀ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਸਾਨੂੰ ਕਿਸ ਚੀਜ਼ ਲਈ ਵਿਟਾਮਿਨ ਏ ਦੀ ਜ਼ਰੂਰਤ ਹੁੰਦੀ ਹੈ? ਕੀੜਿਆਂ ਦੇ ਛੋਟੀਆਂ ਬੱਚਿਆਂ ਨੂੰ ਲਾਰਵਾ ਕਹਿੰਦੇ ਹਨ। ਕਿਹੜਾ ਕੀੜਾ ਲਾਰਵਾ ਸਾਡੀ ਚਮੜੀ ਰਾਹੀਂ ਸਾਡੇ ਸਰੀਰ ਵਿੱਚ ਜਾਂਦਾ ਹੈ। ਟਾਇਲੈਟ ਜਾਂ ਲੈਟਰੀਨ ਦੀ ਵਰਤੋਂ ਕਰਨਾ ਅਤੇ ਆਪਣੇ ਮਲ ਦਾ ਨਿਪਟਾਰਾ ਕਰਨਾ ਕਿਵੇਂ ਕੀੜਿਆਂ ਨੂੰ ਫੈਲਣ ਤੋਂ ਰੋਕ ਸਕਦਾ ਹੈ? ਕੀ ਸਾਡੇ ਸਕੂਲ ਵਿੱਚ ਡੀ-ਵਾਰਮਿੰਗ ਦਿਨ ਹੁੰਦੇ ਹਨ? ਇਹ ਕਦੋਂ ਹੁੰਦੇ ਹਨ? ਹਰ ਕਿਸੇ ਨੂੰ ਇੱਕੋ ਦਿਨ ਹੀ ਡੀ-ਵਾਰਮਿੰਗ ਟੈਬਲੇਟ ਕਿਉਂ ਦਿੱਤੀ ਜਾਂਦੀ ਹੈ? ਦੁਨੀਆਂ ਵਿੱਚ ਕਿੰਨੇ ਬੱਚੇ ਕੀੜਿਆਂ ਤੋਂ ਪ੍ਰਭਾਵਿਤ ਹਨ? ਅਸੀਂ ਕੀੜਿਆਂ ਨੂੰ ਫੈਲਣ ਤੋਂ ਰੋਕਿਏ ਇਹ ਕਿਉਂ ਮਹੱਤਵਪੂਰਨ ਹੈ। ਸਾਡੀ ਪਾਚਨ ਪ੍ਰਣਾਲੀ ਬਾਰੇ – ਇਹ ਕਿਵੇਂ ਕੰਮ ਕਰਦੀ ਹੈ ਅਤੇ ਕੀੜੇ ਇਹ ਨੂੰ ਕੰਮ ਕਰਨ ਤੋਂ ਕਿਵੇਂ ਰੋਕਦੇ ਹਨ? ਕੀੜੇ ਦਾ ਅੰਡਾ ਕਿੰਨਾਂ ਛੋਟਾ ਹੁੰਦਾ ਹੈ? ਸਭ ਤੋਂ ਛੋਟੀ ਚੀਜ਼ ਕੀ ਹੈ ਜਿਸ ਬਾਰੇ ਤੁਸੀਂ ਜਾਣਦੇ ਹੋ? ਅਸੀਂ ਕਿਵੇਂ ਦੱਸ ਸਕਦੇ ਹਾਂ ਕਿ ਪਾਣੀ ਸਾਫ਼ ਹੈ ਜਾਂ ਗੰਦਾ? ਪੌਧਿਆਂ ਨੂੰ ਵਿਕਸਤ ਹੋਣ ਲਈ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ? ਅਸੀਂ ਅਜਿਹੀ ਖਾਦ ਕਿਸ ਤਰ੍ਹਾਂ ਕਰ ਸਕਦੇ ਹਾਂ ਜੋ ਪੌਦਿਆਂ ਦੇ ਖਾਣ ਲਈ ਸੁਰੱਖਿਅਤ ਹੋਵੇ?

ਅਸਥਾਈ ਟੂਟੀ ਜਾਂ ਹੈਂਡ ਵਾਸ਼ਿੰਗ ਸਟੇਸ਼ਨ ਕਿਵੇਂ ਬਣਾਉਣਾ ਹੈ ਜਾਂ ਖਾਲੀ ਥਾਂ ਭਰੋ ਵਾਲੀ ਸ਼ਬਦ ਖੇਡ ਬਾਰੇ ਵਧੇਰੇ ਖਾਸ ਜਾਣਕਾਰੀ ਲਈ, ਜਾਂ ਕਿਸੇ ਹੋਰ ਚੀਜ਼ ਲਈ, ਕਿਰਪਾ ਕਰਕੇ www.childrenforhealth.org ਜਾਂ clare@childrenforhealth.org ਤੇ ਸੰਪਰਕ ਕਰੋ

ਪੰਜਾਬੀ Home