ਬੱਚਿਆਂ ਦੇ ਯਾਦ ਕਰਨ ਅਤੇ ਸਾਂਝੇ ਕਰਨ ਲਈ 100 ਸਿਹਤ ਸਬੰਧੀ ਸੰਦੇਸ਼ 8-14 ਸਾਲ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਸਿਹਤ ਸਿੱਖਿਆ ਸਬੰਧੀ ਸੰਦੇਸ਼ ਸਧਾਰਨ, ਭਰੋਸੇਯੋਗ ਹਨ। ਇਸ ਲਈ ਇਸ ਵਿੱਚ 10-14 ਸਾਲਾਂ ਦੇ ਨੌਜਵਾਨ ਗੱਭਰੂ ਸ਼ਾਮਲ ਹਨ। ਸਾਨੂੰ ਲੱਗਦਾ ਹੈ ਕਿ 10-14 ਸਾਲਾਂ ਦੇ ਨੌਜਵਾਨ ਗੱਭਰੂਆਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਯਕੀਨੀ ਬਣਾਉਣਾ ਲਾਹੇਵੰਦ ਅਤੇ ਮਹੱਤਵਪੂਰਨ ਹੈ ਕਿਉਂਕਿ ਇਸ ਉਮਰ ਦੇ ਬੱਚੇ ਅਕਸਰ ਆਪਣੇ ਪਰਿਵਾਰ ਵਿੱਚ ਛੋਟੇ ਬੱਚਿਆਂ ਦਾ ਧਿਆਨ ਰੱਖਦੇ ਹਨ। ਨਾਲ ਹੀ, ਇਸ ਤਰ੍ਹਾਂ ਆਪਣੇ ਪਰਿਵਾਰਾਂ ਦੀ ਮਦਦ ਕਰਨ ਲਈ ਕੀਤੇ ਜਾ ਰਹੇ ਉਹਨਾਂ ਦੇ ਕੰਮ ਨੂੰ ਸਮਝਣਾ ਅਤੇ ਸ਼ਲਾਘਾ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ।

100 ਸੰਦੇਸ਼ਾਂ ਵਿੱਚ 10 ਪ੍ਰਮੁੱਖ ਸਿਹਤ ਸਬੰਧੀ ਹਰ ਵਿਸ਼ੇ ਬਾਰੇ 10 ਸੰਦੇਸ਼ ਸ਼ਾਮਲ ਹਨ: ਮਲੇਰੀਆ, ਦਸਤ, ਪੋਸ਼ਣ, ਖਾਂਸੀ-ਜ਼ੁਕਾਮ ਅਤੇ ਬਿਮਾਰੀ, ਪੇਟ ਦੇ ਕੀੜੇ, ਪਾਣੀ ਅੱਤੇ ਸਵੱਛਤਾ, ਟੀਕਾਕਰਣ, ਐਚਆਈਵੀ ਅਤੇ ਏਡਸ ਅਤੇ ਦੁਰਘਟਨਾਵਾਂ, ਸੱਟ-ਫੇਟ ਅਤੇ ਮੁੱਢਲੇ ਬਚਪਨ ਵਿੱਚ ਵਿਕਾਸ। ਸਧਾਰਨ ਸਿਹਤ ਸਬੰਧੀ ਸੰਦੇਸ਼ ਮਾਪਿਆਂ ਅਤੇ ਸਿਹਤ ਅਧਿਆਪਕਾਂ ਲਈ ਘਰ, ਸਕੂਲਾਂ, ਕਲੱਬਾਂ ਅਤੇ ਕਲੀਨਿਕਾਂ ਵਿਖੇ ਬੱਚਿਆਂ ਲਈ ਹੁੰਦੇ ਹਨ।

ਇਹ ਵਿਸ਼ਾ 9: ਦੁਰਘਟਨਾਵਾਂ ਅਤੇ ਬੀਮਾਰੀਆਂ ਰੋਕਣਾ ‘ਤੇ 10 ਸੰਦੇਸ਼ ਹਨ

 1. ਭੋਜਨ ਬਣਾਉਣ ਦੇ ਖੇਤਰ ਵੱਡੇ ਬੱਚਿਆਂ ਲਈ ਖਤਰਨਾਕ ਹੁੰਦੇ ਹਨ। ਉਨ੍ਹਾਂ ਨੂੰ ਅੱਗ ਅਤੇ ਤਿੱਖੀਆਂ ਜਾਂ ਭਾਰੀ ਵਸਤੂਆਂ ਤੋਂ ਦੂਰ ਰੱਖੋ।
 2. ਬੱਚਿਆਂ ਨੂੰ ਅੱਗ ਨੇੜੇ ਸਾਂਹ ਲੈਣ ਤੋਂ ਬਚਣਾ ਚਾਹੀਦਾ ਹੈ। ਇਹ ਬਿਮਾਰੀ ਅਤੇ ਖਾਂਸੀ ਦਾ ਕਾਰਨ ਹੋ ਸਕਦਾ ਹੈ।
 3. ਕਿਸੇ ਵੀ ਜ਼ਹਿਰੀਲੀ ਚੀਜ਼ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਜ਼ਹਿਰ ਨੂੰ ਖਾਲੀ ਬੋਤਲਾਂ ਵਿੱਚ ਨਾ ਰੱਖੋ।
 4. ਜੇਕਰ ਬੱਚਾ ਮਚ ਗਿਆ ਹੈ, ਤਾਂ ਮੱਚੀ ਹੋਈ ਥਾਂ ‘ਤੇ ਦਰਦ ਘੱਟ ਹੋਣ ਤੱਕ ਠੰਡਾ ਪਾਣੀ ਪਾਓ (ਮਿੰਟ ਜਾਂ ਇਸ ਤੋਂ ਜ਼ਿਆਦਾ)।
 5. ਵਾਹਨ ਅਤੇ ਸਾਈਕਲ ਕਾਰਨ ਹਰ ਰੋਜ਼ ਕਈ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਸੱਟ-ਫੇਟ ਲੱਗਦੀ ਹੈ। ਸਾਰੀਆਂ ਵਾਹਨਾਂ ਤੋਂ ਸੁਰੱਖਿਅਤ ਰਹੋ ਅਤੇ ਦੂਸਰਿਆਂ ਨੂੰ ਵੀ ਦੱਸੋ ਕਿ ਕਿਵੇਂ ਸੁਰੱਖਿਅਤ ਰਹਿਣਾ ਹੈ।
 6. ਛੋਟੇ ਬੱਚਿਆਂ ਲਈ ਚਾਕੂ, ਕੱਚ, ਇਲੈਕਟ੍ਰਿਕ ਪਲੱਗ, ਤਾਰ, ਨਹੁੰ, ਪਿੰਨ ਆਦਿ ਵਰਗੇ ਖ਼ਤਰਿਆਂ ਵੱਲ ਧਿਆਨ ਦਿਓ।
 7. ਛੋਟੇ ਬੱਚਿਆਂ ਨੂੰ ਗੰਦਗੀ ਖਾਣ ਜਾਂ ਆਪਣੇ ਮੂੰਹ ਵਿੱਚ ਚੀਜ਼ਾਂ ਪਾਉਣ ਜਾਂ ਮੁੰਹ ਦੇ ਨੇੜੇ ਚੀਜਾਂ (ਜਾਂ ਸਿੱਕੇ, ਬਟਨਾਂ) ਨੂੰ ਲਿਆਉਣ ਤੋਂ ਰੋਕੋ, ਕਿਉਂਕਿ ਇਹ ਸਾਹ ਲੈਣ ਵਿੱਚ ਰੁਕਾਵਟ ਬਣ ਸਕਦੇ ਹਨ।
 8. ਛੋਟੇ ਬੱਚਿਆਂ ਨੂੰ ਪਾਣੀ ਦੇ ਨੇੜੇ ਖੇਡਣ ਤੋਂ ਰੋਕੋ ਕਿਉਂਕਿ ਉਹ (ਨਦੀਆਂ, ਝੀਲਾਂ, ਤਲਾਬਾਂ, ਖੂਹਾਂ) ਵਿੱਚ ਡਿੱਗ ਸਕਦੇ ਹਨ।
 9. ਘਰ ਜਾਂ ਸਕੂਲ ਲਈ ਮੁਢੱਲੀ ਸਹਾਇਤਾ ਕਿੱਟ (ਸਾਬਣ, ਕੈਚੀ, ਕੀਟਾਣੂਨਾਸ਼ਕ ਅਤੇ ਐਂਟੀਸੈਪਟੀਕ ਕ੍ਰੀਮ, ਕਾਟਨ ਉੱਨ, ਥਰਮਾਮੀਟਰ, ਪੱਟਿਆਂ/ਪਲਾਸਟਰ ਅਤੇ ਓਆਰਐਸ) ਤਿਆਰ ਕਰੋ।
 10. ਜਦੋਂ ਤੁਸੀਂ ਵੱਡੇ ਬੱਚੇ ਨਾਲ ਕਿਸੇ ਨਵੀਂ ਥਾਂ ਤੇ ਜਾਂਦੇ ਹੋ ਥਾਂ ਸਾਵਧਾਨ ਰਹੋ। ਜਿਨ੍ਹਾਂ ਚੀਜ਼ਾਂ ਤੋਂ ਵੱਡੇ ਬੱਚਿਆਂ ਨੂੰ ਖਤਰਾ ਹੋਵੇ ਉਨ੍ਹਾਂ ਵੱਲ ਧਿਆਨ ਦਿਓ।

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਦੁਰਘਟਨਾਵਾਂ ਅਤੇ ਬੀਮਾਰੀਆਂ ਰੋਕਣਾ: ਬੱਚੇ ਕਿ ਕਰ ਸਕਦੇ ਹਨ?

 • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਆਪਣਾ ਦੁਰਘਟਨਾਵਾਂ ਅਤੇ ਬੀਮਾਰੀਆਂ ਰੋਕਣਾ ਸਬੰਧੀ ਸੰਦੇਸ਼ ਬਣਾਓ
 • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂ ਜੋ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
 • ਇਹਨਾਂ ਸੰਦੇਸ਼ਾਂ ਨੂੰ ਹੋਰ ਬੱਚਿਆਂ ਆਪਣੇ ਪਰਿਵਾਰ ਨਾਲ ਸਾਂਝਾ ਕਰੋ!
 • ਜ਼ਹਿਰ ਨੂੰ ਸੁਰੱਖਿਅਤ ਢੰਗ ਨਾਲ ਰੱਖਣ ਬਾਰੇ ਪੋਸਟਰ ਬਣਾਓ: ਉਨ੍ਹਾਂ ਨੂੰ ਕਿਵੇਂ ਸੰਭਾਲਣਾ ਹੈ, ਉਨ੍ਹਾਂ ਤੇ ਲੇਬਲ ਲਗਾਉ ਅਤੇ ਬੱਚਿਆਂ ਤੋਂ ਦੂਰ ਰੱਖੋ।
 • ਇੱਕ ਮੁਢੱਲੀ ਸਹਾਇਤਾ ਕਿਟ ਬਣਾਓ ਜੋ ਅਸੀਂ ਕਿਸੇ ਦੇ ਜਖਮੀ ਹੋਣ ਵਰਤ ਸਕਦੇ ਹਾਂ।
 • ਅਜਿਹੇ ਖਿਡੌਣੇ ਬਣਾਓ ਜੋ ਛੋਟੇ ਬੱਚਿਆਂ ਲਈ ਸੁਰੱਖਿਅਤ ਹੋਣ।
 • ਇੱਕ ਰੱਸੀ ਬਣਾਓ ਅਤੇ ਨਦੀ ਜਾਂ ਝੀਲ ਲਈ ਫਲੋਟ ਕਰੋ ਤਾਂਕਿ ਇਸ ਨੂੰ ਕਿਸੇ ਐਮਰਜੈਂਸੀ ਸਥਿਤੀ ਵਿੱਚ ਵਰਤਿਆ ਜਾ ਸਕੇ।
 • ਸਾਡੇ ਸਕੂਲ ਲਈ ਇੱਕ ਮੁਢੱਲੀ ਸਹਾਇਤਾ ਕਿਟ ਬਣਾਓ।
 • ਹਰੇਕ ਦੀ ਬੱਚਿਆਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣ ਲਈ ਸੁਰੱਖਿਆ ਮੁਹਿੰਮ ਤਿਆਰ ਕਰੋ।
 • ਸਾਡੇ ਭਾਈਚਾਰੇ ਵਿੱਚ ਪਾਣੀ ਕਿੱਥੇ ਹੈ ਜਿੱਥੇ ਬੱਚਿਆਂ ਨੂੰ ਡੁੱਬਣ ਦਾ ਖ਼ਤਰਾ ਹੈ ਅਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਕੀ ਕੀਤਾ ਜਾ ਸਕਦਾ ਹੈ ਇਹ ਪਤਾ ਕਰਨ ਲਈ ਇੱਕ ਸਰਵੇਖਣ ਕਰੋ।
 • ਇਹ ਖੇਡੋ ਪਰ ਕਿਉਂ? ਘਰ ਵਿਖੇ ਹੋਣ ਵਾਲਿਆਂ ਘਟਨਾਵਾਂ ਲਈ ਖੇਡ ।
 • ਸਾਡੇ ਘਰਾਂ ਨੂੰ ਸੁਰੱਖਿਅਤ ਬਣਾਉਣ ਦੇ ਤਰੀਕਿਆਂ ਬਾਰੇ ਸੋਚੋ ਅਤੇ ਪੋਸਟਰਾਂ, ਗਾਣਿਆਂ ਅਤੇ ਨਾਟਕਾਂ ਨਾਲ ਵਿਚਾਰ ਸਾਂਝੇ ਕਰੋ।
 • ਇੱਕ ਸਿਹਤ ਕਰਮਚਾਰੀ ਤੋਂ ਪਤਾ ਕਰੋ ਕਿ ਘਰ ਅਤੇ ਸਕੂਲ ਲਈ ਸਾਨੂੰ ਮੁਢੱਲੀ ਸਹਾਇਤਾ ਕਿੱਟ ਵਿੱਚ ਕੀ-ਕੀ ਚਾਹੀਦਾ ਹੈ।
 • ਇੱਕ ਪੋਸਟਰ ਜਾਂ ਸਕੈਚ ਵਿੱਚ ਖ਼ਤਰੇ ਸਪਾਟ ਕਰੋ ਬਣਾਓ ਅਤੇ ਖੇਡੋ ਅਤੇ ਵੇਖੋ ਕਿ ਕੀ ਅਸੀਂ ਦੁਰਘਟਨਾਵਾਂ ਦੇ ਸਾਰੇ ਜੋਖਮ ਲੱਭ ਸਕਦੇ ਹਾਂ।
 • ਸੜਕ ਤੇ ਬੱਚਿਆਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣ ਲਈ ਮੁਹਿੰਮ ਸ਼ੁਰੂ ਕਰੋ।
 • ਜਦੋਂ ਅਸੀਂ ਕਿਸੇ ਬੱਚੇ ਦੀ ਦੇਖਭਾਲ ਕਰ ਰਹੇ ਹੁੰਦੇ ਹਾਂ ਤਾਂ ਸੁਰੱਖਿਆ ਬਾਰੇ ਜਾਗਰੂਕ ਹੋਣ ਲਈ ਨਾਟਕ ਖੇਡੋ।
 • ਬੁਨਿਆਦੀ ਮੁੱਢਲੀ ਸਹਾਇਤਾ ਬਾਰੇ ਸਿੱਖੋ, ਤਾਂ ਕਿ ਅਸੀਂ ਐਮਰਜੈਂਸੀ ਵਿੱਚ ਮਦਦ ਕਰ ਸਕੀਏ, ਆਪਣੇ ਮੁੱਢਲੀ ਸਹਾਇਤਾ ਹੁਨਰ ਨੂੰ ਵਿਕਸਤ ਕਰਨ ਅਤੇ ਉਸ ਦਾ ਅਭਿਆਸ ਕਰਨ ਲਈ ਨਾਟਕ ਖੇਡੋ, ਅਤੇ ਇਸ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰੋ।
 • ਸਾਡੇ ਘਰਾਂ ਵਿੱਚ ਵੱਡੇ ਬੱਚਿਆਂ ਨੂੰ ਹੋਣ ਵਾਲੇ ਖਤਰਿਆਂ ਨੂੰ ਦੇਖੋ ਅਤੇ ਪਤਾ ਕਰੋ।
 • ਅਸੀਂ ਛੋਟੇ ਬੱਚਿਆਂ ਨੂੰ ਸੱਤ ਲੱਗਣ ਦੇ ਜ਼ੋਖਮ ਬਾਰੇ ਕੀ ਜਾਣਦੇ ਹਾਂ ਇਸ ਬਾਰੇ ਵੱਡਿਆਂ ਨਾਲ ਵਿਚਾਰ ਸਾਂਝਾ ਕਰੋ।
 • ਜਦੋਂ ਬੱਚੇ ਦਾ ਸਾਂਹ ਘੁੱਟ ਜਾਂਦਾ ਹੈ ਤਾਂ ਉਸ ਸਮੇਂ ਕਿ ਕਰਨਾ ਚਾਹੀਦਾ ਹੈ ਇਸ ਬਾਰੇ ਜਾਣੋ ਅਤੇ ਆਪਣੇ ਮਾਤਾ-ਪਿਤਾ, ਨਾਨਾ-ਨਾਨੀ ਅਤੇ ਭੈਣਾਂ-ਭਰਾਵਾਂ ਨੂੰ ਇਸ ਬਾਰੇ ਦੱਸੋ|
 • ਆਮ ਖ਼ਤਰਿਆਂ ਨੂੰ ਲੱਭਣਾ ਸਿੱਖੋ ਜਿੱਥੇ ਸੜਨ, ਡਿੱਗਣ, ਡੁੱਬਣ ਜਾਂ ਆਵਾਜਾਈ ਨਾਲ ਵਿਅਸਤ ਸੜਕਾਂ ਦਾ ਖ਼ਤਰਾ ਹੋਵੇ|
 • ਇਸ ਬਾਰੇ ਪੁੱਛੋ ਕਿ ਘਰ ਵਿਖੇ ਸੜਨ ਦੇ ਜ਼ੋਖਮ ਕੀ ਹਨ? ਜੇਕਰ ਕੋਈ ਸੜ ਜਾਂਦਾ ਹੈ ਤਾਂ ਸਾਨੂੰ ਕਿ ਕਰਨਾ ਚਾਹੀਦਾ ਹੈ। ਰਸੋਈ ਵਿੱਚ ਗਰਮ ਚੀਜ਼ਾਂ ਅਤੇ ਗਰਮ ਤਰਲ ਤੋਂ ਬੱਚਿਆਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ? ਕੀ ਲੋਕ ਆਪਣੇ ਛੋਟੇ ਬੱਚਿਆਂ ਅਤੇ ਵੱਡੇ ਬੱਚਿਆਂ ਨੂੰ ਖਤਰੇ ਤੋਂ ਦੂਰ ਰੱਖਦੇ ਹਨ? – ਕਿਵੇਂ? ਨੌਜਵਾਨ ਬੱਚਿਆਂ ਜਾਂ ਬਾਲਗ਼ਾਂ ਦੇ ਮੁਕਾਬਲੇ ਛੋਟੇ ਬੱਚਿਆਂ ਅਤੇ ਵੱਡੇ ਬੱਚਿਆਂ ਨੂੰ ਸਾਂਹ ਘੁੱਟਣ ਦਾ ਖਤਰਾ ਜ਼ਿਆਦਾ ਕਿਉਂ ਹੁੰਦਾ ਹੈ? ਅਸੀਂ ਆਪਣੇ ਆਪ ਨੂੰ ਖਤਰੇ ਵਿੱਚ ਪਾਏ ਬਿਨ੍ਹਾਂ ਪਾਣੀ ਵਿੱਚ ਫਸੇ ਵਿਅਕਤੀ ਦੀ ਮਦਦ ਕਿਵੇਂ ਕਰ ਸਕਦੇ ਹਾਂ?

ਅਸਥਾਈ ਟੂਟੀ ਕਿਵੇਂ ਬਣਾਉਣੀ ਹੈ ਜਾਂ ਮੁਢੱਲੀ ਚਿਕਿਤਸਾ ਕਿੱਟ ਵਿੱਚ ਕੀ ਸ਼ਾਮਲ ਕਰਨਾ ਹੈ ਜਾਂ ਖਤਰਾ ਪਤਾ ਕਰੋ ਦੀ ਉਦਾਹਰਨ ਬਾਰੇ ਵਧੇਰੀ ਖਾਸ ਜਾਣਕਾਰੀ ਲਈ, ਕਿਰਪਾ ਕਰਕੇ www.childrenforhealth.org ਜਾਂ clare@childrenforhealth.org ਤੇ ਸੰਪਰਕ ਕਰੋ

ਪੰਜਾਬੀ Home