ਬੱਚਿਆਂ ਦੇ ਯਾਦ ਕਰਨ ਅਤੇ ਸਾਂਝੇ ਕਰਨ ਲਈ 100 ਸਿਹਤ ਸਬੰਧੀ ਸੰਦੇਸ਼ 8-14 ਸਾਲ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਸਿਹਤ ਸਿੱਖਿਆ ਸਬੰਧੀ ਸੰਦੇਸ਼ ਸਧਾਰਨ, ਭਰੋਸੇਯੋਗ ਹਨ। ਇਸ ਲਈ ਇਸ ਵਿੱਚ 10-14 ਸਾਲਾਂ ਦੇ ਨੌਜਵਾਨ ਗੱਭਰੂ ਸ਼ਾਮਲ ਹਨ। ਸਾਨੂੰ ਲੱਗਦਾ ਹੈ ਕਿ 10-14 ਸਾਲਾਂ ਦੇ ਨੌਜਵਾਨ ਗੱਭਰੂਆਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਯਕੀਨੀ ਬਣਾਉਣਾ ਲਾਹੇਵੰਦ ਅਤੇ ਮਹੱਤਵਪੂਰਨ ਹੈ ਕਿਉਂਕਿ ਇਸ ਉਮਰ ਦੇ ਬੱਚੇ ਅਕਸਰ ਆਪਣੇ ਪਰਿਵਾਰ ਵਿੱਚ ਛੋਟੇ ਬੱਚਿਆਂ ਦਾ ਧਿਆਨ ਰੱਖਦੇ ਹਨ। ਨਾਲ ਹੀ, ਇਸ ਤਰ੍ਹਾਂ ਆਪਣੇ ਪਰਿਵਾਰਾਂ ਦੀ ਮਦਦ ਕਰਨ ਲਈ ਕੀਤੇ ਜਾ ਰਹੇ ਉਹਨਾਂ ਦੇ ਕੰਮ ਨੂੰ ਸਮਝਣਾ ਅਤੇ ਸ਼ਲਾਘਾ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ।

100 ਸੰਦੇਸ਼ਾਂ ਵਿੱਚ 10 ਪ੍ਰਮੁੱਖ ਸਿਹਤ ਸਬੰਧੀ ਹਰ ਵਿਸ਼ੇ ਬਾਰੇ 10 ਸੰਦੇਸ਼ ਸ਼ਾਮਲ ਹਨ: ਮਲੇਰੀਆ, ਦਸਤ, ਪੋਸ਼ਣ, ਖਾਂਸੀ-ਜ਼ੁਕਾਮ ਅਤੇ ਬਿਮਾਰੀ, ਪੇਟ ਦੇ ਕੀੜੇ, ਪਾਣੀ ਅੱਤੇ ਸਵੱਛਤਾ, ਟੀਕਾਕਰਣ, ਐਚਆਈਵੀ ਅਤੇ ਏਡਸ ਅਤੇ ਦੁਰਘਟਨਾਵਾਂ, ਸੱਟ-ਫੇਟ ਅਤੇ ਮੁੱਢਲੇ ਬਚਪਨ ਵਿੱਚ ਵਿਕਾਸ। ਸਧਾਰਨ ਸਿਹਤ ਸਬੰਧੀ ਸੰਦੇਸ਼ ਮਾਪਿਆਂ ਅਤੇ ਸਿਹਤ ਅਧਿਆਪਕਾਂ ਲਈ ਘਰ, ਸਕੂਲਾਂ, ਕਲੱਬਾਂ ਅਤੇ ਕਲੀਨਿਕਾਂ ਵਿਖੇ ਬੱਚਿਆਂ ਲਈ ਹੁੰਦੇ ਹਨ।

ਇੱਥੇ ਵਿਸ਼ਾ 10: ਐਚਆਈਵੀ ਅਤੇ ਏਡਜ਼ ‘ਤੇ 10 ਸੁਨੇਹੇ ਦਿੱਤੇ ਗਏ ਹਨ

 1. ਸਾਡਾ ਸਰੀਰ ਚਮਤਕਾਰੀ ਹੈ, ਅਤੇ ਇਹ ਹਰ ਦਿਨ ਕਈ ਖਾਸ ਤਰੀਕਿਆਂ ਨਾਲ ਸਾਹ ਲੈਣ, ਖਾਣ, ਪੀਣ ਜਾਂ ਛੂਹਣ ਤੋਂ ਆਉਣ ਵਾਲੇ ਜੀਵਾਣੂਆਂ ਕਰਕੇ ਹੋਣ ਵਾਲਿਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ|
 2. ਐਚਆਈਵੀ ਇੱਕ ਕੀੜਾ ਹੈ ਜਿਸ ਨੂੰ ਵਾਇਰਸ ਕਹਿੰਦੇ ਹਨ (‘ਵੀ’ ਮਤਲਬ ਵਾਇਰਸ)| ਇਹ ਇੱਕ ਖਾਸ ਖਤਰਨਾਕ ਵਾਇਰਸ ਹੈ ਜਿਸ ਕਾਰਨ ਸਾਡਾ ਸਰੀਰ ਹੋਰ ਕੀੜਿਆਂ ਤੋਂ ਆਪਣਾ ਬਚਾਅ ਕਰਨ ਵਿੱਚ ਅਸਫਲ ਹੋ ਜਾਂਦਾ ਹੈ|
 3. ਵਿਗਿਆਨੀਆਂ ਨੇ ਅਜਿਹੀਆਂ ਦਵਾਈਆਂ ਬਣਾਈਆਂ ਹਨ ਜੋ ਐਚਆਈਵੀ ਨੂੰ ਖਤਰਨਾਕ ਹੋਣ ਤੋਂ ਰੋਕਦੀਆਂ ਹਨ ਪਰ ਕਿਸੇ ਵੀ ਵਿਅਕਤੀ ਨੂੰ ਸਰੀਰ ਵਿੱਚੋਂ ਇਸ ਨੂੰ ਪੂਰੀ ਤਰ੍ਹਾਂ ਕੱਢਣ ਦਾ ਰਸਤਾ ਨਹੀਂ ਮਿਲਿਆ ਹੈ|
 4. ਸਮਾਂ ਬੀਤਣ ਦੇ ਬਾਅਦ ਅਤੇ ਬਿਨ੍ਹਾਂ ਦਵਾਈ ਦੇ, ਐਚਆਈਵੀ ਨਾਲ ਪੀੜਤ ਲੋਕਾਂ ਨੂੰ ਏਡਜ਼ ਹੋ ਜਾਂਦਾ ਹੈ| ਏਡਜ਼ ਗੰਭੀਰ ਬੀਮਾਰੀਆਂ ਦਾ ਇੱਕ ਸਮੂਹ ਹੈ ਜੋ ਸਰੀਰ ਨੂੰ ਕਮਜ਼ੋਰ ਅਤੇ ਹੋਰ ਕਮਜ਼ੋਰ ਬਣਾ ਦਿੰਦਾ ਹੈ|
 5. ਐਚਆਈਵੀ ਅਦ੍ਰਿਸ਼ ਹੁੰਦਾ ਹੈ ਅਤੇ ਸਰੀਰ ਵਿੱਚ ਲਹੂ ਅਤੇ ਹੋਰ ਤਰਲ ਪਦਾਰਥਾਂ ਵਿੱਚ ਰਹਿੰਦਾ ਹੈ ਜੋ ਸੈਕਸ ਦੌਰਾਨ ਬਣਦੇ ਹਨ| ਐਚਆਈਵੀ (1) ਸੈਕਸ ਦੌਰਾਨ, (2) ਸੰਕ੍ਰਮਣ ਵਾਲੀਆਂ ਮਾਵਾਂ ਤੋਂ ਬੱਚੇ ਤੱਕ ਅਤੇ (3) ਖੂਨ ਰਾਹੀਂ ਹੋ ਸਕਦਾ ਹੈ|
 6. ਲੋਕ (1) ਸੈਕਸ ਨਾ ਕਰਕੇ, (2) ਕਿਸੇ ਭਰੋਸੇਮੰਦ ਰਿਸ਼ਤੇ ਵਿੱਚ ਬਣੇ ਰਹਿ ਕੇ ਜਾਂ (3) ਕੰਡੋਮ (ਸੁਰੱਖਿਅਤ ਸੈਕਸ) ਦੀ ਵਰਤੋਂ ਕਰਕੇ ਸੈਕਸ ਕਰਨਾ ਆਦਿ ਰਾਹੀਂ ਸੈਕਸ ਦੌਰਾਨ ਆਪਣੇ ਆਪ ਨੂੰ ਐਚਆਈਵੀ ਹੋਣ ਤੋਂ ਬਚਾ ਸਕਦੇ ਹਨ|
 7. ਤੁਸੀਂ ਐਚਆਈਵੀ ਅਤੇ ਏਡਜ਼ ਨਾਲ ਪੀੜਤ ਲੋਕਾਂ ਨਾਲ ਖੇਡ ਸਕਦੇ ਹੋ, ਖਾਣਾ ਸਾਂਝਾ ਕਰ ਸਕਦੇ ਹੋ, ਉਨ੍ਹਾਂ ਦਾ ਪਾਣੀ ਪੀ ਸਕਦੇ ਹੋ, ਹੱਥ ਫੜ ਸਕਦੇ ਹੋ ਅਤੇ ਉਨ੍ਹਾਂ ਨੂੰ ਜੱਫੀ ਪਾ ਸਕਦੇ ਹੋ| ਇਹ ਕਿਰਿਆਵਾਂ ਸੁਰੱਖਿਅਤ ਹਨ ਅਤੇ ਤੁਸੀਂ ਇਸ ਤਰੀਕੇ ਨਾਲ ਵਾਇਰਸ ਤੋਂ ਪ੍ਰਭਾਵਿਤ ਨਹੀਂ ਹੋਵੋਗੇ|
 8. ਐਚਆਈਵੀ ਅਤੇ ਏਡਸ ਵਾਲੇ ਲੋਕ ਕਦੇ-ਕਦੇ ਡਰ ਅਤੇ ਉਦਾਸੀ ਮਹਿਸੂਸ ਕਰਦੇ ਹਨ| ਹਰ ਕਿਸੇ ਵਾਂਗ, ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਿਆਰ ਅਤੇ ਸਹਾਇਤਾ ਦੀ ਲੋੜ ਹੁੰਦੀ ਹੈ| ਉਹਨਾਂ ਨੂੰ ਆਪਣੀਆਂ ਚਿੰਤਾਵਾਂ ਬਾਰੇ ਗੱਲ ਕਰਨ ਦੀ ਲੋੜ ਹੁੰਦੀ ਹੈ।
 9. ਆਪਣੇ ਆਪ ਅਤੇ ਦੂਜਿਆਂ ਦੀ ਮਦਦ ਕਰਨ ਲਈ, ਉਹ ਲੋਕ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਐਚਆਈਵੀ ਜਾਂ ਏਡਜ਼ ਹੋ ਸਕਦਾ ਹੈ, ਉਨ੍ਹਾਂ ਨੂੰ ਜਾਂਚ ਅਤੇ ਸਲਾਹ ਲਈ ਕਲੀਨਿਕ ਜਾਂ ਹਸਪਤਾਲ ਜਾਣਾ ਚਾਹੀਦਾ ਹੈ|
 10. ਜ਼ਿਆਦਾਤਰ ਦੇਸ਼ਾਂ ਵਿੱਚ, ਜਿਹੜੇ ਲੋਕ ਐਚਆਈਵੀ ਪਾਜ਼ਿਟਿਵ ਹਨ, ਉਨ੍ਹਾਂ ਨੂੰ ਮਦਦ ਅਤੇ ਇਲਾਜ ਮਿਲਦੀ ਹੈ| ਐਂਟੀਰੋਟਰੋਵਾਇਰਲ ਥੈਰੇਪੀ (ਏਆਰਟੀ) ਦਵਾਈ ਉਹਨਾਂ ਨੂੰ ਲੰਮੇ ਸਮੇਂ ਤੱਕ ਜਿਉਣ ਵਿੱਚ ਮਦਦ ਕਰਦੀ ਹੈ|

ਇਨ੍ਹਾਂ ਸਿਹਤ ਸੁਨੇਹਿਆਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਦੁਆਰਾ ਕੀਤੀ ਗਈ ਹੈ ਅਤੇ ਉਹ ORB ਸਿਹਤ ਦੀ ਵੈਬਸਾਈਟ ‘ਤੇ ਵੀ ਉਪਲਬਧ ਹਨ: www.health-orb.org.

ਇੱਥੇ ਗਤੀਵਿਧੀਆਂ ਲਈ ਕੁੱਝ ਵਿਚਾਰ ਦਿੱਤੇ ਗਏ ਹਨ, ਜੋ ਬੱਚੇ ਵਿਸ਼ੇ ਨੂੰ ਹੋਰ ਸਮਝਣ ਲਈ ਕਰ ਸਕਦੇ ਹਨ ਅਤੇ ਦੂਜਿਆਂ ਨਾਲ ਸੁਨੇਹੇ ਸਾਂਝੇ ਕਰ ਸਕਦੇ ਹਨ।

ਦੁਰਘਟਨਾਵਾਂ ਅਤੇ ਬੀਮਾਰੀਆਂ ਰੋਕਣਾ: ਬੱਚੇ ਕੀ ਕਰ ਸਕਦੇ ਹਨ?

 • ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਐਚਆਈਵੀ ਅਤੇ ਏਡਜ਼ ਸਬੰਧੀ ਸੰਦੇਸ਼ ਬਣਾਓ!
 • ਸੰਦੇਸ਼ਾਂ ਨੂੰ ਯਾਦ ਕਰ ਲਵੋ ਤਾਂ ਜੋ ਅਸੀਂ ਇਸ ਨੂੰ ਕਦੇ ਵੀ ਨਾ ਭੁੱਲ ਸਕੀਏ!
 • ਇਹਨਾਂ ਸੰਦੇਸ਼ਾਂ ਨੂੰ ਹੋਰ ਬੱਚਿਆਂ ਅਤੇ ਆਪਣੇ ਪਰਿਵਾਰ ਨਾਲ ਸਾਂਝਾ ਕਰੋ
 • ਐਚਆਈਵੀ ਅਤੇ ਏਡਜ਼ ਬਾਰੇ ਪਰਚੇ ਅਤੇ ਜਾਣਕਾਰੀ ਇੱਕਠੀ ਕਰੋ ਅਤੇ ਇਸ ਨੂੰ ਆਪਣੇ ਭਾਈਚਾਰੇ ਨਾਲ ਸਾਂਝਾ ਕਰੋ।
 • ਐਚਆਈਵੀ ਅਤੇ ਏਡਜ਼ ਬਾਰੇ ਸਾਡੇ ਸਵਾਲਾਂ ਦੇ ਜਵਾਬ ਦੇਣ ਲਈ ਇੱਕ ਸਿਹਤ ਕਰਮਚਾਰੀ ਨੂੰ ਆਪਣੇ ਸਕੂਲ ਵਿੱਚ ਸੱਦਾ ਦਿਓ|
 • ਸਾਡੇ ਭਾਈਚਾਰੇ ਵਿੱਚ ਏਡਜ਼ ਤੋਂ ਪੀੜਤ ਕਿਸੇ ਵੀ ਬੱਚੇ ਦੀ ਮਦਦ ਕਰਨ ਦੇ ਤਰੀਕੇ ਪਤਾ ਕਰੋ।
 • ਲਾਈਫਲਾਈਨ ਗੇਮ ਖੇਡੋ ਅਤੇ ਉਹਨਾਂ ਖਤਰਨਾਕ ਵਿਵਹਾਰਾਂ ਬਾਰੇ ਪਤਾ ਲਗਾਓ ਜੋ ਸਾਨੂੰ ਐਚਆਈਵੀ ਦੇ ਸੰਪਰਕ ਵਿੱਚ ਲਿਆ ਸਕਦੇ ਹ।
 • ਜਿਨ੍ਹਾਂ ਤਰੀਕਿਆਂ ਨਾਲ ਐਚਆਈਵੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਾਸ ਹੋ ਸਕਦਾ ਹੈ ਉਨ੍ਹਾਂ ਬਾਰੇ ਸਹੀ ਅਤੇ ਗਲਤ ਖੇਡ ਤਿਆਰ ਕਰੋ ਅਤੇ ਖੇਡੋ। ਮਦਦ ਕਰਨ ਲਈ ਅੰਤ ਵਿੱਚ ਪੁੱਛੋ ਸਵਾਲਾਂ ਦੀ ਵਰਤੋਂ ਕਰੋ।
 • ਵਿਸ਼ੇਸ਼ ਦੋਸਤੀਆਂ ਅਤੇ ਸਾਡੀਆਂ ਜਿਨਸੀ ਭਾਵਨਾਵਾਂ ਬਾਰੇ ਗੱਲ ਕਰਨ ਲਈ ਜੀਵਨ ਦੀਆਂ ਮੁਹਾਰਤਾਂ ਸਿੱਖੋ।
 • Fleet of Hope ਖੇਡ ਖੇਡੋ ਅਤੇ ਇਹ ਪਤਾ ਲਗਾਓ ਕਿ ਸਾਨੂੰ ਆਪਣੀਆਂ ਵਿਸ਼ੇਸ਼ ਦੋਸਤੀਆਂ ਵਿੱਚ ਐਚ.ਆਈ.ਵੀ ਤੋਂ ਬਚਣ ਲਈ ਕਿਹੜੇ ਸੁਰੱਖਿਅਤ ਵਿਹਾਰਾਂ ਦੀ ਚੋਣ ਕਰਨੀ ਚਾਹੀਦੀ ਹੈ।
 • ਐਚਆਈਵੀ ਜਾਂ ਏਡਜ਼ ਨਾਲ ਪੀੜਤ ਕਿਸੇ ਵੀ ਵਿਅਕਤੀ ਵੱਲੋਂ ਸਾਹਮਣਾ ਕੀਤੀਆਂ ਜਾ ਰਹੀਆਂ ਸਾਰੀਆਂ ਮੁਸ਼ਕਲਾਂ ਬਾਰੇ ਸੋਚੋ ਅਤੇ ਇਹ ਵੀ ਸੋਚੋ ਕਿ ਅਸੀਂ ਮਦਦ ਲਈ ਕੀ ਕਰ ਸਕਦੇ ਹਾਂ।
 • ਐਚਆਈਵੀ ਨਾਲ ਪੀੜਤ ਵਿਅਕਤੀ ਦਾ ਨਾਟਕ ਖੇਡੋ ਅਤੇ ਇਹ ਪਤਾ ਲਗਾਓ ਕਿ ਐਚਆਈਵੀ ਨਾਲ ਪੀੜਤ ਹੋਣਾ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ
 • ਐਚਆਈਵੀ ਨਾਲ ਪੀੜਤ ਲੋਕਾਂ ਅਤੇ ਉਹਨਾਂ ਵੱਲੋਂ ਸਾਹਮਣਾ ਕੀਤੀਆਂ ਜਾ ਰਹੀਆਂ ਸਮੱਸਿਆਵਾਂ ਬਾਰੇ ਕਹਾਣੀਆਂ ਸੁਣੋ ਅਤੇ ਉਹਨਾਂ ਬਾਰੇ ਚਰਚਾ ਕਰੋ।
 • ਇਹ ਪਤਾ ਲਗਾਉਣ ਲਈ ਕਿ ਸਾਨੂੰ ਐਚਆਈਵੀ ਅਤੇ ਏਡਜ਼ ਬਾਰੇ ਕੀ ਪਤਾ ਹੈ ਇੱਕ ਕਵਿਜ਼ ਤਿਆਰ ਕਰੋ।
 • ਐਚਆਈਵੀ ਅਤੇ ਏਡਜ਼ ਬਾਰੇ ਸਾਡੇ ਸਵਾਲਾਂ ਲਈ ਸਾਡੀ ਕਲਾਸ ਵਿੱਚ ਇੱਕ ਸਵਾਲ ਬਾਕਸ ਸ਼ੁਰੂ ਕਰੋ।
 • ਸਾਡੇ ਸਕੂਲ ਲਈ ਐਚਆਈਵੀ ਅਤੇ ਏਡਜ਼ ਬਾਰੇ ਇੱਕ ਪੋਸਟਰ ਬਣਾਓ।
 • ਮੀਨਾ ਨਾਂ ਦੀ ਇੱਕ ਲੜਕੀ ਜਾਂ ਰਾਜੀਵ ਨਾਂ ਦੇ ਲੜਕੇ ਅਤੇ ਉਸ ਦੀ ਮਾਂ ਜਿਸ ਨੂੰ ਐਚਆਈਵੀ ਹੈ ਅਤੇ ਕਿਵੇਂ ਮੀਨਾ ਏਆਰਟੀ (ਐਂਟੀ-ਰੈਟਰੋਵਾਇਰਲ ਥੈਰੇਪੀ) ਦਵਾਈ ਲੈਣ ਲਈ ਕਲੀਨਿਕ ਜਾਣ ਲਈ ਉਸਦੀ ਮੰਮੀ ਨੂੰ ਮਨਾਉਂਦਾ/ਦੀ ਹੈ, ਬਾਰੇ ਇੱਕ ਨਾਟਕ ਤਿਆਰ ਕਰੋ।
 • ਸਾਡੇ ਸਕੂਲ ਵਿੱਚ ਅਤੇ ਸਾਡੇ ਪਰਿਵਾਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇੱਕ ਐਚਆਈਵੀ ਅਤੇ ਏਡਜ਼ ਐਕਸ਼ਨ ਕਲੱਬ ਸ਼ੁਰੂ ਕਰੋ।
 • ਪੁੱਛੋ ਸਾਡਾ ਇਮਿਊਨ ਸਿਸਟਮ ਕਿਵੇਂ ਕੰਮ ਕਰਦਾ ਹੈ? ਕਿਸ ਤਰ੍ਹਾਂ ਦਾ ਭੋਜਨ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਰਹਿਣ ਅਤੇ ਕਾਰਵਾਈ ਲਈ ਤਿਆਰ ਰਹਿਣ ਵਿੱਚ ਮਦਦ ਕਰਦਾ ਹੈ? ਐਚਆਈਵੀ ਕੀ ਹੈ ਅਤੇ ਏਡਜ਼ ਕੀ ਹੈ? ਇਹਨਾਂ ਅੱਖਰਾਂ ਦਾ ਕਿ ਮਤਲਬ ਹੈ? ਕੀ ਹੁੰਦਾ ਹੈ ਜਦੋਂ ਕਿਸੇ ਨੂੰ ਪਤਾ ਲਗਦਾ ਹੈ ਕਿ ਉਹਨਾਂ ਨੂੰ ਐਚਆਈਵੀ ਹੈ? ਕੀ ਹੁੰਦਾ ਹੈ ਜਦੋਂ ਕਿਸੇ ਨੂੰ ਵਿਕਸਤ ਹੋ ਜਾਂਦਾ ਹੈ? ਐਚਆਈਵੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਕਿਵੇਂ ਹੁੰਦਾ ਹੈ। ਇਹ ਕਿਸ ਤਰ੍ਹਾਂ ਨਹੀਂ ਹੁੰਦਾ ਹੈ? ਅਸੀਂ ਇਸ ਤੋਂ ਆਪਣੀ ਸੁਰੱਖਿਆ ਕਿਵੇਂ ਕਰ ਸਕਦੇ ਹਾਂ? ਲੋਕਾਂ ਦੀ ਐਚਆਈਵੀ ਲਈ ਜਾਂਚ ਅਤੇ ਇਲਾਜ ਕਿਵੇਂ ਕੀਤਾ ਜਾਂਦਾ ਹੈ? ਦਵਾਈਆਂ ਕਿਸ ਤਰ੍ਹਾਂ ਮਾਵਾਂ ਤੋਂ ਛੋਟੇ ਬੱਚਿਆਂ ਨੂੰ ਐਚਆਈਵੀ ਹੋਣ ਦੇ ਜੋਖਮ ਨੂੰ ਘੱਟ ਕਰ ਸਕਦੀਆਂ ਹਨ? ਏਆਰਟੀ (ਐਂਟੀ-ਰੈਟਰੋਵਾਇਰਲ ਥੈਰੇਪੀ) ਕਿਵੇਂ ਕੰਮ ਕਰਦੀ ਹੈ ਅਤੇ ਇਸ ਨੂੰ ਕਦੋਂ ਲੈਣਾ ਚਾਹੀਦਾ ਹੈ? ਸਾਡੀ ਦੋਸਤੀ ਜਿਨਸੀ ਸੰਬੰਧਾਂ ਵਿੱਚ ਕਦੋਂ ਅਤੇ ਕਿਵੇਂ ਬਦਲਦੀ ਹੈ? ਕੋਈ ਵਿਅਕਤੀ ਕੰਡੋਮ ਦੀ ਸਹੀ ਢੰਗ ਨਾਲ ਵਰਤੋਂ ਕਿਵੇਂ ਕਰਦਾ ਹੈ? (ਮਰਦ/ਔਰਤ) ਐਚਆਈਵੀ ਨਾਲ ਰਹਿ ਰਹੇ ਆਪਣੇ ਦੋਸਤਾਂ ਅਤੇ ਪਰਿਵਾਰ ਦੀ ਸਿਹਤਮੰਦ ਅਤੇ ਤੰਦਰੁਸਤ ਰਹਿਣ ਵਿੱਚ ਸਹਾਇਤਾ ਕਰਨ ਦੇ ਸਭ ਤੋਂ ਵਧੀਆ ਤਰੀਕੇ ਕੀ ਹਨ? ਸਭ ਤੋਂ ਨੇੜੇ ਦਾ ਕਲੀਨਿਕ ਕਿੱਥੇ ਹੈ ਜੋ ਐਚਆਈਵੀ ਅਤੇ ਏਡਜ਼ ਨਾਲ ਪੀੜਤ ਲੋਕਾਂ ਦੀ ਮਦਦ ਕਰਦਾ ਹੈ?

ਲਾਈਫਲਾਈਨ ਗੇਮ ਜਾਂ Fleet of Hope ਖੇਡ ਜਾਂ ਸਹੀ ਜਾਂ ਗਲਤ ਖੇਡ ਦੀ ਉਦਾਹਰਨ, ਬਾਰੇ ਹੋਰ ਜਾਣਕਾਰੀ ਲਈ ਜਾਂ ਕਿਸੇ ਹੋਰ ਜਾਣਕਾਰੀ ਲਈ www.childrenforhealth.org ਜਾਂ clare@childrenforhealth.org ਤੇ ਸੰਪਰਕ ਕਰੋ।

ਪੰਜਾਬੀ Home