Our Messages in Punjabi | ਪੰਜਾਬੀ

ਬੱਚਿਆਂ ਦੇ ਯਾਦ ਕਰਨ ਅਤੇ ਸਾਂਝੇ ਕਰਨ ਲਈ 100 ਸਿਹਤ ਸਬੰਧੀ ਸੰਦੇਸ਼ 8-14 ਸਾਲ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਸਿਹਤ ਸਿੱਖਿਆ ਸਬੰਧੀ ਸੰਦੇਸ਼ ਸਧਾਰਨ, ਭਰੋਸੇਯੋਗ ਹਨ। ਇਸ ਲਈ ਇਸ ਵਿੱਚ 10-14 ਸਾਲਾਂ ਦੇ ਨੌਜਵਾਨ ਗੱਭਰੂ ਸ਼ਾਮਲ ਹਨ। ਸਾਨੂੰ ਲੱਗਦਾ ਹੈ ਕਿ 10-14 ਸਾਲਾਂ ਦੇ ਨੌਜਵਾਨ ਗੱਭਰੂਆਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਯਕੀਨੀ ਬਣਾਉਣਾ ਲਾਹੇਵੰਦ ਅਤੇ ਮਹੱਤਵਪੂਰਨ ਹੈ ਕਿਉਂਕਿ ਇਸ ਉਮਰ ਦੇ ਬੱਚੇ ਅਕਸਰ ਆਪਣੇ ਪਰਿਵਾਰ ਵਿੱਚ ਛੋਟੇ ਬੱਚਿਆਂ ਦਾ ਧਿਆਨ ਰੱਖਦੇ ਹਨ। ਨਾਲ ਹੀ, ਇਸ ਤਰ੍ਹਾਂ ਆਪਣੇ ਪਰਿਵਾਰਾਂ ਦੀ ਮਦਦ ਕਰਨ ਲਈ ਕੀਤੇ ਜਾ ਰਹੇ ਉਹਨਾਂ ਦੇ ਕੰਮ ਨੂੰ ਸਮਝਣਾ ਅਤੇ ਸ਼ਲਾਘਾ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ।

100 ਸੰਦੇਸ਼ਾਂ ਵਿੱਚ 10 ਪ੍ਰਮੁੱਖ ਸਿਹਤ ਸਬੰਧੀ ਹਰ ਵਿਸ਼ੇ ਬਾਰੇ 10 ਸੰਦੇਸ਼ ਸ਼ਾਮਲ ਹਨ: ਮਲੇਰੀਆ, ਦਸਤ, ਪੋਸ਼ਣ, ਖਾਂਸੀ-ਜ਼ੁਕਾਮ ਅਤੇ ਬਿਮਾਰੀ, ਪੇਟ ਦੇ ਕੀੜੇ, ਪਾਣੀ ਅੱਤੇ ਸਵੱਛਤਾ, ਟੀਕਾਕਰਣ, ਐਚਆਈਵੀ ਅਤੇ ਏਡਸ ਅਤੇ ਦੁਰਘਟਨਾਵਾਂ, ਸੱਟ-ਫੇਟ ਅਤੇ ਮੁੱਢਲੇ ਬਚਪਨ ਵਿੱਚ ਵਿਕਾਸ। ਸਧਾਰਨ ਸਿਹਤ ਸਬੰਧੀ ਸੰਦੇਸ਼ ਮਾਪਿਆਂ ਅਤੇ ਸਿਹਤ ਅਧਿਆਪਕਾਂ ਲਈ ਘਰ, ਸਕੂਲਾਂ, ਕਲੱਬਾਂ ਅਤੇ ਕਲੀਨਿਕਾਂ ਵਿਖੇ ਬੱਚਿਆਂ ਲਈ ਹੁੰਦੇ ਹਨ।

ਇਹ ਸਿਹਤ ਸਬੰਦੀ ਸੰਦੇਸ਼ ਸਿਹਤ ਸਬੰਧੀ ਅਧਿਆਪਕਾਂ ਅਤੇ ਡਾਕਟਰੀ ਮਾਹਰਾਂ ਵੱਲੋਂ ਤਿਆਰ ਅਤੇ ਇਹਨਾਂ ਦੀ ਸਮੀਖਿਆ ਕੀਤੀ ਗਈ ਹੈ। ਇਹਨਾਂ ਦਾ ਅਨੁਵਾਦ ਵੀ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਨੂੰ ਅਪਣਾਇਆ ਵੀ ਜਾ ਸਕਦਾ ਹੈ, ਬਸ਼ਰਤੇ ਇਹ ਸਿਹਤ ਸਬੰਧੀ ਸੰਦੇਸ਼ ਸਹੀ ਹੋਣ। ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਕਿ ਇਹ ਸਿਹਤ ਸਬੰਧੀ ਸੰਦੇਸ਼ ਸਹੀ ਅਤੇ ਨਵੀਨਤਮ ਹਨ। ਸਿਹਤ ਸਬੰਧੀ ਅਧਿਆਪਕ ਇਹਨਾਂ ਸਿਹਤ ਸਬੰਧੀ ਸੰਦੇਸ਼ਾਂ ਨੂੰ ਆਪਣੀ ਕਲਾਸ ਅਤੇ ਪ੍ਰੋਜੈਕਟਾਂ ਵਿੱਚ ਸਿਹਤ ਸਿੱਖਿਆ ਸਬੰਧੀ ਗਤੀਵਿਧੀਆਂ ਕਰਨ, ਅਤੇ ਚਰਚਾਵਾਂ ਅਤੇ ਹੋਰ ਗਤੀਵਿਧੀਆਂ ਨੂੰ ਵਧਾਵਾ ਦੇਣ ਲਈ ਵਰਤਦੇ ਹਨ।

ਮਿਸਾਲ ਲਈ, ਚੰਗੀ ਤਰ੍ਹਾਂ ਹੱਥ ਧੋਣ ਸਬੰਧੀ ਸੰਦੇਸ਼ ਸਿੱਖਣ ਤੋਂ ਬਾਅਦ, ਬੱਚੇ ਇੱਕ ਦੂਜੇ ਨੂੰ ਜਾਂ ਆਪਣੇ ਪਰਿਵਾਰ ਦੇ ਜੀਆਂ ਨੂੰ ਪੁੱਛ ਸਕਦੇ ਹਨ ਕਿ ‘ਅਜਿਹੇ ਕੀ ਕਾਰਨ ਕਿ ਪਰਿਵਾਰ ਦੇ ਜੀਆਂ ਅਤੇ ਸਮਾਜ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਹੱਥ ਧੋਣਾ ਔਖਾ ਲੱਗਦਾ ਹੈ? ਬੱਚੇ ਇਸ ਸਮੱਸਿਆ ਬਾਰੇ ਇੱਕ ਦੂਜੇ ਨਾਲ ਗੱਲ ਕਰ ਰਹੇ ਹਨ ਅਤੇ ਇਹ ਫੈਸਲਾ ਕਰ ਰਹੇ ਹਨ ਕਿ ਉਹ ਕਿਸ ਤਰ੍ਹਾਂ ਇਸ ਸਮੱਸਿਆ ਨੂੰ ਹੱਲ ਕਰ ਸਕਦੇ ਹਨ ਅਤੇ ਬਦਲਾਅ ਲਿਆ ਸਕਦੇ ਹਨ, ਇਹੀ ਇਸ ਸਿਹਤ ਸਬੰਧੀ ਸੰਦੇਸ਼ ਸਿੱਖਣ ਦਾ ਮਹੱਤਵ ਹੈ। ਇਹ ਸੰਦੇਸ਼ ਚਰਚਾ ਕਰਨ ਅਤੇ ਕਾਰਵਾਈ ਕਰਨ ਲਈ ਇੱਕ ਰਾਹ ਵਾਂਗ ਹੈ।

ਮਾਪੇ ਅਤੇ ਅਧਿਆਪਕ ਬੱਚਿਆਂ ਨੂੰ ਇਹ ਸਿਹਤ ਸਬੰਧੀ ਸੰਦੇਸ਼ ਯਾਦ ਕਰਨ ਲਈ ਕਹਿ ਸਕਦੇ ਹਨ। ਜਾਂ, ਬੱਚੇ ਹਰ ਇੱਕ ਸਿਹਤ ਸਬੰਧੀ ਸੰਦੇਸ਼ ਨਾਲ ਕੀਤੀ ਜਾਣ ਵਾਲੀ ਕਾਰਵਾਈ ਲਈ ਤਿਆਰੀ ਕਰ ਸਕਦੇ ਹਨ, ਤਾਂ ਜੋ ਉਹ ਇਹ ਸੰਦੇਸ਼ ਯਾਦ ਕਰ ਸਕਣ। ਜਿਹਨਾਂ ਬੱਚਿਆਂ ਨੇ ਸਿਹਤ ਸਬੰਧੀ ਸੰਦੇਸ਼ ਯਾਦ ਕਰ ਲਏ ਹਨ ਅਤੇ ਹੋਰਾਂ ਨਾਲ ਸਾਂਝੇ ਕੀਤੇ ਹਨ, ਉਹਨਾਂ ਨੂੰ ਇਨਾਮ ਦੇਣ ਲਈ ਛੋਟੇ ਪੁਰਸਕਾਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮਿਸਾਲ ਲਈ, ਇੱਕ ਰਿਬਨ ਜਾਂ ਰੰਗਦਾਰ ਕੱਪੜੇ ਦਾ ਇੱਕ ਟੁੱਕੜਾ ਪੁਰਸਕਾਰ ਵੱਜੋਂ ਦਿੱਤਾ ਜਾ ਸਕਦਾ ਹੈ। ਬੱਚੇ ਯਾਦ ਕੀਤੇ ਜਾਂ ਸਾਂਝੇ ਕੀਤੇ ਸਿਹਤ ਸਬੰਧੀ ਸੰਦੇਸ਼ ਦਿਖਾਉਣ ਲਈ ਇਹਨਾਂ ਨੂੰ ਇੱਕ ਛੜ ਨਾਲ ਬਨ੍ਹ ਸਕਦੇ ਹਨ ਅਤੇ ਇੱਕ ਰੰਗੀਨ ਸਤਰੰਗੀ ਡੰਡੀ ਬਣਾ ਕੇ ਆਨੰਦ ਮਾਣ ਸਕਦੇ ਹਨ।

ਬੱਚਿਆਂ ਦੇ ਯਾਦ ਕਰਨ ਅਤੇ ਸਾਂਝੇ ਕਰਨ ਲਈ 100 ਸਿਹਤ ਸਬੰਧੀ ਸੰਦੇਸ਼ ਚਿਲਡਰਨ ਫੋਰ ਹੈਲਥ ਨਾਮ ਦੇ NGO ਵੱਲੋਂ ਤਿਆਰ ਕੀਤੇ ਗਏ ਹਨ, ਜੋ UK ਵਿੱਚ ਕੈਮਬ੍ਰਿਜ ਵਿਖੇ ਸਥਿਤ ਹੈ। ਚਿਲਡਰਨ ਫੋਰ ਹੈਲਥ ਦੁਨੀਆ ਭਰ ਦੇ ਸਾਰੇ ਸਿਹਤ ਸਿੱਖਿਆ ਨਾਲ ਜੁੜੇ ਭਾਈਵਾਲਾਂ ਨਾਲ ਕੰਮ ਕਰਦਾ ਹੈ।

ਇਨ੍ਹਾਂ ਸਿਹਤ ਸਬੰਧੀ ਸੰਦੇਸ਼ਾਂ ਦੀ ਸਮੀਖਿਆ ਮਾਹਰ ਸਿਹਤ ਅਧਿਆਪਕਾਂ ਅਤੇ ਮੈਡਿਕਲ ਸਬੰਧੀ ਮਾਹਰਾਂ ਵੱਲੋਂ ਕੀਤੀ ਗਈ ਹੈ ਅਤੇ ਇਹ ORB ਦੀ ਸਿਹਤ ਵੈਬਸਾਈਟ ‘ਤੇ ਵੀ ਉਪਲਬਧ ਹਨ: orbhealth.com

  1. ਛੋਟੇ ਬੱਚਿਆਂ ਦੀ ਦੇਖਭਾਲ
  2. ਖਾਂਸੀ, ਜ਼ੁਕਾਮ ਅਤੇ ਬਿਮਾਰੀ
  3. ਟੀਕਾਕਰਣ
  4. ਮਲੇਰਿਆ
  5. ਦਸਤ
  6. ਪਾਣੀ ਅਤੇ ਸਫਾਈ
  7. ਪੋਸ਼ਣ
  8. ਆਂਤੜੀਆਂ ਦੇ ਕੀੜੇ
  9. ਦੁਰਘਟਨਾਵਾਂ ਅਤੇ ਬੀਮਾਰੀਆਂ ਰੋਕਣਾ
  10. ਐਚਆਈਵੀ ਏਡਜ਼